ਮੇਪਲ ਪੰਜਾਬੀ ਮੀਡੀਆ- ਸਾਫ਼-ਸੁਥਰੀ ਗਾਇਕੀ ਰਾਹੀਂ ਆਪਣੀ ਪਛਾਣ ਬਣਾ ਚੁੱਕਾ ਕੈਲਗਰੀ,ਕਨੇਡਾ ਵੱਸਦਾ ਗਾਇਕ ਦਲਜੀਤ ਸੰਧੂ ਆਪਣਾ ਨਵਾਂ ਗੀਤ ‘ਕਨੇਡਾ ਵਾਲੀ ਨੂੰਹ’ ਲੈ ਕੇ 21 ਜੁਲਾਈ ਨੂੰ ਪੰਜਾਬੀ ਸੰਗੀਤ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰ ਹੋ ਰਿਹਾ ਹੈ। ਉਹਨਾਂ ਇਸ ਗੀਤ ਨੂੰ ਦਰਸ਼ਕਾਂ ਤੱਕ ਲੈ ਕੇ ਆਉਣ ਵਾਲੇ ਸਾਰੇ ਟੀਮ ਮੈਂਬਰਾਂ ਦਾ ਧੰਨਵਾਦ ਅਗਾਊਂ ਕਰਦਿਆਂ ਦੱਸਿਆ ਕਿ ਇਸ ਗੀਤ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਭਾਵਨਵਾਂ ਜੁੜੀਆਂ ਹਨ, ਕਿਉਂਕਿ ਇਸ ਗੀਤ ਨੂੰ ਗਾਉਣ ਦਾ ਫੈਸਲਾ ਪੰਜਾਬੀ ਦੇ ਮਸ਼ਹੂਰ ਪਰ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਗਾਇਕ ਰਾਜ ਬਰਾੜ ਦੇ ਇਕ ਗਾਣੇ ਦੀ ਵੀਡੀਓ ਬਣਾਉਣ ਸਮੇਂ ਹੋਇਆ ਸੀ ਅਤੇ ਰਾਜ ਬਰਾੜ ਨੇ ਹੀ ਇਹ ਗੀਤ ਉਹਨਾਂ ਲਈ ਚੁਣਿਆ ਸੀ।ਗਾਇਕ ਦਲਜੀਤ ਸੰਧੂ ਅਨੁਸਾਰ ਉਹਨਾਂ ਨੂੰ ਪੂਰਨ ਆਸ ਹੈ ਕਿ ਲੋਕ ਇਸ ਗੀਤ ਨੂੰ ਪਸੰਦ ਕਰਨਗੇ।