ਕੈਲਗਰੀ : ਪਿਛਲੇ ਦਿਨੀ ‘ਕੈਲਗਰੀ ਗਿੱਧਾ ਐਂਡ ਡਾਂਸ ਅਕੈਡਮੀ” ਵੱਲੋਂ ਸਫ਼ਲ ਵਿਸਾਖ਼ੀ ਸ਼ੋਅ ‘ਮਹਿਕ ਪੰਜਾਬ ਦੀ’ ਕੈਲਗਰੀ,ਕੈਨੇਡਾ ਦੀ ਧਰਤੀ ਤੇ ਪੰਜਾਬ ਦੀ ਕਿਰਤੀ ਤੇ ਹਰ ਹਲਾਤ ਵਿਚ ਹੱਸਦੀ ਤੇ ਧੜਕਦੀ ਜ਼ਿੰਦਗੀ ਦਾ ਸ਼ੋਅ ਹੋ ਨਿੱਬਿੜਆ। ਵਿਸਾਖ਼ੀ ਦੇ ਤਿਓੁਹਾਰ ਦਾ ਸਬੰਧ ਕਿਸਾਨਾਂ ਨਾਲ ਹੈ, ਉੱਥੇ ਹੀ ਇਹ 13 ਅਪਰੈਲ 1699 ਤੋਂ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਗਏ ਸਿੱਖ ਧਰਮ ਨਾਲ ਵੀ ਸਬੰਧਤ ਹੈ ‘ਤੇ ਸਿੱਖ ਕੌਮ ਇਸਨੂੰ ਧਾਰਿਮਕ ਤੌਰ ਤੇ ਆਪਣੇ ਜਨਮ ਦਿਨ ਦੇ ਤੌਰ ਤੇ ਮਨਾਉਂਦੀ ਹੈ, ਜਿਸ ਦਿਨ ਇਸ ਨਿਆਰੇ ਧਰਮ ਦਾ ਜਨਮ ਹੋਇਆ। ਜਿਸ ਨੇ ਜਾਤ-ਪਾਤ ਭਾਰਤ ਦੀ ਧਰਤੀ ਤੇ ਬਿਲੁਕੱਲ ਖ਼ਤਮ ਕਰਦਿਆਂ ਸਭ ਨੂੰ ਬਰਾਬਰ ਮੰਨਕੇ ਅੰਮ੍ਰਿਤਪਾਨ ਕਰਵਾਇਆ। ਇਹ ਦਿਨ ਦੁਨੀਆਂ ਦੇ ਇਤਿਹਾਸ ਵਿਚ ਇਤਿਹਾਸਕ ਕਰਾਂਤੀ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਵਿਸਾਖੀ ਸ਼ੋਅ ਨਾਲ ਸਬੰਧਤ “ਕੈਲਗਰੀ ਗਿੱਧਾ ਐਂਡ ਡਾਂਸ ਅਕੈਡਮੀ” ਦੇ ਇਸ ਸਮਾਗਮ ਦੀ ਸ਼ੁਰੂਆਤ ਵੀ ਇਸੇ ਢੰਗ ਨਾਲ ਹੋਈ। ਕਿਰਤੀ ਕਿਸਾਨਾਂ ਦੀ ਫ਼ਸਲ ਪੱਕਣ ਦੀ ਖੁਸ਼ੀ ਦੀ ਝਲਕੀ ਵੀ ਪੇਸ਼ ਕੀਤੀ ਗਈ। ਵਧੀਆ ਪ੍ਰਬੰਧ ਅਨੁਸਾਰ ਪਰੋਗਰਾਮ ਸਮੇਂ ਤੇ ਸ਼ੁਰੂ ਅਤੇ ਸਮਾਪਤ ਹੋਇਆ। ਸਭ ਤੋਂ ਵੱਡੀ ਗੱਲ ਇਹ ਰਹੀ ਕਿ ਬਹੁਤ ਨਿੱਕੀ ਉਮਰ ਦੇ ਬੱਚੇ-ਬੱਚੀਆਂ ਤੋਂ ਲੈ ਕੇ ਨੌਜਵਾਨ ਵਰਗ ਤੱਕ ਸਭ ਪੇਸ਼ਕਾਰੀਆਂ ਵਿਚ ਪੰਜਾਬੀ ਸੱਭਿਆਚਾਰ ਦੀ ਨਿੱਗਰਤਾ ਦੇ ਰੰਗ ਭਾਰੂ ਰਹੇ, ਪੱਖੀ ਤੋਂ ਲੈ ਕੇ ਦੁੱਧ ਦੀ ਬਾਲਟੀ ਤੱਕ, ਜੁੱਤੀ ਕਸੂਰੀ ਤੋਂ ਲੈ ਕੇ ਭੰਡਾ-ਭਡੋਰੀਆਂ ਤੱਕ ਪੇਂਡੂ ਖੇਡਾਂ ਦੀਆਂ ਝਲਕੀਆਂ ਕੈਨੇਡਾ ਦੇ ਜੰਮਪਲ ਪੰਜਾਬੀ ਬੱਚਿਆਂ ਨੇ ਬਾਖ਼ੂਬੀ ਪੇਸ਼ ਕੀਤੀਆਂ। ਇਸ ਵਧੀਆ ਅਤੇ ਸੰਜੀਦਾ ਉਪਰਾਲੇ ਲਈ ਪਰੋਫੈਸਰ ਨਰਿੰਦਰ ਕੌਰ ਗਿੱਲ ,ਹਰਜੀਤ ਸਿੰਘ ਗਿੱਲ ਅਤੇ ਉਹਨਾਂ ਦੇ ਸਭ ਸਹਿਯੋਗੀ ਵਧਾਈ ਦੇ ਪਾਤਰ ਹਨ। ਜੱਗ ਪੰਜਾਬੀ ਟੀ.ਵੀ.ਵੱਲੋਂ ਸਾਰੇ ਪਰੋਗਰਾਮ ਦੀ ਵਿਸ਼ੇਸ਼ ਕਵਿਰੇਜ਼ ਕੀਤੀ ਗਈ।