ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਦੀ ਸਤੰਬਰ ਮਹੀਨੇ ਦੀ ਮੀਟਿੰਗ ਸ਼ੁਰੂ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਬਲਜਿੰਦਰ ਸੰਘਾ ਦੇ ਨਾਲ ਜਗਦੇਵ ਸਿੰਘ ਸਿੱਧੂ, ਗੁਰਮੀਤ ਕੌਰ ਸਰਪਾਲ ਤੇ ਬਲਬੀਰ ਗੋਰਾ ਨੂੰ ਹਾਜਰੀਨ ਦੀਆਂ ਤਾੜ੍ਹੀਆ ਵਿੱਚ ਸੱਦਾ ਦਿੱਤਾ। ਸ਼ੋਕ ਮਤੇ ਸਾਂਝੇ ਕਰਦਿਆ ਭਾਵਪੂਰਨ ਸ਼ਬਦਾਂ ਵਿੱਚ ਬਿਆਨ ਕੀਤਾ ਕੇ ਪਿਛਲੇ ਦਿਨੀ ਹਿੰਦ-ਪਾਕਿ ਦੀ ਦੋਸਤੀ ਮੰਚ, ਮਹਾਨ ਪੱਤਰਕਾਰ, ਪੰਦਰਾ ਕਿਤਾਬਾਂ ਦੇ ਰਚੇਤਾ ਕੁਲਦੀਪ ਨਈਅਰ ਜੀ 95 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਦੂਸਰਾ ਦੁਖਦਾਈ ਸਮਾਚਾਰ ਪ੍ਰੋ. ਅਮਰਜੀਤ ਸਿੰਘ ਗੌਰਕੀ ਜਿਹਨਾਂ ਦੋ ਕਾਵਿ ਸੰਗ੍ਰਹਿ ਤੇ 14 ਨਾਵਲ ਤੇ ਕੁਝ ਹੋਰ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਉਹ ਵੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਪੰਜਾਬੀ ਲਿਖਾਰੀ ਸਭਾ ਦੀ ਪੂਰੀ ਟੀਮ ਵਲੋਂ ਰਣਜੀਤ ਸਿੰਘ ਨੇ ਦੁਖ ਦਾ ਪ੍ਰਗਟਾਵਾ ਕੀਤਾ। ਸਭਾ ਦੀ ਕਾਰਵਾਈ ਦੇ ਅੱਗੇ ਚਲਦਿਆ ਨਰਿੰਦਰ ਢਿੱਲੋਂ ਨੇ ਪੰਜਾਬੀ ਦੀ ਸ਼ੁਰੂਵਾਤ ਦਾ ਇਤਿਹਾਸ ਦੱਸਿਆ ਤੇ ਅੱਜ ਦੀ ਤਰੀਕ ਵਿੱਚ ਸਰਕਾਰਾਂ ਤੇ ਹੋਰ ਅਦਾਰਿਆ ਵਲੋਂ ਪੰਜਾਬੀ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਤੇ ਵੀ ਚਾਨਣਾ ਪਾਇਆ । ਹਰੀਪਾਲ ਨੇ ਬਹੁਤ ਹੀ ਜਾਣਕਾਰੀ ਭਰਪੂਰ ਲੇਖ ‘ਕੈਨੇਡਾ ‘ਚ ਸਾਡਾ ਰਹਿਣ ਸਹਿਣ’ ਪੜ੍ਹਿਆ। ਪੰਜਾਬ ਤੋਂ ਆਏ ਜਲੰਧਰ ਦੂਰਦਰਸ਼ਨ ਦੇ ਕਾਰਜਕਰਤਾ ਦਲਜੀਤ ਸਿੰਘ ਸੰਧੂ ਨੇ ਬਾਹਰ ਰਹਿ ਰਹੇ ਪੰਜਾਬੀਆਂ ਦੀਆਂ ਸਾਹਿਤਕ ਸਰਗਰਮੀਆ ਤੇ ਪੰਜਾਬੀ ਲਿਖਾਰੀ ਸਭਾ ਦੇ ਕਾਰਜ ਦੀ ਸ਼ਲਾਘਾ ਕੀਤੀ। ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੇ ਸਭਾ ਦੇ ਪੂਰਨ ਇਤਿਹਾਸ ਤੇ ਗਤੀਵਿਧੀਆ ਦਾ ਜਿਕਰ ਕੀਤਾ ਤੇ ਆਪਣੀ ਇੱਕ ਕਵਿਤਾ ‘ਸੱਚ ਦਾ ਮੁੱਦਾ’ ਵੀ ਸੁਣਾਈ। ਗੁਰਮੀਤ ਕੌਰ ਸਰਪਾਲ ਜੋ ‘ਰੌਇਲ ਵੂਮੈਨ ਐਸੋਸੀਏਸ਼ਨ’ ਦੇ ਪ੍ਰਧਾਨ ਹਨ ਨੇ ਜਿੰਦਗੀ ਦੀਆਂ ਸੱਚਾਈਆਂ ਨੂੰ ਬਿਆਨ ਕਰਦੀਆਂ ਵਿਚਾਰਾਂ ਪੇਸ਼ ਕੀਤੀਆ। ਨਛੱਤਰ ਪੂਰਬਾ ਨੇ ‘ਵਿਗਿਆਨ ਤੇ ਸਾਹਿਤ ਦਾ ਮੇਲ’ ਨਿਵੇਕਲਾ ਲੇਖ ਪੜ੍ਹਿਆ ਇਸੇ ਜਾਣਕਾਰੀ ਨੂੰ ਅੱਗੇ ਤੋਰਦਿਆ ਜਸਦੇਵ ਸਿੰਘ ਸਿੱਧੂ ਨੇ ਸਾਇੰਸ, ਧਾਰਮਿਕ ਗ੍ਰੰਥਾ ਦਾ ਵੇਰਵਾ ਦੇ ਕੇ ਮਨੁੱਖੀ ਹੋਂਦ ਦੀ ਜਾਣਕਾਰੀ ਦਿੱਤੀ ਤੇ ਇੱਕ ਹੋਰ ਵਿਸ਼ਾ ਲੇਖਕਾਂ ਦੀਆਂ ਲਿਖਤਾਂ ਤੇ ਵੀ ਬਿਆਨ ਕੀਤਾ। ਰਚਨਾਵਾਂ ਦੇ ਦੌਰ ਵਿੱਚ ਜੋਗਾ ਸਿੰਘ ਸਹੋਤਾ ਨੇ ‘ਆਪ ਬੂਲ ਜਾਏ ਹਮੇਂ’ ,ਅਮਰੀਕ ਸਿੰਘ ਚੀਮਾ ਨੇ ਸ਼ਿਵ ਦੀ ਕਵਿਤਾ ‘ਜਾਂਚ ਮੈਨੂੰ ਆ ਗਈ’ , ਹਰਜੀਤ ਗਿੱਲ ਨੇ ‘ਟੱਪੇ’ , ਅਵਨਿੰਦਰ ਨ੍ਰੂਰ ਨੇ ‘ਚਲੋ ਹੁਣ ਤਖਤ ਪਲਟਾਉਣੇ ਹਾਂ’ , ਰਾਣਾ ਚਾਨਾ ਨੇ ਜੋ ਵਿਨੀਪੈੱਗ ਤੋਂ ਖਾਸ ਤੌਰ ਤੇ ਆਏ ਨੇ ਸਾਧਾ ਡੇਰਿਆ ਤੇ ਵਿਅੰਗ ਕਰਦਾ ਗੀਤ ‘ਕਬਰਾਂ ਤੇ ਪਤਾਸੇ ਚੜ੍ਹਾ’ , ਤੇ ਨਵਪੀ੍ਰਤ ਰੰਧਾਵਾ ਨੇ ਖੁਬਸੂਰਤ ਗਜ਼ਲ ‘ ਸਦਾ ਇਨਸਾਫ ਇਖਲਾਕ ਦੀ ਗੱਲ ਕਰਦਾ ਹਾਂ’ , ਬਲਬੀਰ ਗੋਰਾ ਨੇ ਕੁਝ ਸ਼ੇਅਰ ਤੇ ਜਰਨੈਲ ਤੱਗੜ੍ਹ ਨੇ ‘ਤੂੰ ਸਮੰਦਰ ਦਾ ਨਜਾਰਾ ਦੇਖ’ , ਗੁਰਦੀਸ਼ ਕੌਰ ਗਰੇਵਾਲ ਨੇ ‘ਪਰਵਾਨ ਨਹੀਂ ਹੈ’, ਸਰਬਜੀਤ ਉਪੱਲ ਨੇ ‘ਨਾਂਹ ਮੂੰਹ ਛਿਪਾ ਕੇ ਜੀਓੁ’ , ਸਰਵਣ ਸਿੰਘ ਸੰਧੂ ਨੇ ਆਪਣੀ ਹੱਡ ਬੀਤੀ ਵਿੰਅਗਮਈ ਕਵਿਤਾ ‘ ਕੈਨੇਡਾ’ , ਜਸਵੰਤ ਸੇਖੋਂ ਨੇ ‘ਧਰਤੀ ਤੇ ਔਰਤ’ , ਰਜਿੰਦਰ ਕੌਰ ਚਹੋਕਾ ਨੇ ਭਾਵੁਕ ਕਵਿਤਾ ‘ਉਡੀਕ’ , ਲਖਵਿੰਦਰ ਜੌਹਲ ਨੇ ‘ਰੱਖੜੀ’ , ਸੁਖਵਿੰਦਰ ਸਿੰਘ ਤੂਰ ਨੇ ‘ਮੈਂ ਪੰਜਾਬ ਹਾਂ’, ਤੇ ਮਾਸਟਰ ਜੀਤ ਸਿੰਘ ਨੇ ਚਮਟੇ(ਸਾਜ਼) ਨਾਲ ਗੀਤ ਸੁਣਾਇਆ ਤੇ ਤਰਲੋਕ ਚੁੱਘ ਨੇ ਹਮੇਸ਼ਾ ਦੀ ਤਰਾਂ੍ਹ ਚੁਟਕਲਿਆ ਨਾਲ ਹਾਸਿਆ ਦੀ ਫੁਹਾਰ ਬਿਖੇਰੀ। ਇਸ ਮੌਕੇ ਚਾਹ ਸਨੈਕ ਦਾ ਪ੍ਰਬੰਧ ਸਭਾ ਦੇ ਖਜਾਨਚੀ ਮੰਗਲ ਚੱਠਾ ਤੇ ਉਹਨਾਂ ਦੀ ਪਤਨੀ ਸੀਮਾ ਚੱਠਾ ਵਲੋਂ ਉਹਨਾਂ ਦੀ ਬੇਟੀ ਗੁਰਵੀਨ ਚੱਠਾ ਦੇ 12ਵੇਂ ਜਨਮ ਦਿਨ ਦੀ ਖੁਸ਼ੀ ਵਿੱਚ ਕੀਤਾ ਗਿਆ। ਸਾਰੇ ਹਾਜਰੀਨ ਨੇ ਉਹਨਾਂ ਨੂੰ ਮੁਬਾਰਕਾਂ ਤੇ ਬੱਚੀ ਨੂੰ ਦੁਆਂਵਾਂ ਦਿੱਤੀਆ। ਉਹਨਾਂ ਦੇ ਬੇਟੇ ਸਮੀਪ ਚੱਠਾ ਨੇ ਸਟੇਜ ਤੋਂ A ਅ ਸੁਣਾਇਆ। ਇਸ ਮੌਕੇ ਸੁਖਪਾਲ ਪਰਮਾਰ, ਗੁਰਦੀਪ ਸਿੰਘ, ਸਿਮਰ ਚੀਮਾ, ਬਲਬਿੰਦਰ ਸਿੰਘ ਜੌਹਲ, ਗੁਰਲਾਲ ਸਿੰਘ ਰੂਪਾਲੋ, ਜਸਵੰਤ ਸਿੰਘ, ਸਤਵਿੰਦਰ ਸਿੰਘ(ਜੱਗ ਟੀ.ਵੀ.), ਦਿਲਾਵਰ ਸਿੰਘ ਸਮਰਾ, ਪਰਸ਼ੌਤਮ ਭਾਰਦਵਾਜ, ਜਸਵੀਰ ਸਿੰਘ ਸਹੋਤਾ, ਸੁਰਿੰਦਰ ਚੀਮਾ, ਸੁਖਪਾਲ, ਤਰਲੋਚਨ ਸੈਂਭੀ, ਦਵਿੰਦਰ ਮਲਹਾਂਸ ਤੇ ਜੋਰਾਵਰ ਬਾਂਸਲ ਹਾਜਿਰ ਸਨ। ਅਖੀਰ ਵਿੱਚ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੇ ਆਏ ਹਾਜਰੀਨ ਦਾ ਧੰਨਵਾਦ ਕੀਤਾ ਤੇ ਸਭਾ ਦੀ ਅਗਲੀ ਮੀਟਿੰਗ ਜੋ ਕਿ 21ਅਕਤੂਬਰ ਨੂੰ ਹੋਣ ਜਾ ਰਹੀ ਹੈ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੂੰ 403-680-3212, ਜਨਰਲ ਸਕੱਤਰ ਰਣਜੀਤ ਸਿੰਘ ਨੂੰ 403-714-6848 ਤੇ ਸੰਪਰਕ ਕੀਤਾ ਜਾ ਸਕਦਾ ਹੈ।