ਜੋਰਾਵਰ ਬਾਂਸਲ:– ਪੰਜਾਬੀ ਲਿਖਾਰੀ ਸਭਾ ਦੀ ਇਸ ਸਾਲ ਦੀ ਪਲੇਠੀ ਮੀਟਿੰਗ ਬਾਅਦ ਦੁਪਿਹਰ ਦੋ ਵਜੇ ਕੋਸੋ ਦੇ ਹਾਲ ਵਿੱਚ ਜਨਰਲ ਸਕੱਤਰ ਰਣਜੀਤ ਸਿੰਘ ਨੇ ਨਵੇਂ ਸਾਲ ਦੀਆਂ ਵਧਾਈਆ ਦੇ ਨਾਲ ਹਾਜ਼ਰੀਨ ਦੀਆਂ ਭਰਪੂਰ ਤਾੜ੍ਹੀਆਂ ਵਿੱਚ ਸ਼ੁਰੂ ਕੀਤੀ।ਤੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਬਲਜਿੰਦਰ ਸੰਘਾ ਦੇ ਨਾਲ ਸਟੇਟ ਅਵਾਰਡੀ (ਖੇਤੀਬਾੜੀ ਵਿਭਾਗ) ਸਰਦਾਰ ਸੰਪੂਰਨ ਸਿੰਘ ਚਾਨੀਆਂ ਤੇ ਕਹਾਣੀਕਾਰ ਜੋਰਾਵਰ ਬਾਂਸਲ ਨੂੰ ਸੱਦਾ ਦਿੱਤਾ। ਸ਼ੋਕ ਸਮਾਚਾਰ ਸਾਂਝੇ ਕਰਦਿਆ ਉਹਨਾਂ ਪੰਜਾਬੀ ਦੇ ਉੱਘੇ ਸਾਹਿਤਕਾਰ ਤੇ ਸਮਾਜਸੇਵੀ ਭਾਈ ਵੀਰ ਸਿੰਘ ਨਿਰਵੈਰ(96ਸਾਲ)ਜਿੰਨ੍ਹਾ ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ ਤੇ ਆਜਾਦੀ ਸਮੇਂ ਦੇਸ਼ ਖਾਤਰ ਜੇਲ੍ਹਾਂ ਵੀ ਕੱਟੀਆ। ਦੂਜਾ ਸ਼ੋਕ ਸਮਾਚਾਰ ਮਹਿਰਮ ਪਬਲੀਕੇਸ਼ਨ ਗਰੁੱਪ ਦੇ ਬਾਨੀ ਉੱਘੇ ਸਾਹਿਤਕਾਰ ਬੀ ਐਸ ਵੀਰ ਜਿਹਨਾਂ ਦਾ ਜਨਮ 15ਅਗਸਤ 1947 ਨੂੰ ਹੋਇਆ ਜਿੰਨ੍ਹਾਂ ਪੰਜਾਬੀ ਹਿੰਦੀ ਵਿੱਚ ਅਨੇਕ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾਈਆਂ ਤੇ ਅਨੇਕਾਂ ਸਨਮਾਨ ਹਾਸਿਲ ਕੀਤੇ ਤੇ ਤੀਸਰੀ ਸ਼ੋਕਮਈ ਖਬਰ ਸਾਂਝੀ ਕਰਦਿਆਂ ਉਹਨਾਂ ਭਾਵੁਕ ਸ਼ਬਦਾਂ ਵਿੱਚ ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਪ੍ਰਧਾਨ, ਪੱਤਰਕਾਰ, ਰੇਡੀਓ -ਟੀ ਵੀ ਹੋਸਟ ਬੁਹਪੱਖੀ ਸਖਸ਼ੀਅਤ ਸਾਥੀ ਲੁਧਿਆਣਵੀ ਦਾ ਜ਼ਿਕਰ ਕੀਤਾ ਇਹਨਾਂ ਹਸਤੀਆਂ ਦੇ ਸਦੀਵੀ ਵਿਛੋੜੇ ਨਾਲ ਸਾਹਿਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਸਭਾ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮਹਿੰਦਰ ਪਾਲ ਐਸ ਪਾਲ ਨੇ ਸਾਥੀ ਲੁਧਿਆਣਵੀ ਬਾਰੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਉਹ ਇੱਕ ਲੇਖਕ ਤੇ ਇੱਕ ਸੰਸਥਾ ਸਨ ਜੋ ‘ਸਮੁੰਦਰੋ ਪਾਰ’, ‘ਸਾਥੀ ਦੇ ਸੰਗ-ਸੰਗ’ਵਰਗੇ ਪ੍ਰੋਗਰਾਮ ਟੀ ਵੀ ਤੇ ਸਨਰਾਈਜ਼ ਰੇਡੀਓ ਤੇ ਕਰਦੇ ਸਨ ਤੇ 30 ਤੋਂ ਵੱਧ ਸਨਮਾਨ ਹਾਸਿਲ ਕੀਤੇ। ਜੋਰਾਵਰ ਬਾਂਸਲ ਨੇ ਨਸ਼ਿਆਂ ਅਤੇ ਪੰਜਾਬ ਦੀ ਕਿਸਾਨੀ ਨਾਲ ਜੁੜੀ ਭਾਵੁਕ ਕਹਾਣੀ ‘ਸ਼ਾਇਦ ਉਡੀਕ ਬਾਕੀ ਹੈ’ਸੁਣਾਈ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਸਭਾ ਦੀ ਸਾਰੀ ਕਾਰਜਕਾਰੀ ਕਮੇਟੀ ਤੇ ਪਿਛਲੇ ਸਾਲ ਦੇ ਜੇਤੂ ਬੱਚਿਆ ਨੇ ਸਟੇਜ ਤੇ 23 ਮਾਰਚ ਨੂੰ ਹੋਣ ਜਾ ਰਹੇ ‘ਬੱਚਿਆ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਦੇ ਅੱਠਵੇਂ ਸਮਾਗਮ ਦਾ ਪੋਸਟਰ ਰਿਲੀਜ਼ ਕੀਤਾ।ਇਸ ਮੌਕੇ ਬੱਚਿਆ ਦੇ ਮਾਂ ਬਾਪ ਵੀ ਹਾਜ਼ਰ ਸਨ ਤੇ ਜੇਤੂ ਬੱਚਿਆ ਵਿੱਚੋਂ ਪ੍ਰਭਲੀਨ ਗਰੇਵਾਲ ਨੇ ‘ਓਲਡੇਜ ਹੋਮ’ ਤੇ ਪ੍ਰਭਰੂਪ ਸਿੰਘ ਮਾਂਗਟ ਨੇ ‘ਰਿਹਾ ਨਾ ਪੰਜਾਬ ਗੈਂਗਲੈਂਡ ਹੋ ਗਿਆ’, ਤੇ ‘ਤੇਰੇ ਟਿੱਲੇ ਤੋਂ’ ਬਹੁਤ ਹੀ ਖੂਬਸੂਰਤ ਆਵਾਜ਼ ਵਿੱਚ ਸੁਣਾ ਕੇ ਸਭ ਦੀ ਸ਼ਾਬਾਸ਼ ਲਈ। ਪ੍ਰਧਾਨ ਬਲਜਿੰਦਰ ਸੰਘਾ ਨੇ ਇਸ ਮਾਣਮੱਤੇ ਸਮਾਗਮ ਦੀ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਇਸ ਸਮਾਗਮ ਵਿੱਚ ਦੋ ਤੋ ਦੱਸ ਗਰੇਡ ਤੱਕ ਦੇ ਬੱਚੇ ਭਾਗ ਲੈਣਗੇ। ਮਨਦੀਪ ਕੌਰ ਸੰਘਾ (ਸਪੋਰਟ ਕੈਟੇਗਰੀ) ਤੇ ਮੇਹੁੱਲ ਗੁਪਤਾ (ਸਮਾਜਸੇਵਾ ਕੈਟੇਗਰੀ)ਵਿੱਚ ਸਨਮਾਨਿਤ ਕੀਤੇ ਜਾਣਗੇ। ਬਾਲ ਲੇਖਿਕਾ ਸਨਮਵੀਰ ਕੌਰ ਸੰਧੂ ਦਾ ਪਲੇਠਾ ਕਾਵਿ ਸੰਗ੍ਰਹਿ ‘ਪੁੰਗਰਦੀ ਕਲੀ’ ਲੋਕ ਅਰਪਣ ਕੀਤਾ ਜਾਏਗਾ। 23ਮਾਰਚ ਦਿਨ ਸ਼ਨੀਵਾਰ ਨੂੰ ਇਹ ਸਮਾਗਮ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਇੱਕ ਤੋਂ ਚਾਰ ਵਜੇ ਤੱਕ ਹੋਏਗਾ। ਬੱਚਿਆ ਦਾ ਨਾਮ ਦਰਜ ਕਰਵਾਉਣ ਲਈ ਸਭਾ ਦੇ ਮੈਬਰਾਂ ਨਾਲ ਸੰਪਰਕ ਦੀ ਅਪੀਲ ਕੀਤੀ। ਰਚਨਾਂਵਾਂ ਦੇ ਦੌਰ ਵਿੱਚ ਹਰਨੇਕ ਬੱਧਣੀ ਨੇ ‘ਨਵਾਂ ਸਾਲ ਮੁਬਾਰਕ ਹੋਵੇ’, ਅਮਰੀਕ ਚੀਮਾ ‘ਲਿਖ ਚਿੱਠੀਆ’, ਹਰੀਪਾਲ ਨੇ ਲੇਖਕਾਂ ਨੂੰ ਸਿੱਖਿਆ ਦਿੰਦੀ ਕਵਿਤਾ ‘ਫਰਜ਼’, ਤਰਲੋਚਨ ਸੈਂਭੀ ਨੇ ਧਾਰਮਿਕ ਗੀਤ ‘ ਧੰਨ ਕਲਗੀਆ ਵਾਲਿਆ’,ਮੰਗਲ ਚੱਠਾ ਨੇ ਧਾਰਮਿਕ ਗੀਤ ‘ਵਾਜਾਂ ਵਾਲਾ’, ਜਸਵੰਤ ਸਿੰਘ ਸੇਖੋਂ ਨੇ ‘ ਮੈਂ ਜਿਊਣਾ ਮਰ ਕੇ ਵੀ’, ਸੇਵਾ ਸਿੰਘ ਬੱਚਨ ਨੇ ਸ਼ਬਦ ‘ਪਵਣ ਗੁਣ ਪ੍ਰਵਾਨ’, ਹਰਮੰਦਰ ਚੁੱਘ ਨੇ ਕਵਿਤਾ ‘ਖੁਸ਼ੀ’ ਗਜ਼ਲ ਤੇ ਚੁੱਟਕਲਾ ਵੀ ਸੁਣਾਇਆ। ਸੰਪੂਰਨ ਸਿੰਘ ਚਾਨੀਆਂ ਨੇ ਆਪਣੇ ਬਾਰੇ ਜਾਣਕਾਰੀ ਦਿੱਤੀ ਤੇ ਕਵਿਤਾ ‘ਬੰਨੇ ਬੰਨੇ ਜੱਟ ਫਿਰਕੇ’ ਸੁਣਾਈ ਤੇ ਆਪਣੀ ਕਿਤਾਬ ‘ਮੇਰੇ ਰੰਗ ਮੇਰੀਆਂ ਯਾਦਾਂ’, ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਤੇ ਜਨਰਲ ਸੈਕਟਰੀ ਰਣਜਤਿ ਸਿੰਘ ਨੂੰ ਭੇਂਟ ਕੀਤੀ।ਗੁਰਦਿਆਲ ਸਿੰਘ ਖਹਿਰਾ ਨੇ ਕੁਝ ਮੁਹਾਵਰੇ ਤੇ ਇਤਿਹਾਸਕ ਘਟਨਾਵਾਂ ਉੱਤੇ ਤਰਕ ਭਰਪੂਰ ਗੱਲਾਂ ਕੀਤੀਆਂ । ਗੁਰਦੀਸ਼ ਕੌਰ ਗਰੇਵਾਲ ਕਵਿਤਾ ‘ ਚੰਗੀ ਮੰਦੀ ਕਿਸ ਨੂੰ ਕਹਿਣੀ’, ਸਰਬਜੀਤ ਉੱਪਲ ਨੇ ‘ ਤੇਰਾ ਸ਼ੁੱਕਰੀਆ ਹੈ’, ਲਖਵਿੰਦਰ ਜੌਹਲ ਨੇ ‘ਨਵਾਂ ਸਾਲ’, ਸੁਖਵਿੰਦਰ ਸਿੰਘ ਤੂਰ ਨੇ ਮਿੰਨੀ ਕਹਾਣੀ ‘ਸੋਝੀ’, ਤੇ ਸੁਰਜੀਤ ਪਾਤਰ ਦਾ ਗੀਤ ‘ਨਿੱਤ ਸੂਰਜਾਂ ਨੇ ਚੜ੍ਹਣਾ’ਸੁਰੀਲੀ ਅਵਾਜ਼ ਵਿੱਚ ਗਾਈ। ਜਸਵੀਰ ਸਹੋਤਾ ਨੇ ਜਾਗਰੂਕਤਾ ਦਾ ਸੁਨੇਹਾ ਦਿੱਤਾ। ਇਸ ਮੌਕੇ ਗੁਰਦੀਪ ਸਿੰਘ, ਮਨਜੀਤ ਕੌਰ ਖਹਿਰਾ, ਪੱਤਰਕਾਰ ਜਸਜੀਤ ਸਿੰਘ ਧਾਮੀ, ਸਿਮਰ ਚੀਮਾ, ਸੁਰਿੰਦਰ ਚੀਮਾ,ਕਹਾਣੀਕਾਰ ਦਵਿੰਦਰ ਮਲਹਾਂਸ, ਪਰਮਿੰਦਰ ਢੱਡਾ, ਦਮਨਦੀਪ ਢੱਡਾ, ਰਣਤੇਜਵੀਰ ਢੱਡਾ,ਪੁਨੀਤ ਢੱਡਾ, ਅਵਤਾਰ ਸਿੰਘ, ਕੀਰਤ ਕੌਰ, ਕਮਲਜੀਤ ਕੌਰ, ਰਕੇਸ਼ ਕੁਮਾਰ ਗੌਤਮ, ਪਰਮਜੀਤ ਚਾਹਲ, ਮਨਜੀਤ ਬਰਾੜ ਤੇ ਮਾਣਮੱਤੀ ਸਖਸ਼ੀਅਤ ਸੁਖਵੀਰ ਗਰੇਵਾਲ ਹਾਜ਼ਰ ਸਨ। ਇਸ ਮੌਕੇ ਚਾਹ ਤੇ ਸਨੈਕਸ ਦਾ ਪੂਰਾ ਪ੍ਰਬੰਧ ਸੀ। ਅਖੀਰ ਵਿੱਚ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੇ ਆਏ ਹੋਏ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਅਗਲੇ ਮਹੀਨੇ ਦੀ ਮੀਟਿੰਗ 17 ਫਰਵਰੀ ਨੂੰ ਹੋਣ ਜਾ ਰਹੀ ਹੈ ,ਵਿੱਚ ਆਉਣ ਦਾ ਸੱਦਾ ਦਿੱਤਾ ਅਤੇ ਨਾਲ ਹੀ 23 ਮਾਰਚ ਦੇ ਸਮਾਗਮ ਨੂੰ ਹਮੇਸ਼ਾ ਦੀ ਤਰ੍ਹਾਂ ਸਫਲ ਬਣਾਉਣ ਲਈ ਯੋਗਦਾਨ ਦੀ ਅਪੀਲ ਕੀਤੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੇ ਬੱਚਿਆਂ ਦੇ ਨਾਮ ਦਰਜ ਕਰਾਉਣ ਲਈ ਪ੍ਰਧਾਨ ਬਲਜਿੰਦਰ ਸੰਘਾ ਨੂੰ 403-680-3212 ਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403-714-6848 ਤੇ ਸੰਪਰਕ ਕੀਤਾ ਜਾ ਸਕਦਾ ਹੈ।