Get Adobe Flash player

ਕੈਲਗਰੀ :- ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ 13 ਮਈ ਦਿਨ ਐਤਵਾਰ ਬਾਦ ਦੁਪਹਿਰ ਦੋ ਵੱਜੇ ਕੌਂਸਲ ਆਫ ਸਿੱਖ ਆਰਗੇਨਾਈਜੇਸ਼ਨ ਦੇ ਦਫਤਰ ਵਿੱਚ ਡ: s s book rel.may15,18,1 - Copyਬਲਵਿੰਦਰ ਕੌਰ ਬਰਾੜ ਸਾਬਕਾ ਮੁੱਖੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ , ਲਿਖਾਰੀ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਅਤੇ ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਦੀ ਪ੍ਰਧਾਨਗੀ ਵਿੱਚ ਹੋਈ। ਇਸੇ ਇਕੱਤਰਤਾ ਦੇ ਭਰਵੇਂ ਇਕੱਠ ਵਿੱਚ ਸੁਰਿੰਦਰ ਗੀਤ ਦੀ ਪੁਸਤਕ “ ਰੁੱਖ ਤੇ ਪੰਛੀ “ ਲੋਕ ਅਰਪਨ ਕੀਤੀ ਗਈ। ਇਸ ਦਿਨ ਦੀ ਸਮੁੱਚੀ ਕਾਰਵਾਈ ਪੁਸਤਕ ਰੁੱਖ ਤੇ ਪੰਛੀ ਤੇ ਕੇਦਂਰਿਤ ਰਹੀ। ਇਸ ਇਕੱਤਰਤਾ ਵਿੱਚ ਕੈਲਗਰੀ ਦੀਆਂ ਸਹਿਤਕ ਸਭਾਵਾਂ,  ਪੰਜਾਬੀ ਲਿਖਾਰੀ ਸਭਾ ਅਤੇ ਅਰਪਨ ਲਿਖਾਰੀ ਸਭਾ ਤੋਂ ਇਲਾਵਾ ਗਲੋਬਲ ਪ੍ਰਵਾਸੀ ਸੀਨੀਅਰ ਸੋਸਾਇਟੀ, ਨਾਰਥ ਕੈਲਗਰੀ ਕਲਚਰਲ ਐਸੋਸ਼ੀਏਸ਼ਨ  ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਅਤੇ ਕੈਲਗਰੀ ਵੂਮੈਨ ਕਲਚਰਲ ਐਸੋਸ਼ੀਏਸ਼ਨ ਸ਼ਾਮਲ ਸਨ। 

ਸਭ ਤੋਂ ਪਹਿਲਾਂ ਨਾਰਥ ਕੈਲਗਰੀ ਕਲਚਰਲ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਸ੍ਰੀ ਪ੍ਰਸ਼ੋਤਮ ਭਰਦਵਾਜ਼ ਨੇ ਸੁਰਿੰਦਰ ਗੀਤ ਨੂੰ ਇਕ ਕਲਮ ਭੇਟ ਕੀਤੀ। ਉਹਨਾਂ ਨੇ ਕਿਹਾ ਕਿ ਇਹ ਸੋਨੇ ਦੀ ਕਲਮ ਨਹੀਂ ਸਗੋਂ ਕਾਨੇ ਦੀ ਕਲਮ ਹੈ ਜਿਸ ਨਾਲ ਲੋਕ ਪੱਖੀ ਕਵਿਤਾਵਾਂ ਲਿਖੀਆਂ ਜਾ ਸਕਦੀਆਂ ਹਨ। 

ਨਵੰਬਰ 2017 ਵਿੱਚ ਭਾਵੇਂ “ ਰੁੱਖ ਤੇ ਪੰਛੀ “  ਪੁਸਤਕ ਇੰਟਰਨੈਸ਼ਨਲ ਕਵਿਤਰੀ ਸੰਮੇਲਨ ਚੰਡੀਗੜ੍ਹ ਵਿੱਚ ਲੋਕ ਅਰਪਨ ਕੀਤੀ ਜਾ ਚੁੱਕੀ ਸੀ ਪਰ ਕੈਲਗਰੀ ਜਿੱਥੇ ਸੁਰਿੰਦਰ ਗੀਤ 1974 ਤੋਂ ਰਹਿ ਹੈ, ਓਥੇ ਇਹ ਰਸਮ ਅੱਜ ਨਿਭਾਈ ਗਈ। ਕੈਲਗਰੀ ਕੈਨੇਡਾ ਦਾ ਬਹੁਤ ਠੰਡਾ ਸ਼ਹਿਰ ਹੋਣ ਕਰਕੇ ਬਹੁਤ ਵਾਰੀ ਚੰਗੇ ਮੌਸਮ ਤੇ ਖੁਲ੍ਹੇ ਦਿਨਾਂ ਦੀ ਉਡੀਕ ਕਰਨੀ ਪੈਂਦੀ ਹੈ। ਪੁਸਤਕ ਤੇ ਖੁਲ੍ਹ ਕੇ ਚਰਚਾ ਕੀਤੀ ਗਈ। ਸ: ਗੁਰਬਚਨ ਸਿੰਘ ਬਰਾੜ,( ਸਾਬਕਾ ਪ੍ਰਧਾਨ ਪੰਜਾਬੀ ਲਿਖਾਰੀ ਸਭਾ ਕੈਲਗਰੀ),  ਡ: ਬਲਵਿੰਦਰ ਕੌਰ ਬਰਾੜ ( ਪੰਜਾਬੀ ਯੂਨੀਵਰਸਿਟੀ ਪਟਿਆਲਾ), ਅਤੇ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੌਜਵਾਨ ਅਲੋਚਕ ਬਲਜਿੰਦਰ ਸੰਘਾ ਨੇ ਪਰਚੇ ਪੜ੍ਹੇ। ਡ: ਬਲਵਿੰਦਰ ਕੌਰ ਬਰਾੜ ਨੇ ਸੁਰਿੰਦਰ ਗੀਤ ਦੀ ਕਵਿਤਾ ਨੂੰ ਸੰਘਣੇ ਭਾਵਾਂ ਵਾਲੀ ਕਵਿਤਾ ਆਖਿਆ। ਉਹਨਾਂ ਨੇ ਕਿਹਾ ਕਿ  ਸੁਰਿੰਦਰ ਗੀਤ ਨੂੰ ਮਿਲ ਕੇ ਨਹੀਂ ਲਗਦਾ ਕਿ ਇਤਨੇ ਗਹਿਰੇ ਅਰਥਾਂ ਅਤੇ ਸੰਘਣੇ ਭਾਵਾਂ ਵਾਲੇ ਅੱਖਰs book cover,may15,18,2 ਉਹ ਪਰੋ ਸਕੇਗੀ। ਦਰ- ਅਸਲ ਉਹ ਜਿਹਨਾਂ ਪਲਾਂ ਵਿਚ ਸਿਰਜਣਾ ਕਰਦੀ ਹੈ ਉਹ ਉਹਨਾਂ ਪਲਾਂ ਦੇ ਹਾਣ ਦੀ ਹੋ ਜਾਂਦੀ ਹੈ। ਸੁਰਿੰਦਰ ਗੀਤ ਨੂੰ ਆਪਣੀਆਂ ਕਿਰਤਾਂ ਦੇ ਆਹਲਾ ਹੋਣ ਦਾ ਦਾਹਵਾ ਤਾਂ ਉਕਾ ਹੀ ਨਹੀਂ ਹੈ। ਮਾਨਵਤਾ ਦਾ ਦਰਦ ਅਤੇ ਖਾਸ ਕਰਕੇ ਜੰਮਣ-ਭੌਂ ਦੀ ਦੁਰਦਸ਼ਾ ਨੇ ਉਸਨੂੰ ਧੁਰ ਅੰਦਰ ਤੱਕ ਹਲੂਣ ਕੇ ਰੱਖਿਆ ਹੈ।  ਉਸਦੀ ਕਵਿਤਾ ਦਾ ਅੱਖਰ ਅੱਖਰ   ਇਸ ਗੱਲ ਦੀ ਗਵਾਹੀ ਭਰਦਾ ਹੈ।

ਸ: ਗੁਰਬਚਨ ਸਿੰਘ ਬਰਾੜ ਨੇ ਸੁਰਿੰਦਰ ਗੀਤ ਦੀ ਕਵਿਤਾ ਨੂੰ ਅਗਾਂਹ-ਵਧੂ ਅਤੇ ਲੋਕਾਂ ਲਈ ਲਿਖੀ ਕਵਿਤਾ ਆਖਿਆ ਹੈ। ਗੁਰਬਚਨ ਬਰਾੜ ਨੇ ਕਿਹਾ ਕਿ ਸੁਰਿੰਦਰ ਗੀਤ ਨਿੱਜੀ ਪੀੜਾ ਤੋਂ ਉਪਰ ਉੱਠ ਕੇ ਲੋਕ ਪੀੜਾ ਦੀ ਗੱਲ ਕਰਦੀ ਹੈ। ਉਹਨਾਂ ਨੇ ਖਾਸ ਕਰਕੇ ਉਸਦੀ ਗ਼ਜ਼ਲ

“ ਜੇ ਤੂੰ ਲੋਕ ਦਿਲਾਂ ਵਿੱਚ ਵਸਣਾ

ਗੀਤ ਗ਼ਜ਼ਲ ਕਵਿਤਾਵਾਂ ਬਣ ਜਾ

ਧੁੱਪ ਵਿੱਚ ਸੜਦੇ ਲੋਕਾਂ ਖਾਤਿਰ

ਰੁੱਖ ਤੂੰ ਇਕ ਘਣਛਾਵਾਂ ਬਣ ਜਾ”

ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਇਸ ਗ਼ਜ਼ਲ ਤੋਂ ਉਸਦੀ ਸਮੁੱਚੇ ਕਾਵਿ ਸੰਗ੍ਰਹਿ ਦੀ ਤਸਵੀਰ ਸਪੱਸ਼ਟ ਹੋ ਜਾਂਦੀ ਹੈ।  ਬਲਜਿੰਦਰ ਸੰਘਾ ਨੇ ਟਿੱਪਣੀ ਕਰਦਿਆਂ ਕਿਹਾ ਕਿ ਸੁਰਿੰਦਰ ਗੀਤ ਦੀ ਕਵਿਤਾ ਮਾਨਵ-ਵਾਦੀ ਕਵਿਤਾ ਹੈ। ਸੁਰਿੰਦਰ ਗੀਤ ਦੇ ਕਾਵਿਕ ਸਫ਼ਰ ਵਿੱਚ ਕਿਤੇ ਖੜੋਤ ਨਜ਼ਰ ਨਹੀਂ ਆਈ। ਬਲਜਿੰਦਰ ਸੰਘਾ ਨੇ ਕਿਹਾ ਕਿ  ਸੁਰਿੰਦਰ ਗੀਤ ਦੀ ਕਵਿਤਾ ਰੋਮਾਂਸਵਾਦੀ ਗੱਲਾਂ ਤੋਂ ਉਪਰ ਉੱਠ ਕੇ ਸਮਾਜਿਕ ਅਤੇ ਰਾਜਨੀਤਕ ਵਿਸ਼ਿਆਂ ਤੇ ਕੇਂਦਰਿਤ ਹੈ। ਬਲਜਿੰਦਰ ਦੇ ਕਹਿਣ ਅਨੁਸਾਰ ਸੁਰਿੰਦਰ ਗੀਤ ਸਮਾਜਿਕ ਅਤੇ ਰਾਜਨੀਤਕ ਖੇਤਰ ਵਿੱਚ ਆਉਂਦੀਆਂ ਕੁਰੀਤੀਆਂ ਤੇ ਆਪਣੇ ਕਾਵਿਕ ਸ਼ਬਦਾਂ ਰਾਹੀਂ ਕਰਾਰੀ ਚੋਟ ਲਾਉਂਦੀ ਹੈ।

ਸਭਾ ਦੇ ਜਨਰਲ ਸਕੱਤਰ ਸ: ਗੁਰਦਿਆਲ ਸਿੰਘ ਖੈਹਰਾ ਨੇ ਡ: ਅਰਵਿੰਦਰ ਕੌਰ ਕਾਕੜਾ ਦਾ ਲਿਖਿਆ ਲੇਖ “ ਕਰੂਰ ਯਥਾਰਥ ਦਾ ਸੰਵੇਦਨਮਈ ਚਿਤਰਣ ” ਪੜ੍ਹ ਕੇ ਸੁਣਾਇਆ। ਇਹ ਲੇਖ 22 ਅਪਰੈਲ 2018 ਦੇ ਨਵਾਂ ਜ਼ਮਾਨਾ ਜਲੰਧਰ ਅੰਕ ਵਿੱਚ ਪੁਸਤਕ ਸਭਿਆਚਾਰ ਕਾਲਮ ਹੇਠ ਛੱਪਿਆ ਹੈ। ਇਸ ਲੇਖ ਵਿੱਚ ਡ: ਕਾਕੜਾ ਨੇ ਸੁਰਿੰਦਰ ਗੀਤ ਦੇ ਕਾਵਿ ਸੰਗ੍ਰਹਿ “ ਰੁੱਖ ਤੇ ਪੰਛੀ “ ਤੇ ਬਹੁਤ ਡੂੰਘਾਈ ਨਾਲ ਚਰਚਾ ਕੀਤੀ ਹੈ। ਇਸ ਤੋਂ ਇਲਾਵਾ ਗੁਰਦਿਆਲ ਸਿੰਘ ਖੈਹਰਾ ਨੇ ਰੁੱਖ ਤੇ ਪੰਛੀ ਪੁਸਤਕ ਚੋਂ “ ਬਾਬਾ ਨਾਨਕ “ ਨਾਮੀ ਕਵਿਤਾ ਸਰੋਤਿਆਂ ਨਾਲ ਸਾਂਝੀ ਕੀਤੀ।

ਇਸ ਤੋਂ ਇਲਾਵਾ ਲੇਖਿਕਾ ਗੁਰਚਰਨ ਕੌਰ ਥਿੰਦ, ਪ੍ਰਿਸੀਂਪਲ ਸਤਪਾਲ ਕੌਂਸਲ, ਮਨਜੀਤ ਬਰਾੜ, ਸ: ਜਸਵੰਤ ਸਿੰਘ ਸੇਖੋਂ, ਮਾਸਟਰ ਭਜਨ ਗਿੱਲ, ਹਰੀਪਾਲ, ਹਰਨੇਕ ਬੱਧਣੀ, ਸ਼ਾਇਰਾ ਗੁਰਦੀਸ਼ ਗਰੇਵਾਲ, ਮਨਮੋਹਨ ਬਾਠ, ਜੋਗਾ ਸਿੰਘ ਸਹੋਤਾ, ਹੈਪੀ ਮਾਨ, ਹਰਭਜਨ ਸਿੰਘ ਚੇਰਾ, ਜੀਤ ਸਿੰਘ ਸਿੱਧੂ, ਜਗਜੀਤ ਸਿੰਘ ਰੈਂਹਸੀਂ, ਹਰਕੀਰਤ ਸਿੰਘ ਧਾਲੀਵਾਲ, , ਰਣਜੀਤ ਸਿੰਘ ਮਨਿਹਾਸ, ਅਜਾਇਬ ਸਿੰਘ ਸੇਖੋਂ, ਸੁਰਜੀਤ ਸਿੰਘ ਸੀਤਲ  ਅਤੇ ਸਭਾ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਸਹੋਤਾ ਅਤੇ ਜਰਨੈਲ ਸਿੰਘ ਤੱਗੜ ਨੇ ਚਰਚਾ ਵਿੱਚ ਹਿੱਸਾ ਲਿਆ ਅਤੇ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਨੌਜਵਾਨ ਉਭਰਦੇ ਗਾਇਕ ਲਵਪ੍ਰੀਤ ਰੰਧਾਵਾ ਨੇ ਆਪਣੀ ਸਾਫ ਸੁੱਥਰੀ ਗਾਇਕੀ ਰਾਹੀਂ ਖੂਬ ਰੰਗ ਬੰਨਿਆ। ਲਵਪ੍ਰੀਤ ਰੰਧਾਵਾ ਲੱਚਰ ਗਾਇਕੀ ਨੂੰ ਠੱਲ ਪਾਉਣ ਲਈ ਅਤੇ ਸਾਫ ਸੁੱਥਰੀ ਗਾਇਕੀ ਅਤੇ ਵਧੀਆ ਕਲਾਮ ਨੂੰ ਰੌਸ਼ਨੀ ਵਿੱਚ ਲਿਆਉਣ ਲਈ ਬੱਚਨ ਬੱਧ ਹੈ।

ਇਹਨਾਂ ਸ਼ਖਸੀਅਤਾਂ ਤੋਂ ਇਲਾਵਾ ਕੈਲਗਰੀ ਦੇ ਮਸ਼ਹੂਰ ਵਕੀਲ ਤਰਨਜੀਤ ਸਿੰਘ ਔਜ਼ਲਾ, ਦਿਲਾਵਾਰ ਸਿੰਘ ਸਮਰਾ, ਪਰਗਟ ਸਿੰਘ ਰਾਏ, ਗੁਰਦੀਪ ਸਿੰਘ, ਪ੍ਰਭਦੇਵ ਸਿੰਘ ਗਿੱਲ, ਕਰਮਜੀਤ ਗਿੱਲ, ਕਿਰਨ ਗਿੱਲ, ਜੋਤੀ ਚੇਰਾ, ਜੀਤਅਮੋਲ ਢਿਲੋਂ, ਰੰਮੀ ਚੇਰਾ, ਹਰਨਾਮ ਸਿੰਘ ਗਰਚਾ, ਪ੍ਰੀਤਮ ਸਿੰਘ ਗਿੱਲ, ਮਨਜੀਤ ਕੌਰ ਖੈਹਰਾ, ਸਰਬਜੀਤ ਕੌਰ ਉੱਪਲ, ਮੰਗਲ ਚੱਠਾ ਅਤੇ ਸੀਮਾ ਚੱਠਾ ਤੋਂ ਇਲਾਵਾ ਹੋਰ ਵੀ ਸ਼ਖਸੀਅਤਾਂ ਨੇ ਹਾਜਰੀ ਲਗਵਾਈ।       

ਮੰਚ ਦੀ ਸਮੁੱਚੀ ਕਾਰਵਾਈ ਗੁਰਦਿਆਲ ਸਿੰਘ ਖੈਹਰਾ ਨੇ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ । ਸੰਖੇਪ ਵਿੱਚ ਇਹ ਪ੍ਰੋਗਰਾਮ ਇਕ ਯਾਦਗਰੀ ਪ੍ਰੋਗਰਾਮ ਹੋ ਨਿਬੜਿਆ।

ਸਭਾ ਦੀ ਜੂਨ ਮਹੀਨੇ ਦੀ ਬੈਠਕ 10 ਜੂਨ ਨੂੰ ਹੋਵੇਗੀ। ਹੋਰ ਜਾਣਕਾਰੀ ਲਈ ਸਭਾ ਦੇ ਜਨਰਲ ਸਕੱਤਰ ਸ: ਗੁਰਦਿਆਲ ਸਿੰਘ ਖਹਿਰਾ ਨੂੰ 403 454 – 2194 ਤੇ ਸੰਪਰਕ ਕੀਤਾ ਜਾ ਸਕਦਾ ਹੈ।