Get Adobe Flash player

ਦੋ ਸਖਸ਼ੀਅਤਾਂ ਦਾ ਸਨਮਾਨ , ਗਿੱਧਾ ਤੇ ਕੋਰੀਓਗ੍ਰਾਫੀ 
ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ ਪਿਛਲੇ 19 ਸਾਲਾਂ ਤੋਂ ਪੰਜਾਬੀ ਸਾਹਿਤਕ ਤੇ ਸਮਾਜਿਕ ਗਤੀਵਿਧੀਆਂ ਨਾਲ ਕਾਰਜਸ਼ੀਲ ਹੈ। ਪਿਛਲੇ ਸੱਤ ਸਾਲਾਂ ਤੋਂ ਬੱਚਿਆਂ ਨੂੰ ਪੰਜਾਬੀ best child smagam poster march17,18ਮਾਂ ਬੋਲੀ ਨਾਲ ਜੋੜਨ ਲਈ ਹਰ ਸਾਲ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਨਾਮ ਦਾ ਮੁਕਾਬਲਾ ਕਰਵਾ ਕੇ ਪੰਜਾਬੀ ਪ੍ਰਫੁੱਲਤ ਕਰਨ ਵਿੱਚ ਆਪਣਾ ਸਫਲ ਯੋਗਦਾਨ ਪਾ ਰਹੀ ਹੈ। ਇਸ ਸਾਲ ਇਹ ਸਮਾਗਮ 17 ਮਾਰਚ ਦਿਨ ਸ਼ਨੀਵਾਰ ਨੂੰ ਵਾਈਟਹੌਰਨ ਕਮਿਊਨਟੀ ਹਾਲ (228 Whitehorn Rd. NE Calgary, T1Y6H5) ਵਿੱਚ ਦੁਪਿਹਰ 12:30 ਵਜੇ ਤੋਂ ਸ਼ਾਮ 4 ਵਜੇ ਤੱਕ ਹੋਏਗਾ। ਜਿਸ ਵਿੱਚ ਪਹਿਲੇ ਭਾਗ ਵਿੱਚ ਦੋ,ਤਿੰਨ ਤੇ ਚਾਰ ਗਰੇਡ ਦੇ ਬੱਚੇ , ਦੂਸਰੇ ਭਾਗ ਵਿੱਚ ਪੰਜ ਤੋਂ ਛੇ ਅਤੇ ਤੀਸਰੇ ਭਾਗ ਵਿੱਚ ਸੱਤ ਤੋਂ ਅੱਠ ਗਰੇਡ ਦੇ ਬੱਚੇ ਸ਼ਾਮਲ ਹਨ। ਜ੍ਹਿਨਾਂ ਨੂੰ ਜੱਜ ਵਜੋਂ ਪੰਜਾਬੀ ਕਮਿਊਨਟੀ ਵਿੱਚ ਮੀਡੀਆ , ਸਮਾਜ ਸੇਵਾ ਤੇ ਸਹਿਤਕ ਸਭਾਵਾਂ ਵਿੱਚ ਅਹੁਰੇਦਾਰ ਵਿਅਕਤੀ ਬੱਚਿਆਂ ਦੀ ਯੋਗਤਾ ਅਨੁਸਾਰ ਉਹਨਾਂ ਨੂੰ ਚੁਣ ਕੇ ਹੌਸਲਾਂ ਅਫਜਾਈ ਕਰਨਗੇ। ਬੱਚਿਆ ਵਿੱਚ ਉਤਸ਼ਾਹ ਤੇ ਅੱਛਾ ਕਿਰਦਾਰ ਬਨਣ ਦੀ ਜਾਗ੍ਰਿਤੀ ਲਈ ਸਭਾ ਹਰ ਸਾਲ ਇੱਕ ਬੱਚੇ ਦਾ ਸਨਮਾਨ ਕਰਦੀ ਹੈ। ਇਸ ਵਾਰ ਮਾਣਮੱਤਾ ਨਾਮ ਕੈਨੇਡੀਅਨ ਕਮਿਊਨਟੀ ਦੀ 13 ਸਾਲਾਂ ਸੂਟਨ ਗਾਰਨਰ (ਸ਼ੁਟਟੋਨ ਗਰਨਰ) ਦਾ ਹੈ ਜੋ ਇੰਨੀ ਛੋਟੀ ਉਮਰ ਵਿੱਚ  “ਆਈ ਕੈਨ ਫਾਰ ਕਿੱਡਸ” (I can For Kids) ਮਿਸ਼ਨ ਹੇਠ ਸਕੂਲਾਂ ਵਿੱਚ ਜਰੂਰਤਮੰਦ ਬੱਚਿਆਂ ਨੂੰ ਮੁਫ਼ਤ ਖਾਣਾ ਮੁਹੱਈਆ ਕਰਦੀ ਹੈ। ਦੂਸਰਾ ਸਨਮਾਨ ਦੇਸ਼ ਤੇ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਵਾਲੇ ਲੈ:ਕਰਨਲ ਰਤਨ ਸਿੰਘ ਪਰਮਾਰ ਨੂੰ ਦਿੱਤਾ ਜਾ ਰਿਹਾ ਹੈ। ਦੋਨਾਂ ਸਖਸ਼ੀਅਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਮਾਗਮ ਦੌਰਾਨ ਦਿੱਤੀ ਜਾਵੇਗੀ।ਸਭਾ ਵਲੋਂ ਸਾਰੇ ਪਰਿਵਾਰਾਂ ਨੂੰ ਸਮਾਗਮ ਵਿੱਚ ਬੱਚਿਆਂ ਸਮੇਤ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਜੇ ਤੁਹਾਡੇ ਬੱਚੇ ਮੁਕਾਬਲੇ ਵਿੱਚ ਭਾਗ ਨਹੀਂ ਵੀ ਲੈ ਰਹੇ ਪਰ ਦੂਸਰੇ ਬੱਚਿਆਂ ਨੂੰ ਸਟੇਜ ਤੇ ਪੰਜਾਬੀ ਬੋਲਦਿਆ ਦੇਖ ਉਹਨਾਂ ਵਿੱਚ ਵੀ ਅਗਲੀ ਵਾਰੀ ਬੋਲਣ ਲਈ ਉਤਸ਼ਾਹ ਜਾਗੇਗਾ। 
ਆਓ ਅਸੀਂ ਤੇ ਤੁਸੀਂ ਰਲ ਕੇ ਪੰਜਾਬੀ ਭਾਸ਼ਾ ਦਾ ਘੇਰਾ ਵਿਸ਼ਾਲ ਕਰੀਏ। ਕਿਉਂਕਿ ਮਾਂ ਬੋਲੀ ਨਾਲ ਜੁੜੇ ਬੱਚੇ ਹੋਰ ਭਾਸ਼ਾਵਾਂ ਵਿੱਚ ਵੀ ਵਧੇਰੇ ਤਰੱਕੀ ਕਰਦੇ ਹਨ। 
ਨੋਟ “ਆਈ ਕੈਨ ਫਾਰ ਕਿੱਡਸ” ਸੰਸਥਾ ਲਈ ਉਸ ਦਿਨ ਹੇਠ ਲਿਖੇ ਕਿਸਮ ਦਾ (ਪੋਰਕ ਫਰੀ) ਰਾਸ਼ਨ ਦਾਨ ਕੀਤਾ ਜਾ ਸਕਦਾ ਹੈ—
ਬੰਦ ਡੱਬਾ (ਕੈਨ ਫੂਡ- ਸੂਪ, ਵੈਜੀਟੇਵਲਸ,) , ਚਾਵਲ, ਸੀਰੀਅਲ ਆਦਿ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨਾਲ 403-680-3212 ਜਾਂ ਜਨਰਲ ਸਕੱਤਰ ਰਣਜੀਤ ਸਿੰਘ ਨਾਲ 403-714-6848 ਤੇ ਰਾਬਤਾ ਕੀਤਾ ਜਾ ਸਕਦਾ ਹੈ।