ਕੁਲਬੀਰ ਕਲਸੀ ਚੰਡੀਗੜ੍ਹ, : ਨਾਰਦਰਨ ਇੰਡੀਆ ਇੰਸਟੀਟਿਊਟ ਆਫ ਫੈਸ਼ਨ ਟੈਕਨੋਲਾਜੀ (ਐਨਆਈਆਈਐਫਟੀ) ਮੋਹਾਲੀ ਦਾ ਸਲਾਨਾਂ ਡਿਜਾਇਨ ਕਲੈਕਸ਼ਨ ਫੈਸ਼ਨ ਸ਼ੋਅ ਅਨੁਕਮਾ ’17 ਟੈਗੋਰ ਥਿਏਟਰ ‘ਚ ਸੋਮਵਾਰ ਨੂੰ ਸੰਪੱਨ ਹੋਇਆ, ਜਿਸ ‘ਚ ਦੇਸ਼ ਦੀਆਂ 35 ਨਾਲੋਂ ਜ਼ਿਆਦਾ ਟਾਪ ਮਾਡਲਾਂ ਨੇ ਸੰਸਥਾਨ ਦੇ ਡਿਗਰੀ ਕੋਰਸ ਦੇ ਵਿਦਿਆਰਥੀਆਂ ਦੇ 53 ਖੂਬਸੂਰਤ ਕਲੈਕਸ਼ਨ ਸ਼ੋਅਕੇਸ ਕੀਤੇ। ਹਰ ਵਿਦਿਆਰਥੀ ਦੇ ਪੰਜ ਪੰਜ ਡਿਜਾਇਨ ਪੇਸ਼ ਕੀਤੇ ਗਏ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਾਣਿਜ ਵਿਭਾਗ ਦੇ ਚੇਅਰਮੈਨ ਸ਼੍ਰੀ ਰਾਕੇਸ਼ ਕੁਮਾਰ ਵਰਮਾ, ਆਈਏਐਸ, ਜਿਹੜੇ ਐਨਆਈਆਈਐਫਟੀ ਦੇ ਮੁੱਖ ਨਿਰਦੇਸ਼ਕ ਵੀ ਹਨ।
ਇਸ ਮੌਕੇ ‘ਤੇ ਹੋਣਹਾਰ ਵਿਦਿਆਰਥੀਆਂ ਨੂੰ 16 ਅਵਾਰਡ ਦਿੱਤੇ ਗਏ। ਤੂਲਿਕਾ, ਇਸ਼ਿਤਾ ਅਤੇ ਮਨੀਸ਼ਾ ਕੁਮਾਰੀ ਨੂੰ ਜੂਰੀ ਦਾ ਖਾਸ ਇਨਾਮ ਮਿਲਿਆ। ਮਨਾਲੀ, ਮਨਮੀਤ ਅਤੇ ਮਨੀਸ਼ਾ ਕੰਬੋਜ ਨੂੰ ਡਿਜਾਇਨ ਵਿਕਾਸ ‘ਚ ਕਲਾ ਦੇ ਬਿਹਤਰੀਨ ਇਸਤਮਾਲ ਦੇ ਲਈ ਤਾਂ ਤਾਨੀਆ ਭਸੀਨ, ਅਮਨਦੀਪ ਕੌਰ ਅਤੇ ਰੁਹਾਨੀ ਸਿੰਘ ਨੂੰ ਮੋਸਟ ਕਮਰਸ਼ੀਅਲ ਕਲੈਕਸ਼ਨ ਦੇ ਲਈ ਸਨਮਾਨਤ ਕੀਤਾ ਗਿਆ। ਮੱਲਿਕਾ ਸੱਗੀ, ਦੀਪਕ ਰਾਜ ਅਤੇ ਪਾਰੁਲ ਨੂੰ ਸਭ ਤੋਂ ਬਿਹਤਰੀਨ ਗਾਰਮੈਂਟ ਨਿਰਮਾਣ ਦੇ ਲਈ ਅਤੇ ਸੋਨਾਲੀ ਢੀਂਗਰਾ ਅਤੇ ਰਾਹੁਲ ਨੇਗੀ ਨੂੰ ਸਭ ਤੋਂ ਜ਼ਿਆਦਾ ਰਚਨਾਤਮਕਤਾ ਦੇ ਲਈ ਅਵਾਰਡ ਦਿੱਤੇ ਗਏ। ਸ਼ਰੂਤੀ ਜੋਸ਼ੀ ਨੂੰ ਸਭ ਤੋਂ ਵਧੀਆ ਡਿਜਾਇਨ ਕਲੈਕਸ਼ਨ ਦਾ ਅਵਾਰਡ ਮਿਲਿਆ। ਜੂਰੀ ‘ਚ ਸ਼ਾਮਿਲ ਸਨ ਡਾ. ਅਨੁ ਐਚ ਗੁਪਪਤਾ, ਵੰਧਯਾ ਬਗਰੋਡੀਆਅਤੇ ਆਸ਼ਮਾ।
ਫੈਸ਼ਨ ਸ਼ੋਅ ‘ਚ ਫੁਲਕਾਰੀ, ਰਾਜਸਥਾਨੀ ਮੰਡਾਨਾ ਆਰਟ, ਜਪਾਨੀ ਕਿਮੋਨੋ, ਰੈਡ ਰਾਈਡਿੰਗ ਹੁੱਡ, ਚੰਦਰਕਲਾ, ਟ੍ਰਾਈਬਲ ਬ੍ਰਾਈਡਲ, ਵਿਚੇਜ ਸਰਕਲ, ਅਦਵੈਤ ਅਤੇ ਸੂਫੀ ਥੀਮ ਦੇ ਕੱਪੜੇ ਪ੍ਰਦਰਸ਼ਿਤ ਕੀਤੇ ਗਏ। ਸ਼ੋਅ ਨੂੰ ਕੋਆਰਡੀਨੇਟ ਕੀਤਾ ਡਾ. ਸਿਮਰਿਤਾ ਸਿੰਘ ਨੇ, ਜਦੋਂ ਇਸ ਇਸਦਾ ਨਿਰਦੇਸ਼ਨ ਕੀਤਾ ਸ਼ਾਹੇਮ ਦੇ ਹੇਮੰਤ ਨੇ। ਮਾਡਲਾਂ ‘ਚ, ਫੇਮਿਨਾ ਸਟਾਈਲ ਡਿਵਾ 2014 ਜੇਤੂ ਹਿਦਾ ਸਿੱਦਕੀ, ਅਮੇਜਨ ਫੈਸ਼ਨ ਵੀਕ ਮਾਡਲ ਕਿੰਮੀ ਕੁਕਰੇਤੀ, ਮਿਸ ਅਰਥ ਇੰਡੀਆ ਰਾਸ਼ੀ, ਸੀਪ ਤਨੇਜਾ, ਪੇਂਟੇਲੂਨ ਫੇਮਿਨਾ ਮਿਸ ਇੰਡੀਆ 2011 ਜਯੋਤੀਪ੍ਰਿਯਾ ਅਤੇ ਮਿਸ ਪੀਟੀਸੀ ਪੰਜਾਬੀ 2012 ਫਾਈਨਲਿਸਟ ਪ੍ਰਿਯੰਕਾ ਗਿੱਲ ਦੇ ਨਾਂਅ ਜਿਕਰਯੋਗ ਹਨ।
ਐਨਆਈਆਈਐਫਟੀ ਦੇ ਡਾਇਰੈਕਟਰ, ਸ਼੍ਰੀ ਇੰਦਰਜੀਤ ਸਿੰਘ ਨੇ ਦੱਸਿਆ, ‘ਇਸ ਫੈਸ਼ਨ ਸੰਸਥਾਨ ਦਾ ਮਿਸ਼ਨ ਹੈ ਫੈਸ਼ਨ ‘ਚ ਕੈਰੀਅਰ ਬਣਾਉਣ ਦੇ ਇਛੁੱਕ ਵਿਦਿਆਰਥੀਆਂ ਨੂੰ ਟ੍ਰੇਂਡ ਕਰਨਾ। ਉਭਰਦੇ ਡਿਜਾਇਨਰਾਂ ਨੂੰ ਤਰਾਸ਼ਣ ‘ਚ ਐਨਆਈਆਈਐਫਟੀ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।’
ਡਾ. ਸਿਮਰਿਤਾ ਸਿੰਘ ਨੇ ਦੱਸਿਆ, ‘ਇਹ ਅਨੁਕਮਾ ਦਾ 20ਵਾਂ ਸ਼ੋਅ ਹੈ। ਛੇਵੇਂ ਸਮੈਸਟਰ ਦੇ ਫੈਸ਼ਨ ਡਿਜਾਇਨ ਵਿਦਿਆਰਥੀਆਂ ਨੇ ਪਿਛਲੇ ਛੇ ਮਹੀਨਿਆਂ ‘ਚ ਜਿਹੜਾ ਜਿਕਰਯੋਗ ਕੰਮ ਕੀਤਾ, ਉਸੇ ਦੀ ਇੱਕ ਝਲਕ ਇਸ ਸ਼ੋਅ ‘ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਕਲੈਕਸ਼ੰਜ ‘ਚ ਪਾਰੰਪਰਿਕ ਤੋਂ ਲੈ ਕੇ ਅਧੁਨਿਕ ਤੱਕ ਸਭ ਕੁਝ ਦਰਸਾਇਆ ਗਿਆ ਹੈ, ਜਿਸ ‘ਚ ਕਲਾ ਦਾ ਪੁੱਟ ਵੀ ਹੈ।’
ਐਨਆਈਆਈਐਫਟੀ ਦੀ ਡਿਪਟੀ ਰਜਿਸਟਰਾਰ, ਡਾ. ਪੂਨਮ ਅਗਰਵਾਲ ਨੇ ਦੱਸਿਆ, ‘ਸਾਡੇ ਵਿਦਿਆਰਥੀ ਇਸ ਮੰਚ ਦੀ ਵਰਤੋਂ ਆਪਣਾ ਸਿਗਨੇਚਰ ਸਟਾਈਲ ਅਤੇ ਸਟੇਟਮੈਂਟ ਪੇਸ਼ ਕਰਨ ਦੇ ਲਈ ਕਰਦੇ ਹਨ। ਇੱਥੇ ਉਨ੍ਹਾਂ ਨੇ ਆਪਣਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ।’