ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਸਾਹਿਤ ਪ੍ਰੇਮੀਆ ਨੂੰ ਪਹੁੰਚਣ ਦਾ ਨਿਮਰ ਸੱਦਾ
ਜੋਰਾਵਰ ਬਾਂਸਲ :- ਨਾਮਵਰ ਸਾਹਿਤਕਾਰ ਜਤਿੰਦਰ ਹਾਂਸ ਦੇ ਨਾਮ ਤੋਂ ਪਾਠਕ ਭਲੀਭਾਂਤ ਜਾਣੂ ਹਨ। ਜਤਿੰਦਰ ਹਾਂਸ ਹੁਣ ਤੱਕ ਬਹੁਤ ਵੱਡਮੁਲਾ ਸਾਹਿਤ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ।ਨੰਗੇਜ, ਰਾਹੂ ਕੇਤੂ, ਬੇਰਿਵਾਜਾ ਸੂਟ ਅਤੇ ਤੱਖੀ ਵਰਗੀਆਂ ਸਰਵੋਤਕਮ ਕਹਾਣੀਆ ਜਿਹਨਾਂ ਵਿੱਚੋਂ ਕੁਝ ਕੁ ਉੱਤੇ ਫਿਲਮਾਂ ਵੀ ਬਣੀਆਂ। ਨਾਵਲ ‘ਅਜੇ ਬੱਸ ਇੰਨਾ ਹੀ’ ਬਹੁਤ ਚਰਚਾ ਵਿੱਚ ਰਿਹਾ। ਕਹਾਣੀ ਸੰਗ੍ਰਹਿ ‘ਪਾਵੇ ਨਾਲ ਬੰਨਿਆ ਕਾਲ’ , ‘ਈਸ਼ਵਰ ਦਾ ਜਨਮ’ ਨੂੰ ਪਾਠਕਾਂ ਵਲੋਂ ਬੜੇ ਵੱਡੇ ਪੱਧਰ ਤੇ ਹੁੰਗਾਰਾ ਮਿਲਿਆ। ਉਹਨਾਂ ਦਾ ਅਗਲਾ ਕਹਾਣੀ ਸਗ੍ਰੰਹਿ ‘ਬਾਕੀ ਸਭ ਝੂਠ ਹੈ’ ਜਲਦ ਹੀ ਪੰਜਾਬੀ ਪਾਠਕਾਂ ਦੇ ਵਿਹੜੇ ਦਸਤਕ ਦੇਣ ਜਾ ਰਿਹਾ ਹੈ। ਕਈ ਸਾਹਿਤਕ ਸਭਾਵਾਂ ਵਲੋਂ ਹੁਣ ਤੱਕ ਅੱਸੀ ਤੋਂ ਵੱਧ ਮਾਣ ਸਨਮਾਣ ਹਾਸਲ ਕਰ ਚੁੱਕੇ ਜਤਿੰਦਰ ਮਲਹਾਂਸ 17 ਜੂਨ ਨੂੰ ‘ ਪੰਜਾਬੀ ਲਿਖਾਰੀ ਸਭਾ ਕੈਲਗਰੀ’ ਦੀ ਮਾਸਿਕ ਮੀਟਿੰਗ ਵਿੱਚ ਕੋਸੋ ਦੇ ਹਾਲ ਵਿੱਚ ਦੁਪਿਹਰ 2ਵਜੇ ਪਾਠਕਾਂ ਦੇ ਰੂਬਰੂ ਹੋਣਗੇ। ਜਿੱਥੇ ਉਹਨਾਂ ਦੇ ਸਾਹਿਤ ਸਫਰ ਦੀਆਂ ਬਾਤਾਂ ਪਾਈਆਂ ਜਾਣਗੀਆਂ। ਜਤਿੰਦਰ ਹਾਂਸ ਪਹਿਲੀ ਵਾਰ ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਆ ਰਹੇ ਹਨ। ਸਾਹਿਤ ਪ੍ਰੇਮੀਆਂ ਨੂੰ ਸਭਾ ਵਲੋਂ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ । ਚਾਹ ਸਨੈਕਸ ਦਾ ਖਾਸ ਪ੍ਰਬੰਧ ਹੋਏਗਾ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੂੰ 403-680-3212 ਅਤੇ ਸਕੱਤਰ ਰਣਜੀਤ ਸਿੰਘ ਨੂੰ 403-714-6848 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।