Get Adobe Flash player

ਜੋਰਾਵਰ ਸਿੰਘ ਬਾਂਸਲ :-ਸਭਾ ਦੇ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਬਲਜਿੰਦਰ ਸੰਘਾ ਦੇ ਨਾਲ ਨਾਲ ਮਹਿੰਦਰਪਾਲ ਤੇ ਸੁਰਿੰਦਰ ਗੀਤ ਨੂੰ ਪ੍ਰਧਾਨਗੀ ਮੰਡਲ ‘ਚ ਬੈਠਣ ਦਾ ਸੱਦਾ ਦਿੱਤਾ। ਸਭਾ dec19,17,1ਦੀ ਕਾਰਵਾਈ ਸ਼ੁਰੂ ਕਰਦਿਆ ਰਣਜੀਤ ਲਾਡੀ ਨੇ ਦੋ ਸ਼ੋਕ ਸਮਾਚਾਰ ਸਾਂਝੇ ਕੀਤੇ ਜਿਹਨਾਂ ਵਿੱਚ ਗੁਰਪਾਲ ਸਿੰਘ ਪਾਲ ਤੇ ਸੋਹਨ ਮਾਨ ਨੂੰ ਸੋਗਮਈ ਸ਼ਬਦਾਂ ਨਾਲ ਸ਼ਰਧਾਂਜਲੀ ਦਿੱਤੀ ਗਈ। ਪ੍ਰਧਾਨ ਬਲਜਿੰਦਰ ਸੰਘਾ ਨੇ ਸੋਹਨ ਮਾਨ ਨੂੰ ਜੋ ਕੇ ਪ੍ਰੌਗਰੈਸਿਵ ਕਲਚਰ ਦੇ ਪ੍ਰਧਾਨ ਸਨ, ਉਹਨਾਂ ਦੀਆਂ ਪ੍ਰਾਪਤੀਆਂ ਤੇ ਉਹਨਾਂ ਵਲੋਂ ਕੀਤੇ ਸ਼ਲਾਘਾਯੋਗ ਕੰਮਾਂ ਦਾ ਵੇਰਵਾ ਦਿੰਦੇ ਕਿਹਾ ਕਿ ਉਹ ਇਕ ਉਸਾਰੂ ਸੋਚ ਵਾਲੇ ਗਿਆਨਵਾਨ ਵਿਆਕਤੀ ਸਨ।
    ਸੁਰਿੰਦਰ ਗੀਤ ਨੂੰ ਚੰਡੀਗੜ੍ਹ ਵਿੱਚ ਮਿਲੇ ਅਮ੍ਰਿੰਤਾ ਪ੍ਰੀਤਮ ਐਵਾਰਡ ਲਈ ਸਭਾ ਵਲੋ ਵਧਾਈ ਦਿੱਤੀ ਗਈ ਤੇ ਉਹਨਾਂ ਇਸ ਪ੍ਰਾਪਤੀdec19,17,2 ਉੱਤੇ ਉਸ ਸਮੇਂ ਦਾ ਮਾਹੌਲ ਸਾਂਝਾਂ ਕੀਤਾ ਤੇ ਆਪਣੀਆਂ ਦੋ ਰਚਨਾਵਾਂ ਵੀ ਸੁਣਾਈਆ।ਬਾਅਦ ਵਿੱਚ ਸੁਖਵਿੰਦਰ ਸਿੰਘ ਤੂਰ ਨੇ ਉਹਨਾਂ ਦੀ ਇੱਕ ਹੋਰ ਰਚਨਾ ਆਪਣੀ ਸੁਰੀਲੀ ਆਵਾਜ ਵਿੱਚ ਗਾ ਕੇ ਇਸ ਖੁਸ਼ੀ ਦੇ ਮਾਹੌਲ ਵਿੱਚ ਵਾਧਾ ਕੀਤਾ।
ਹਰੀਪਾਲ ਨੇ ਜੌਹਨ ਵਿਸਲਨ ਦੇ ਲੇਖ ‘ਪਹਿਲਾ ਵਿਸ਼ਵ ਯੁੱਧ ਤੇ ਭਾਰਤੀਆ ਦਾ ਸ਼ੋਸ਼ਣ’ ਨੂੰ ਪੜ੍ਹ ਕੇ ਬਹੁਤ ਹੀ ਡੂੰਘੀ ਜਾਣਕਾਰੀ ਸਾਂਝੀ ਕੀਤੀ।
 ਜੋਗਿੰਦਰ ਸੰਘਾ ਨੇ ਮੈਡੀਕਲ ਸਿਸਟਮ ਵਿੱਚ ਵਰਤੇ ਜਾਂਦੇ ਡਰੱਗ ਦੀ ਮਾਤਰਾ ਤੇ ਉਸ ਦੀ ਲੋੜ ਤੋਂ ਵੱਧ ਵਰਤੋਂ (ਓਵਰਡੋਜ਼) ਨਾਲ dec19,17,3ਹੁੰਦੀਆ ਮੌਤਾਂ ਦੇ ਵੱਧਦੇ ਅੰਕੜੇ ਉੱਤੇ ਫਿਕਰ ਜ਼ਾਹਿਰ ਕਰਦਿਆ ਜਾਗਰੂਕ ਹੋਣ ਦਾ ਸੁਨੇਹਾ ਦਿੱਤਾ।
 ਨਰਿੰਦਰ ਸਿੰਘ ਢਿੱਲੋਂ ਨੇ ਵਿਸ਼ਵਭਰ ਵਿੱਚ ਲੇਖਕਾਂ ਨੂੰ ਆ ਰਹੀਆਂ ਚੁਣੋਤੀਆਂ ਦਾ ਜ਼ਿਕਰ ਕੀਤਾ ਤੇ ਨਾਮਵਰ ਲੇਖਕਾਂ ਦਾ ਵੇਰਵਾ ਦੇ ਕੇ ਬਹੁਤ ਖਾਸ ਜਾਣਕਾਰੀ ਸਾਂਝੀ ਕੀਤੀ।ਹੈਪੀ ਮਾਨ ਨੇ ਧਰਮ ਜਾਤ ਪਾਤ ਤੋਂ ਉੱਪਰ ਉੱਠ ਕੇ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ।
  ਰਚਨਾਵਾਂ ਦੇ ਦੌਰ ਵਿਚ ਬਲਵੀਰ ਗੋਰਾ , ਤਰਲੋਚਨ ਸੈਂਭੀ, ਮੰਗਲ ਚੱਠਾ, ਗੁਰਦਿਆਲ ਸਿੰਘ ਖੈਰਾ ਨੇ ਧਾਰਮਿਕ ਵਿਸ਼ੇ ਤੇ , ਪਰਮਿੰਦਰ ਰਮਨ, ਅਵਨਿੰਦਰ ਨੂਰ,ਮਹਿੰਦਰਪਾਲ ਪਾਲ, ਜਰਨੈਲ ਤੱਗੜ, ਲਖਵਿੰਦਰ ਜੌਹਲ, ਦਵਿੰਦਰ ਮਲਹਾਂਸ,ਜਸਵੀਰ ਸਹੋਤਾ,dec19,14,4 ਮਨਮੋਹਨ ਬਾਠ, ਹਰਨੇਕ ਸਿੰਘ ਬੱਧਣੀ,ਸੁਰਿੰਦਰਦੀਪ ਰਹਿਲ ਨੇ ਆਪਣੇ ਅਲੱਗ ਅਲੱਗ ਵਿਸ਼ੇ ਦੀਆਂ ਭਾਵਪੂਰਨ ਰਚਨਾਵਾਂ ਨਾਲ ਹਾਜ਼ਰੀ ਲਵਾਈ। 
ਜੋਰਾਵਰ ਬਾਂਸਲ ਨੇ ਮਿੰਨੀ ਕਹਾਣੀ ਨਾਲ ਹਾਜ਼ਰੀ ਲਵਾਈ। ਰਾਜ ਹੁੰਦਲ ਤੇ ਤਰਲੋਕ ਸਿੰਘ ਚੁੰਘ ਨੇ ਹਾਸ ਰਸ ਚੁਟਕਲਿਆ ਨਾਲ ਮਾਹੌਲ ਖੁਸ਼ਗਵਾਰ ਕੀਤਾ। ਗੁਰਦੀਪ ਸਿੰਘ, ਬੇਅੰਤ ਗਿੱਲ ਮੀਟਿੰਗ ਵਿੱਚ ਸ਼ਾਮਿਲ ਹੋਏ ਤੇ ਆਖੀਰ ਵਿੱਚ  ਪ੍ਰਧਾਨ ਬਲਜਿੰਦਰ ਸੰਘਾ ਨੇ ਨਵੇਂ ਸਾਲ ਵਿੱਚ ਸਭ ਲਈ ਸ਼ੁਭਕਾਮਨਾ ਕਰਦਿਆਂ ਅਗਲੇ ਮਹੀਨੇ 21  ਜਨਵਰੀ  2018 ਨੂੰ ਕੋਸੋ ਦੇ ਹਾਲ ਵਿੱਚ ਹੋਣ ਵਾਲੀ ਅਗਲੇ ਸਾਲ ਦੀ ਪਹਿਲੀ ਮੀਟਿੰਗ ਉੱਤੇ ਆਉਣ ਦਾ ਸੱਦਾ ਦਿੰਦੇ ਸਭ ਦਾ ਧੰਨਵਾਦ ਕੀਤਾ।

ਵਧੇਰੇ ਜਾਣਕਾਰੀ ਲਈ ਪ੍ਰਧਾਨ ਬਲਜਿੰਦਰ ਸੰਘਾ 403-680-3212 ਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403-714-6848 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।