ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਦੀ ਮਈ ਮਹੀਨੇ ਦੀ ਮੀਟਿੰਗ ਸ਼ੁਰੂਆਤ ਕਰਦਿਆ ਸਭਾ ਦੇ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਲਈ ਪ੍ਰਧਾਨ ਬਲਜਿੰਦਰ ਸੰਘਾ , ਸੀਤਲ ਸਿੰਘ ਪੰਨੂੰ , ਪ੍ਰਸ਼ੋਤਮ ਭਾਰਦਵਾਜ ਤੇ ਰਜਿੰਦਰ ਕੌਰ ਚੋਹਕਾ ਨੂੰ ਸੱਦਾ ਦਿੱਤਾ ਤੇ ਸ਼ੋਕ ਸਮਾਚਾਰ ਸਾਂਝੇ ਕਰਦਿਆ ਮਨਜੀਤ ਮੀਤ ਜੀ ( ਜਨਮ 12 ਅਪ੍ਰੈਲ 1954, ਪਿੰਡ ਸ਼ੇਖੂਪੁਰਾ ਲੁਧਿਆਣਾ ,ਦਰਜਨ ਦੇ ਕਰੀਬ ਕਿਤਾਬਾਂ ) ਅਤੇ ਸਾਹਿਤਕਾਰ ਨਾਵਲਕਾਰ ਜਸਦੇਵ ਸਿੰਘ ਧਾਲੀਵਾਲ ( ਜਨਮ 15 ਜੁਲਾਈ 1937, ਪਿੰਡ ਦਸੌਂਧਾਸਿੰਘ ਵਾਲਾ ਤਹਿਸੀਲ ਮਲੇਰਕੋਟਲਾ ਤੇ 16 ਦੇ ਕਰੀਬ ਕਿਤਾਬਾਂ) ਦੇ ਸਦੀਵੀ ਵਿਛੋੜੇ ਉੱਤੇ ਪੂਰੀ ਸਭਾ ਦੇ ਮੈਂਬਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵੱਖ ਵੱਖ ਥਾਂਵਾ ਉੱਤੇ ਇਨਸਾਨੀਅਤ ਸ਼ਰਮਸਾਰ ਕਰਦੀਆਂ ਘਟਨਾਵਾਂ ਦੀ ਨਿਖੇਧੀ ਵੀ ਕੀਤੀ।
ਬਲਬੀਰ ਗੋਰਾ ਨੇ ਮਾਂ ਦਿਵਸ ਤੇ ਮਜਦੂਰ ਦਿਵਸ ਤੇ ਆਪਣੇ ਵਿਚਾਰ ਤੇ ਗੀਤ ‘ਰੁੱਲ ਗਈ ਸਰਦਾਰੀ’ ਪੇਸ਼ ਕੀਤਾ। ਜਗਦੀਸ਼ ਸਿੰਘ ਚੋਹਕਾ ਨੇ ਸੀਰੀਆਂ, ਫਲਸਤੀਨੀ ਇਤਿਹਾਸ ਤੋਂ ਲੈ ਕੇ ਪੂਰੀ ਦੁਨੀਆਂ ਵਿੱਚ ਹਾਕਮ ਧਿਰ ਵਲੋਂ ਮਜਦੂਰ ਲੁੱਟ ਦੀ ਗੱਲ ਕੀਤੀ ਅਤੇ ਮਦਰ ਡੇਅ ਉੱਤੇ ਕੇਕ ਕੱਟ ਕੇ ਜਾਂ ਇੱਕ ਦਿਨ ਦੇ ਦਿਖਾਵੇ ਨਾਲੋਂ ਮਾਂ ਦਾ ਸਤਿਕਾਰ ਕਰਨ ਤੇ ਜੋਰ ਦਿੱਤਾ। ਸੀਤਲ ਸਿੰਘ ਪੰਨੂੰ ਜੀ ਨੇ ਬੜੇ ਲੰਬੇ ਅਰਸੇ ਬਾਅਦ ਇਸ ਮੀਟਿੰਗ ਵਿੱਚ ਆਮਦ ਕੀਤੀ ਅਤੇ ਆਪਣੀਆਂ ਕੁਝ ਰੁਬਾਈਆਂ ਤੇ ‘ਮਾਂ’ ਦੀ ਨਜਮ ਨਾਲ ਸਟੇਜ ਤੋਂ ਹਾਜ਼ਰੀ ਲਵਾਈ। ਹਰੀਪਾਲ ਨੇ ਮਜਦੂਰ ਦਿਵਸ ਉੱਤੇ ਜਾਗਰਤੀ ਪੈਦਾ ਕਰਦਾ ਲੇਖ ਪੜਿਆ। ਮਜਦੂਰ ਦਿਵਸ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਹੋ ਰਹੇ ਮਜਦੂਰ ਦੇ ਹੱਕਾਂ ਅਤੇ ਧੱਕੇਸ਼ਾਹੀ ਦੀ ਅੰਕੜਿਆਂ ਸਮੇਤ ਜਾਣਕਾਰੀ ਦਿੱਤੀ। ਖਾਸਕਰ ਆਪਣੇ ਸ਼ਹਿਰ ਵਿੱਚ ਵੀ ਕਾਮਿਆ ਨਾਲ ਪੰਜਾਬੀ ਭਾਈਚਾਰੇ ਵਲੋਂ ਪੰਜ ਛੇ ਡਾਲਰ ਪ੍ਰਤੀ ਘੰਟਾ ਜਾਂ ਪੀ ਆਰ ਦਾ ਝਾਂਸਾਂ ਦੇ ਕੇ ਫਰੀ ਕੰਮ ਕਰਾਏ ਜਾਣ ਦਾ ਜਿਕਰ ਵੀ ਕੀਤਾ।
ਗੁਰਚਰਨ ਕੌਰ ਥਿੰਦ ਨੇ ‘ਵਜੂਦ ਦੀ ਤਲਾਸ਼’ ਕਹਾਣੀ ਬੈਟੀ ਨਾਮ ਦੀ ਆਦਿਵਾਸੀ ਔਰਤ ਦੀ ਕੈਨੇਡੀਅਨ ਸਮਾਜ ਦੀ ਰਿਸ਼ਤਿਆ ਵਿੱਚ ਉਲਝੀ ਇੱਕ ਨਵੇਕਲੀ ਕਹਾਣੀ ਬੜੀ ਭਾਵੁਕ ਸ਼ਬਦਾਵਲੀ ਵਿੱਚ ਸੁਣਾਈ। ਤਰਲੋਚਨ ਸੈਂਭੀ ਨੇ ਜਗਰੂਪ ਝਨੀਰ ਦਾ ਗੀਤ ‘ਅਜਾਦੀ ਦੇ ਨਾਮ’ ਆਪਣੀ ਬੁਲੰਦ ਅਵਾਜ ਵਿੱਚ ਸੁਣਾਇਆ। ਸੁਰਿੰਦਰ ਗੀਤ ਨੇ ਆਪਣੀ ਗਜ਼ਲ ‘ਬੈਠ ਗਈ ਹਵੇਲੀਆਂ ‘ਚ ਜਾ” ਤਰੂੰਨਮ ਵਿੱਚ ਸੁਣਾਈ।ਨਰਿੰਦਰ ਸਿੰਘ ਢਿੱਲੋਂ ਨੇ ਸ਼ਿਵ ਕੁਮਾਰ ਬਟਾਲਵੀ ਦੀ ਜਿੰਦਗੀ,ਲਿਖਤਾਂ ਤੇ ਖਾਸਕਰ ‘ਲੂਣਾ’ ਦਾ ਜ਼ਿਕਰ ਕੀਤਾ ਜਿਸ ਨੂੰ ਕਈ ਸਨਮਾਨ ਮਿਲੇ ਅਤੇ ਉਹਨਾਂ ਕਿਹਾਕਿ ਸ਼ਿਵ ਕੁਮਾਰ ਬਟਾਲਵੀ ਨੇ ਨਾ ਸਿਰਫ ਪਿਆਰ ਮੁਹੱਬਤ ਦੀਆਂ ਨਜ਼ਮਾਂ ਲਿਖੀਆਂ ਬਲਕਿ ਹਰ ਵਿਸ਼ੇ ਉੱਤੇ ਗੀਤ ਕਵਿਤਾਂਵਾਂ ਲਿਖੀਆਂ ਹਨ। ਸਭਾ ਵਿੱਚ ਪਹਿਲੀ ਵਾਰ ਆਏ ਸੇਵਾ ਸਿੰਘ ਨੇ ‘ਬੇਵਸੀ ਕੀ ਸ਼ਾਮ ਹੈ’, ਮਹਿੰਦਰ ਪਾਲ ਐਸ ਪਾਲ ਨੇ ‘ਵਤਨ ਦੀ ਯਾਦ’
ਸਰਬਜੀਤ ਉੱਪਲ ਨੇ ‘ਨਿੱਕੀ ਜਿਹੀ ਗੱਲ’,ਗੁਰਚਰਨ ਹੇਅਰ ਨੇ ਗੀਤ ‘ਬਿਰਹਾ’,ਮੰਗਲ ਚੱਠਾ ਨੇ ਸੁਰਿੰਦਰ ਗੀਤ ਦੀ ਨਜ਼ਮ ‘ਧਰਮੀ’, ਜੋਗਾ ਸਿੰਘ ਸਹੋਤਾ ਨੇ ‘ਮਾਂ ਵਰਗਾ ਮਿੱਠਾ ਕੋਈ ਹੋਰ ਨਾ ਡਿੱਠਾ’ ਅਤੇ ਗੁਰਦੀਸ਼ ਗਰੇਵਾਲ ਨੇ ‘ਮਾਂ ਮੇਰੀ ਦਾ ਏਡਾ ਜੇਰਾ” ਮਾਂ ਦਿਵਸ ਨੂੰ ਸਮਰਪਿਤ ਸੁਣਾਇਆ। ਗੁਰਮੀਤ ਸਰਪਾਲ ਨੇ ਸਮਾਜ ਸੇਵਾ ਉੱਤੇ ਆਪਣੇ ਵਿਚਾਰ ਪੇਸ਼ ਕੀਤੇ । ਸਕੱਤਰ ਰਣਜੀਤ ਸਿੰਘ ਨੇ ਸੁਰਿੰਦਰ ਗੀਤ ਦੀ ਪਿਛਲੇ ਦਿਨੀ ਰੀਲੀਜ਼ ਹੋਈ ਨਵੀ ਕਿਤਾਬ ਅਤੇ ਗੁਰਮੀਤ ਸਰਪਾਲ ਨੂੰ ਅਲਬਰਟਾ ਸਰਕਾਰ ਵਲੋਂ ਸਨਮਾਨ ਮਿਲਣ ਲਈ ਵਧਾਈ ਦਿੱਤੀ। ਰਜਿੰਦਰ ਕੌਰ ਚੋਹਕਾ ਨੇ ਮਜਦੂਰ ਦਿਵਸ ਬਾਰੇ ਇਤਿਹਾਸਕ ਘਟਨਾਵਾਂ ਦਾ ਵੇਰਵਾ ਦੱਸ ਕੇ ਦੁਨੀਆ ਭਰ ਵਿੱਚ ਹੋ ਰਹੀ ਕਾਮਿਆ ਦੀ ਦੁਰਗਤੀ ਲਈ ਹਾਅ ਦਾ ਨਾਅਰਾ ਮਾਰਿਆ ਤੇ 1914 ਤੋਂ ਸ਼ੁਰੂ ਹੋਏ ਮਾਂ ਦਿਵਸ ਬਾਰੇ ਵੀ ਵਿਚਾਰ ਪੇਸ਼ ਕੀਤੇ। ਨਛੱਤਰ ਪੁਰਬਾ ਨੇ ‘ਮਾਂ ਬੋਲੀ’ ਨਾਮ ਦਾ ਲੇਖ ਬਹੁਤ ਡੂੰਘੇ ਤੇ ਅਰਥ ਭਰਪੂਰ ਸ਼ਬਦਾਂ ਵਿੱਚ ਪੜ੍ਹਿਆ। ਤਰਲੋਕ ਸਿੰਘ ਚੁੰਘ ਨੇ ਹਮੇਸ਼ਾ ਦੀ ਤਰ੍ਹਾਂ ਚੁਟਕਲਿਆ ਦੀ ਫੁਹਾਰ ਨਾਲ ਮਾਹੌਲ ਵਿੱਚ ਰੰਗ ਭਰ ਦਿੱਤਾ। ਇਸ ਸਮੇਂ ਰਣਜੀਤ ਸਿੰਘ ਮਿਨਹਾਸ, ਗੁਰਲਾਲ ਸਿੰਘ ਰੁਪਾਲੋ, ਗੁਰਪਾਲ ਕੌਰ ਰੁਪਾਲੋ, ਸੁਖਵਿੰਦਰ ਸਿੰਘ ਥਿੰਦ,ਮਨਮੋਹਨ ਸਿੰਘ ਬਾਠ, ਸੁਰਿੰਦਰ ਚੀਮਾ,ਸੁਖਪਾਲ ਸਿੰਘ ਪਰਮਾਰ , ਗੁਰਦਿਆਲ ਸਿੰਘ ਖਹਿਰਾ, ਮਨਜੀਤ ਕੌਰ ਖਹਿਰਾ ਅਤੇ ਜੋਰਾਵਰ ਬਾਂਸਲ ਸ਼ਾਮਲ ਸਨ।
ਅਖੀਰ ਵਿੱਚ ਪ੍ਰਧਾਨ ਬਲਜਿੰਦਰ ਸੰਘਾ ਨੇ ਆਏ ਹੋਏ ਹਾਜ਼ਰੀਂ ਦਾ ਧੰਨਵਾਦ ਕੀਤਾ ਅਤੇ 17 ਜੂਨ ਨੂੰ ਹੋਣ ਵਾਲੀ ਮੀਟਿੰਗ ਉੱਤੇ ਸਭ ਨੂੰ ਆਉਣ ਲਈ ਅਪੀਲ ਕੀਤੀ।ਹੋਰ ਜਾਣਕਾਰੀ ਲਈ ਪ੍ਰਧਾਨ ਬਲਜਿੰਦਰ ਸੰਘਾ ਨੂੰ 403 680 3212 ਅਤੇ ਸਕੱਤਰ ਰਣਜੀਤ ਸਿੰਘ ਨੂੰ 403 714 6848 ਤੇ ਸਪੰਰਕ ਕੀਤਾ ਜਾ ਸਕਦਾ ਹੈ।