ਮਾਸਟਰ ਭਜਨ ਕੈਲਗਰੀ- ਸ਼ਹੀਦ ਭਗਤ ਸਿੰਘ ਲਾਇਬਰੇਰੀ ਵੱਲੋਂ ਕੈਲਗਰੀ ਵਿੱਚ ਪੁਸਤਕ ਮੇਲਾ ਪਿਛਲੇ ਲੱਗਭੱਗ ਅੱਠ ਸਾਲ ਤੋਂ ਲਗਾਤਾਰ ਲਗਾਇਆ ਜਾਂਦਾ ਹੈ। ਸਾਲ 2019 ਦਾ ਪਹਿਲਾ ਪੁਸਤਕ ਮੇਲਾ ਮਿਤੀ 30 ਮਾਰਚ 2019 ਤੋਂ 31 ਮਾਰਚ ਤੱਕ (ਸ਼ਨਿੱਚਰਵਾਰ ਅਤੇ ਐਤਵਾਰ) ਦੋ ਦਿਨ 10 ਵਜੇ ਸਵੇਰ ਤੋਂ ਸ਼ਾਮ ਦੇ 7 ਵਜੇ ਤੱਕ ਗਰੀਨ ਪਲਾਜਾ 4818 ਵੈਸਟਵਿਡਸ ਡਰਾਈਵ ਨਾਰਥ-ਈਸਟ ਕੈਲਗਰੀ ਵਿਖੇ ਲੱਗੇਗਾ। ਮੇਲੇ ਦਾ ਰਸਮੀ ਉਸਘਾਟਨ 30 ਮਾਰਚ ਨੂੰ ਠੀਕ 11 ਵਜੇ ਨੌਜਵਾਨ ਪਾਠਕ ਬਲਜਿੰਦਰ ਸੰਘਾ ਵੱਲੋਂ ਕੀਤਾ ਜਾਵੇਗਾ। ਇਸ ਸਾਲ ਦੇ ਮੇਲੇ ਵਿਚ ਜਿੱਥੇ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਦੀ ਪ੍ਰਦਰਦਰਸ਼ਨੀ ਹੋਵੇਗੀ ਉੱਥੇ ਹੀ ਅੰਗਰੇਜ਼ੀ ਅਤੇ ਹਿੰਦੀ ਦੀਆਂ ਕਿਤਾਬਾਂ ਵੀ ਉਪਲੱਬਧ ਹੋਣਗੀਆਂ। ਜ਼ਿਕਰਯੋਗ ਹੈ ਕਿ ਇਸ ਪੁਸਤਕ ਮੇਲੇ ਦਾ ਉਦੇਸ਼ ਮੁਨਾਫ਼ਾ ਕਮਾਉਣਾ ਨਹੀਂ ਅਤੇ ਕਿਤਾਬਾਂ ਵਾਜਿਬ ਕੀਮਤ ਤੇ ਪਾਠਕਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ। ਸ਼ਹੀਦ ਭਗਤ ਸਿੰਘ ਲਾਇਬਰੇਰੀ ਵੱਲੋਂ ਕੈਲਗਰੀ ਨਿਵਾਸੀਆਂ ਨੂੰ ਉਦਘਾਟਨ ਸਮੇਂ ਪਹੁੰਚਣ ਦੀ ਬੇਨਤੀ ਹੈ ਅਤੇ ਪਾਠਕ ਦੋਵੇ ਦਿਨ ਆਪਣੀਆਂ ਮਨਪਸੰਦ ਕਿਤਾਬਾਂ ਖਰੀਦਣ ਲਈ ਸਵੇਰ ਦੇ ਦਸ ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਇਸ ਪੁਸਤਕ ਮੇਲੇ ਦਾ ਲਾਭ ਉਠਾ ਸਕਦੇ ਹਨ। ਹੋਰ ਜਾਣਕਾਰੀ ਲਈ ਮਾਸਟਰ ਭਜਨ ਨਾਲ 403-455-4220 ਤੇ ਸਪੰਰਕ ਕੀਤਾ ਜਾ ਸਕਦਾ ਹੈ।