ਕੈਂਪ 5 ਤੋਂ 11 ਅਗਸਤ ਤੱਕ ਜੈਨਸਿਸ ਸੈਂਟਰ’ਚ
ਕੈਲਗਰੀ:ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕੈਲਗਰੀ ਦੇ ਜੈਨਸਿਸ ਸੈਂਟਰ ਵਿੱਚ 5 ਸਾਲ ਤੋਂ 13 ਸਾਲ ਦੇ ਬੱਚਿਆਂ ਦਾ’ਯੰਗਸਤਾਨ’ਸਮਰ ਕੈਂਪ ਲਗਾਇਆ ਜਾ ਰਿਹਾ ਹੈ।ਇਸ ਕੈਂਪ ਲਈ ਰਜਿਸਟਰੇਸ਼ਨ 22 ਜੁਲਾਈ ਨੂੰ ਜੈਨਸਿਸ ਸੈਂਟਰ ਵਿੱਚ ਓਪਨ ਹਾਊਸ ਦੌਰਾਨ ਕੀਤੀ ਜਾਵੇਗੀ।ਇਸ ਕੈਂਪ 5 ਅਗਸਤ ਤੋਂ 11 ਅਗਸਤ ਤੱਕ ਰੋਜ਼ਾਨਾ ਸਵੇਰੇ 10 ਵਜੇ ਤੋਂ 4 ਵਜੇ ਤੱਕ ਜੈਨਸਿਸ ਸੈਂਟਰ ਦੇ ਫੀਚਰ ਜਿੰਮ ਵਿੱਚ ਲੱਗੇਗਾ।
ਕੈਂਪ ਦੇ ਕੋਆਰਡੀਨੇਟਰ ਸੁਖਵੀਰ ਗਰੇਵਾਲ ਨੇ ਦੱਸਿਆ ਕਿ ਸੱਤ ਦਿਨ ਤੱਕ ਚੱਲਣ ਵਾਲੇ ਕੈਂਪ ਵਿੱਚ ਮੈਡੀਟੇਸ਼ਨ,ਫੋਟੋਗਰਾਫੀ,ਭੰਗੜਾ,ਆਰਟ ਅਤੇ ਕਰਾਫਟ, ਸੌਕਰ, ਬਾਸਕਟਬਾਲ,ਜਾਦੂਗਰ ਸ਼ੋਅ,ਮੈਡ ਸਾਇੰਸ ਵਰਗੀਆਂ ਗਤੀਵਿਧੀਆਂ ਸ਼ਾਮਲ ਕੀਤੀਆਂ ਗਈਆਂ।ਉਹਨਾਂ ਦੱਸਿਆ ਕਿ ਇਸ ਵਾਰ ਕੈਂਪ ਜੈਨਸਿਸ ਸੈਂਟਰ ਵਿੱਚ ਹੋਣ ਕਰਕੇ ਹਰ ਇੱਕ ਦੀ ਪਹੁੰਚ ਵਿੱਚ ਹੋਵੇਗਾ।
ਹਰ ਰੋਜ਼ ਕੈਂਪ ਦੀ ਸ਼ੁਰੂਆਤ ਹਰ ਰੋਜ਼ ਸਵੇਰੇ 10 ਵਜੇ ਮੈਡੀਟੇਸ਼ਨ ਕਲਾਸ ਨਾਲ਼ ਹੋਵੇਗੀ।ਇਹ ਕਲਾਸ ਲਈ ਸਿੱਖ ਵਿਰਸਾ ਰਸਾਲੇ ਦੇ ਮੁੱਖ ਸੰਪਾਦਕ ਹਰਚਰਨ ਸਿੰਘ ਪਰਹਾਰ ਦੀ ਨਿਗਰਾਨੀ ਹੇਠ ਲਗਾਈ ਜਾਵੇਗੀ।ਸ੍ਰੀ ਪਰਹਾਰ ਨੇ ਦੱਸਿਆ ਕਿ ਬੱਚਿਆਂ ਦੀ ਖੁਰਾਕ ਅਤੇ ਜ਼ਿੰਦਗੀ ਜਿਉਣ(ਲਾਈਫ ਸਟਾਈਲ) ਵਿੱਚ ਆਏ ਬਦਲਾਓ ਕਾਰਨ ਉਹਨਾਂ ਦੇ ਸੁਭਾਅ ਵਿੱਚ ਵੀ ਪਰਿਵਰਤਨ ਆਇਆ ਹੈ।ਹਰਚਰਨ ਪਰਹਾਰ ਨੇ ਮੈਡੀਟੇਸ਼ਨ ਦੀਆਂ ਗਤੀਵਿਧੀਆਂ ਤੋਂ ਇਲਾਵਾ ਅਜਿਹੇ ਦੌਰ ਵਿੱਚ ਬੱਚਿਆਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਨ ਦੀ ਮੈਡੀਟੇਸ਼ਨ ਦੀ ਲੋੜ ਹੈ।ਇਸ ਕਲਾਸ ਤੋਂ ਬਾਅਦ ਬੱਚੇ ਸਨੈਕ ਬਰੇਕ(15 ਮਿੰਟ) ਕਰਨਗੇ।
ਕੈਂਪ ਦੀ ਦੂਜੀ ਕਲਾਸ ਵਿੱਚ ਬੱਚੇ ਭੰਗੜੇ ਦਾ ਅਭਿਆਸ ਕਰਨਗੇ।ਇਹ ਕੈਲਗਰੀ ਦੇ ਨਾਮੀਂ ਭੰਗੜਾ ਕਲੱਬ ਭੰਗੜਾ ਫਲੇਮਜ਼ ਵਲੋਂ ਲਗਾਈ ਜਾਵੇਗੀ।ਬੱਚੇ ਆਪਣਾ ਲੰਚ ਘਰੋਂ ਲੈ ਕੇ ਆਉਣਗੇ। ਵਲੰਟੀਅਰਾਂ ਦੀ ਨਿਗਰਾਨੀ ਹੇਠ ਬੱਚੇ ਲੰਚ ਕਰਨਗੇ।ਤੀਜੀ ਕਲਾਸ ਵਿੱਚ ਬੱਚੇ ਆਰਟ ਅਤੇ ਕਰਾਫਟ ਕਲਾਸ ਵਿੱਚ ਭਾਗ ਲੈਣਗੇ।ਇਸ ਕਲਾਸ ਵਿੱਚ ਬੱਚਿਆਂ ਦੀਆਂ ਕਲਾਤਮਿਕ ਰੁਚੀਆਂ ਨੂੰ ਹੋਰ ਨਿਖਾਰਨ ਦਾ ਹੰਭਲਾ ਮਾਰਿਆ ਜਾਵੇਗਾ।ਚੌਥੀ ਕਲਾਸ ਵਿੱਚ ਬੱਚੇ ਸੌਕਰ (ਫੁੱਟਬਾਲ) ਖੇਡਣਗੇ ਜਿਸ ਦੀ ਨਿਗਰਾਨੀ ਖਿਡਾਰੀਆਂ ਅਤੇ ਵਲੰਟੀਅਰਾਂ ਵਲੋਂ ਕੀਤੀ ਜਾਵੇਗੀ।ਇਹਨਾਂ ਤੋਂ ਇਲਾਵਾ ਕੈਂਪ ਵਿੱਚ ਕੁਝ ਮਾਹਿਰਾਂ ਨੂੰ ਬੁਲਾਉਣ ਦਾ ਵੀ ਫੈਸਲਾ ਲਿਆ ਗਿਆ ਹੈ।ਇਹ ਮਾਹਿਰ ਬੱਚਿਆਂ ਨੂੰ ਆਉਣ ਵਾਲ਼ੀ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਕੁਝ ਸੁਝਾਅ ਦੇਣਗੇ।ਇਸ ਤੋਂ ਇਲਾਵਾ ਅੱਖਾਂ,ਦੰਦਾਂ ਅਤੇ ਡਾਈਟੀਸ਼ਨ ਵੀ ਇਸ ਕੈਂਪ ਵਿੱਚ ਵਿੱਚ ਆ ਕੇ ਬੱਚਿਆਂ ਨੂੰ ਸਿਹਤ ਸੰਭਾਲ਼ ਬਾਰੇ ਸੁਚੇਤ ਕਰਨਗੇ । ਕੈਂਪ ਦੇ ਆਖਰੀ ਦਿਨ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਕੈਂਪ ਲਈ ਇੱਕ ਚੰਗੀ ਟੀਮ ਬਣਾਈ ਗਈ ਹੈ। ਇਸ ਟੀਮ ਦੇ ਬਹੁਤੇ ਮੈਂਬਰ ਅਧਿਆਪਕ ਕਿੱਤੇ ਨਾਲ਼ ਜੁੜੇ ਹੋਏ ਹਨ ਅਤੇ ਫਸਟ ਏਡ(ਚਾਈਲਡ ਕੇਅਰ) ਮਾਹਿਰ ਹਨ।ਇਹ ਬੱਚੇ ਨੂੰ ਲੋੜ ਪੈਣ ਤੇ ਮਦਦ ਕਰ ਸਕਦੇ ਹਨ ਅਤੇ ਡਾਕਟਰ ਤੱਕ ਪੁੱਜਣ ਤੱਕ ਬੱਚੇ ਨੂੰ ਆਪਣੀ ਯੋਗਤਾ ਮੁਤਾਬਿਕ ਫਸਟ ਏਡ ਦੇ ਸਕਦੇ ਹਨ। ਹੋਰ ਜਾਣਕਾਰੀ ਲਈ ਸੁਖਵੀਰ ਗਰੇਵਾਲ ਨਾਲ 403-402-0770 ਫੋਨ ਨੰਬਰ ਤੇ ਸਪੰਰਕ ਕੀਤਾ ਜਾ ਸਕਦਾ ਹੈ।