Get Adobe Flash player

ਜੋਰਾਵਰ ਬਾਂਸਲ:-  ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਇਕੱਤਰਤਾ 21 ਅਪ੍ਰੈਲ ਦਿਨ ਐਤਵਾਰ ਬਾਅਦ ਦੁਪਿਹਰ 2ਵਜੇ ਕੋਸੋ ਦੇ ਹਾਲ ਵਿੱਚ ਸ਼ੁਰੂ ਹੋਈ। ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ vvvvਬੈਠਣ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ, ਸੁਰਿੰਦਰ ਚੀਮਾ, ਨਰਿੰਦਰ ਢਿੱਲੋਂ ਤੇ ਸਾਬਕਾ ਪ੍ਰਧਾਨ ਤਰਲੋਚਨ ਸੈਂਭੀ ਨੂੰ ਸੱਦਾ ਦਿੱਤਾ। ਇਸ ਤੋਂ ਬਾਅਦ ਉਹਨਾਂ ਸ਼ੋਕ ਮਤੇ ਸਾਂਝੇ ਕਰਦਿਆ ਤਿੰਨ ਸਾਹਿਤਕਾਰਾਂ ਦੇ ਵਿਛੋੜੇ ਤੇ ਦੁੱਖ ਪ੍ਰਗਟਾਇਆ ਜਿੰਨ੍ਹਾ ਵਿੱਚ ਸਾਹਿਤ ਸਭਾ ਧੂਰੀ ਦੇ ਮੀਤ ਪ੍ਰਧਾਨ ਅਤੇ ਸਰਪ੍ਰਸਤ ਹਰੀ ਸਿੰਘ ਭੁੱਲਰ ਜਿੰਨ੍ਹਾ ਪੰਜ ਕਿਤਾਬਾਂ ਨਾਲ ਪੰਜਾਬੀ ਸਾਹਿਤ ਵਿੱਚ ਯੋਗਦਾਨ ਪਾਇਆ, ਉੱਘੇ ਸਾਹਿਤਕਾਰ ਕਿਰਪਾਲ ਸਿੰਘ ਕਸੇਲ ਜਿੰਨ੍ਹਾ ਲੰਮਾ ਸਮਾਂ ਅਧਿਆਪਨ ਅਤੇ ਦਰਜਨਾਂ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਅਤੇ ਨਾਲ ਹੀ ਜਸਬੀਰ ਸਿੰਘ ਆਹਲੂਵਾਲੀਆਂ ਜਿਹੜੇ ਪੰਜ ਦਰਿਆ ਮਾਸਿਕ ਪੱਤਰਕਾ ਦੀ ਸਥਾਪਨਾ ਕੀਤੀ। ਇਸ ਦੇ ਨਾਲ ਹੀ ਉਹਨਾਂ ਸਭਾ ਦੇ ਕਾਰਜਕਾਰਨੀ ਮੈਂਬਰ ਮਹਿੰਦਰ ਐਸ ਪਾਲ ਦੀ ਮਾਤਾ ਨਛੱਤਰ ਕੌਰ ਅਤੇ ਮੀਤ ਪ੍ਰਧਾਨ ਦਵਿੰਦਰ ਮਲਹਾਂਸ ਤੇ ਉੱਘੇ ਕਹਾਣੀਕਾਰ ਜਤਿੰਦਰ ਹਾਂਸ ਦੇ ਪਿਤਾ ਲਾਭ ਸਿੰਘ ਦੇ ਸਦੀਵੀ ਵਿਛੋੜੇ ਤੇ ਸਭਾ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ। ਕਵਿਤਾਵਾਂ ਕਹਾਣੀਆਂ ਦੇ ਦੌਰ ਦੀ ਸ਼ੁਰੂਆਤ ਵਿੱਚ ਮੰਗਲ ਚੱਠਾ ਨੇ ਅਲਬਰਟਾ ਤੇ ਪੰਜਾਬ ਦੇps12 ਰਾਜਨੀਤਕ ਵਿਸ਼ੇ ਉੱਤੇ ਕਟਾਖਸ਼ ਕਰਦੀ ਆਪਣੀ ਕਵਿਤਾ ‘ਤੇਲ ਤੇ ਪਾਣੀ’ , ਬਲਬੀਰ ਗੋਰਾ ਨੇ ਇੰਡੀਆ ਦੀਆਂ ਵੋਟਾਂ ਉੱਪਰ ਲਿਖਿਆ ਗੀਤ ‘ ਵੋਟਾਂ ਪਾ ਕੇ ਰਾਜ’ , ਸੁਰਿੰਦਰ ਗੀਤ ਨੇ ਸੰਵੇਦਨਸ਼ੀਲ ਕਵਿਤਾ ‘ਅੱਗ’, ਆਪਣੀ ਪੰਜਾਬ ਫੇਰੀ ਤੋਂ ਵਾਪਸ ਪਰਤੇ ਜਗਦੇਵ ਸਿੱਧੂ ਨੇ ਲੇਖਕਾਂ ਲਈ ਕੁਝ ਸਿੱਖਿਆਦਾਇਕ ਸੁਝਾਅ ਦੇ ਬਾਅਦ ਆਪਣੀ ਕਵਿਤਾ ‘ਰੁੱਤ’ ਸੁਣਾਈ। ਬੱਚੀ ਮੰਨਤਵੀਰ ਢਿਲੱੋਂ ਨੇ ਆਪਣੀ ਲਿਖੀ ਬਹੁਤ ਖੁਬਸੂਰਤ ਕਵਿਤਾ ‘ਯਾਦਾਂ’ , ਤਰਲੋਚਨ ਸੈਂਭੀ ਨੇ ਵਿਸਾਖੀ ਨੂੰ ਮੁੱਖ ਰੱਖਦਿਆਂ ਧਾਰਮਿਕ ਗੀਤ ‘ਹੋ ਗਿਆ ਖਾਲਸਾ ਪੰਥ ਤਿਆਰ’ ਆਪਣੀ ਬੁਲੰਦ ਆਵਾਜ਼ ਵਿੱਚ ਸੁਣਾਇਆ।ਜਰਨੈਲ ਤੱਗੜ ਨੇ ਆਪਣੀ ਭਾਰਤ ਫੇਰੀ ਦੀਆਂ ਖੱਟੀਆ ਮਿੱਠੀਆ ਯਾਦਾਂ ਸਾਝੀਆਂ ਕੀਤੀਆਂ। ਹਰੀਪਾਲ ਨੇ ਆਪਣੇ ਲੇਖ ‘ ਬਜੁਰਗ ਹੁਣ ਜਾਵਣ ਕਿਹੜੇ ਸਵਰਗ’ ਵਿੱਚ ਕੈਨੇਡਾ ‘ਚ ਰਹਿ ਰਹੇ ਬਜੁਰਗਾਂ ਦੇ ਹਾਲਾਤਾਂ ਦਾ ਭਾਵਪੂਰਕ ਸ਼ਬਦਾਂ ਵਿੱਚ ਵਰਨਣ ਕੀਤਾ ਕਿ ਕਿਵੇਂ ਅੱਜ ਪੈਸੇ ਦੀ ਭੁੱਖ ਲਈ ਵੱਡੀਆਂ ਗੱਡੀਆਂ ਵਿੱਚ ਘੁੰਮਣ ਵਾਲੇ ਪੁੱਤ ਆਪਣੇ ਬਜੁਰਗ ਮਾਪਿਆ ਨੂੰ ਰੈਸਟੋਰੈਂਟਾ ਵਿੱਚ ਲੋਕਾਂ ਦੀ ਜੂਠ ਮਾਂਜਣ ਲਈ ਮਜਬੂਰ ਕਰਦੇ ਹਨ ਤੇ ਫਿਰ ਉਹਨਾਂ ਦੇ ਪੈਸੇ ਆਪ ਰੱਖ ਉਹਨਾਂ ਨੂੰ ਨਿੱਕੀ ਨਿੱਕੀ ਚੀਜ ਲਈ ਤਰਸਾਉਦੇ ਹਨ ਤੇ ਬੀਮਾਰ ਮਾਪਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਤੋਂ ਭੱਜ ਉਹਨਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਜਾਂਦੇ ਹਨ।   ਇਹ ਲੇਖ ਬਹੁਤ ਵੱਡੇ ਸਵਾਲ ਵੀ ਛੱਡ ਗਿਆ ਜਿੰਨ੍ਹਾਂ ਦੇ ਜਵਾਬ ਲੱਭਣੇ ਸਭ ਲਈ ਜਰੂਰੀ ਹਨ। ਵਤਨੋਂ ਪਰਤੇ ਨਰਿੰਦਰ ਢਿੱਲੋਂ ਕਈ ਸਮਾਜਿਕ ਤੇ ਸਾਹਿਤਕ ਵਿਸ਼ਿਆ ਤੋਂ ਇਲਾਵਾ ਲੇਖਕਾਂ ਲਈ ਹਾਊਮੇ ਤੇ ਅਲੋਚਨਾ ਦੇ ਫਰਕ ਦੀ ਗੱਲ ਵੀ ਕੀਤੀ। ਜੋਰਾਵਰ ਬਾਂਸਲ ਨੇ ਉਰਦੂ ਤੇ ਹਿੰਦੀ ਦੇ ਮਹਾਨ ps16ਲੇਖਕ ਗੁਲਜ਼ਾਰ ਦੀ ਲਿਖੀ ਕਹਾਣੀ ‘ਰਾਵੀ ਪਾਰ’ ਸੁਣਾਈ ਜੋ ਵੰਡ ਦੇ ਸਮੇਂ ਦਾ ਦਰਦ ਬਿਆਨ ਕਰਦੀ ਸੀ। ਬਾਕੀ ਕੁਝ ਬੁਲਾਰਿਆ ਨੇ ਵੀ ਵੰਡ ਤੇ ਜੰਗ ਦੇ ਵਿਸ਼ੇ ਤੇ ਗੱਲ ਕੀਤੀ। ਰਚਨਾਵਾਂ ਦੇ ਅਗਲੇ ਦੌਰ ਵਿੱਚ ਸਰਬਜੀਤ ਕੌਰ ਉੱਪਲ ਨੇ ਕਵਿਤਾ ‘ ਸਿਆਸਤਾ ਤੇ ਰਿਆਸਤਾ’, ਹਰਮਿੰਦਰ ਕੌਰ ਚੁੱਘ ਨੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਕਹੋ ਤੇ ਸੁਣੋ’ ਅਤੇ ‘ਗੱਲ ਕੋਈ ਜਰੂਰ ਸੀ’ ਨਾਲ ਹਾਜ਼ਰੀ ਲਵਾਈ। ਸੁਖਵਿੰਦਰ ਸਿੰਘ ਤੂਰ ਨੇ ਸੁਰਿੰਦਰ ਗੀਤ ਦਾ ਲਿਖਿਆ ਗੀਤ ‘ਦਰਦ ਮਜੀਠੀ ‘ ਤੇ ਜਗਵੰਤ ਗਿੱਲ ਦਾ ਗੀਤ ‘ਆਉਦੀ ਆ ਵਿਸਾਖੀ’ ਆਪਣੀ ਸੁਰੀਲੀ ਆਵਾਜ਼ ਵਿੱਚ ਸੁਣਾਇਆ। ਇਸ ਮੌਕੇ ਸੁਖਦਰਸ਼ਨ ਸਿੰਘ ਜੱਸਲ, ਅਵਤਾਰ ਕੌਰ ਤੱਗੜ, ਸਿਮਰ ਚੀਮਾ, ਪਵਨਦੀਪ ਬਾਂਸਲ, ਕਮਲਪ੍ਰੀਤ ਸਿੰਘ, ਏਕਮਵੀਰ ਸਿੰਘ, ਪੈਰੀ ਮਾਹਲ, ਦਵਿੰਦਰ ਮਲਹਾਂਸ ਤੇ ਜਸਬੀਰ ਚਾਹਲ ਹਾਜ਼ਰ ਸਨ। ਅਖੀਰ ਵਿੱਚ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੇ ਆਏ ਹੋਏ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਅਗਲੇ ਮਹੀਨੇ ਦੀ ਮੀਟਿੰਗ ਜੋ 19 ਮਈ ਨੂੰ ਹੋਣ ਜਾ ਰਹੀ ਹੈ ਵਿੱਚ ਆਉਣ  ਦਾ ਸੱਦਾ ਦਿੱਤਾ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੂੰ 403 680 3212 ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403 714 6848 ਤੇ ਸੰਪਰਕ ਕੀਤਾ ਜਾ ਸਕਦਾ ਹੈ।