ਜੱਗ ਪੰਜਾਬੀ ਦੇ ਡਾਇਰੈਕਟਰ ਸਤਵਿੰਦਰ ਸਿੰਘ ਅਨੁਸਾਰ ਮਕਸਦ ਇਹੀ ਸੀ ਕਿ ਹਰ ਬੱਚਾ ਆਊਟਡੋਰ ਖੇਡਾਂ ਵਿਚ ਭਾਗ ਨਹੀਂ ਲੈ ਪਾਉਂਦਾ
ਮੇਪਲ ਪੰਜਾਬੀ ਮੀਡੀਆ-ਜੱਗ ਪੰਜਾਬੀ ਟੀ.ਵੀ. ਵੱਲੋਂ ਬੱਚਿਆਂ ਦੇ ਇੰਨਡੋਰ ਖੇਡ ਮੁਕਾਬਲੇ 14 ਅਤੇ 15 ਜੁਲਾਈ ਨੂੰ ਕਰਵਾਏ ਗਏ। ਰੂਬਿਕਸ ਕਿਊਬ, ਚੈੱਸ (ਸ਼ਤਰੰਜ) ਅਤੇ ਕੈਰਮ ਬੋਰਡ ਦੇ ਮੁਕਾਬਲਿਆਂ ਵਿਚ ਪਹਿਲਾ ਇਨਾਮ $300, ਦੂਜਾ ਇਨਾਮ $200 ਅਤੇ ਤੀਜਾ ਇਨਾਮ $100 ਦਿੱਤਾ ਗਿਆ ।ਰੁਬਿਕਸ ਕਿਊਬ ਵਿਚ ਪਹਿਲਾ ਸਥਾਨ ਸਚਿਨ ਸ਼ਰਮਾ ਨੇ ਜਿੱਤਿਆ । ਰੋਹਿਤ ਸ਼ਰਮਾ ਦੂਜੇ ਅਤੇ ਆਰਵ ਸ਼ਰਮਾ ਤੀਸਰੇ ਸਥਾਨ ‘ਤੇ ਰਹੇ । ਆਰੀਅਨ ਸ਼ਰਮਾ ਚੈੱਸ ਵਿਚ ਪਹਿਲੇ ਸਥਾਨ ‘ਤੇ ਰਿਹਾ ਜਦ ਕਿ ਹਫ਼ਜ਼ਾ ਅਤੇ ਸਚਿਨ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ ।ਇਸੇ ਤਰ੍ਹਾਂ ਕੈਰਮ ਬੋਰਡ ਮੁਕਾਬਲੇ ਵਿਚ ਸ਼੍ਰੇਸ਼ਠ ਕੁਮਾਰ ਨੇ ਪਹਿਲੇ ਸਥਾਨ ‘ਤੇ ਰਹਿ ਕੇ ਬਾਜ਼ੀ ਮਾਰੀ । ਫਸਵੇਂ ਮੁਕਾਬਲੇ ਵਿਚ ਅਨੰਤ ਸ਼ਰਮਾ ਦੂਜੇ ਸਥਾਨ ‘ਤੇ ਰਿਹਾ । ਤੀਜਾ ਸਥਾਨ ਮਨਵੀਰ ਸਿੰਘ ਢੰਡਾ ਨੇ ਹਾਸਿਲ ਕੀਤਾ ।ਜੱਗ-ਪੰਜਾਬੀ ਟੀ.ਵੀ. ਦੇ ਡਾਇਰੈਕਟਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮਕਸਦ ਇਹ ਸੀ ਕਿ ਬਹੁਤ ਸਾਰੇ ਬੱਚੇ ਆਊਟਡੋਰ ਖੇਡਾਂ ਵਿਚ ਭਾਗ ਨਹੀਂ ਲੈ ਪਾਉਂਦੇ। ਉਨ੍ਹਾਂ ਲਈ ਇਹ ਇਕ ਬਿਹਤਰ ਮੌਕਾ ਸੀ ਆਪਣੀ ਪ੍ਰਤਿਭਾ ਦਿਖਾਉਣ ਦਾ। ਇਹ ਇਹੋ ਜਿਹੀਆਂ ਖੇਡਾਂ ਹਨ ਜਿਸ ਨਾਲ ਬੱਚੇ ਦਾ ਮਾਨਸਿਕ, ਸਮਾਜਿਕ ਅਤੇ ਵਿਆਕਤੀਗਤ ਵਿਕਾਸ ਬਿਹਤਰ ਹੁੰਦਾ ਹੈ।ਸਾਰੀਆਂ ਖੇਡਾਂ ਦਾ Facebook ‘ਤੇ ਸਿੱਧਾ ਪ੍ਰਸਾਰਨ ਕੀਤਾ ਗਿਆ ।