ਕੈਲਗਰੀ: ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 1 ਦਸੰਬਰ 2018, ਦਿਨ ਸਨਿਚਰਵਾਰ 2 ਵੱਜੇਕੋਸੋ ਦੇ ਹਾਲ ਵਿਚ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ , ਡਾ.ਬਲਵਿੰਦਰ ਕੌਰ ਬਰਾੜ ਅਤੇਬੀਬੀ ਸੁਰਿੰਦਰ ਗੀਤ ਦੀ ਪ੍ਰਧਾਨਗੀ ਹੇਠ ਹੋਈ । ਸਭਾ ਦੇ ਜਨਰਲ ਸਕੱਤਰ ਸ: ਜਸਵੀਰ ਸਿੰਘ ਸਿਹੋਤਾ ਨੇ ਇਸਸਨਮਾਨ ਸਮਾਰੋਹ ਵਿਚ ਹਾਜਰ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਣ ਤੋਂ ਬਾਦ ਸੁਰਿੰਦਰ ਗੀਤ ਦੇ ਸਹਿਤਕ ਸਫਰ ਅਤੇ ਉਸਦੀਆਂ ਪ੍ਰਕਾਸ਼ਤ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ । ਵਰਨਣਯੋਗ ਹੈ ਕਿ ਸੁਰਿੰਦਰ ਗੀਤ ਹੁਣ ਤੱਕ ਪੰਜ ਕਾਵਿ-ਸੰਗ੍ਰਹਿ ਅਤੇ ਇਕ ਗ਼ਜ਼ਲ ਸੰਗ੍ਰਹਿ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੀ ਹੈ । ਉਸਨੇ ਕਾਵ-ਸੰਗ੍ਰਹਿ “ ਤੁਰੀ ਸਾਂ ਮੈਂ ਓਥੋਂ “ ਨਾਲ 1996 ਵਿਚ ਸਾਹਿਤਕ ਖੇਤਰ ਵਿਚ ਪੈਰ ਰੱਖਿਆ । ਉਸਦੀਆਂ ਦੋ ਪੁਸਤਕਾਂ “ ਸ਼ਬਦ ਸੁਨੱਖੇ “ (ਕਾਵਿ ਸੰਗ੍ਰਹਿ ) ਅਤੇ ਧੀ ਦਾ ਕਰਜ਼ ( ਵਾਰਤਕ ) ਛਪਾਈ ਅਧੀਨ ਹਨ । ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਜੀ ਨੇ ਬੀਬੀ ਸੁਰਿੰਦਰ ਗੀਤ ਨੂੰ, ਰਾਜਨੀਤਕ, ਸਮਾਜਿਕ ਅਤੇ ਸਭਿਆਚਾਰਕ ਸੂਝ-ਬੂਝ ਵਾਲੀ ਕਵਿਤਰੀ ਕਿਹਾ ਅਤੇ ਕਾਵਿ ਖੇਤਰ ਵਿੱਚ ਉਸਦੇ ਪਾਏ ਯੋਗਦਾਨ ਲਈ ਖੂਬਸੂਰਤ ਪਲੈਕ ਦੇ ਕੇ ਸਨਮਾਨਿਤ ਕੀਤਾ ।
ਸ. ਗੁਰਦਿਆਂਲ ਸਿੰਘ ਖਹਿਰਾ , ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਕੈਲਗਰੀ ਨੇ ਵਿਸਥਾਰ ਸਹਿਤ ਪੰਜਾਬੀ ਦੇ ਸਿਰਮੌਰ ਕਵੀ ਡ. ਸੁਰਜੀਤ ਪਾਤਰ , ਡ. ਸੁਰਿੰਦਰ ਧੰਜਲ , ਸ਼ਾਇਰਾ ਸੁਖਵਿੰਦਰ ਅੰਮ੍ਰਿਤ , ਡ ਬਲਵਿੰਦਰ ਕੌਰ ਬਰਾੜ, ਜਗਦੀਪ ਕੈਲੇ , ਡ. ਦਵਿੰਦਰ ਸੈਫੀ . ਡ. ਸੁਖਦੇਵ ਸਿੰਘ ਸਿਰਸਾ ਅਤੇ ਡ. ਬਲਵਿੰਦਰ ਕੌਰ ਬਰਿਆਣਾ ਦੀਆਂ ਸੁਰਿੰਦਰ ਗੀਤ ਦੀ ਕਵਿਤਾ ਬਾਰੇ ਕੀਤੀਆਂ ਸਹਿਤਕ ਟਿਪਣੀਆਂ ਦੀ ਚਰਚਾ ਕੀਤੀ । ਸੰਖੇਪ ਵਿਚ ਸੁਰਿੰਦਰ ਇਕ ਸੰਵੇਦਨਸ਼ੀਲ ਸਾਇਰਾ ਅਤੇ ਮੋਹ ਭਰੀ ਵਿਅਕਤੀ ਹੈ । ਡ. ਸੁਰਜੀਤ ਪਾਤਰ ਦੇ ਕਹਿਣ ਮੁਤਾਬਕ ਸੁਰਿੰਦਰ ਗੀਤ ਅਜੇਹੀ ਪੰਜਾਬੀ ਕਾਵਿਤਰੀ ਹੈ ਜੋ ਸਿੱਧੇ ਰੂਪ ਵਿਚ ਸਮਾਜਿਕ ਸਰੋਕਾਰਾਂ ਦੀ ਕਵਿਤਾ ਲਿਖਦੀ ਹੈ । ਭਾਵੇਂ ਉਸਨੂੰ ਆਪਣੀ ਮਾਂ ਭੂਮੀ ਛੱਡਿਆਂ ਬਹੁਤ ਅਰਸਾ ਹੋ ਚੁੱਕਿਆਂ ਹੈ ਪਰ ਉਹ ਪੰਜਾਬ ਦੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਥਿਤੀ ਬਾਰੇ ਚਿੰਤਾਤੁਰ ਹੈ । ਉਸਦੀ ਇਹ ਚਿੰਤਾ ਉਸਦੀ ਕਵਿਤਾ ਵਿਚ ਸਾਫ ਝਲਕਦੀ ਹੈ । ਉਸਦੀ ਕਵਿਤਾ ਉਦਾਸੀ ਦਾ ਆਲਮ ਸਿਰਜਣ ਦੇ ਨਾਲ ਨਾਲ ਸਮੂੱਚੀ ਧਰਤੀ ਦੀ ਪੀੜਾ ਚੂਸਣ ਅਤੇ ਲਹੂ -ਲੁਹਾਨ ਧਰਤ ਨੂੰ ਆਪਣੀਆਂ ਕਾਵਿ ਕਣੀਆਂ ਰਾਹੀਂ ਧੋਣ ਲਈ ਯਤਨਸ਼ੀਲ ਹੈ । ਸੁਰਿੰਦਰ ਗੀਤ ਦੇਸ਼ ਵਿਦੇਸ਼ ਵਿਚ ਬਹੁਤ ਸਾਰੇ ਸਹਿਤਕ ਅਦਾਰਿਆਂ ਵਲੋਂ ਸਨਮਾਨਿਤ ਹੋ ਚੁੱਕੀ ਹੈ ਅਤੇ ਉਸਨੇ ਰਾਈਟਰਜ਼ ਫੌਰਮ ਵਲੋਂ ਦਿੱਤੇ ਸਨਮਾਨ ਦੇ ਸਨਮਾਨ ਵਿੱਚ ਹੋਰ ਵੀ ਵਧੀਆ ਕਵਿਤਾ ਲਿਖਣ ਦਾ ਵਾਅਦਾ ਕੀਤਾ ਅਤੇ ਰਾਈਟਰਜ਼ ਫੋਰਮ ਵਲੋਂ ਬਖਸ਼ੇ ਮਾਣ ਅਤੇ ਹਾਜ਼ਰੀਨ ਵਲੋਂ ਕਹੇ ਗਏ ਖੂਬਸੂਰਤ ਅਤੇ ਹੌਸ਼ਲੇ ਭਰੇ ਸ਼ਬਦਾਂ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ ।ਸ: ਸੁਖਵਿੰਦਰ ਸਿੰਘ ਤੂਰ ਅਤੇ ਰਵੀ ਜਨਾਗਲ ਨੇ ਆਪੋ ਆਪਣੀਆਂ ਆਵਾਜ਼ਾਂ ਵਿੱਚ ਸੁਰਿੰਦਰ ਗੀਤ ਦੀਆਂ ਰਚਨਾਵਾਂ ਦਾ ਗਾਇਨ ਕੀਤਾ ਗਿਆ ।ਸੁਰਿੰਦਰ ਗੀਤ ਨੂੰ ਵਧਾਈਆਂ ਦੇਣ ਦੇ ਨਾਲ ਨਾਲ ਆਪਣੀਆਂ ਰਚਨਾਵਾਂ ਰਚਨਾਵਾਂ ਦੇ ਦੌਰ ਵਿਚ ਹਰਨੇਕ ਬੱਧਨੀ , ਗਲੋਬਲ ਪ੍ਰਵਾਸੀ ਸਭਾ ਦੇ ਪ੍ਰਧਾਨ ਸ੍ਰੀ ਸਤਪਾਲ ਕੌਸ਼ਲ , ਗੁਰਚਰਨ ਕੌਰ ਥਿੰਦ , ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ , ਮਹਿੰਦਰ ਐਸ ਪਾਲ , ਮੰਗਲ ਚੱਠਾ , ਸੀਮਾਂ ਚੱਠਾ , ਸ੍ਰੀ ਪਰਸ਼ੋਤਮ ਦਾਸ ਭਰਦਵਾਜ਼ , ਸ: ਦਿਲਾਵਰ ਸਿੰਘ ਸਮਰਾ , ਸ : ਸੁਰਿੰਦਰ ਸਿੰਘ ਢਿਲੋਂ , ਰਵੀ ਜਨਾਗਲ , ਜਨਾਬ ਅਹਿਮਦ ਚੁਗਤਾਈ , ਸਰਬ ਅਕਾਲ ਮਿਉਜਕ ਅਕਾਦਮੀ ਦੇ ਸ: ਹਰਜੀਤ ਸਿੰਘ , ਗਿਆਨੀ ਸੇਵਾ ਸਿੰਘ . ਡ. ਬਲਵਿੰਦਰ ਕੌਰ ਬਰਾੜ ਅਤੇ ਜਗਜੀਤ ਸਿੰਘ ਰੈਂਹਸੀ ਨੇ ਭਾਗ ਲਿਆ । ਸ: ਰੈਂਹਸੀਂ ਦੇ ਘਰ ਵਾਹਿਗੁਰੂ ਨੇ ਪੋਤੇ ਤੇ ਪੋਤੀ ਦੀ ਦਾਤ ਬਖਸ਼ੀ ਹੈ । ਇਸ ਮੁਬਾਰਕ ਮੌਂਕੇ ਉਹਨਾਂ ਸਭਨਾਂ ਦਾ ਮੂੰਹ ਮਿੱਠਾ ਕਰਵਾਇਆ । ਮਨਜੀਤ ਬਰਾੜ ਦਾ ਚਾਹ ਦੀ ਸੇਵਾ ਨਿਭਾਉਣ ਲਈ ਵਿਸ਼ੇਸ਼ ਕਰਕੇ ਧੰਨਵਾਦ ਕੀਤਾ ਗਿਆ ।ਸਭਾ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਸ: ਜਸਵੀਰ ਸਿੰਘ ਸਹੋਤਾ ਨੇ ਬੜੇ ਬਿਹਤਰ ਤਰੀਕੇ ਨਾਲ ਨਿਭਾਈ । ਰਾਈਟਰਜ਼ ਫੋਰਮ ਦੀ ਜਨਵਰੀ ਮਹੀਨੇ ਦੀ ਇਕੱਤਰਤਾ 5 ਜਨਵਰੀ 2019 ਨੂੰ ਬਾਦ ਦੁਪਹਿਰ ਦੋ ਵੱਜੇ ਕੋਸੋ ਹਾਲ ਵਿਚ ਹੋਵੇਗੀ । ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਸ: ਸ਼ਮਸ਼ੇਰ ਸਿੰਘ ਸੰਧੂ ਨੂੰ 403 285-5609 ਜਾਂ ਜਨਰਲ ਸਕੱਤਰ ਜਸਵੀਰ ਸਿੰਘ ਸਹੋਤਾ ਨੂੰ 403- 681-8281 ਤੇ ਸੰਪਰਕ ਕੀਤਾ ਜਾ ਸਕਦਾ ਹੈ ।