ਪਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਵੱਲੋਂ ਸਭ ਸੰਸਥਾਵਾਂ ਅਤੇ ਲੋਕਾਂ ਨੂੰ ਸਹਿਯੋਗ ਦੀ ਅਪੀਲ
ਮੇਪਲ ਪੰਜਾਬੀ ਮੀਡੀਆ- ਨਸ਼ੇ ਵਿਸ਼ਵਵਿਆਪੀ ਸਮੱਸਿਆ ਹਨ। ਨਸ਼ਿਆਂ ਕਰਕੇ ਹੀ ਗੈਂਗਵਾਰਾਂ ਵਿਚ ਹਜ਼ਾਰਾਂ ਵਿਆਕਤੀ ਆਪਣੀ ਜਾਨ ਗਵਾ ਚੁੱਕੇ ਹਨ ਜਿਹਨਾਂ ਵਿਚ ਵਿਸ਼ੇਸ਼ ਤੌਰ ਤੇ ਨੌਜਵਾਨ ਵਰਗ ਹੈ। ਬਹੁਤ ਸਾਰੇ ਮਨੁੱਖਤਾਵਾਦੀ ਸਗੰਠਨ ਇਸ ਬਾਰੇ ਸਮੇਂ-ਸਮੇਂ ਗੱਲ ਕਰਦੇ ਹਨ। ਇਸੇ ਹੀ ਕੜ੍ਹੀ ਤਹਿਤ ਕੈਲਗਰੀ ਸ਼ਹਿਰ ਵਿਚ ਗੈਂਗਵਾਰ ਅਤੇ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਵਿਰੁੱਧ ਰੋਸ ਅਤੇ ਜਾਗਰੁਕਤਾ ਰੈਲੀ 2 ਜੂਨ 2019 ਨੂੰ ਸ਼ਾਮ ਦੇ 4 ਵਜੇ ਤੋਂ 5 ਵਜੇ ਤੱਕ ਹੋ ਰਹੀ ਹੈ। ਇਹ ਰੈਲੀ ਨੈਲਸਨ ਮੈਡੇਲਾ ਸਕੂਲ ਦੀ ਪਾਰਕਿੰਗ ਵਿਚ ਜੋ ਜੈਨਸਸ ਸੈਂਟਰ ਦੇ ਨਾਲ ਹੈ (45 Sddletowne Cir NE,Calgary) ਤੋਂ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਪਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਦੇ ਬੈਨਰ ਹੇਠ ਇਸ ਰੈਲੀ ਨੂੰ ਪਿਛਲੇ ਬਹੁਤ ਥੋੜੇ ਸਮੇਂ ਵਿਚ ਕੈਲਗਰੀ (ਕੈਨੇਡਾ) ਵਿਚ ਨਸ਼ੇ ਅਤੇ ਗੈਂਗਵਾਰ ਦੇ ਪੈਰ ਪਸਾਰਨ ਤੇ ਕਈ ਨੌਜਵਾਨਾਂ ਦੇ ਹੋਏ ਕਤਲਾਂ ਜੋ ਏਸ਼ੀਅਨ ਤੇ ਖ਼ਾਸ ਕਰਕੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਸਨ ਨੂੰ ਗਹਿਰੀ ਚਿੰਤਾ ਦਾ ਵਿਸ਼ਾ ਸਮਝਦੇ ਉਲੀਕਿਆ ਗਿਆ ਹੈ। ਇਹਨਾਂ ਦੋਹਾਂ ਸੰਸਥਾਵਾਂ ਵੱਲੋਂ ਸਮਾਜ ਨੂੰ ਗਲਤ ਪਾਸੇ ਲਿਜਾਣ ਵਾਲੇ ਪਰੋਗਰਾਮਾਂ ਵਿਰੁੱਧ ਕੀਤੀ ਲਾਮਬੰਦੀ ਦਾ ਹੀ ਅਸਰ ਹੈ ਕਿ ਕੈਲਗਰੀ ਸ਼ਹਿਰ ਦੇ ਬਹੁਤ ਸਾਰੇ ਸਪੌਂਸਰਾਂ ਨੇ ਮਨਪਰਚਾਵੇ ਦੇ ਨਾਮ ਤੇ ਹੁੰਦੇ ਲੱਚਰ ਗਾਇਕੀ ਦੇ ਸ਼ੋਆਂ ਤੋਂ ਆਪਣੇ ਹੱਥ ਪਿਛਾਂਹ ਖਿੱਚ ਲਏ ਹਨ। ਫੋਕੀ ਸ਼ੋਹਰਤ ਲਈ ਪੱਲਿਓ ਡਾਲਰ ਖਰਚਕੇ ਹਥਿਆਰਾਂ ਅਤੇ ਲੱਚਰਤਾ ਨੂੰ ਪਰਮੋਟ ਕਰਨ ਵਾਲੇ ਗਾਇਕਾਂ ਦੇ ਸ਼ੋਅ ਕਰਨ ਵਾਲੇ ਝਕਨ ਲੱਗੇ ਹਨ। ਕੈਲਗਰੀ ਦੇ ਪੰਜਾਬੀ ਲੋਕ ਸਾਹਿਤਕ ਅਤੇ ਉਸਾਰੂ ਸਮਾਗਮਾਂ ਵਿਚ ਵੱਧ ਰੁਚੀ ਲੈਣ ਲੱਗੇ ਹਨ। ਉਪਰੋਤਕ ਸਮਾਗਮ ਬਾਰੇ ਹੋਰ ਜਾਣਕਾਰੀ ਲਈ ਮਾਸਟਰ ਭਜਨ ਨਾਲ 403-455-4220 ਜਾਂ ਹਰਚਰਨ ਸਿੰਘ ਪਰਹਾਰ ਨਾਲ 403-681-8689 ਤੇ ਰਾਬਤਾ ਕੀਤਾ ਜਾ ਸਕਦਾ ਹੈ।