ਮੇਪਲ ਪੰਜਾਬੀ ਮੀਡੀਆ- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਕਾਰਜਕਾਰੀ ਕਮੇਟੀ ਵੱਲੋਂ ਉੱਘੇ ਅਲੋਚਕ ਡਾ. ਸੁਰਜੀਤ ਬਰਾੜ ਨਾਲ ਉਹਨਾਂ ਦੀ ਕੈਨੇਡਾ ਫੇਰੀ ਦੌਰਾਨ ਵਿਸ਼ੇਸ਼ ਸਾਹਿਤਕ ਮਿਲਣੀ ਕੀਤੀ ਗਈ। ਇਸ ਮਿਲਣੀ ਵਿਚ ਹਾਜ਼ਰੀਨ ਨੇ ਉਹਨਾਂ ਨੂੰ ਪੰਜਾਬੀ ਸਾਹਿਤ ਦੇ ਸਬੰਧ ਵਿਚ ਕਈ ਸਵਾਲ ਕੀਤੇ ਗਏ, ਜਿਹਨਾਂ ਦੇ ਉਹਨਾਂ ਆਪਣੇ ਲੰਬੇ ਅਤੇ ਡੂੰਘੇ ਸਾਹਿਤਕ ਅਨੁਭਵ ਅਨੁਸਾਰ ਬੜ੍ਹੇ ਤਰਕ ਨਾਲ ਜਵਾਬ ਦਿੱਤੇ। ਉਹਨਾਂ ਕਿਹਾ ਕਿ ਪੜ੍ਹਨ ਘੱਟ ਅਤੇ ਲਿਖਣ ਦੀ ਵੱਧ ਬਿਰਤੀ ਕਾਰਨ ਲੇਖਕਾਂ ਦਾ ਦ੍ਰਿਸ਼ਟੀਕੋਣ ਨਿੱਕਾ ਰਹਿ ਜਾਂਦਾ ਹੈ। ਇਸ ਕਰਕੇ ਚਾਹੇ ਉਹ ਕਿਸੇ ਵੀ ਵਿਧਾ ਵਿਚ ਲਿਖਣ ਰਚਨਾ ਵਿਚ ਹਲਕਾਪਣ ਰਹਿ ਜਾਂਦਾ ਹੈ। ਕਿਸੇ ਵੀ ਵਿਸ਼ੇ ਬਾਰੇ ਭਾਵੁਕਤਾ ਵਿਚ ਝੱਟ ਕਲਮ ਚਲਾਉਣੀ ਸੋਸ਼ਲ ਮੀਡੀਏ ਦਾ ਰਿਵਾਜ਼ ਬਣ ਚੁੱਕਾ ਹੈ। ਲੇਖਕਾਂ ਨੂੰ ਸਾਹਿਤਕ ਵੰਡੀਆਂ ਪਾਉਣ ਦੀ ਬਜਾਏ ਉਸਾਰੂ ਅਤੇ ਸਮਾਜ ਨੂੰ ਸੰਬੋਧਿਤ ਸਾਹਿਤ ਲਿਖਣਾ ਚਾਹੀਦਾ ਹੈ। ਤਕਰੀਬਨ ਦੋ ਘੰਟੇ ਚੱਲੇ ਇਸ ਪਰੋਗਰਾਮ ਵਿਚ ਪੰਜਾਬੀ ਲਿਖਾਰੀ ਸਭਾ ਦੇ ਕਾਰਜਕਾਰੀ ਮੈਂਬਰ ਹਰੀਪਾਲ, ਮਹਿੰਦਰਪਾਲ ਸਿੰਘ ਪਾਲ, ਰਣਜੀਤ ਸਿੰਘ, ਬਲਜਿੰਦਰ ਸੰਘਾ, ਪਰਮਿੰਦਰ ਰਮਨ, ਜ਼ੋਰਾਵਰ ਸਿੰਘ ਬਾਂਸਲ, ਦਵਿੰਦਰ ਸਿੰਘ ਮਲਹਾਂਸ ਹਾਜ਼ਿਰ ਸਨ। ਗੁਰਬਚਨ ਸਿੰਘ ਬਰਾੜ ਨੇ ਵੀ ਵਿਸ਼ੇਸ਼ ਹਾਜ਼ਰੀ ਲੁਆਈ।