ਨਵੇਂ ਪਾਠਕ ਕਿਤਾਬ ਲਹਿਰ ਨਾਲ਼ ਜੁੜੇ
ਸੁਖਵੀਰ ਗਰੇਵਾਲ ਕੈਲਗਰੀ:ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵਲੋਂ ਛੇਵਾਂ ਪੁਸਤਕ ਮੇਲਾ ਕੈਲਗਰੀ ਦੇ ਗਰੀਨ ਪਲਾਜ਼ਾ(ਭੁੱਲਰ ਪਲਾਜ਼ਾ) ਵਿੱਚ ਲਗਾਇਆ ਗਿਆ।ਬੈਲ
ਕੁਨੈਕਸ਼ਨ,ਢਿਲੋਂ ਫੈਸ਼ਨਜ਼ ਅਤੇ ਲਵਲੀ ਸਵੀਟਜ਼ ਦੇ ਵਰਾਂਡੇ ਵਿੱਚ ਲਗਾਏ ਦੋ ਰੋਜ਼ਾ ਇਸ ਮੇਲੇ ਦੀ ਇਸ ਵਾਰ ਖਾਸੀਅਤ ਇਹ ਰਹੀ ਕਿ ਕਈ ਨੌਜਵਾਨ ਪਾਠਕ ਇਸ ਕਿਤਾਨ ਲਹਿਰ ਨਾਲ਼ ਜੁੜ ਗਏ।
ਪੁਸਤਕ ਮੇਲੇ ਦਾ ਉਦਘਾਟਨ ਉਘੇ ਪਾਕਿਸਤਾਨੀ ਕਵੀ ਬਾਬਾ ਨਜਮੀ ਨੇ ਕੀਤਾ।ਉਹਨਾਂ ਪੁਸਤਕ ਸਭਿਆਚਾਰ ਪੈਦਾ ਕਰਨ ਲਈ ਕੀਤੇ ਜਾ ਰਹੇ ਹੰਭਲ਼ੇ ਦੀ ਭਰਵੀਂ ਤਾਰੀਫ ਕੀਤੀ। ਮੇਲੇ ਦੇ ਸੰਚਾਲਕ ਮਾਸਟਰ ਭਜਨ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਸ਼ੁਰੂ ਕੀਤੀ ਕਿਤਾਬ ਲਹਿਰ ਵਿੱਚ ਵਿਕਰੀ ਵੱਧਣ ਦਾ ਮਤਲਬ ਹੈ ਕਿ ਲੋਕ ਚੰਗਾ ਤੇ ਉਸਾਰੂ ਸਾਹਿਤ ਪੜਨਾ ਚਾਹੁੰਦੇ ਹਨ।
ਇਸ ਪੁਸਤਕ ਮੇਲੇ ਵਿੱਚ ਤਰਕਸ਼ੀਲ,ਧਾਰਮਿਕ ਅਤੇ ਆਮ ਕਿਤਾਬਾਂ ਰੱਖੀਆਂ ਗਈਆਂ ਸਨ।ਦੋਵੇਂ ਦਿਨ ਸਾਹਿੱਤ ਪ੍ਰੇਮੀਆਂ ਨੇ ਪੁੱਜ ਕੇ ਕਿਤਾਬਾਂ ਖਰੀਦੀਆਂ।ਇਸ ਮੌਕੇ ਹਰੀਪਾਲ,ਕਮਲਜੀਤ ਪੰਧੇਰ,ਰਿਸ਼ੀ ਨਾਗਰ,ਕਮਲਜੀਤ ਗਰੇਵਾਲ,ਸੁਖਵਿੰਦਰ ਤੂਰ,ਅਹਿਜ਼ਦ ਬੁਖਾਰੀ,ਡਾ.ਅਹਿਮਦ ਖਾਨ,ਜੁਨੈਦ, ਗੋਪਾਲ ਜੱਸਲ,ਰਣਜੀਤ ਲਾਡੀ ਅਗਲਾ ਪੁਸਤਕ ਮੇਲਾ ਸਤੰਬਰ ਦੇ ਮਹੀਨੇ ਲਗਾਇਆ ਜਾਵੇਗਾ।