ਸੁਖਵੀਰ ਸਿੰਘ ਗਰੇਵਾਲ ਕੈਲਗਰੀ:-ਫੀਲਡ ਹਾਕੀ ਅਲਬਰਟਾ ਵਲੋਂ 17 ਜੂਨ ਨੂੰ ਕੈਲਗਰੀ ਯੂਨੀਵਰਸਿਟੀ ਵਿੱਚ ਕੈਲਗਰੀ ਫੀਲਡ ਹਾਕੀ ਫੈਸਟੀਵਲ ਕਰਵਾਇਆ ਗਿਆ।ਇਸ ਵਿੱਚ
ਅੰਡਰ-10, ਅੰਡਰ-12 ਅਤੇ ਅੰਡਰ-14ਵਰਗ ਦੇ ਮੈਚ ਕਰਵਾਏ ਗਏ। ਅੰਡਰ-10 ਉਮਰ ਵਰਗ ਵਿੱਚ ਸੱਤ,ਅੰਡਰ-12 ਉਮਰ ਵਰਗ ਵਿੱਚ ਨੌਂ ਅਤੇ ਅੰਡਰ-14 ਉਮਰ ਵਰਗ ਵਿੱਚ ਵੀ ਨੌਂ ਟੀਮਾਂ ਨੇ ਭਾਗ ਲਿਆ। ਹਾਕਸ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਭਾਗ ਲਿਆ ਅਤੇ ਤਿੰਨਾਂ ਉਮਰ ਵਰਗਾਂ ਵਿੱਚ ਟੀਮਾਂ ਭੇਜੀਆਂ।ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ਼ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਭਾਂਵੇਂ ਕਿਸੇ ਵੀ ਟੀਮ ਨੂੰ ਜੇਤੂ ਨਹੀਂ ਐਲਾਨਿਆ ਗਿਆ ਪਰ ਹਾਕਸ ਦੀਆਂ ਤਿੰਨੇਂ ਟੀਮਾਂ ਨੇ ਸਾਰੇ ਦੇ ਸਾਰੇ ਮੈਚ ਜਿੱਤ ਕੇ ਮੇਲਾ ਲੁੱਟ ਲਿਆ।ਅੰਡਰ-10 ਅਤੇ ਅੰਡਰ-12 ਉਮਰ ਵਰਗ ਦੀਆਂ ਹਾਕਸ ਟੀਮਾਂ ਨੇ ਸਭ ਦਾ ਮਨ ਮੋਹ ਲਿਆ।ਇਸ ਮੌਕੇ ਬਲਜਿੰਦਰ ਸਿੰਘ ਢੁੱਡੀਕੇ,ਕੰਵਰ ਪੰਨੂ, ਜਸਵੰਤ ਸਿੰਘ ਭਾਂਬਰਾ, ਕਮਲਜੀਤ ਸਿੰਘ ਗਰਚਾ ਹਾਜ਼ਰ ਸਨ।ਕਲੱਬ ਵਲੋਂ ਇਸ ਪ੍ਰਾਪਤੀ ਖਿਡਾਰੀਆਂ ਅਤੇ ਕੋਚਾਂ ਦਿਲਪਾਲ ਸਿੰਘ, ਮਨਦੀਪ ਸਿੰਘ ਅਤੇ ਸੁਰਿੰਦਰ ਸਿੰਘ ਨੂੰ ਹਾਰਦਿਕ ਵਧਾਈ ਦਿੱਤੀ ਗਈ।