ਇਸ ਸਾਲ ਦਾ ਟਾਈਟਲ ਹੈ ‘ਮੇਲਾ ਮੇਲਣਾਂ ਦਾ ‘ਅਤੇ ਸਿਰਫ਼ ਔਰਤਾਂ ਲਈ ਹੋਵੇਗਾ ਇਹ ਮੇਲਾ -ਬਲਵੀਰ ਗੋਰਾ
ਮੇਪਲ ਪੰਜਾਬੀ ਮੀਡੀਆ- ਕੁਲਾਰ ਪ੍ਰੋਡਕਸ਼ਨਜ਼ ਵੱਲੋਂ 5ਵਾਂ ਮੇਲਾ ਕੈਲਗਰੀ ਸ਼ਹਿਰ ਵਿਚ 23 ਸਤੰਬਰ 2018 ਨੂੰ ਹੋਣ ਜਾ ਰਿਹਾ ਹੈ ਜਿਸ ਬਾਰੇ ਗੱਲ ਕਰਦਿਆਂ ਮੇਲੇ ਦੇ ਮੁੱਖ ਪ੍ਰਬੰਧਕ ਬਲਵੀਰ ਗੋਰਾ ਅਤੇ ਸਟੇਜ ਸੰਚਾਲਕਾ ਮੈਡਮ ਕੁਲਵਿੰਦਰ ਕੁੱਕੀ ਨੇ ਦੱਸਿਆ ਕਿ ਇਸ ਸਾਲ ਦੇ ਮੇਲੇ ਦਾ ਟਾਈਟਲ ਹੈ ‘ਮੇਲਾ ਮੇਲਣਾਂ ਦਾ’ ਅਤੇ ਸਿਰਫ਼ ਔਰਤਾਂ ਲਈ ਬਿਨਾਂ ਟਿਕਟ ਤੋਂ ਹੋਵੇਗਾ। ਇਸ ਮੇਲੇ ਦਾ ਪੋਸਟਰ ਰੀਲੀਜ਼ ਕਰਨ ਸਮੇਂ ਉਹਨਾਂ ਦੱਸਿਆ ਕਿ 23 ਸਤੰਬਰ 2018 ਦਿਨ ਐਤਵਾਰ ਨੂੰ ਇਹ ਮੇਲਾ ਕੈਲਗਰੀ ਨਾਰਥ-ਈਸਟ ਦੇ ਫਾਲਕਿਨਰਿਜ ਕਮਿਊਨਟੀ ਹਾਲ ਵਿਚ ਠੀਕ 4 ਵਜੇ ਸ਼ੁਰੂ ਹੋਵੇਗਾ। ਹਾਲ ਦੇ ਡੋਰ 3:30 ਤੇ ਇੰਟਰੀ ਲਈ ਖੋਲੇ ਜਾਣਗੇ। ਇਸ ਮੇਲੇ ਦੇ ਉਦੇਸ਼ ਬਾਰੇ ਬਲਵੀਰ ਗੋਰਾ ਨੇ ਦੱਸਿਆ ਕਿ ਕੈਨੇਡਾ ਤੇ ਖ਼ਾਸ ਕਰਕੇ ਅਲਬਰਟਾ ਸੂਬੇ ਦੀ ਹਰ ਕਲਾ ਨੂੰ ਉਤਸ਼ਾਹਤ ਕਰਨਾ ਹੈ। ਇਸੇ ਕਰਕੇ ਇਸੇ ਖਿੱਤੇ ਦੇ ਕਲਾਕਾਰ ਵਿਸ਼ੇਸ਼ ਤੌਰ ਤੇ ਬੁਲਾਏ ਜਾਂਦੇ ਹਨ ਅਤੇ ਇਸੇ ਸੂਬੇ ਵਿਚਲੇ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਹਸਤੀਆਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਵਾਰ ਮੇਲੇ ਵਿਚ ਲਾਡੀ ਪੱਡਾ, ਗੁਰਚਰਨ ਕੌਰ ਥਿੰਦ, ਸੰਦੀਪ ਮੱਲ੍ਹੀ, ਵੌਲਰਿਨੀ ਮਿਲਾਨੀ ਨੂੰ ਉਹਨਾਂ ਦੀਆਂ ਪਰਾਪਤੀਆਂ ਲਈ ਸਨਮਾਨਿਤ ਕੀਤਾ ਜਾਵੇਗਾ। ਇਸ ਸਮੇਂ ਪ੍ਰਸਿੱਧ ਗਾਇਕ ਦਰਸ਼ਨ ਖੇਲਾ, ਦਲਜੀਤ ਸੰਧੂ, ਜਸਜੀਤ ਸਿੰਘ ਧਾਮੀ, ਬਲਜਿੰਦਰ ਸੰਘਾ, ਤਰਨਜੀਤ ਮੰਡ, ਚੰਦ ਸਿੰਘ ਸਦਿਓੜਾ, ਚਮਕੌਰ ਸਿੰਘ ਸੰਘਾ, ਸਤਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਹਸਤੀਆਂ ਨੇ ਹਾਜ਼ਰੀ ਲਵਾਈ। ਸਹਿਯੋਗੀ ਟੀਮ ਵਿਚ ਪੰਜਾਬੀ ਨੈਸ਼ਲ ਅਖ਼ਬਾਰ ਦੀ ਟੀਮ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਸਿਰਫ਼ ਔਰਤਾਂ ਲਈ ਮੇਲੇ ਵਿਚ ਕੈਲਗਰੀ ਅਤੇ ਐਡਮਿੰਟਨ ਸ਼ਹਿਰ ਦੇ ਗਾਇਕ ਕਾਲਕਾਰ ਵਿਸ਼ੇਸ਼ ਤੌਰ ਤੇ ਸ਼ਮਿਲ ਹੋ ਰਹੇ ਹਨ। ਮੇਲੇ ਦੇ ਪ੍ਰਬੰਧਕਾਂ ਵੱਲੋਂ ਸਹਿਯੋਗ ਦੀ ਵਿਸ਼ੇਸ਼ ਅਪੀਲ ਕੀਤੀ ਗਈ।