10-20 ਸਾਲ ਦੇ ਬੱਚਿਆਂ ਦੇ ਨਾਮ 5 ਜੁਲਾਈ ਤੱਕ ਰਜਿਸਟਰਡ ਕਰਵਾ ਸਕਦੇ ਹੋ
ਮੇਪਲ ਪੰਜਾਬੀ ਮੀਡੀਆ :-ਜੱਗ ਪੰਜਾਬੀ ਟੀ.ਵੀ. ਵੱਲੋਂ ਬੱਚਿਆਂ ਦੇ ਇੰਨਡੋਰ ਖੇਡ ਮੁਕਾਬਲੇ 14 ਅਤੇ 15 ਜੁਲਾਈ ਨੂੰ ਕਰਵਾਏ ਜਾਣਗੇ। ਰੂਬਿਕਸ ਕਿਊਬ, ਚੈੱਸ (ਸ਼ਤਰੰਜ) ਅਤੇ ਕੈਰਮ ਬੋਰਡ ਦੇ ਮੁਕਾਬਲਿਆਂ ਵਿਚ ਪਹਿਲਾ ਇਨਾਮ $300, ਦੂਜਾ ਇਨਾਮ $200 ਅਤੇ ਤੀਜਾ ਇਨਾਮ $100 ਦਿੱਤਾ ਜਾਵੇਗਾ।
ਮਕਸਦ ਇਨ੍ਹਾਂ ਮੁਕਾਬਲਿਆਂ ਦਾ ਇਹ ਹੈ ਕਿ ਬਹੁਤ ਸਾਰੇ ਬੱਚੇ ਆਊਟਡੋਰ ਖੇਡਾਂ ਵਿਚ ਭਾਗ ਨਹੀਂ ਲੈ ਪਾਉਂਦੇ। ਉਨ੍ਹਾਂ ਲਈ ਇਹ ਇਕ ਬਿਹਤਰ ਮੌਕਾ ਹੈ ਆਪਣੀ ਪ੍ਰਤਿਭਾ ਦਿਖਾਉਣ ਦਾ। ਇਹ ਇਹੋ ਜਿਹੀਆਂ ਖੇਡਾਂ ਹਨ ਜਿਸ ਨਾਲ ਬੱਚੇ ਦਾ ਮਾਨਸਿਕ, ਸਮਾਜਿਕ ਅਤੇ ਵਿਆਕਤੀਗਤ ਵਿਕਾਸ ਬਿਹਤਰ ਹੁੰਦਾ ਹੈ।
10-20 ਸਾਲ ਦੇ ਬੱਚੇ ਇਸ ਵਿਚ ਭਾਗ ਲੈ ਸਕਦੇ ਹਨ। ਨਾਮ ਰਜਿਸਟਰ ਕਰਵਾਉਣ ਦੀ ਆਖਰੀ ਤਰੀਕ 5 ਜੁਲਾਈ 2018 ਹੈ। ਆਪਣੀਆਂ ਐਂਟਰੀਆਂ JagPunjabiTV@gmail.com ਤੇ ਈਮੇਲ ਕਰੋ। ਇਕ ਬੱਚਾ ਇਕ ਤੋਂ ਵੱਧ ਖੇਡਾਂ ਵਿਚ ਭਾਗ ਲੈ ਸਕਦਾ ਹੈ।
ਸਾਰੀਆਂ ਖੇਡਾਂ ਦਾ Facebook ‘ਤੇ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ ਸਤਵਿੰਦਰ ਸਿੰਘ ਨੂੰ 403-437-4445 ‘ਤੇ ਸੰਪਰਕ ਕਰ ਸਕਏ ਹੋ।