ਐਸੋਸੀਏਸ਼ਨ ਨਾਲ ਲੰਬੇ ਸਮੇਂ ਤੋਂ ਜੁੜੇ ਪ੍ਰਤੀਬੱਧ ਸਾਥੀ ਜੀਤਇੰਦਰਪਾਲ ਨੂੰ ਪ੍ਰਧਾਨ ਚੁਣਿਆ ਗਿਆ
ਮਾਸਟਰ ਭਜਨ ਸਿੰਘ ਕੈਲਗਰੀ:- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਡਾਇਰੈਕਟਰ ਪ੍ਰੋ.ਗੋਪਾਲ ਕਾਂਉਕੇ ਦੀ ਪ੍ਰਧਾਨਗੀ ਹੇਠ ਹੋਈ।ਬਾਨੀ ਪ੍ਰਧਾਨ ਸੋਹਨ ਮਾਨ ਦੀ ਪਿਛਲੇ ਦਿਨੀ ਸੰਖੇਪ ਬਿਮਾਰੀ ਕਾਰਨ ਮੌਤ ਹੋ ਗਈ ਸੀ। ਸਰਬਸੰਮਤੀ ਨਾਲ ਐਸੋਸੀਏਸ਼ਨ ਨਾਲ ਲੰਬੇ ਸਮੇਂ ਤੋਂ ਜੁੜੇ ਵਿਚਾਰਧਾਰਕ, ਪ੍ਰਤੀਬੱਧ ਅਤੇ ਸੁਹਿਰਦ ਸਾਥੀ ਜੀਤਇੰਦਰਪਾਲ ਨੂੰ ਪ੍ਰਧਾਨ, ਮਾਸਟਰ ਭਜਨ ਸਿੰਘ ਨੂੰ ਜਨਰਲ ਸਕੱਤਰ, ਪ੍ਰੋ.ਗੋਪਾਲ ਕਾਂਉਕੇ ਨੂੰ ਡਾਇਰੈਕਟਰ, ਕਮਲਪ੍ਰੀਤ ਪੰਧੇਰ ਨੂੰ ਆਡੀਟਰ, ਹਰੀਪਾਲ, ਨਵਕਿਰਨ ਕੌਰ ਢੁੱਡੀਕੇ ਅਤੇ ਕੁਸਮ ਸ਼ਰਮਾ (ਅੰਜੂ) ਨੂੰ ਕਾਰਜਕਾਰੀ ਕਮੇਟੀ ਮੈਂਬਰ ਲਿਆ ਗਿਆ ਹੈ। ਅੱਜ ਦੀ ਮੀਟਿੰਗ ਨੇ ਮਹਿਸੂਸ ਕੀਤਾ ਕਿ ਬਾਨੀ ਪ੍ਰਧਾਨ ਕਾਮਰੇਡ ਸੋਹਨ ਮਾਨ ਦੇ ਸਰੀਰਕ ਤੌਰ ਤੇ ਵਿੱਛੜ ਜਾਣ ਨਾਲ ਇੱਕ ਖ਼ਲਾਅ ਪੈਦਾ ਹੋ ਗਿਆ ਸੀ ਜਿਸ ਨੂੰ ਪੂਰਨ ਵਾਸਤੇ ਸਖ਼ਤ ਮਿਹਨਤ ਅਤੇ ਟੀਮ ਵਰਕਰ ਦੀ ਲੋੜ ਹੈ। ਸਮੁੱਚੀ ਟੀਮ ਨੇ ਸੋਹਨ ਮਾਨ ਦੀਆਂ ਮਨੁੱਖਵਾਦੀ, ਪ੍ਰਗਤੀਵਾਦੀ, ਉਸਾਰੂ ਸੋਚ ਵਾਲੀਆਂ ਵਿਚਾਰਧਾਰਕ ਲੀਹਾਂ ਤੇ ਤੁਰਨ ਦਾ ਅਹਿਦ ਲਿਆ। ਕੈਲਗਰੀ ਨਿਵਾਸੀਆਂ ਅਤੇ ਮੀਡੀਆ ਦਾ ਧੰਨਵਾਦ ਕਰਦੇ ਹੋਏ ਹਮੇਸ਼ਾ ਵਾਂਗ ਸਹਿਯੋਗ ਦੀ ਆਸ ਕੀਤੀ। ਹੋਰ ਜਾਣਕਾਰੀ ਲਈ ਮਾਸਟਰ ਭਜਨ ਸਿੰਘ ਨਾਲ 403-455-4220 ਤੇ ਸਪੰਰਕ ਕੀਤਾ ਜਾ ਸਕਦਾ।