Get Adobe Flash player

‘ਕੈਲਗਰੀ ਯੂਨਿਟੀ ਐਂਡ ਵੈਲਨੈੱਸ ਸੁਸਾਇਟੀ’ ਦੇ ਸੀਨੀਅਰਜ਼ ਨੂੰ ਸ਼ਾਮਲ ਕਰਨ ਦਾ ਕਾਮਯਾਬ ਉਪਰਾਲਾ

ਗੁਰਚਰਨ ਥਿੰਦ:-ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਅਤੇ ਬਾਗਬਾਨ ਪ੍ਰਾਜੈਕਟ ਦੇ ਸਾਂਝੇ ਯਤਨਾਂ ਨਾਲ ਐਸੋਸੀਏਸ਼ਨ ਦੀ ਜਨਵਰੀ ਮਹੀਨੇ ਦੀ ਮੀਟਿੰਗ ਵਿੱਚ ਸਾਊਥ ਈਸਟ ਵਿੱਚ cwcajan21,18,1ਕਾਰਜ਼ਸ਼ੀਲ ‘ਕੈਲਗਰੀ ਯੂਨਿਟੀ ਐਂਡ ਵੈਲਨੈੱਸ ਸੁਸਾਇਟੀ’ ਦੇ ਸੀਨੀਅਰਜ਼ ਨੂੰ ਸ਼ਾਮਲ ਕਰਨ ਦਾ ਕਾਮਯਾਬ ਉਪਰਾਲਾ ਕੀਤਾ ਗਿਆ। ਜਨਵਰੀ 20,2018 ਨੂੰ ਜੇਨੇਸਜ਼ ਸੈਂਟਰ ਦੇ ਮਲਟੀਪਰਪਜ਼ ਹਾਲ ਵਿੱਚ ਸੌ ਕੁ ਦੇ ਲਗਪਗ ਸੀਨੀਅਰਜ਼ ਦੋ ਵਜੇ ਤੋਂ ਪੰਜ ਵਜੇ ਤੱਕ ਇਸ ਸਾਂਝੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਅਤੇ ਵੱਖ ਵੱਖ ਐਕਟੀਵੀਟੀਜ਼ ਵਿੱਚ ਭਾਗ ਲਿਆ। 
ਪ੍ਰੋਗਰਾਮ ਦੇ ਸ਼ੁਰੂ ਵਿੱਚ ਬਾਗਬਾਨ ਪ੍ਰਾਜੈਕਟ ਦੇ ਇੰਚਾਰਜ ਵਕਾਰ ਮਨਜ਼ੂਰ ਨੇ ਸਭ ਨੂੰ ਜੀ ਆਇਆਂ ਕਹਿਣ ਉਪਰੰਤ ਸੀਨੀਅਰਜ਼ ਨਾਲ ਹੁੰਦੇ ਭਾਵਨਾਤਮਕ ਦੁਰਵਿਵਹਾਰ ਬਾਰੇ ਵਿਸਥਾਰ ਨਾਲ ਦਸਦਿਆਂ ਕਿਹਾ ਕਿ ਬਜ਼ੁਰਗ ਭਾਵਨਾ ਵਿੱਚ ਵਹਿ ਅਕਸਰ ਆਪਣਿਆਂ ਅਤੇ ਨੇੜਲਿਆਂ ਵਲੋਂ ਇਸ ਦੁਰਵਿਵਹਾਰ ਦਾ ਸ਼ਿਕਾਰ ਹੋ ਜਾਂਦੇ ਹਨ। ਰਮੇਸ਼ ਆਨੰਦ ਨੇ ਬਜ਼ੁਰਗ-ਘਰਾਂ ਵਿੱਚ ਰਹਿੰਦੇ ਬਜ਼ੁਰਗਾਂ ਲਈ ਉਹਨਾਂ ਦੇ ਸਭਿਆਚਾਰ ਅਨੁਸਾਰ ਕਦੇ ਕਦਾਈਂ ਉਹਨਾਂ ਦਾ ਪਸੰਦੀਦਾ ਭੋਜਨ ਭੇਜਣ ਦਾ ਉਪਰਾਲਾ ਕਰਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।
ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਬਰਾੜ ਨੇ ਬਾਹਰੋਂ ਆਏ ਸੀਨੀਅਰਜ਼ ਦਾ ਤਹਿ ਦਿਲੋਂ ਸਵਾਗਤ ਕਰਦਿਆਂ ਉਹਨਾਂ ਦਾ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਕੋ-ਆਰਡੀਨੇਟਰ ਗੁਰਚਰਨ ਥਿੰਦ ਨੇ ਆਪਣੀ ਸਭਾ ਦੀ ਕਾਰਗੁਜ਼ਾਰੀ ਬਾਰੇ ਦਸਦਿਆਂ ਆਖਿਆ ਕਿ ਸਾਡੀ ਸਭਾ ਵਲੋਂ ਜਿਥੇ ਸਨੀਅਰਜ਼ ਨੂੰ ਘਰਾਂ ਦੀ ਇਕੱਲਤਾ ਤੋਂcwca,jan2018,2 ਬਾਹਰ ਨਿਕਲ ਆਪਣੇ ਅੰਦਰਲੇ ਪ੍ਰਗਟਾਅ ਲਈ ਅਤੇ ਸਮਾਜਿਕ ਮੁੱਦਿਆਂ ਤੇ ਵਿਚਾਰ ਵਟਾਂਦਰਾਂ ਕਰਨ ਲਈ ਮੰਚ ਮੁਹਈਆ ਕਰਵਾਇਆ ਜਾਂਦਾ ਹੈ ਉਥੇ ਦੂਸਰੀਆਂ ਕਮਿਊਨੀਟੀਜ਼ ਨਾਲ ਮੇਲ ਮਿਲਾਪ ਕਰਨਾ ਵੀ ਸਾਡੀ ਸਭਾ ਦਾ ਮੁੱਖ ਉਦੇਸ਼ ਹੈ। ਇਸੇ ਮਕਸਦ ਦੀ ਪੂਰਤੀ ਹਿੱਤ ਪਿਛਲੇ ਕੁਝ ਕੁ ਮਹੀਨਿਆਂ ਦੇ ਯਤਨਾਂ ਸਦਕਾ ਅੱਜ ਸਾਊਥ ਈਸਟ ਕਮਿਊਨਿਟੀ ਵਿੱਚ ਕਾਰਜਸ਼ੀਲ ‘ਕੈਲਗਰੀ ਯੂਨਿਟੀ ਐਂਡ ਵੈਲਨੈੱਸ ਸੁਸਾਇਟੀ’ ਦੇ 25 ਸੀਨੀਅਰਜ਼ ਸਾਡੇ ਦਰਮਿਆਨ ਹਨ। ਇਸ ਸਭਾ ਦੀ ਕੋ-ਅਰਡੀਨੇਟਰ ਉਜ਼ਮਾ ਖਾਨ ਨੇ ਆਪਣੀ ਸਭਾ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸਾਂਝੇ ਉਦਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ‘ਕੈਲਗਰੀ ਯੂਨਿਟੀ ਐਂਡ ਵੈਲਨੈੱਸ ਸੋਸਾਇਟੀ’ ਦੇ ਗੋਰੇ ਸੀਨੀਅਰਜ਼ ਵਲੋਂ ਸੈਂਡਵਿਚਜ਼ ਬਣਾਏ ਗਏ ਜੋ ਕਿ ਸ਼ੈਲਟਰ ਹੋਮਜ਼ ਵਿੱਚ ਰਹਿੰਦੇ ਬਜ਼ੁਰਗਾਂ ਨੂੰ ਦਿੱਤੇ ਜਾਣੇ ਹਨ। ਇਸ ਕੰਮ ਵਿੱਚ ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀਆਂ ਉਤਸ਼ਾਹੀ ਮੈਂਬਰਾਂ ਨੇ ਭਰਪੂਰ ਯੋਗਦਾਨ ਪਾਇਆ।
ਇਸ ਦਰਮਿਆਨ ਮਨਪ੍ਰਚਾਵੇ ਦਾ ਪ੍ਰੋਗਰਾਮ ਵੀ ਚਲਦਾ ਰਿਹਾ। ‘ਮਧੂਬਨ ਡਾਨਸ ਅਕੈਡਮੀ’ ਦੀ ਮੈਂਬਰ ਧਵਨੀ ਜੋਸ਼ੀ ਨੇ ਬੌਲੀਵੁਡ ਨਾਚ ਪੇਸ਼ ਕੀਤਾ। ਗੁਰਦੀਸ਼ ਗਰੇਵਾਲ ਨੇ ਕਨੇਡਾ ਦੇ ਖੂਬਸੂਰਤ ਬਰਫ਼ਾਨੀ ਦ੍ਰਿਸ਼ਾਂ ਨੂੰ ਪ੍ਰਗਟਾਉਂਦਾ ਗੀਤ ਗਾ ਬਰਫ਼ ਨਾਲ ਲੱਦੇ ਕ੍ਰਿਸਮਸ ਦੇ ਰੁੱਖਾਂ ਦਾ ਨਜ਼ਾਰਾ ਸਾਖ਼ਸ਼ਾਤ ਪੇਸ਼ ਕਰ ਦਿੱਤਾ। ਅਵਤਾਰ ਢਿਲੋਂ ਨੇ ਪੰਜਾਬੀ ਲੋਕ ਗੀਤ ਗਾ ਕੇ ਸਭ ਦਾ ਮਨ ਮੋਹ ਲਿਆ। ਰਵੀ ਜਨਾਗਲ ਵਲੋਂ ਗਾਏ ਫਿਲਮੀ ਗੀਤਾਂ ਨੇ ਵੀ ਚੰਗਾ ਰੰਗ ਬੰਨ੍ਹਿਆ। ਅੰਤ ਵਿੱਚ ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀਆਂ ਬੀਬੀਆਂ ਵਲੋਂ ਪੇਸ਼ ਕੀਤੇ ਗਿੱਧੇ ਨੇ ਸਭ ਨੂੰ ਇਸ ਪੰਜਾਬੀ ਲੋਕ ਨਾਚ ਵਿੱਚ ਸ਼ਾਮਲ ਕਰ ਲਿਆ ਅਤੇ ਇਹ ਅੱਜ ਦੇ ਇਸ ਪ੍ਰੋਗਰਾਮ ਦਾ ਵੱਡਾ ਹਾਸਲ ਹੋ ਨਿਬੜਿਆ।
ਤਿੰਨਾਂ ਸਭਾਵਾਂ ਵਲੋਂ ਮਿਲ ਕੇ ਖਾਣੇ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ ਜਿਸਦਾ ਸਭ ਨੇ ਭਰਪੂਰ ਆਨੰਦ ਮਾਣਿਆ। ਇੰਜ ਵੱਖ ਵੱਖ ਕਮਿਊਨੀਟੀਜ਼ ਦੇ ਰਲੇਵੇਂ ਦਾ ਇਹ ਪ੍ਰੋਗਰਾਮ ਭਰਪੂਰ ਗਲਵਕੜੀਆਂ ਅਤੇ ਸਾਂਝਾ ਦਾ ਪ੍ਰਤੀਕ ਬਣ ਅਗਲੇਰੀਆਂ ਮਿਲਣੀਆਂ ਦਾ ਦਮ ਭਰਦਾ ਸਮਾਪਤ ਹੋ ਗਿਆ। ਸੰਪਰਕ ਲਈ : ਬਲਵਿੰਦਰ ਬਰਾੜ (ਪ੍ਰਧਾਨ) 403-590-9629, ਗੁਰਚਰਨ ਥਿੰਦ : 403-293-2625