Get Adobe Flash player

ਮੇਪਲ ਪੰਜਾਬੀ ਮੀਡੀਆ : ਇੰਡੀਅਨ ਐਕਸ ਸਰਵਿਸ ਇੰਮੀਗਰਾਂਟ ਐਸੋਸੀਏਸ਼ਨ ਵੱਲੋਂ ਦਿਵਾਲੀ ਸਮਾਗਮ ਅਕਤੂਬਰ 13 ਨੂੰ ਆਪਣੇ ਹਾਲ ਵਿਚ ਐਸੋਸੀਏਸ਼ਨ ਦੇ ਮੈਬਰਾਂ ਅਤੇ ਪਰਿਵਾਰਾਂ ਦੀ i,oct3,18ਭਰਵੀਂ ਹਾਜ਼ਰੀ ਵਿਚ ਮਨਾਇਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਬਲਕਾਰ ਸਿੰਘ ਸੰਧੂ ਅਨੁਸਾਰ ਇਹ ਸਮਾਗਮ ਇਸ ਕਰਕੇ ਦਿਵਾਲੀ ਦੀ ਅਸਲ ਤਰੀਕ ਤੋਂ ਪਹਿਲਾ ਕੀਤਾ ਗਿਆ ਕਿਉਂਕਿ ਸੰਸਥਾ ਦੇ ਬਹੁਤੇ ਮੈਂਬਰ ਅਕਤੂਬਰ ਮਹੀਨੇ ਦੇ ਅਖ਼ੀਰ ਤੱਕ ਭਾਰਤ ਜਾਂਦੇ ਹਨ ‘ਤੇ ਇਸ ਸਾਲ ਦਿਵਾਲੀ ਨਵੰਬਰ ਮਹੀਨੇ ਦੀ ਸੱਤ ਤਰੀਕ ਦੀ ਹੈ। ਇਸ ਸਮਾਗਮ ਵਿਚ ਸੰਸਥਾ ਦੇ ਮੈਂਬਰਾਂ ਨੇ ਪਰਿਵਾਰਾਂ ਸਮੇਤ ਸ਼ਿਕਰਤ ਕੀਤੀ। ਹੋਰਨਾਂ ਤੋਂ i,oct13,18,2ਇਲਾਵਾ ਮਾਸਟਰ ਬਚਿੱਤਰ ਸਿੰਘ ਗਿੱਲ ਨੇ ਕਰਨੈਲ ਕਵਿਸ਼ਰ ਦੀਆਂ ਰਚਨਾਵਾਂ ਨਾਲ ਸਭ ਨੂੰ ਕੀਲ ਲਿਆ। ਤਰਲੋਕ ਚੁੱਘ ਨੇ ਆਪਣੇ ਚੁਟਕਲਿਆਂ ਨਾਲ ਭਰਵੀਂ ਹਾਜ਼ਰੀ ਲੁਆਈ। ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਹਾਜ਼ਰੀ ਲੁਆਈ। ਸਭ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਵਿਸ਼ੇਸ਼ ਪ੍ਰਬੰਧ ਐਸੋਸੀਏਸ਼ਨ ਦੇ ਪ੍ਰਧਾਨ ਬਲਕਾਰ ਸਿੰਘ ਸੰਧੂ ਦੀ ਅਗਵਾਈ ਵਿਚ ਕੀਤਾ ਗਿਆ।