ਮੇਪਲ ਪੰਜਾਬੀ ਮੀਡੀਆ:- ਤੀਆਂ ਦੇ ਤਿਉਹਾਰ ਤੇ ਸਾਉਣ ਦੇ ਮਹੀਨੇ ਪਹਿਲੀ ਵਾਰ ਮਿਸਟਰ ਰਾਓ ਅਤੇ ਪੀ. ਟੀ. ਸੀ. ਪੰਜਾਬੀ ਲੈਕੇ ਆਏ ਹਨ 20 ਨਾਮਵਰ ਗਾਇਕਾਂ ਦੀ ਗਾਇਕੀ ਦਾ ਜਾਦੂ ਜੋ ਕਿ 22 ਅਗਸਤ ਨੂੰ ਵਿਸ਼ਵ ਭਰ ਵਿਚ ਰੀਲੀਜ਼ ਕੀਤਾ ਜਾ ਰਿਹਾ ਹੈ।ਇਸ ਪਰੋਜੈਕਟ ਦਾ ਸੰਗੀਤ ਮਿਸਟਰ ਵਾਓ ਨੇ ਤਿਆਰ ਕੀਤਾ ਹੈ।ਵੀਡੀਓ ਅਮਰਿੰਦਰ ਗੋਰਾਇਆ ਵੱਲੋਂ ਕੀਤੀ ਗਈ ਹੈ। ਇਸ ਨੂੰ ਤਿਆਰ ਕੀਤਾ ਹੈ ਸਜਣ ਦੁਹਾਨ, ਮੋਹਿਤ ਬਨਵੈਤ ਅਤੇ ਮਨੀ ਧਾਲੀਵਾਲ ਨੇ।ਪ੍ਰਜੈਕਟ ਹੈਡ ਅਤੇ ਗੀਤਕਾਰ ਧਰਮਬੀਰ ਭੰਗੂ ਹਨ।ਕੈਨੇਡਾ ਵਿਚ ਇਸ ਪ੍ਰੋਜੈਕਟ ਨੂੰ ਦਲਵੀਰ ਜੱਲੋਵਾਲੀਆ ਵੱਲੋਂ ਰੀਲੀਜ਼ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 22 ਅਗਸਤ ਨੂੰ ਖੁਬਸੂਰਤ ਅਵਾਜ਼ਾਂ ਦੇ ਮਾਲਿਕ ਮਹਿਤਾਬ ਵਿਰਕ, ਇੰਦਰਜੀਤ ਨਿੱਕੂ, ਬੈਨੀ ਧਾਲੀਵਾਲ, ਦੀਪ ਢਿੱਲੋਂ, ਜੈਸਮੀਨ ਜੱਸੀ, ਰਾਜ ਕਾਕੜਾ,ਪੰਮੀ ਬਾਈ,ਸੰਗਰਾਮ ਹੰਜਰਾ,ਕਰਮਜੀਤ ਅਨਮੋਲ,ਹਾਰਬੀ ਸੰਘਾ, ਫਿਰੋਜ਼ ਖਾਨ,ਨਿਸ਼ਾ ਬਾਨੋ, ਮਾਸ਼ਾ ਅਲੀ, ਜੱਗੀ ਜਾਗੋਵਾਲ, ਗੁਰਲੇਜ਼ ਅਖ਼ਤਰ,,ਕੁਲਵਿੰਦਰ ਕੈਲੀ, ਜੋਬਨ ਸੰਧੂ, ਅਲੀ ਬਰਦਰਜ਼,ਰਾਜ ਢਿੱਲੋਂ, ਧੀਰਾ ਗਿੱਲ, ਜੱਗੀ ਬਾਜਵਾ, ਡਾ ਹਰਿੰਦਰ ਹੁੰਦਲ ਆਪਣੀ ਕਲਾ ਅਤੇ ਸੁਰੀਲੀ ਅਵਾਜ਼ ਨਾਲ ਦੁਨੀਆਂ ਦਾ ਮੰਨੋਰੰਜਨ ਕਰਨਗੇ।ਮਿਸਟਰ ਵਾਓ ਦੀ ਸਾਰੀ ਟੀਮ ਇਸ ਪ੍ਰੋਜੈਕਟ ਨੂੰ ਲੈਕੇ ਬਹੁਤ ਉਤਸ਼ਾਹਿਤ ਹੈ। ਬਨਵੈਤ ਫਿਲਮਜ਼ ਅਤੇ ਦਾਰਾ ਫਿਲਮਜ਼ ਵੱਲੋਂ ਸ਼ਿੰਗਾਰੇ ਗਏ ਪ੍ਰਜੈਕਟ ਦਾ ਸਮੂਹ ਪੰਜਾਬੀਆਂ ਨੂੰ ਇੰਤਜਾਰ ਰਹੇਗਾ।ਇਸ ਦਾ ਪੋਸਟਰ ਕੈਲਗਰੀ, ਕੈਨੇਡਾ ਵਿਚ ਰਾਜਨੀਤਕ ਹਸਤੀਆਂ ਇਰਫਾਨ ਸ਼ਫੀਰ,ਰੂਪ ਰਾਏ ਤੋਂ ਇਲਾਵਾ ਹਰਪਿੰਦਰ ਸੰਧੂ, ਦਲਵੀਰ ਜੱਲੋਵਾਲੀਆ ਅਤੇ ਹੋਰ ਸੱਜਣਾਂ ਦੀ ਹਾਜ਼ਰੀ ਵਿਚ ਰੀਲੀਜ ਕੀਤਾ ਗਿਆ ।