Get Adobe Flash player

ਚੰਦ ਸਿੰਘ ਸਦਿਉੜਾ ਕੈਲਗਰੀ- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਅਤੇ ਯੰਗਸਤਾਨ ਐਂਡ ਕਲਚਰਲ ਐਸੋਸੀਏਸ਼ਨ ਨੇ ਮਿਲਵੇਂ ਸਹਿਯੋਗ ਨਾਲ 27 ਮਈ ਦੀ ਸਵੇਰ ਜੈਨਸਿਸ ਸੈਂਟਰ pys1,may30,18ਵਿਚ ਪੰਜਾਬੀ ਬੱਚਿਆਂ ਦੀ ਸ਼ਮੂਲੀਅਤ ਨਾਲ ਇਕ ਬਹੁਤ ਹੀ ਸੰਵੇਦਨਸ਼ੀਲ ਮਸਲੇ ਪੰਜਾਬੀ ਭਾਈਚਾਰੇ ਵਿਚ ਦਿਨੋ-ਦਿਨ ਵਧ ਰਹੇ ਨਸ਼ਿਆ ਰੁਝਾਨ ਅਤੇ ਸਕੂਲੀ ਵਿਦਿਆਰਥੀਆਂ ਵਿਚ ਇਸਦੇ ਅਦਾਨ ਪਰਦਾਨ ਸਬੰਧੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। 
             ਇਹ ਬਹੁ-ਮੰਤਵੀ ਵਰਕਸ਼ਾਪ ਦਾ ਅਗਾਜ਼ ਕਰਦੇ ਹੋਏ ਬੀਬਾ ਕਮਲਪ੍ਰੀਤ ਪੰਧੇਰ ਨੇ 10 ਤੋਂ 16-17 ਸਾਲ ਦੇ ਪੰਜਾਬੀ ਬੱਚਿਆਂ ਅਤੇ ਉਹਨਾਂ ਦੇ ਨਾਲ ਆਏ ਹੋਏ ਮਾਪਿਆਂ ਨੂੰ ਜੀ ਆਇਆ ਕਹਿੰਦੇ ਹੋਏ ਅਜੋਕੇ ਸਮਾਜ ਵਿਚ ਖਾਸ ਤੌਰ ਤੇ ਬੱਚਿਆਂ ਵਿਚ ਨਸ਼ਿਆ ਦੇ ਦਿਨੋ-ਦਿਨ ਵਧ ਰਹੇ ਰੁਝਾਨ ਅਤੇ ਇਸਦੇ ਅਦਾਨ ਪ੍ਰਦਾਨ ਤੇ ਚਿੰਤਾ ਪ੍ਰਗਟ ਕਰਦਿਆਂ ਵਰਕਸ਼ਾਪ ਸ਼ੁਰੂ ਕੀਤੀ। ਉਹਨਾਂ ਸ਼ਾਮਲ ਬੱਚਿਆਂ ਨੂੰ ਇਸ ਸੰਸਥਾਂ ਨਾਲ ਸੇਵਾ, ਸਾਂਝ, ਲੇਖ ਅਤੇ ਡਰਾਇੰਗ ਕਰਨ ਲਈ ਕਿਹਾ। ਉਹਨਾਂ ਅੱਗੇ ਕਿਹਾ ਕਿ ਜੋ ਬੱਚੇ ਕਿਸੇ ਵੀ ਰੂਪ ਵਿਚ ਸਹਿਯੋਗ ਦੇਣਗੇ ਉਹਨਾਂ ਦਾ ਸੰਸਥਾਂ ਵੱਲੋਂ ਸਨਮਾਨ ਕੀਤਾ ਜਾਵੇਗਾ।
             ਵਿਸ਼ੇਸ਼ ਮਹਿਮਾਨ ਸ੍ਰੀ ਸਜਾਦ ਮਿਰਜਾ ਇਕ ਮਨੋਵਿਗਿਆਨੀ ਜੋ ਪੰਜਾਬੀ ਕਮਿਊਨਟੀ ਹੈਲਥ ਸਰਵਿਸਜ਼ ਨਾਲ ਸੇਵਾਵਾਂ ਨਿਭਾ ਰਹੇ ਹਨ, ਵਿਸਥਾਰ ਪੂਰਬਕ ਢੰਗ ਨਾਲ ਡਰੱਗਜ਼ ਕੀ ਹਨ, ਡਰੱਗਜ਼ ਦਾ ਆਦੀ ਹੋਣਾ ਕੀ ਹੈ, ਡਰੱਗਜ਼ ਦੇ ਕੀ ਨੁਕਸਾਨ ਹਨ, ਨਸ਼ਾ ਕਰਨ ਵਾਲੇ ਮਨੁੱਖ ਦੇ ਕੀ ਚਿੰਨ ਹਨ ਅਤੇ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਆਦਿ ਬਾਰੇ ਬੱਚਿਆਂ ਨਾਲpy2,may30,18 ਵਾਰਤਾਲਾਪ ਰਾਹੀਂ ਬੜੇ ਗੀ ਸੂਖ਼ਮ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਬੱਚਿਆਂ ਪ੍ਰਤੀ ਮਾਪਿਆਂ ਦੇ ਰੋਲ ਤੇ ਚਾਨਣਾ ਪਾਇਆ। ਆਪਣੀ ਪੇਸ਼ਕਾਰੀ ਵਿਚ ਇਕ ਵੀਡੀਓ ਕਲਿੱਪ ਰਾਹੀਂ ਇਸ ਕੋਹੜ ਬਾਰੇ ਅਗਾਹ ਕੀਤਾ।
           ਇਸ ਉਪਰੰਤ ਯੁਨੀਵਰਸਿਟੀ ਆਫ ਕੈਲਗਰੀ ਦੇ ਵਿਗਿਆਨ ਦੇ ਪੰਜਾਬੀ ਵਿਦਿਆਰਥੀ ਜਸਕਰਨ ਪੁਰਬਾ ਨੇ ਅਲਕੋਹਲ ਅਤੇ ਭੰਗ ਦੇ ਸੇਵਨ ਅਤੇ ਇਸਦੇ ਮਾਰੂ ਪ੍ਰਭਾਵਾਂ ਅਤੇ ਬਚਾਉ ਸਾਧਨਾਂ ਬਾਰੇ ਬਹੁਤ ਹੀ ਪ੍ਰਭਾਵਸ਼ਾਲੀ ਲੈਕਚਰ ਸਾਂਝਾ ਕੀਤਾ ਜਿਸ ਦੀ ਸੱਚਮੁੱਚ ਹੀ ਤਰੀਫ਼ ਕਰਨੀ ਬਣਦੀ ਹੈ। ਵਰਕਸ਼ਾਪ ਦੇ ਸ਼ੁਰੂ ਵਿਚ ਬੱਚੀ ਪ੍ਰਭਲੀਨ ਗਰੇਵਾਲ ਵੱਲੋਂ ਡਰੱਗਜ਼ ਨਾਲ ਸਬੰਧਤ ਕਵਿਤਾ ਸਾਂਝੀ ਕੀਤੀ ਗਈ। ਬੱਚਿਆਂ ਨੂੰ ਪ੍ਰਬੰਧਕਾਂ ਵੱਲੋਂ ਲੇਖ ਲਿਖ਼ਣ ਅਤੇ ਇਸ ਵਿਸ਼ੇ ਨਾਲ ਸਬੰਧਤ ਡਰਾਇੰਗ ਕਰਕੇ 3 ਜੂਨ ਨੂੰ ਅਗਲੀ ਵਰਕਸ਼ਾਪ ਵਿਚ ਕੋਸੋ ਹਾਲ ਪਹੁੰਚਣ ਲਈ ਕਿਹਾ। 
                     ਇਸ ਤਰ੍ਹਾਂ ਉਕਤ ਸੰਸਥਾਵਾਂ ਵੱਲੋਂ ਬੱਚਿਆਂ ਅਤੇ ਮਾਪਿਆਂ ਦੇ ਸਹਿਯੋਗ ਨਾਲ ਅਯੋਜਿਤ ਇਹ ਵਿਦਿਆਿਰਥੀਆਂ, ਮਾਪਿਆਂ ਅਤੇ ਸਮਾਜ ਦੀਆਂ ਅੱਖਾਂ ਖੋਲ੍ਹਣ ਵਾਲੀ ਵਰਕਸ਼ਾਪ ਸਫ਼ਲ ਹੋਈ ਜਾਪਦੀ ਹੈ। ਕੈਲਗਰੀ ਦੀਆਂ ਨਾਮਵਰ ਸਖ਼ਸੀਅਤਾਂ ਦੇ ਨਾਲ ਪੰਜਾਬੀ ਮੀਡੀਆ ਵੱਲੋਂ ਸ੍ਰੀ ਰਿਸ਼ੀ ਨਾਗਰ, ਹਰਬੰਸ ਬੁੱਟਰ ਅਤੇ ਚੰਦ ਸਿੰਘ ਸਦਿਉੜਾ ਨੇ ਇਸ ਮਹੱਤਵਪੂਰਨ ਸਮਾਗਮ ਦੀ ਕਵਰੇਜ ਕੀਤੀ। ਸੂਖ਼ਮ ਪੰਜਾਬੀ, ਬੱਚੇ, ਚਿੰਤਤ ਮਾਪੇ ਅਤੇ ਪ੍ਰਬੰਧਕ ਸਫਲ ਆਯੋਜਨ ਲਈ ਵਧਾਈ ਦੇ ਪਾਤਰ ਹਨ।