ਦੋ ਸਖਸ਼ੀਅਤਾ ਦੇ ਸਨਮਾਨ ਨਾਲ ਗਿੱਧਾ ਤੇ ਕੋਰੀਓਗ੍ਰਾਫੀ ਨੇ ਕੀਤਾ ਰੌਣਕ ਵਿੱਚ ਵਾਧਾ।
ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਬੱਚਿਆਂ ਦਾ ਸਾਲਾਨਾ ਸਮਾਗਮ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਲੋਕਾਂ ਦੇ ਭਾਰੀ ਇੱਕਠ ਵਿੱਚ ‘ਓ ਕੈਨੇਡਾ’ ਰਾਸ਼ਟਰੀ ਗੀਤ ਨਾਲ ਸ਼ੁਰੂ ਹੋਇਆ।ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਬਾਖੂਬੀ ਨਿਭਾਈ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਸਰਪ੍ਰਸਤ ਜਸਵੰਤ ਸਿੰਘ, ਪ੍ਰਧਾਨ ਬਲਜਿੰਦਰ ਸੰਘਾ, ਲੈ:ਕਰਨਲ ਰਤਨ ਸਿੰਘ ਪਰਮਾਰ ਅਤੇ ਸੁਟਨ ਗਾਰਨਰ ਸ਼ਾਮਿਲ ਸਨ। ਇਸ ਸਮਾਗਮ ਵਿੱਚ ਪੰਜਾਬੀ ਬੋਲਣ ਦੇ ਮੁਕਾਬਲੇ ਵਿੱਚ ਦੋ ਤੋਂ ਅੱਠ ਗਰੇਡ ਦੇ ਬੱਚਿਆਂ ਨੇ ਭਾਗ ਲਿਆ। ਜਿੱਥੇ ‘ਕੈਲਗਰੀ ਗਿੱਧਾ ਐਂਡ ਡਾਂਸ ਅਕੈਡਮੀ’ ਦੇ ਬੱਚਿਆਂ ਨੇ ਗਿੱਧੇ ਨਾਲ ਰੌਣਕ ਲਾਈ ਉਥੇ ਹੀ ‘ਪ੍ਰੋਗਰੈਸਿਵ ਕਲਚਰ ਐਸੋਸੀਏਸ਼ਨ’ ਵਲੋਂ ਕੀਤੀ ਕੋਰੀਓਗਾ੍ਰਫੀ ‘ਮਹਿੰਗਾ ਪਿਆ ਕੈਨੇਡਾ’ ਨੇ ਇਥੇ ਦੀ ਜਿੰਦਗੀ ਦਾ ਕੌੜਾ ਸੱਚ ਬਿਆਨ ਕੀਤਾ।ਸਭਾ ਦੇ ਸਰਪ੍ਰਸਤ ਜਸਵੰਤ ਸਿੰਘ ਗਿੱਲ ਵਲੋਂ ਸਭਾ ਦੀਆਂ ਪ੍ਰਾਪਤੀਆ ਦਾ ਵੇਰਵਾ ਸਾਂਝਾਂ ਕੀਤਾ ਗਿਆ। ਪਹਿਲਾ ਸਨਮਾਨ ਕੈਨੇਡੀਅਨ ਮੂਲ ਦੀ ਤੇਰਾਂ ਸਾਲਾਂ ਸੁਟਨ ਗਰਨਰ ਨੂੰ ਦੇ ਕੇ ਸਭਾ ਨੇ ਮਾਣ ਮਹਿਸੂਸ ਕੀਤਾ। ਕਿਉਂ ਕਿ ਉਹ ‘ਆਈ ਕੈਨ ਫਾਰ ਕਿਡਸ’ ਮਿਸ਼ਨ ਹੇਠ ਗਰਮੀਆਂ ਦੀਆਂ ਛੁਟੀਆਂ ਵਿੱਚ 30,000 ਤੋਂ 36,000 ਜਰੂਰਤਮੰਦ ਬੱਚਿਆ ਨੂੰ ਖਾਣਾ ਮੁਹਈਆ ਕਰਵਾਉਦੀ ਹੈ। ਇਸ ਮੌਕੇ ਉਸ ਦੇ ਮਾਤਾ ਦੀ ਮੌਜੂਦ ਸਨ। ਪਹਿਲਾ ਹਰੀਪਾਲ ਨੇ ਸਭਾ ਵਲੋਂ ਤੇ ਫਿਰ ਸੁਟਨ ਗਾਰਨਰ ਨੇ ਸਟੇਜ ਤੋਂ ਆਪਣੇ ਮਿਸ਼ਨ ਬਾਰੇ ਜਾਣਕਾਰੀ ਦਿੱਤੀ। ਸਭਾ ਦੀ ਪੂਰੀ ਟੀਮ ਵਲੋਂ ਉਸਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਦੂਸਰਾ ਸਨਮਾਨ ਲੈ: ਕਰਨਲ ਰਤਨ ਸਿੰਘ ਪਰਮਾਰ ਦਾ ਕੀਤਾ ਗਿਆ। ਜਿਨ੍ਹਾਂ ਨੇ 62,65 ਤੇ ਸੰਨ 71 ਦੀ ਜੰਗ ਵਿੱਚ ਹਿੱਸਾ ਲਿਆ। ਦੇਸ਼ ਸੇਵਾ ਤੇ ਸਮਾਜਿਕ ਕੰਮਾ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਰਿਹਾ। ਉਹਨਾਂ ਨੇ ਦੋ ਕਿਤਾਬਾ ਵੀ ਲਿਖੀਆ,1993 ਵਿੱਚ ਬਾਰ ਮੈਮੋਰੀਅਲ ਵਿੱਚ ਪਹਿਲੇ ਸਿੱਖ ਵਜੋਂ ਬੁਲਾਰੇ ਰਹੇ। ਪਹਿਲਾਂ ਸਭਾ ਦੇ ਮੀਤ ਪ੍ਰਧਾਨ ਗੁਰਬਚਨ ਬਰਾੜ ਨੇ ਤੇ ਫਿਰ ਉਹਨਾਂ ਆਪ ਵਿਸਥਾਰ ਨਾਲ ਆਪਣੀਆ ਪ੍ਰਾਪਤੀਆ ਬਾਰੇ ਚਾਨਣਾ ਪਾਇਆ। ਮੁਕਾਬਲੇ ਵਿੱਚ ਬੱਚਿਆ ਨੇ ਵੱਧ ਚੜ੍ਹਕੇ ਹਿੱਸਾ ਲਿਆ। ਜਿਹਨਾਂ ਨੇ ਗੀਤ, ਕਵਿਤਾਵਾਂ ਤੇ ਧਾਰਮਿਕ ਸ਼ਬਦਾਂ ਨਾਲ ਹਾਜਰੀ ਲਵਾਈ। ਸਭਾਂ ਵਲੋਂ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰਿਆ ਬੱਚਿਆਂ ਨੂੰ ਮੈਡਲ ਤੇ ਸਰਟੀਫਿਕੇਟ ਦਿੱਤੇ ਗਏ। ਪਹਿਲੇ ਭਾਗ ਦੋ, ਤਿੰਨ ਤੇ ਚਾਰ ਗਰੇਡ ਦੇ ਬੱਚਿਆਂ ਲਈ ਜੱਜ ਵਜੋਂ ਸੁਰਿੰਦਰ ਗੀਤ, ਨਵ ਰੰਧਾਵਾ,ਤੇ ਨਵਨੀਤ ਕੌਰ ਸਦਿਉੜਾ। ਦੂਸਰੇ ਭਾਗ ਦੇ ਮੁਕਾਬਲੇ ਪੰਜ ਤੇ ਛੇ ਗਰੇਡ ਲਈ ਸੁਖਦੇਵ ਸਿੰਘ, ਪ੍ਰਸ਼ੋਤਮ ਭਾਰਦਵਾਜ ਤੇ ਦਿਲਵਰ ਸਿੰਘ ਸਮਰਾ ਤੇ ਤੀਸਰੇ ਭਾਗ ਸੱਤ ਤੇ ਅੱਠ ਗਰੇਡ ਲਈ ਸੁਰਿੰਦਰ ਗੀਤ, ਹਰਕੀਰਤ ਧਾਲੀਵਾਲ ਤੇ ਦਿਲਾਵਰ ਸਿੰਘ ਸਮਰਾ ਨੇ ਜਿੰਮੇਵਾਰੀ ਨਿਭਾਈ। ਪਹਿਲੇ ਭਾਗ ਵਿੱਚੋਂ ਸਲੋਨੀ ਗੌਤਮ ਪਹਿਲੇ, ਪੁਨੀਤ ਕੌਰ ਢੱਡਾ ਦੂਸਰੇ ਤੇ ਕੀਰਤ ਕੌਰ ਧਾਰਨੀ ਤੀਜਾ ਦਰਜਾ ਪ੍ਰਾਪਤ ਕੀਤਾ।ਦੂਸਰੇ ਭਾਗ ਵਿੱਚੋਂ ਪ੍ਰਭਰੂਪ ਸਿੰਘ ਮਾਂਗਟ ਪਹਿਲਾ, ਅਨੂਪ ਕੌਰ ਦੂਸਰੇ ਤੇ ਰਣਸ਼ੇਰ ਭੱਟੀ ਤੀਸਰੇ ਦਰਜੇ ਤੇ ਰਹੇ ਅਤੇ ਤੀਸਰੇ ਭਾਗ ਵਿੱਚ ਪ੍ਰਭਲੀਨ ਕੌਰ ਗਰੇਵਾਲ ਪਹਿਲੇ, ਸਾਗਰ ਸਿੰਘ ਸਿੱਧੂ ਦੂਸਰੇ ਅਤੇ ਗੁਰਤਾਜ ਸਿੰਘ ਲਿੱਟ ਤੀਸਰੇ ਦਰਜੇ ਤੇ ਰਹੇ। ਦਰਸ਼ਕਾਂ ਦੇ ਭਰੇ ਖਚਾਖਚ ਹਾਲ ਵਿੱਚ ਜੇਤੂ ਬੱਚਿਆ ਨੂੰ ਟਰਾਫੀਆ ਨਾਲ ਸਨਮਾਨਿਆ ਗਿਆ।ਸਭਾ ਦੇ ਮੈਬਰ ਮਹਿੰਦਰ ਪਾਲ ਨੇ ਕਿਤਾਬਾਂ ਦੇ ਸਟਾਲ ਦੀ ਜਿੰਮੇਵਾਰੀ ਨਿਭਾਈ ਤੇ ਸਟੇਜ ਤੋਂ ਚੰਗੀਆ ਕਿਤਾਬਾਂ ਪੜ੍ਹਨ ਦਾ ਸੁਨੇਹਾ ਦਿੱਤਾ। ਜਨਰਲ ਸਕੱਤਰ ਰਣਜੀਤ ਸਿੰਘ ਨੇ ਸਾਰੇ ਮੀਡੀਏ ਤੇ ਹਾਜ਼ਰ ਨਾਮਵਰ ਸਖਸ਼ੀਅਤਾਂ ਦਾ ਜਿਕਰ ਕੀਤਾ ਜਿਨ੍ਹਾਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ। ਅਖ਼ੀਰ ਵਿੱਚ ਪ੍ਰਧਾਨ ਬਲਜਿੰਦਰ ਸੰਘਾ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਚਾਹ ਪਾਣੀ ਤੇ ਸਨੈਕਸ ਦਾ ਪੂਰਾ ਪ੍ਰਬੰਧ ਸਭਾ ਵਲੋਂ ਕੀਤਾ ਗਿਆ ਤੇ ‘ਆਈ ਕੈਨ ਫਾਰ ਕਿਡਸ’ ਸੰਸਥਾ ਨੂੰ ਫੂਡ ਡੋਨੇਸ਼ਨ ਦਾ ਉਪਰਾਲਾ ਵੀ ਕੀਤਾ ਗਿਆ। ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਕਰਵਾਇਆ ਇਹ ਸਮਾਗਮ ਸਫਲਤਾ ਦੀਆ ਨਵੀਆਂ ਪੈੜ੍ਹਾ ਸਿਰਜ ਗਿਆl ਸਭਾ ਦੀ ਅਗਲੀ ਮੀਟਿੰਗ 21 ਅਪਰੈਲ 2018 ਦਿਨ ਐਤਵਾਰ ਨੂੰ ਠੀਕ ਦੋ ਵਜੇ ਕੋਸੋ ਦੇ ਹਾਲ ਵਿੱਚ ਹੋਏਗੀ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨਾਲ 403-680-3212 ਜਾਂ ਜਨਰਲ ਸਕੱਤਰ ਰਣਜੀਤ ਸਿੰਘ ਨਾਲ 403-714-6848 ਤੇ ਸੰਪਰਕ ਕੀਤਾ ਜਾ ਸਕਦਾ ਹੈ।