ਸੰਸਥਾਂ ‘ਰਾਇਲ ਵੋਮੈਨ ਐਸੋਸ਼ੀਏਸ਼ਨ’ ਲਈ ਕਦੇ ਸਰਕਾਰੀ ਗਰਾਂਟ ਨਹੀਂ ਲਈ- ਗੁਰਮੀਤ ਕੌਰ ਸਰਪਾਲ
ਬਿਓਰੋ ਨੀਊਜ਼:-ਪੰਜਾਬੀ ਭਾਈਚਾਰੇ ਲਈ ਬੜੇ ਮਾਣ ਦੀ ਖਬਰ ਹੈ ਕਿ 5 ਫਰਵਰੀ 2018 ਦੀ ਕੈਲਗਰੀ ਹੈਰਲਡ ਅਖਬਾਰ ਨੇ ਗੁਰਮੀਤ ਕੌਰ ਸਰਪਾਲ ਉਪਰ ਇਕ ਸਟੋਰੀ ਲਿਖੀ ਹੈ। ਅਜਿਹੀਆਂ ਸਟੋਰੀਆਂ ਸਮਾਜ ਦੇ ਉਹਨਾਂ ਲੋਕਾਂ ਉਪਰ ਲਿਖੀਆਂ ਜਾਦੀਆਂ ਹਨ ਜਿਨ੍ਹਾ ਨੇ ਸਮਾਜ ਲਈ ਕੋਈ ਉਚ ਕੋਟੀ ਦਾ ਕੰਮ ਕੀਤਾ ਹੋਵੇ। ਉਨ੍ਹਾ ਦੀ ਹੋਂਦ ਨਾਲ ਸਮਾਜ ਨੂੰ ਕੁਝ ਚੰਗਾ ਮਿਲਿਆ ਹੋਵੇ। ਕੈਲਗਰੀ ਹੈਰਲਡ ਨੇ 29 ਜਨਵਰੀ ਤੋਂ ਲੈਕੇ 5 ਫਰਵਰੀ ਤਕ ਕੋਈ 7 ਐਸੇ ਇੰਮੀਗਰਾਂਟ ਹਸਤੀਆਂ ਉਪਰ ਕਹਾਣੀਆਂ ਲਿਖੀਆਂ ਹਨ ਜਿਹਨਾਂ ਨੇ ਆਪਣੇ ਸਮਾਜ ਨੂੰ ਆਪਣੇ ਕੰਮਾਂ ਨਾਲ ਟੁੰਭਿਆ ਹੈ। ਗੁਰਮੀਤ ਕੌਰ ਸਰਪਾਲ ਉੱਪਰ ਕਹਾਣੀ ਕਰਨ ਵਾਲੀ ਬੀਬੀ ਦਾ ਨਾਮ ‘ਗਰੇਸ ਡਰਕਸ’ ਹੈ। ਉਸਨੇ ਲਿਖਿਆ ਹੈ ਕਿ ਗੁਰਮੀਤ ਪਿਛਲੇ ਕਈ ਸਾਲਾਂ ਤੋਂ ‘ਰਾਇਲ ਵੋਮੈਨ ਅਸੋਸੀਏਸ਼ਨ’ ਰਾਹੀਂ 27 ਤੋਂ ਲੈ ਕੇ 35 ਔਰਤਾਂ ਤੱਕ ਦੇ ਜੀਵਨ ਨੂੰ ਚੰਗੀਆਂ ਸੇਧਾ ਦੇ ਚੁੱਕੀ ਹੈ। ਮਰਦ ਅਤੇ ਔਰਤਾਂ ਲਗਾਤਾਰ ਉਸ ਕੋਲੋਂ ਸਲਾਹ ਲੈਂਦੇ ਰਹਿੰਦੇ ਹਨ। ਉਸਨੇ ਜੀਵਨ ਨੂੰ ਹੰਡਾਇਆ ਹੈ ਅਤੇ ਕਈ ਮੁਸ਼ਕਿਲਾਂ ਪਾਰ ਕਰ ਕੀਤੀਆ ਹਨ। ਗੁਰਮੀਤ ਨੇ ਗੁਰਬਾਣੀ ਤੋਂ ਬਿਨਾ ਜੀਵਨ ਫਿਲਾਸਫੀ ਉਪਰ ਡੂੰਘਾ ਅਧਿਐਨ ਕੀਤਾ ਹੈ ਅਤੇ ਕਈ ਕੋਰਸ ਕੀਤੇ ਹਨ। ਕਿੱਤੇ ਵਜੋਂ ਕਈ ਸਾਲ ਸਟਾਫ਼ ਨਰਸ ਦਾ ਕੰਮ ਕਰ ਚੁੱਕੀ ਹੈ। ਚੰਡੀਗੜ੍ਹ ਪੀ ਜੀ ਆਈ ਤੋਂ ਗਰੈਜੂਏਟ ਹੈ। ਕਨੇਡਾ ਸਰਕਾਰ ਉਹਨਾਂ ਸੰਸਥਾਵਾਂ ਜਾਂ ਉਹਨ੍ਹਾਂ ਸੇਵਾਦਾਰਾਂ ਨੂੰ ਗ੍ਰਾਂਟਾਂ ਦੇਂਦੀ ਹੈ ਜੋ ਸਮਾਜ ਭਲਾਈ ਦੇ ਕੰਮ ਕਰਦੇ ਹੋਣ। ਪਰ ਗੱਲ ਹੈ ਕਿ ਗੁਰਮੀਤ ਕੌਰ ਸਰਪਾਲ ਨੇ ਕਦੇ ਕੋਈ ਐਸੀ ਗ੍ਰਾਂਟ ਵੀ ਨਹੀਂ ਲਈ। ਕੇਵਲ ਆਪਣੇ ਬਲਬੂਤੇ ਨਾਲ ਹੀ ਪਿਛਲੇ 40 ਸਾਲਾਂ ਤੋਂ ਸੰਗਤਾਂ ਦੀ ਸੇਵਾ ਕਰਦੀ ਆ ਰਹੀ ਹੈ। ਔਰਤਾ, ਬੱਚਿਆਂ ਅਤੇ ਬਜ਼ੁਰਗਾਂ ਵਿਚ ਹਰਮਨ ਪਿਆਰੀ ਸਖ਼ਸ਼ੀਅਤ ਹੈ, ਜ਼ਿਕਰਯੋਗ ਹੈ ਕਿ 2015 ਵਿਚ ਸਤਿਕਾਰਤ ਹਸਤੀ ਗੁਰਮੀਤ ਨੂੰ ‘Calgary Immigrant distinction award’ ਨਾਲ ਸਨਮਾਨਿਤ ਕੀਤਾ ਗਿਆ ਸੀ।