ਦਲਵੀਰ ਜੱਲੋਵਾਲੀਆ:- ਕੈਲਗਰੀ ਵਿਖੇ ਗਾਇਕ ਫਿਰੋਜ਼ ਖ਼ਾਨ,ਕਮਲ ਖ਼ਾਨ,ਮਾਸ਼ਾ ਅਲੀ ਅਤੇ ਮਿਸਟਰ ਵਾਓ ਦੇ ਨਵੇਂ ਗਾਣੇ “ਨੀਲੇ ਨੈਣ”ਦਾ ਪੋਸਟਰ ਰਲੀਜ਼ ਕਰਦੇ ਹੋਏ ਐਮ ਐਲ ਏ ਪ੍ੱਭ ਗਿੱਲ,ਦਲਵੀਰ ਜੱਲੋਵਾਲੀਆ,ਗਾਇਕ ਅਜੇ ਦਿਓਲ,ਗਾਇਕ ਹੈਰੀ ਪੰਨੂੰ ਅਤੇ ਗੀਤਕਾਰ ਸੁੱਖਪਾਲ ਪਰਮਾਰ.ਦਲਵੀਰ ਜੱਲੋਵਾਲੀਆ ਨੇ ਦਸਿਆ ਕੇ “ਨੀਲੇ ਨੈਣ “ਗਾਣਾ ਇੱਕ ਅਜਿਹਾ ਬੇਮਿਸਾਲ ਸੁਰਾਂ ਨਾਲ ਭਰਿਆ ਖੂਬਸੂਰਤ ਗੀਤ ਹੈ ਜਿਸ ਨੂੰ ਫਿਰੋਜ਼ ਖਾਨ, ਕਮਲ ਖਾਨ ਤੇ ਮਾਸ਼ਾ ਅਲੀ ਨੇ ਮਿਲ ਕੇ ਇੱਕਠੇ ਗਾਇਆ ਹੈ ! ਇਸ ਦਾ ਸੰਗੀਤ ਮਿਸਟਰ ਵਾਓ ਨੇ ਗੋਲਡ ਸਟੂਡੀਓ ਵਿੱਚ ਤਿਆਰ ਕੀਤਾ ਹੈ ! ਇਸ ਦੀ ਵੀਡਿਓ ਨਾਮਵਾਰ ਡਾਇਰੈਕਟਰ ਡੋਨ ਨੇ ਕੀਤੀ ਹੈ ! ਸਾਗਾ ਮਿਊਜਿਕ ਕੰਪਨੀ ਵਲੋ ਇਹ ਗੀਤ ਰਲੀਜ਼ ਕੀਤਾ ਗਿਆ ਹੈ ! ਸ਼ਾਹ ਅਲੀ ਵਲੋ ਇਸ ਗੀਤ ਦੇ ਬੋਲ ਲਿਖੇ ਗਏ ਹਨ ! ਹਰ ਵਾਰ ਵਾਂਗੂ ਮਿਸਟਰ ਵਾਓ ਨੇ ਨਵੇੰ ਤਜ਼ਰਬੇ ਕਰਕੇ ਜਿਸ ਤਰਾਂ ਸਰੋਤਿਆਂ ਦੇ ਦਿਲਾਂ ‘ਚ ਜਗਹ ਬਣਾਈ ਹੈ ! ਆਸ ਹੈ ਇਸ ਗੀਤ ਰਾਹੀ ਵੀ ਉੁਹ ਲੋਕਾਂ ਦੇ ਦਿਲਾਂ ਤੇ ਆਪਣੇ ਸੰਗੀਤ ਨਾਲ ਰਾਜ਼ ਕਰਨਗੇ !