ਇਹ ਧਰਤੀ ਪਿਆਰ ਸਿਖਾਉਦੀ ਏ,ਇਸਨੂੰ ਨਫ਼ਰਤ ਨਾ ਭਾਉਂਦੀ ਏ।
ਇਹ ਚੌਵੀ ਕੈਰਿਟ ਸੋਨਾ ਏ, ਮੇਰਾ ਦੇਸ਼ ਕਨੇਡਾ ਸੋਹਣਾ ਏ।
ਮੇਪਲ ਪੰਜਾਬੀ ਮੀਡੀਆ- ਆਪਣੀ ਕਲਮ ਰਾਹੀਂ ਬਲਵੀਰ ਗੋਰਾ ਹਮੇਸ਼ਾ ਸਮਾਜ ਦੇ ਗਲਤ ਵਰਤਾਰਿਆਂ ਨਾਲ ਟੱਕਰ ਲੈਂਦਾ ਆ ਰਿਹਾ ਹੈ ਜੋ ਉਸਦੀ ਪਹਿਲੀ ਕੈਸਿਟ ‘ਖ਼ਰੀਆਂ-ਖ਼ਰੀਆਂ’ ਨਾਲ ਸ਼ੁਰੂ ਹੁੰਦੀ ਹੈ। ਕਦੇ ਉਹ ਗੀਤਾਂ ਵਿਚ ਪੰਛੀਆਂ ਰਾਹੀਂ ਵਾਰਤਾਲਾਪ ਕਰਕੇ ਰੁੱਖ ਨਾਂ ਕੱਟਣ ਦੀ ਗੱਲ ਕਰਦਾ ਹੈ ਅਤੇ ਕਦੇ ਅਜੋਕੀ ਨੌਜਵਾਨੀ ਨੂੰ ਬਾਪੂਆਂ ਦੀ ਮਿਹਨਤ ਦਾ ਮੁੱਲ ਪਾਉਣ ਲਈ ਵੰਗਾਰ ਪਾਉਂਦਾ ਹੈ। ਹੁਣ ਆਪਣਾ ਨਵਾਂ ਗੀਤ ‘ਦੇਸ਼ ਕਨੇਡਾ’ ਇੱਕ ਜੁਲਾਈ ਨੂੰ ਰੀਲੀਜ਼ ਕਰ ਰਿਹਾ ਹੈ। ਇਸ ਗੀਤ ਵਿਚ ਉਹ ਆਪਣੀ ਕਰਮ ਭੂਮੀ ਕਨੇਡਾ ਬਾਰੇ ਆਪਣੇ ਸ਼ਬਦਾ ਅਤੇ ਅਵਾਜ਼ ਰਾਹੀਂ ਸਰੋਤਿਆਂ ਦੇ ਸਨਮੁੱਖ ਹੋ ਰਿਹਾ ਹੈ। ਇਸ ਗੀਤ ਵਿਚ ਉਹ ਕਨੇਡਾ ਦੇਸ਼ ਨੂੰ ਸੁਪਨਿਆਂ ਵਿਚ ਵੱਸੇ ਸਵਰਗ ਦੇ ਸਮਾਨ ਤੁਲਨਾ ਕਰਦਾ ਹੈ। ਗੀਤ ਵਿਚ ਉਹ ਇਸ ਦੇਸ਼ ਦੇ ਸਹੀ ਸਰਕਾਰੀ ਪ੍ਰਬੰਧ ਦੀਆਂ ਸਿਫਤਾਂ ਕਰਦਾ ਹੈ ਕਿ ਵਧੀਆ ਸਿਸਟਮ ਹੋਣ ਕਰਕੇ ਕੋਈ ਜਾਤ-ਪਾਤ ਦਾ ਰੌਲਾ ਨਹੀਂ ਅਤੇ ਨਾਂ ਹੀ ਧਰਮ ਦੇ ਨਾਮ ਤੇ ਦੰਗੇ ਹਨ। ਕੋਈ ਕਿਸੇ ਦੇ ਧਾਰਮਿਕ ਸਥਾਨ ਨਹੀਂ ਢਾਹੁੰਦਾ। ਜਿੱਥੇ ਨਾ ਹੀ ਗੁਰੂ ਦਕਸ਼ਣਾ ਵਿਚ ਕਿਸੇ ਦਾ ਅੰਗੂਠਾ ਮੰਗਿਆ ਜਾਂਦਾ ਬਲਕਿ ਹਰ ਮਨੁੱਖ ਆਪਣੀ ਕਿਰਤ ਨਾਲ ਅੱਗੇ ਵਧ ਸਕਦਾ ਹੈ। ਵਧੀਆ ਗਾਇਕੀ ਅਤੇ ਗੀਤਕਾਰੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਤੋਂ ਬਲਵੀਰ ਗੋਰਾ ਨੂੰ ਢੇਰ ਸਾਰੀਆਂ ਆਸਾਂ ਹਨ।