ਗੁਰਦੀਸ਼ ਕੌਰ ਗਰੇਵਾਲ-: ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ (ਰਜਿ.) ਚੰਡੀਗੜ੍ਹ ਦੀ ਕੈਨੇਡਾ ਬਰਾਂਚ ਵਲੋਂ, ਗੁਰਦੁਆਰਾ ਦਰਬਾਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ (ਨੇੜੇ ਸੁਪਰ ਸਟੋਰ), 3710 ਵੈਸਟਵਿੰਡਜ਼ ਡਰਾਈਵ, ਨੌਰਥ ਈਸਟ ਕੈਲਗਰੀ ਵਿਖੇ, ਸਮਰ ਕੈਂਪ 2017 ਦੀ ਲੜੀ ਤਹਿਤ- 21 ਜੁਲਾਈ ਤੋਂ 24 ਜੁਲਾਈ ਤੱਕ (ਸ਼ੁਕਰਵਾਰ ਤੋਂ ਸੋਮਵਾਰ), 4 ਰੋਜ਼ਾ ਰੋਗ ਨਿਵਾਰਣ ਕੈਂਪ ਲਾਇਆ ਜਾ ਰਿਹਾ ਹੈ। ਇਸ ਦਾ ਸਮਾਂ ਹਰ ਰੋਜ਼- ਬਾਅਦ ਦੁਪਹਿਰ 2 ਵਜੇ ਤੋਂ 6 ਵਜੇ ਤੱਕ ਹੋਏਗਾ। ਇਸ ਕੈਂਪ ਵਿੱਚ ਨਾਮੁ ਦਾਰੂ ਰਾਹੀਂ, ਸਰੀਰਕ ਤੇ ਮਾਨਸਿਕ ਬੀਮਾਰੀਆਂ ਤੋਂ ਬਚਣ ਦੀ ਵਿਧੀ ਦਰਸਾਈ ਜਾਏਗੀ। ਇਹਨਾਂ ਕੈਂਪਾਂ ਵਿੱਚ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ, ਸੰਗਤੀ ਰੂਪ ਵਿੱਚ, ਸ਼ਬਦ ਜਾਪ, ਨਾਮ ਜਾਪ ਤੇ ਗੁਰਮਤਿ ਵਿਚਾਰਾਂ ਦੇ ਨਾਲ ਨਾਲ, ਰੋਗਾਂ ਦੇ ਮੂਲ ਕਾਰਨਾਂ ਦੀ ਵੀਚਾਰ ਵੀ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਦੀ ਮਿਹਰ ਸਦਕਾ, ਅਧਿਆਤਮਕ ਮਾਰਗ ਦੀ ਵਡਮੁੱਲੀ ਬਖਸ਼ਿਸ਼ ਪ੍ਰਾਪਤ, ਗੁਰਮੁੱਖ ਸ. ਹਰਦਿਆਲ ਸਿੰਘ ਜੀ ਆਈ. ਏ. ਐਸ. ਰਿਟਾ. ਦੀ ਪ੍ਰੇਰਨਾ ਸਦਕਾ, 1983ਤੋਂ ਇੰਡੀਆ ਅਤੇ 1995 ਤੋਂ ਵਿਦੇਸ਼ਾਂ ਵਿੱਚ ਲਗਦੇ ਕੈਂਪਾਂ ਵਿੱਚ ਹਾਜ਼ਰੀ ਭਰਕੇ, ਹੁਣ ਤੱਕ ਅਨੇਕਾਂ ਪ੍ਰਾਣੀ, ਆਪਣੀਆਂ ਲਾਇਲਾਜ ਬੀਮਾਰੀਆਂ ਤੋਂ ਰਾਹਤ ਪਾ ਚੁੱਕੇ ਹਨ। ਇਸ ਕੈਂਪ ਵਿੱਚ ਮਿਸ਼ਨ ਦੀ ਲੁਧਿਆਣਾ ਬਰਾਂਚ ਦੇ ਮੁੱਖ ਸੇਵਾਦਾਰ, ਕੈਪਟਨ ਡਾ. ਬਲਵੰਤ ਸਿੰਘ ਐਮ.ਬੀ.ਬੀ.ਐਸ., ਪਿੰਸੀਪਲ ਹਰਮੀਤ ਕੌਰ ਅਤੇ ਚੰਡੀਗੜ੍ਹ ਤੋਂ ਸ. ਜਗਮੋਹਨ ਸਿੰਘ ਜੀ- ਉਚੇਚੇ ਤੌਰ ਤੇ ਸੰਗਤ ਦੇ ਰੂ-ਬ-ਰੂ ਹੋਣ ਲਈ ਪਹੁੰਚ ਰਹੇ ਹਨ, ਜੋ ਦੇਸ਼ ਵਿਦੇਸ਼ ਵਿੱਚ ਲਾਏ ਜਾਂਦੇ ਕੈਂਪਾਂ ਦੀ ਸਫਲਤਾ ਦੇ ਨਿੱਜੀ ਤਜਰਬੇ ਸੰਗਤ ਨਾਲ ਸਾਂਝੇ ਕਰਨਗੇ।
ਕੈਲਗਰੀ ਦੀ ਸਮੂਹ ਸੰਗਤ ਨੂੰ ਇਸ ਕੈਂਪ ਦਾ ਲਾਹਾ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਬੀਬੀ ਗੁਰਦੀਸ਼ ਕੌਰ ਗਰੇਵਾਲ 403-404-1450 ਜਾਂ ਜਸਵੀਰ ਕੌਰ 403-805-4787 ਤੇ ਸੰਪਰਕ ਕੀਤਾ ਜਾ ਸਕਦਾ ਹੈ