Get Adobe Flash player

ਉਹਨਾਂ ਕਿਹਾ ਸਿਰਫ਼ ਵਾਰਡ 3 ਨਹੀਂ ਬਲਕਿ ਹਰ ਉਸ ਪ੍ਰੋਜੈਕਟ ਲਈ ਹਾਂ ਪੱਖੀ ਰਵੱਈਆਂ ਰੱਖਣਗੇ ਜੋ ਸਹੂਲਤ ਦੇਣ ਵਾਲਾ ਹੋਵੇ

ਬਲਜਿੰਦਰ ਸੰਘਾ- ਕੈਲਗਰੀ ਸ਼ਹਿਰ ਦੇ ਵਾਰਡ 3 ਤੋਂ ਨਵੇਂ ਚੁਣੇ ਗਏ ਕੌਂਸਲਰ ਜੋਤੀ ਗੌਡਕ ਜੀ ਪੰਜਾਬੀ ਮੀਡੀਆ ਕਲੱਬ ਕੈਲਗਰੀ ਦੇ ਮੈਂਬਰਾਂ ਦੇ ਰੂ-ਬ-ਰੂ ਹੋਏ। ਵਾਰਡ 3 ਤੋਂ ਕੌਂਸਲਰ ਚੁਣੇ ggmedia2ਜਾਣ ਤੋਂ ਬਾਅਦ ਪੰਜਾਬੀ ਮੀਡੀਆ ਕਲੱਬ ਦੇ ਮੈਂਬਰਾਂ ਨਾਲ ਉਹਨਾਂ ਦੀ ਪਹਿਲੀ ਮੁਲਾਕਤ ਸੀ। ਜ਼ਿਕਰਯੋਗ ਹੈ ਕਿ ਪੰਜਾਬੀ ਮੂਲ ਦੀ ਜੋਤੀ ਗੌਡਕ ਜਿਹਨਾਂ ਦਾ ਜਨਮ ਤਾਂ ਬੇਸ਼ਕ ਵਿਦੇਸ਼ ਵਿਚ ਹੋਇਆ ਪਰ ਉਹਨਾਂ ਦਾ ਪਰਿਵਾਰ ਪਿੱਛੇ ਤੋਂ ਪੰਜਾਬ ਨਾਲ ਸਬੰਧਤ ਹੈ। ਉਹ ਪਿਛਲੇ 20 ਸਾਲ ਤੋਂ ਵਾਰਡ 3 ਵਿਚ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ। ਉਹਨਾ ਦੇ ਪਿਤਾ ਜੀ ਸਿੱਖ ਧਰਮ ਨੂੰ ਮੰਨਣ ਵਾਲੇ ਅਤੇ ਗੁਰਬਾਣੀ ਦੇ ਸਰਬ-ਸਾਂਝੀਵਾਲਤਾ ਵਾਲੇ ਫ਼ਲਸਫੇ ਦੇ ਪੱਕੇ ਧਾਰਨੀ ਸਨ ਜਿਸ ਦਾ ਪ੍ਰਭਾਵ ਜੋਤੀ ਗੌਡਕ ਦੀ ਸਖ਼ਸ਼ੀਅਤ ਵਿਚ ਪ੍ਰਤੱਖ ਰੂਪ ਵਿਚ ਦੇਖਿਆ ਜਾ ਸਕਦਾ ਹੈ। ਮੀਡੀਆ ਕਲੱਬ ਦੇ ਮੈਂਬਰਾਂ ਦੇ ਏਸ਼ੀਅਨ ਲੋਕਾਂ ਦੇ ਵੱਧ ਅਬਾਦੀ ਵਾਲੇ ਨਾਰਥ-ਈਸਟ ਇਲਾਕੇ ਦੇ ਮੁੱਦਿਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਬਹੁਤੇ ਉੱਤਰ ਪੂਰੇ ਤਰਕ ਸਾਹਿਤ ਪਰ ਸਰਬ-ਸਾਂਝੀਵਾਲਤਾਂ ਅਤੇ ‘ਕਰ ਭਲਾ ਹੋ ਭਲਾ’ ਦੀ ਫਿਲਾਸਫੀ ਦੇ ਪ੍ਰਭਾਵ ਹੇਠ ਦਿੱਤੇ। ਭਾਵ ਉਹਨਾਂ ਕਿਹਾ ਕਿ ਉਹ ਇੱਕ ਕੌਂਸਲਰ ਹੁੰਦਿਆਂ ਨਾ ਕਿ ਸਿਰਫ਼ ਆਪਣੇ ਵਾਰਡ ਬਲਕਿ ਕੈਲਗਰੀ ਸ਼ਹਿਰ ਦੇ ਹਰ ਉਸ ਕੰਮ ਲਈ ਹਾਂ ਪੱਖੀ ਰਵੱਈਆਂ ਰੱਖਣਗੇ ਜੋ ਜਨਤਾ ਦੇ ਲਈ ਸਹੂਲਤ ਵਾਲਾ ਹੋਵੇ ਚਾਹੇ ਉਹ ਕਿਸੇ ਵੀ ਕੌਂਸਲਰ ਜਾਂ ਇਲਾਕੇ ਨਾਲ ਸਬੰਧ ਰੱਖਦਾ ਹੋਵੇ। ਕਿਉਂਕਿ ਜੇਕਰ ਕੋਈ ਪ੍ਰੋਜੈਕਟ ਇਕ ਏਰੀਏ ਵਿਚ ਸਹੂਲਤਾਂ ਦੇਣ ਦੇ ਕਾਬਿਲ ਹੈ ਤਾਂ ਹੀ ਉਸ ਦੇ ਦੂਸਰੇ ਏਰੀਏ ਵਿਚ ਫੈਲਣ ਜਾਂ ਫੈਲਾਉਣ ਦੇ ਵੱਧ ਤਰਕ ਭਰੇ ਹਵਾਲੇ ਦਿੱਤੇ ਜਾ ਸਕਦੇ ਹਨ ਅਤੇ ਸਫ਼ਲਤਾ ਦੇ ਕਾਰਨ ਵਧ ਸਕਦੇ ਹਨ। ਜੋਤੀ ਗੌਡਕ ਤੋਂ ਇਕ ਵਧੀਆ ਕੌਂਸਲਰ ਹੋਣ ਦੀ ਆਸ ਇਸ ਕਰਕੇ ਵੀ ਰੱਖੀ ਜਾ ਸਕਦੀ ਹੈ ਕਿ ਉਹ ਪੰਜਾਬੀ ਭਾਸ਼ਾ ਦੀ ਕਹਾਵਤ ਅਨੁਸਾਰ ਸਿਰਫ਼ ਪੜ੍ਹੇ ਨਹੀਂ ਬਲਕਿ ਗੁਣੇ ਹਨ। ਉਹ ਆਰਗੇਨਾਈਜੇਸ਼ਨ ਸ਼ੋਅਸਲੋਅਜ਼ੀ ਵਿਚ ਐਮ.ਏ. ਹਨ, ਜਿਸ ਤਹਿਤ ਕਿਸੇ ਸਮਾਜ ਦੀ ਸੱਭਿਆਚਾਰ ਤੋਂ ਲੈ ਕੇ ਹੋਰ ਕਈ ਪੱਖਾਂ ਤੱਕ ਵਿਗਿਆਨਿਕ ਢੰਗ ਨਾਲ ਡੂੰਘੀ ਜਾਂਚ ਕੀਤੀ ਜਾਂਦੀ ਹੈ ‘ਤੇ ਇਸ ਤੋਂ ਉੱਪਰ ਦੀ ਗੱਲ ਇਹ ਹੈ ਕਿ ਉਹਨਾਂ ਕੈਨੇਡਾ ਦੀ ਭੌਤਿਕ ਬਣਤਰ ਦੇ ਹਿਸਾਬ ਨਾਲ ਪੇਂਡੂ ਏਰੀਏ ਵਿਚ ਇਸੇ ਸਿੱਖਿਆ ਵਿਚ ਪੀ.ਐਚ.ਡੀ. ਕੀਤੀ ਹੈ। ਉਹ ਯੁਨੀਵਰਸਿਟੀ ਆਫ ਕੈਲਗਰੀ ਦੇ ਇੱਕ ‘ਹੈਸਕਿਵਨਿ ਸਕੂਲ ਆਫ ਬਿਜ਼ਨਿਸ’ ਦੇ ਪਰੋਫੈਸਰ ਰਹੇ ਹਨ ਅਤੇ ਕਰੈਡਿਟ ਯੂਨੀਅਨ ਸੈਂਟਰਲ ਆਫ਼ ਅਲਬਟਾ ਆਦਿ ਨਾਲ ਵੀ ਕੰਮ ਕੀਤਾ ਹੈ। ਸਿਟੀ ਆਫ ਕੈਲਗਰੀ ਨਾਲ ਲੰਬਾ ਸਮਾ ਵਲੰਟੀਅਰ ਕੰਮ ਕਰਨ ਕਰਕੇ ਉਹਨਾਂ ਦਾ ਵਿਸ਼ਾਲ ਅਨੁਭਵ ਹੈ। ਉਹਨਾਂ ਨੇ ਆਪਣੇ ਦਮ ਅਤੇ ਲਗਾਤਾਰ ਮਿਹਨਤ ਕਰਕੇ ਹਰ ਨਸਲੀ ਵਿਤਕਰੇ ਦਾ ਤਰਕਪੂਰਨ ਜਵਾਬ ਦੇ ਕੇ ਜਿਸ ਵਾਰਡ ਵਿਚੋਂ ਚੋਣ ਜਿੱਤੀ ਇਹ ਪੰਜਾਬੀ ਭਾਈਚਾਰੇ ਲਈ ਵੀ ਮਾਣ ਵਾਲੀ ਗੱਲ ਹੈ। ਇਸ ਸਮੇਂ ਪੰਜਾਬੀ ਮੀਡੀਆ ਕਲੱਬ ਕੈਲਗਰੀ ਦੇ ਕਾਫ਼ੀ ਮੈਂਬਰ ਹਾਜ਼ਰ ਸਨ।