Get Adobe Flash player

ਸੁਖਵੀਰ ਗਰੇਵਾਲ ਕੈਲਗਰੀ:ਖਾਲਸਾ ਸਕੂਲ ਕੈਲਗਰੀ ਵਿੱਚ ਲਗਾਏ ਗਏ ਸੱਤ ਰੋਜ਼ਾ ਯੰਗਸਤਾਨ ਸਮਰ ਕੈਂਪ ਦੇ ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਵਾਰਡ ਨੰਬਰ-5 ਤੋਂ ਕੌਂਸਲਰ ਉਮੀਦਵਾਰ ਪਰੀਤ ਬੈਦਵਾਨ ਨੇ ਕਿਹਾ ਕਿ ਕੈਨੇਡਾ ਦੀ ਨਵੀਂ sc1ਪੀੜੀ ਨੂੰ ਸਹੀ ਪਾਸੇ ਤੋਰਨ ਲਈ ਇਸ ਨੂੰ ਵਿਹਲੇ ਸਮੇਂ ਵਿੱਚ ਖੇਡਾਂ ਅਤੇ ਕਲਾਤਮਿਕ ਰੁਚੀਆਂ ਵੱਲ ਪ੍ਰੇਰਿਤ ਕਰਨ ਦੀ ਲੋੜ ਹੈ।ਉਹਨਾਂ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਵਿੱਚ ਸਮਰ ਕੈਂਪ ਲਗਾ ਕੇ ਬੱਚਿਆਂ ਨੂੰ ਘਰੋਂ ਬਾਹਰ ਨਿਕਲਣ ਦਾ ਮੌਕਾ ਤਾਂ ਮਿਲਦਾ ਹੀ ਹੈ ਸਗੋਂ ਉਹਨਾਂ ਦੀ ਪ੍ਰਤਿਭਾ ਨੂੰ ਨਿਖਰਨ ਦਾ ਮੌਕਾ ਵੀ ਮਿਲਦਾ ਹੈ।ਸ੍ਰੀ ਬੈਦਵਾਨ ਨੇ ਇਹ ਵੀ ਆਖਿਆ ਕਿ ਉਹਨਾਂ ਨੇ ਜੈਨਸਿਸ ਪਾਰਕ ਦਾ ਮੁੱਦਾ ਵੀ ਇਸੇ ਕਰਕੇ ਉਠਾਇਆ ਸੀ ਤਾਂ ਕਿ ਉਸ ਜਗ੍ਹਾ ਨੂੰ ਘਰ ਬਣਾਉਣ ਦੀ ਬਜਾਏ ਬੱਚਿਆਂ ਨੂੰ ਖੇਡਾਂ ਅਤੇ ਕਲਾਤਮਿਕ ਵਰਗੇ ਵਰਗੀਆਂ ਉਸਾਰੂ ਰੁਚੀਆਂ ਵਾਲ਼ੇ ਪਾਸੇ ਲਗਾਇਆ ਜਾਵੇ।ਅਖੀਰ ਵਿੱਚ ਉਹਨਾਂ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਵਾਰਡ ਨੰਬਰ-5 ਤੋਂ ਉਹਨਾਂ ਨੂੰ ਜਿਤਾ ਕੇ ਕੈਲਗਰੀ ਸਿਟੀ ਕੌਂਸਿਲ ਵਿੱਚ ਭੇਜਣ ਤਾਂ ਕਿ ਨਾਰਥ-ਈਸਟ ਦੇ ਇਸ ਵਾਰਡ ਨੂੰ ਹੋਰ ਆਧਨਿਕ ਬਣਾਇਆ ਜਾਵੇ।
                 ਸਮਾਪਤੀ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਮਾਜ ਸੇਵੀ ਜੰਗ ਬਹਾਦਰ ਸਿੰਘ ਸਿੱਧੂ ਨੇ ਕਿਹਾ ਕਿ ਬੱਚਿਆਂ ਦੀ ਸ਼ਖਅੀਅਤ ਨਿਖਾਰਨ ਲਈ ਇਸ ਕੈਂਪ ਵਿੱਚ ਜੋ ਵੀ ਕਰਵਾਇਆ ਗਿਆ ਉਹ ਕਾਬਲੇ-ਤਾਰੀਫ ਹੈ।ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਨੇ ਵੀ ਕੈਂਪ ਵਿੱਚ ਸ਼ਾਮਲ ਕੀਤੀਆਂ ਵੱਖ-ਵੱਖ ਵੰਨਗੀਆਂ ਦੀ ਭਰਵੀਂ ਤਾਰੀਫ ਕੀਤੀ। ਦਸ਼ਮੇਸ਼ ਕਲਚਰਲ ਸੈਂਟਰ (ਗੁਰੂਘਰ ਪ੍ਰਬੰਧਕੀ ਕਮੇਟੀ) ਦੇ ਪ੍ਰਧਾਨ ਪਰਮੀਤ ਸਿੰਘ ਨੇ ਕੈਂਪ ਦੀsc2 ਵਲੰਟੀਅਰ ਟੀਮ ਦੀ ਭਰਵੀਂ ਤਾਰੀਫ ਕੀਤੀ। ਇਸ ਕੈਂਪ ਵਿੱਚ 109 ਬੱਚਿਆਂ ਨੇ ਭਾਗ ਲਿਆ।ਇਹ ਪਹਿਲੀ ਵਾਰ ਹੋਇਆ ਕਿ ਪੰਜਾਬੀ ਭਾਈਚਾਰੇ ਵਿੱਚ ਬੱਚਿਆਂ ਦਾ ਕੋਈ ਸਮਾਗਮ ਲਗਾਤਾਰ 7 ਦਿਨ ਚੱਲਿਆ ਹੋਵੇ ਅਤੇ ਇਸ ਵਿੱਚ ਮੰਨੋਰੰਜਨ ਦੇ ਨਾਲ਼-ਨਾਲ਼ ਬੱਚਿਆਂ ਨੂੰ ਕੁਝ ਸਿੱਖਣ ਦਾ ਵੀ ਮੌਕਾ ਮਿਲਿਆ ਹੋਵੇ।ਇਸ ਕੈਂਪ ਵਿੱਚ ਮੈਡੀਟੇਸ਼ਨ, ਭੰਗੜਾ, ਆਰਟ ਐਂਡ ਕਰਾਫਟ, ਫੀਲਡ ਹਾਕੀ,ਸੌਕਰ ਅਤੇ ਬਾਸਕਟਬਾਟ ਦੀਆਂ ਗਤੀਵਿਧੀਆਂ ਤੋਂ ਇਲਾਵਾ ਹੋਰ ਕਈ ਗਤੀਵਿਧੀਆਂ ਵਿੱਚ ਬੱਚਿਆਂ ਨੇ ਬੇਹੱਦ ਰੁਚੀ ਦਿਖਾਈ ।ਮੈਡੀਟੇਸ਼ਨ ਦੀ ਕਲਾਸ ਹਰਚਰਨ ਸਿੰਘ ਪਰਹਾਰ ਦੀ ਨਿਗਰਾਨ ਹੇਠ ਸਫਲਤਾਪੂਰਵਕ ਚੱਲਦੀ ਰਹੀ। ਚਰਨਜੀਤ ਸਿੰਘ ਨੇ ਵੀ ਇਸ ਲਈ ਸਹਿਯੋਗ ਦਿੱਤਾ।
     ਭੰਗੜਾ ਫਲੇਮਜ਼ ਦੀ ਕਮਾਨ ਹੇਠ ਭੰਗੜਾ ਕਲਾਸ ਸਭ ਤੋਂ ਵੱਧ ਰੌਚਿਕ ਸਾਬਿਤ ਹੋਈ।ਸਤਿੰਦਰਪਾਲ ਸਿੰਘ ਧਾਲੀਵਾਲ,ਅਮਨ ਰੰਧਾਵਾ,ਗੁਰਪ੍ਰੀਤ ਸਿੰਘ ਨੇ ਪੂਰੀ ਤਨਦੇਹੀ ਨਾਲ਼ ਬੱਚਿਆਂ ਨੂੰ ਭੰਗੜੇ ਦੇ ਗੁਰ ਸਿਖਾਏ। ਸੁਰਿੰਦਰ ਸਿੰਘ ਦੀ ਅਗਵਾਈ ਵਿੱਚ ਫੀਲਡ ਹਾਕੀ ਦੀ ਕਲਾਸ ਲਗਾਤਾਰ ਚੱਲਦੀ ਰਹੀ। ਮਾਪਿਆਂ ਅਤੇ ਬੱਚਿਆਂ ਵਲੋਂ ਜਾਗਰੂਕਤਾ ਸ਼ੈਸ਼ਨ ਨੂੰ ਬੇਹੱਦ ਪਸੰਦ ਕੀਤਾ ਗਿਆ।ਇਸ ਸ਼ੈਸ਼ਨ ਵਿੱਚ ਹਰ ਦਿਨ ਇੱਕ ਵਿਸ਼ੇ ਨੂੰ ਲੈ ਕੇ ਇੱਕ ਮਾਹਿਰ ਨੂੰ ਬੁਲਾਇਆ ਗਿਆ । ਪਹਿਲੇ ਦਿਨ ਡਾ. ਰਮਨ ਗਿੱਲ ਨੇ ਜ਼ਿੰਦਗੀ ਵਿੱਚ ਟੀਚੇ ਮਿੱਥ ਕੇ ਉਹਨਾਂ ਨੂੰ ਸਰ ਕਰਨ ਦੇ ਸਮਾਰਟ ਤਰੀਕਿਆਂ ਦੀ ਬੱਚਿਆਂ ਨਾਲ਼ ਸਾਂਝ ਪਾਈ। ਦੰਦਾਂ ਦੇ ਮਾਹਿਰ ਲੰਡਨ ਡੈਂਟਲ ਤੋਂ ਡਾ. ਖਟੜਾ ਦੀ ਟੀਮ ਨੇ ਬੱਚਿਆਂ ਨੂੰ ਦੰਦਾਂ ਦੀ ਸਿਹਤ ਬਾਰੇ ਬਹੁਤ ਚੰਗੇ ਨੁਕਤੇ ਦੱਸੇ।ਅੱਖਾਂ ਦੇ ਮਾਹਿਰ ਆਈ.ਸੀ.ਯੂ. ਔਪਟੀਮੈਟਰੀ ਤੋਂ ਡਾ.ਧਾਲੀਵਾਲ ਦੀ ਟੀਮ ਨੇ ਅੱਖਾਂ ਦੀ ਨਜ਼ਰ ਕਮਜ਼ੋਰ ਹੋਣ ਦੇ ਕਾਰਨਾਂ ਅਤੇ ਪਰਹੇਜ਼ ਬਾਰੇ ਦੱਸਿਆ।ਪੰਜਾਬੀ ਕਮਿਊਨਿਟੀ ਹੈਲਥ ਸਰਵਿਸਜ਼ ਤੋਂ ਮਨੋਵਿਗਿਆਨੀ ਰੁਪਿੰਦਰ ਹੇਅਰ ਅਤੇ ਕਿਰਨ ਨੇ ਸਾਈਬਰ ਸੰਸਾਰ ਨਾਲ਼ ਜੁੜੀਆਂ ਸਮੱਸਿਆਵਾਂ ਤੋਂ ਬਚਣ ਲਈ ਬੱਚਿਆਂ ਨੂੰ ਸੁਝਾਅ ਦਿੱਤੇ।ਰੈਡ ਐਫ ਐਮ ਤੋਂ ਰਿਸ਼ੀ ਨਾਗਰ ਨੇ ਬੱਚਿਆਂ ਨਾਲ਼ ਹੱਸਦੇ ਖੇਡਦੇ ਆਮ ਜ਼ਿੰਦਗੀ ਦੀਆਂ ਕੁਝ ਗੱਲਾਂ ਦੱਸੀਆਂ ।ਦਿਲ ਦੇ ਰੋਗਾਂ ਦੇ ਮਾਹਿਰ ਡਾ. ਅਨਮੋਲ ਕਪੂਰ ਨੇ ਰੋਜ਼ਾਨਾ sc3ਜ਼ਿੰਦਗੀ ਵਿੱਚ ਸਰੀਰ ਨੂੰ ਐਕਟਿਵ ਰੱਖਣ ਦੇ ਫਾਇਦੇ ਦੱਸ ਕੇ ਸਹੀ ਖੁਰਾਕ ਖਾਣ ਦੀ ਸਲਾਹ ਦਿੱਤੀ ।ਹੈਲਥੀ ਲਾਈਫ ਨਾਲਿਜ ਫਾਊਂਡੇਸ਼ਨ ਤੋਂ ਸੁਖਵਿੰਦਰ ਬਰਾੜ ਨੇ ਅਜੋਕੇ ਭੋਜਨ ਵਿੱਚ ਪਾਏ ਗਲਤ ਤੱਤਾਂ ਬਾਰੇ ਮਾਪਿਆਂ ਅਤੇ ਬੱਚਿਆਂ ਨੂੰ ਸੁਚੇਤ ਕੀਤਾ।ਇਸ ਕੈਂਪ ਵਿੱਚ ਬੱਚੇ ਲੰਚ ਆਪਣੇ ਘਰੋਂ ਲੈ ਕੇ ਆਉਂਦੇ ਰਹੇ ਪਰ ਕੁਝ ਮਾਪਿਆਂ ਨੇ ਬੱਚਿਆਂ ਨੂੰ ਪੀਜ਼ਾ ਅਤੇ ਹੋਰ ਵਸਤਾਂ ਦੇ ਕੇ ਚੰਗੀ ਪ੍ਰਸ਼ੰਸ਼ਾ ਖੱਟੀ। 
                ਕੈਂਪ ਦੇ ਆਖਰੀ ਦਿਨ ਬੱਚਿਆਂ ਨੇ ਆਪਣਾ ਟੇਲੈਂਟ ਨੂੰ ਮੰਚ ਤੋਂ ਪੇਸ਼ ਕੀਤਾ।ਪੰਜਾਬੀ ਕਵਿਤਾਵਾਂ, ਨਾਚ, ਗਿਟਾਰ, ਵਾਇਲਨ, ਜਿਮਨਾਸਟਿਕ,ਗੀਤ ਸੰਗੀਤ ਤੋਂ ਇਲਾਵਾ ਭੰਗੜਾ ਫਲੇਮਜ਼ ਅਤੇ ਹੈਰੀਟੇਜ ਗਿੱਧਾ ਅਂਡ ਡਾਂਸ ਅਕੈਡਮੀ ਕੈਲਗਰੀ ਦੀਆਂ ਟੀਮਾਂ ਦੀ ਪੇਸ਼ਕਾਰੀ ਨਾਲ਼ ਸਮਾਗਮ ਕਾਫੀ ਰੌਚਿਕਤਾ ਨਾਲ਼ ਸਮਾਪਤ ਹੋ ਗਿਆ।ਕੈਂਪ ਦੇ ਇੱਕ ਕਰਵਾਇਆ ਗਿਆ ਜਾਦੂਗਰ ਦਾ ਸ਼ੋਅ ਛੋਟੇ ਬੱਚਿਆਂ ਦੇ ਮਨਾਂ ਉਪਰ ਡੂੰਘੀ ਛਾਪ ਛੱਡ ਗਿਆ।ਦਸ਼ਮੇਸ਼ ਗੱਤਕਾ ਅਖਾੜਾ ਨੇ ਭਾਈ ਜਸਵਿੰਦਰ ਸਿੰਘ ਦੀ ਆਗਵਾਈ ਹੇਠ ਇੱਕ ਦਿਨ ਗੱਤਕੇ ਦੇ ਜੌਹਰ ਦਿਖਾਏ । ਕੈਂਪ ਵਿੱਚ ਵਲੰਟੀਅਰ ਕਰਨ ਵਾਲ਼ਿਆਂ ਵਿੱਚ ,ਸੰਦੀਪ ਕੌਰ,ਮਲਕੀਤ ਸਿੰਘ,ਰਘਬੀਰ ਢੁੱਡੀਕੇ,ਰੁਪਿੰਦਰ ਕੌਰ,ਗੁਰਿੰਦਰ ਕੌਰ,ਸਤਵਿੰਦਰ ਕੌਰ,ਜਸਪ੍ਰਿਆ ਜੌਹਲ,ਮਨਦੀਪ ਤੂਰ ਨੂੰ ਸਨਮਾਨਿਤ ਕੀਤਾ ਗਿਆ।