ਸਿਮਰਤ ਕੌਰ ਸਿਵੀਆ ਨੂੰ ਐਮ.ਵੀ.ਪੀ. ਐਲਾਨਿਆ ਗਿਆ
ਸੁਖਵੀਰ ਗਰੇਵਾਲ ਕੈਲਗਰੀ: ਕੈਲਗਰੀ ਯੂਨੀਵਰਸਿਟੀ ਦੇ ਐਸਟਰੋਟਰਫ ਖੇਡ ਮੈਦਾਨ ਅਲਬਰਟਾ ਫੀਲਡ ਹਾਕੀ ਵਲੋਂ ਸਟੇਟ ਪੱਧਰ ਦੀ ਅੰਤਰ ਕਲੱਬ ਫੀਲਡ ਹਾਕੀ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ ਛੇ ਕਲੱਬਾਂ ਨੇ ਭਾਗ ਲਿਆ।ਗਰੀਨ ਐਂਡ ਗੋਲਡ ਫੀਲਡ ਹਾਕੀ ਕਲੱਬ ਨੇ ਸਾਰੀਆਂ ਟੀਮਾਂ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ।
ਗਰੀਨ ਐਂਡ ਗੋਲਡ ਕਲੱਬ ਨੇ ਪੂਲ ਦੇ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ ਵਿੱਚ ਦਾਖਲਾ ਪਾਇਆ। ਸੈਮੀਫਾਈਨਲ ਵਿੱਚ ਇਸ ਕਲੱਬ ਨੇ ਕਿੰਗਜ਼ ਇਲੈਵਨ ਕਲੱਬ ਕੈਲਗਰੀ ਨੂੰ 3-0 ਦੇ ਫਰਕ ਨਾਲ਼ ਹਰਾਇਆ।ਇਸ ਮੈਚ ਵਿੱਚ ਕੇਟ ਨੇ ਦੋ ਅਤੇ ਸਿਮਰਤ ਸਿਵੀਆ ਨੇ ਇੱਕ ਗੋਲ਼ ਕੀਤਾ। ਫਾਈਨਲ ਮੈਚ ਵਿੱਚ ਗਰੀਨ ਐਂਡ ਗੋਲਡ ਕਲੱਬ ਨੇ ਪਿਛਲੇ ਸਾਲ ਦੀ ਜੇਤੂ ਐਸਟਰੋਜ਼ ਕਲੱਬ ਕੈਲਗਰੀ ਨੂੰ 2-1 ਦੇ ਫਰਕ ਨਾਲ਼ ਹਰਾਇਆ। ਜੇਤੂ ਟੀਮ ਵਲੋਂ ਸਿਮਰਤ ਸਿਵੀਆ ਅਤੇ ਜਸਦੀਪ ਸਿਵੀਆ ਨੇ 1-1 ਗੋਲ਼ ਕੀਤਾ। ਪੂਰੇ ਟੂਰਨਾਮੈਂਟ ਵਿੱਚ ਚੰਗੀ ਕਾਰਗੁਜ਼ਾਰੀ ਲਈ ਸਿਮਰਤ ਸਿਵੀਆ ਨੂੰ ਐਮ.ਵੀ.ਪੀ.(ਬਿਹਤਰੀਨ ਖਿਡਾਰਨ) ਐਲਾਨਿਆ ਗਿਆ।ਟੀਮ ਦੇ ਕੋਚ ਦਿਲਬਾਗ ਸਿੰਘ ਡੋਗਰਾ ਨੇ ਟੀਮ ਦੀ ਕਾਰਗੁਜ਼ਾਰੀ ਤਸੱਲੀ ਪ੍ਰਗਟ ਕਰਦੇ ਹੋਏ ਖਿਡਾਰੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਗਰੀਨ ਐਂਡ ਗੋਲਡ ਟੀਮ: ਹਰਸਿਮਰਨ ਡੋਗਰਾ,ਸਿਮਰਤ ਸਿਵੀਆ, ਜਸਦੀਪ ਸਿਵੀਆ, ਪ੍ਰਿਆ ਮੱਲ੍ਹੀ,ਜਸਲੀਨ ਕੌਰ,ਅਮਰੀਤ ਗਰੇਵਾਲ, ਹਰਲੀਨ ਗਰੇਵਾਲ, ਪ੍ਰਭਲੀਨ ਗਰੇਵਾਲ, ਰਵਜੋਤ ਕੌਰ ਬਾਂਬਰਾ, ਮਰੀਕਾ,ਸਲਿਨ,ਆਸ਼ੀਮਾ ਰਤਨ, ਨਮੇਸ਼ਵੀ ਕੰਵਰ, ਮੌਰਗਨ,ਬਰਿਗਨ ਬੇਲਾ ਅਤੇ ਸਲਿਨ।