Get Adobe Flash player

ਜਤਿੰਦਰ ਸਿੰਘ ਕੈਲਗਰੀ- ਖਾਸ ਤੌਰ ਤੇ ਭਾਰਤ ਤੋਂ ਕੈਲਗਰੀ ਪਹੁੰਚੇ ਮੰਨੇ ਪ੍ਰਮੰਨੇ ਉੱਚ ਕੋਟੀ ਦੇ ਲੇਖਕ , ਆਲੋਚਕ ਤੇ ਬਹੁਤ ਹੀ ਮਿਲਣਸਾਰ ਸ਼ਖ਼ਸੀਅਤ ਡਾ ਦੇਵਿੰਦਰ ਸੈਫ਼ੀ ਨੇ ਪੰਜਾਬੀ ਸਾਹਿਤ ss1,june23ਸਭਾ ਕੈਲਗਰੀ ਦੀ 17 ਜੂਨ 2018 ਨੂੰ ਸੱਦੀ ਵਿਸ਼ੇਸ਼ ਬੈਠਕ ਵਿੱਚ ਆਪਣੀਆਂ ਰਚਨਾਵਾਂ ਪੜ੍ਹ ਕੇ ਸਮਾਂ ਬੰਨ੍ਹ ਦਿੱਤਾ। ਵੱਡੀ ਗਿਣਤੀ ਵਿੱਚ ਪਹੁੰਚੇ ਸਰੋਤਿਆਂ ਨੇ ਸ਼ੁਰੂ ਤੋਂ ਅਖੀਰ ਤੱਕ ਇਕਾਗਰ ਹੋ ਕੇ ਉਨ੍ਹਾਂ ਦੀਆਂ ਰਚਨਾਵਾਂ ਦਾ ਭਰਪੂਰ ਆਨੰਦ ਮਾਣਿਆ। ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਡਾਕਟਰ ਸਾਹਿਬ ਨੂੰ ਬੀਬੀ ਸੁਰਿੰਦਰ ਗੀਤ,ਪ੍ਰਧਾਨ ਪੰਜਾਬੀ  ਸਾਹਿਤ ਸਭਾ ਕੈਲਗਰੀ ਅਤੇ ਸਰਦਾਰ ਗੁਰਬਚਨ ਸਿੰਘ ਬਰਾੜ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਬਿਠਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਜੋਗਾ ਸਿੰਘ ਜੀ ਨੇ ਬਹੁਤ ਸੁਰੀਲੀ ਆਵਾਜ਼ ਵਿੱਚ ਗ਼ਜ਼ਲ ਸੁਣਾ ਕੇ ਬੈਠਕ ਦਾ ਆਗਾਜ਼ ਕੀਤਾ। ਪ੍ਰਿੰਸੀਪਲ ਸਤਪਾਲ ਕੌਸ਼ਲ ਨੇ ਫਾਦਰ ਡੇ ਦੀ ਵਧਾਈ ਦਿੰਦਿਆਂ ਵਿਅੰਗ ਕੀਤਾ ਕਿ ਭਾਰਤ ਵਿੱਚ ਤਾਂ ਸ਼ਰਾਧਾਂ ਵੇਲੇ ਹੀ ਫਾਦਰ ਡੇ ਦਾ ਪਤਾ ਲੱਗਦਾ ਹੈ। ਸੁਖਵਿੰਦਰ ਤੂਰ ਨੇ ਡਾ ਸੁਰਜੀਤ ਪਾਤਰ ਦੀ ਰਚਨਾ ਤਰੰਨਮ ਵਿੱਚ ਗਾ ਕੇ ਸੁਣਾਈ। ਸਰਦਾਰ ਸਮਸ਼ੇਰ ਸਿੰਘ ਸੰਧੂ ਜੀ ਨੇ ਜੂਨ  ਚੁਰਾਸੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਭਾssds5june23 ਦੇ ਖ਼ਜ਼ਾਨਚੀ ਮਨਜੀਤ ਬਰਾੜ ਨੇ ਵੀ ਆਪਣੀ ਹਾਜ਼ਰੀ ਲਵਾਈ।  

ਗੁਰਦਿਆਲ ਸਿੰਘ ਖਹਿਰਾ ਜੀ ਨੇ ਡਾ. ਦੇਵਿੰਦਰ ਸੈਫ਼ੀ ਦੀਆਂ ਸਾਹਿਤ ਖੇਤਰ ਵਿੱਚ ਮਾਰੀਆਂ ਮੱਲਾਂ ਤੋਂ ਆਏ ਮਹਿਮਾਨਾਂ ਨੂੰ ਜਾਣੂ ਕਰਵਾਇਆ। ਉਪਰੰਤ ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਕਾਰਜਕਾਰਨੀ ਕਮੇਟੀ ਨੇ ਡਾ ਦੇਵਿੰਦਰ ਸੈਫੀ ਨੂੰ ਉਨ੍ਹਾਂ ਦੀਆਂ ਸਾਹਿਤ ਪ੍ਰਤੀ ਸੇਵਾਵਾਂ ਲਈ ਸਨਮਾਨਿਤ ਕੀਤਾ। ਡਾਕਟਰ ਸਾਹਿਬ ਨੇ ਵੀ ਬੀਬੀ ਸੁਰਿੰਦਰ ਗੀਤ ਨੂੰ ਆਪਣੀਆਂ ਕਿਤਾਬਾਂ ਦਾ ਸੈੱਟ ਭੇਟ ਕੀਤਾ। 

ਡਾ ਦੇਵਿੰਦਰ ਸੈਫ਼ੀ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਸਭ ਤੋਂ ਪਹਿਲਾਂ ਇਹ ਦੱਸਿਆ ਕਿ ਕਵੀ ਲਿਖਦਾ ਕਿਉਂ ਹੈ?  ਉਨ੍ਹਾਂ ਅੱਜ ਕੱਲ੍ਹ ਦੇ ss3jun23ਇਨਸਾਨ ਦੇ ਮਨ ਵਿੱਚ ਪ੍ਰਸਿੱਧੀ , ਧਨਦੌਲਤ , ਮਾਣ ਸਨਮਾਨ ਨੂੰ ਪ੍ਰਾਪਤ ਕਰਨ ਲੱਗਿਆਂ ਚਰਿੱਤਰ ਤੇ ਹਾਵੀ ਹੁੰਦੇ ਵੱਖ ਵੱਖ ਜਾਨਵਰਾਂ ਦੇ ਸਭਾਵਾਂ ਤੋਂ ਜਾਣੂ ਕਰਵਾਉਂਦੀ ਵਿਅੰਗਮਈ ਕਵਿਤਾ ਪੜ੍ਹੀ।  ਸਰੋਤਿਆਂ ਦੀ ਖਾਸ ਮੰਗ ਉੱਤੇ ਉਨ੍ਹਾਂ ਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਜੋਕੇ ਇਨਸਾਨਾਂ ਵੱਲੋਂ ਦਿੱਤੇ ਜਾਂਦੇ ਨਿੱਤ ਦੇ ਬੇਦਾਵਿਆਂ ਬਾਰੇ ਪੜ੍ਹੀ ਕਵਿਤਾ ਨੇ ਸਭ ਨੂੰ ਹਲੂਣ ਕੇ ਰੱਖ ਦਿੱਤਾ। ਬਾਅਦ ਵਿੱਚ ਸੁਆਲ ਜੁਆਬਾਂ ਦਾ ਦੌਰ ਵੀ ਚੱਲਿਆ। ਡਾ ਦੇਵਿੰਦਰ ਸੈਫੀ ਦੀਆਂ ਪੁਸਤਕਾਂ ਨੂੰ ਆਏ ਸਰੋਤਿਆਂ ਨੇ ਵੱਡੀ ਗਿਣਤੀ ਵਿੱਚ ਖਰੀਦਿਆ। ਚਾਹ ਪਾਣੀ ਦਾ ਉਚੇਚਾ ਪ੍ਰਬੰਧ ਸੀ। ਅੰਤ ਵਿੱਚ ਸਭਾ ਦੀ ਪ੍ਰਧਾਨ ਬੀਬੀ ਸੁਰਿੰਦਰ ਗੀਤ ਨੇ ਡਾ ਦੇਵਿੰਦਰ ਸੈਫੀ ਦਾ ਪੰਜਾਬੀ ਸਾਹਿਤ ਸਭਾ ਕੈਲਗਰੀ ਵੱਲੋਂ ਧੰਨਵਾਦ ਕੀਤਾ ਤੇ ਉਨ੍ਹਾਂ ਦੀਆਂ ਭਵਿੱਖ ਵਿੱਚ ਆਉਣ ਵਾਲੀਆਂ ਕਿਤਾਬਾਂ ਲਈ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।