ਕੈਲਗਰੀ- ਕੈਲਗਰੀ,ਕੈਨੇਡਾ ਵਿਚ ਕੈਨੇਡੀਅਨ ਸਿੱਖ ਸਟੱਡੀਜ਼ ਅਤੇ ਫੈਡਰੇਸ਼ਨ ਆਫ਼ ਸਿੱਖ ਸੋਸਾਇਟੀ ਕੈਨੇਡਾ ਵੱਲੋਂ ਮਾਂ ਬੋਲੀ ਪੰਜਾਬੀ ਦੇ ਸਾਰਥਿਕ ਪਰਚਾਰ ਅਤੇ ਪਰਸਾਰ ਲਈ ‘ਵਿਸ਼ਵ ਪੰਜਾਬੀ ਸੰਮੇਲਨ’ ਮਿਤੀ 15 ਜੂਨ 2018,ਸਮਾਂ 6 ਵਜੇ ਸ਼ਾਮ ਤੋਂ 8 ਵਜੇ (ਦਿਨ ਸ਼ੁੱਕਰਵਾਰ) ਤੱਕ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਮੇਲਨ ਵਿਚ ਮਿੱਤਰ ਸੈਨ ਮੀਤ, ਡਾ.ਪਰਮਜੀਤ ਸਿੰਘ ਸਿੱਧੂ, ਮਹਿੰਦਰ ਸਿੰਘ ਸੇਖੋਂ ਬੁਲਾਰੇ ਭਾਰਤ ਤੋਂ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਹਨਾਂ ਬੁੱਧੀਜੀਵੀ ਸੱਜਣਾ ਦੇ ਵਿਚਾਰ ਸੁਨਣ ਲਈ ਕੈਲਗਰੀ ਨਿਵਾਸੀਆਂ ਨੂੰ ਪਰਬੰਧਕਾਂ ਵੱਲੋਂ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਅਤੇ ਪਰਬੰਧਕਾਂ ਨਾਲ 403-590-0970 ਤੇ ਰਾਬਤਾ ਕੀਤਾ ਜਾ ਸਕਦਾ ਹੈ।