ਸੁਰਿੰਦਰ ਲਾਇਨਜ਼ ਨੇ ਸੀਨੀਅਰ ਵਰਗ ‘ਚ ਅਤੇ ਹਾਕਸ ਅਕਾਦਮੀ ਨੇ ਜੂਨੀਅਰ ਵਰਗ ‘ਚ ਬਾਜ਼ੀ ਮਾਰੀ
ਸੁਖਵੀਰ ਸਿੰਘ ਗਰੇਵਾਲ : ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਦੇ ਬੈਨਰ ਹੇਠ ਇੱਥੋਂ ਦੇ ਜੈਨਸਿਸ ਸੈਂਟਰ ਵਿੱਚ ਕਰਵਾਏ ਗਏ ਦੋ ਰੋਜ਼ਾ 20ਵੇਂ ਹਾਕਸ ਫੀਲਡ ਹਾਕੀ ਗੋਲਡ ਕੱਪ ਵਿੱਚ ਸੀਨੀਅਰ ਵਰਗ ਦਾ ਖਿਤਾਬ ਸੁਰਿੰਦਰ ਕਲੱਬ ਸਰੀ ਨੇ ਜਿੱਤ ਲਿਆ ਹੈ । ਇਸੇ ਟੂਰਨਾਮੈਂਟ ਦਾ ਜੂਨੀਅਰ(ਅੰਡਰ-17) ਦਾ ਖਿਤਾਬ ਕੈਲਗਰੀ ਹਾਕਸ ਫੀਲਡ ਅਕਾਦਮੀ ਦੇ ਹਿੱਸੇ ਆਇਆ।ਇਸ ਟੂਰਨਾਮੈਂਟ ਵਿੱਚ ਰੱਸਾ ਕਸ਼ੀ ਤੇ ਤਾਂਸ਼(ਸੀਪ) ਦੇ ਮੁਕਾਬਲਿਆਂ ਨੇ ਦਰਸ਼ਕਾਂ ਦਾ ਭਰਵਾਂ ਮੰਨੋਰੰਜਨ ਕੀਤਾ।ਇਸ ਵਾਰ ਦਾ ਹਾਕਸ ਐਵਾਰਡ ਜਸਪਾਲ ਸਿੰਘ ਭੰਡਾਲ ਨੂੰ ਉਹਨਾਂ ਦੇ ਸਮਾਜ ਸੇਵੀ ਕੰਮਾਂ ਲਈ ਦਿੱਤਾ ਗਿਆ।
ਸੀਨੀਅਰ ਵਰਗ ਵਿੱਚ ਕੈਨੇਡਾ ਭਰ ਚੋਂ ਅੱਠ ਟੀਮਾਂ ਨੇ ਭਾਗ ਲਿਆ।ਲੀਗ ਮੈਚਾਂ ਤੋਂ ਚਾਰ ਟੀਮਾਂ ਦੇ ਫਸਵੇਂ ਸੈਮੀਫਾਈਨਲ ਮੁਕਾਬਲੇ ਹੋਏ। ਪਹਿਲੇ ਸੈਮੀਫਾਈਨਲ ਮੈਚ ਵਿੱਚ ਕੈਲਗਰੀ ਹਾਕਸ(ਰੈਡ) ਨੇ ਟੋਬਾ ਵਾਰੀਅਰਜ਼ ਕਲੱਬ ਵਿੰਨੀਪੈਗ ਨੂੰ 2-0 ਦੇ ਫਰਕ ਨਾਲ਼ ਹਰਾਇਆ। ਜੇਤੂ ਟੀਮ ਵਲੋਂ ਬਿਕਰਮਜੀਤ ਮਾਨ ਨੇ ਦੋ ਅਤੇ ਮਨਵੀਰ ਗਿੱਲ ਇੱਕ ਗੋਲ਼ ਕੀਤਾ।ਵਿੰਨੀਪੈਗ ਵਲੋਂ ਸੁਰਜੀਤ ਅਤੇ ਸੁਖਮੰਦਰ ਗੋਲੂ ਨੇ ਇੱਕ-ਇੱਕ ਗੋਲ਼ ਕੀਤਾ। ਦੂਜੇ ਸੈਮੀਫਾਈਨਲ ਮੈਚ ਵਿੱਚ ਸੁਰਿੰਦਰ ਸਰੀ ਲਾਇਨਜ਼ ਨੇ ਐਡਮਿੰਟਨ ਨੂੰ 2-1 ਦੇ ਫਰਕ ਨਾਲ਼ ਹਰਾਇਆ। ਸਰੀ ਵਲੋਂ ਸਰਬਜੀਤ ਗਰੇਵਾਲ ਅਤੇ ਹਰਿੰਦਰ ਹੇਅਰ ਨੇ ਐਡਮਿੰਟਨ ਵਲੋਂ ਸੋਨੀ ਨੇ ਇੱਕ-ਇੱਕ ਗੋਲ਼ ਕੀਤਾ। ਫਾਈਨਲ ਮੈਚ ਵਿੱਚ ਸੁਰਿੰਦਰ ਲਾਇਨਜ਼ ਕਲੱਬ ਨੇ ਕੈਲਗਰੀ ਹਾਕਸ ਕਲੱਬ ਨੂੰ 4-1 ਦੇ ਫਰਕ ਨਾਲ਼ ਹਰਾਇਆ। ਇਸ ਵਰਗ ਵਿੱਚ ਲਖਵਿੰਦਰ ਸਿੰਘ ਨੂੰ ਬਿਹਤਰੀਨ ਖਿਡਾਰੀ ਐਲਾਨਿਆ ਗਿਆ।ਇਸ ਇਨਾਮ ਲਈ ਟੀ.ਵੀ. ਇੰਨਟੈਕਟ ਰਿਐਲਟੀ ਵਲੋਂ ਬੀਨਾ ਗਿੱਲ ਵਲੋਂ ਸਪਾਂਸਰ ਕੀਤਾ ਗਿਆ।ਸੁਰਿੰਦਰ ਲਾਇਨਜ਼ ਦੇ ਗੋਲਕੀਪਰ ਸੰਤੋਸ਼ ਨੂੰ ਮੈਨ ਆਫ ਦਾ ਟੂਰਨਾਮੈਂਟ ਐਲਾਨਿਆ ਗਿਆ।ਅੰਡਰ-17 ਉਮਰ ਵਰਗ ਦੇ ਫਸਵੇਂ ਫਾਈਨਲ ਵਿੱਚ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਨੇ ਐਡਮਿੰਟਨ ਨੂੰ 5-4 ਦੇ ਫਰਕ ਨਾਲ਼ ਹਰਾਇਆ। ਇਸ ਮੈਚ ਵਿੱਚ ਜੇਤੂ ਟੀਮ ਵਲੋਂ ਤਨਵੀਰ ਕੰਗ ਨੇ ਦੋ, ਅਰਸ਼ਵੀਰ ਬਰਾੜ, ਦਿਲਦੀਪ ਸਿੰਘ ਅਤੇ ਜਗਸ਼ੀਰ ਲੰਮ੍ਹੇ ਨੇ ਇੱਕ-ਇੱਕ ਗੋਲ਼ ਕੀਤਾ। ਜੂਨੀਅਰ ਵਰਗ ਵਿੱਚ ਚਾਰ ਵਿਅਕਤੀਗਤ ਇਨਾਮ ਵੀ ਦਿੱਤੇ ਗਏ। ਐਡਮਿੰਟਨ ਦੇ ਜਸਪ੍ਰੀਤ ਸਿੰਘ ਅਤੇ ਕੈਲਗਰੀ ਹਾਕਸ ਦੇ ਜਗਸ਼ੀਰ ਲੰਮ੍ਹੇ ਨੂੰ ਚੰਗੀ ਕਾਰਗੁਜ਼ਾਰੀ ਲਈ ਭੁਪਿੰਦਰ ਗਿੱਲ ਵਲੋਂ ਨਕਦ ਇਨਾਮ ਦੇ ਕੇ ਸਨਮਾਨਿਆ ਗਿਆ।ਕੈਲਗਰੀ ਹਾਕਸ ਦੇ ਤਨਵੀਰ ਕੰਗ ਨੂੰ ਟੂਰਨਾਮੈਂਟ ਦਾ ਬੈਸਟ ਪਰਫਾਮਰ ਐਵਾਰਡ ਦਿੱਤਾ ਗਿਆ। ਐਡਮਿੰਟਨ ਟੀਮ ਦੇ ਰੌਬਿਨ ਵਿਰਕ ਨੂੰ ਟੂਰਨਾਮੈਂਟ ਦਾ ਬਿਹਤਰੀਨ ਖਿਡਾਰੀ ਸਨਮਾਨ ਦਿੱਤਾ ਗਿਆ। ਇਹ ਸਨਮਾਨ ਪਰੀਤ ਬੈਦਵਾਨ ਵਲੋਂ ਸਪਾਂਸਰ ਕੀਤਾ ਗਿਆ। ਅੰਡਰ-14 ਉਮਰ ਵਰਗ ਵਿੱਚ ਐਡਮਿੰਟਨ ਨੇ ਪਹਿਲਾ ਅਤੇ ਕੈਲਗਰੀ ਹਾਕਸ ਅਕਾਦਮੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ -12 ਉਮਰ ਵਰਗ ਵਿੱਚ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਨੇ ਪਹਿਲਾ ਅਤੇ ਐਡਮਿੰਟਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੂਨੀਅਰ ਟੀਮ ਦੀ ਪ੍ਰਾਪਤੀ ਲਈ ਕਲੱਬ ਨੇ ਕੋਚ ਦਿਲਪਾਲ ਸਿੰਘ, ਮਨਦੀਪ ਸਿੰਘ ਝੱਲੀ ਅਤੇ ਸੁਰਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।ਕਲੱਬ ਨੇ ਲੰਗਰ ਦੀ ਸੇਵਾ ਲਈ ਦਸ਼ਮੇਸ਼ ਕਲਚਰਲ ਸੁਸਾਇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਫੋਟੋਗਰਾਫੀ ਦੀ ਜ਼ਿੰਮੇਵਾਰੀ ਨਿਭਾਉਣ ਲਈ ਵਿਸ਼ੇਸ਼ ਤੌਰ ਤੇ ਹਰਦਿਲਜੀਤ ਸਿੰਘ ਸਿੱਧੂ ਅਤੇ ਢਿਲੋਂ ਪ੍ਰਿਟਿੰਗ ਦਾ ਵੀ ਕਲੱਬ ਨੇ ਧੰਨਵਾਦ ਕੀਤਾ। ਜੈਨਸਿਸ ਸੈਂਟਰ ਦੀ ਸਫਲ ਮੇਜ਼ਬਾਨੀ ਲਈ ਸਟਾਫ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ।
ਟੂਰਨਾਮੈਂਟ ਦੇ ਸਭ ਤੋਂ ਰੌਚਿਕ ਮੁਕਾਬਲੇ ਰੱਸਾ ਕੱਸ਼ੀ ਮੁਕਾਬਲੇ ਵਿੱਚ ਕੈਲਗਰੀ ਦੀਆਂ ਅੱਠ ਟੀਮਾਂ ਨੇ ਭਾਗ ਲਿਆ।ਪੰਜਾਬ ਸਪੋਰਟਸ ਕਲੱਬ ਨੇ ਸਾਰੀਆਂ ਟੀਮਾਂ ਨੂੰ ਪਛਾੜਦੇ ਖਿਤਾਬ ਤੇ ਕਬਜ਼ਾ ਕਰ ਲਿਆ। ਫਰੈਂਡਜ਼ ਕਲੱਬ ਦੀ ਟੀਮ ਦੂਜੇ ਸਥਾਨ ਤੇ ਰਹੀ।ਤਾਂਸ਼ (ਸੀਪ) ਮੁਕਾਬਲੇ ਵਿੱਚੋਂ ਪਰਮਿੰਦਰ ਸਿੰਘ ਪਿੰਦੂ ਪ੍ਰਧਾਨ ਅਤੇ ਹਾਕਮ ਸਿੰਘ ਟੋਨਾ ਬਾਰੇਵਾਲ ਜੋੜੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚੋਂ ਮੂਠਾ ਰਾਮ ਅਤੇ ਸਰਮੁੱਖ ਸਿੰਘ ਜੋੜੀ ਦੂਜੇ ਸਥਾਨ ਤੇ ਰਹੀ। ਟੂਰਨਾਮੈਂਟ ਵਿੱਚ ਕੈਲਗਰੀ ਤੋਂ ਐਮ.ਪੀ. ਦਰਸ਼ਨ ਸਿੰਘ ਕੰਗ,ਅਲਬਰਟਾ ਦੇ ਮੰਤਰੀ ਇਰਫਾਨ ਸਬੀਰ,ਵਿਧਾਇਕ ਪ੍ਰਭ ਗਿੱਲ,ਸਾਬਕਾ ਹਾਕੀ ਉਲੰਪੀਅਨ ਅਮਰ ਸਿੰਘ ਮਾਂਗਟ, ਪਾਲੀ ਵਿਰਕ, ਮੇਜਰ ਸਿੰਘ ਬਰਾੜ, ਕਰਮਪਾਲ ਸਿੰਘ ਸਿੱਧੂ, ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ,ਰਿਸ਼ੀ ਨਾਗਰ,ਹੈਪੀ ਮਾਨ,ਮਨਜੋਤ ਗਿੱਲ,ਬਲਬੀਰ ਸਿੰਘ,ਸੰਤ ਸਿੰਘ ਧਾਲੀਵਾਲ, ਬਲਜੀਤ ਸਿੰਘ ਪੰਧੇਰ ਨੇ ਹਾਜ਼ਰੀ ਭਰੀ।
ਟੂਰਨਾਮੈਂਟ ਨੂੰ ਸਪਾਂਸਰ ਕਰਨ ਵਾਲਿਆਂ ਵਿੱਚ ਪਾਲੀ ਵਿਰਕ, ਪਿੰਦਰ ਬਸਾਤੀ,ਸੋਲੋ ਲਿਕੁਅਰ, ਬੈਸਟ ਬਾਏ ਫਰਨੀਚਰ, ਹਰਪਿੰਦਰ ਸਿੱਧੂ(ਪੰਜਾਬ ਇੰਸ਼ੋਰੈਂਸ),ਜਸਕੀਰਤ ਬਰਾੜ,ਜਸਪਾਲ ਭੰਡਾਲ(ਜ਼ਾਈ ਟੈੱਕ),ਅਮਰ ਕੁਡੈਲ,ਪਰੋ ਟੈਕਸ ਬਲਾਕ,ਈਸਟ ਵਿਊ,ਐਰੋ ਡਰਾਈਵਾਲ, ਜੀ.ਐਸ.ਮਾਨ, ਦਰਸ਼ਨ ਸਿੱਧੂ, ਗਿੱਲ ਫਿਨਿਸ਼ੰਗ ਕਾਰਪੈਂਟਰੀ,ਢਿਲੋਂ ਫੈਸ਼ਨ,ਮੋਹਨ ਵੜੈਚ,ਰਿੱਕੀ ਬਰਾੜ, ਪਰਮਿੰਦਰ ਭੁੱਲਰ(ਟਰੇਲ ਬੋਤਲ ਡੀਪੂ),ਗੈਰੀ ਘਟੋਰਾ,ਧੀਰਾ ਪੰਨੂ, ਜੈਰੀ ਸਿੱਧੂ, ਸਨਵਿਊ ਕਸਟਮ ਹੋਮ,ਭੁਪਿੰਦਰ ਗਿੱਲ,ਅਪਨਾ ਪੰਜਾਬ ਗੌਰਸਰੀ ਸਟੋਰ, ਇਜ਼ੈਕ ਬਿੱਟੂ ਸੰਸਾਰਪੁਰੀਆ,ਰੀਲੌਕਸ ਟਰਾਂਪੋਰਟ,ਫਰੈਂਡਜ਼ ਸਟਕੋ,ਸ਼ਮਸ਼ੇਰ ਸੰਧੂ, ਰੋਮੀ ਸਿੱਧੂ, ਹਰਤੇਜ ਮਾਂਗਟ,ਚਰਨਜੀਤ ਜੌਹਲ,ਸਿੱਧੂ ਸਾਈਡਿੰਗ,ਰਾਜ ਹੁੰਦਲ, ਰਵਿੰਦਰ ਧਾਲੀਵਾਲ,ਜੰਗ ਸਿੰਘ ਗਿੱਲ,ਸੇਂਟ ਜੌਹਨਜ਼ ਟਰੱਕ ਰਿਪੇਅਰ,ਹੈਪੀ ਮਾਨ, ਬਿੰਦਰ ਰਣੀਆ, ਰਿੱਕੀ ਕਲੇਰ ਸ਼ਾਮਲ ਸਨ।ਕਲੱਬ ਮੈਂਬਰਾਂ ਨੇ ਟੂਰਨਾਮੈਂਟ ਦੀ ਸਫਲਤਾ ਲਈ ਦਿਨ ਰਾਤ ਕੰਮ ਕੀਤਾ।ਗੁਰਲਾਲ ਗਿੱਲ ਮਾਣੂਕੇ,ਧੀਰਾ ਪੰਨੂ, ਕਰਮਜੀਤ ਢੁੱਡੀਕੇ,ਹੈਪੀ ਮੱਦੋਕੇ,ਕੰਵਰ ਪੰਨੂ,ਪਿੰਦੀ ਬਰਾੜ,ਗੁਰਮੀਤ ਹਠੂਰ,ਕੋਚ ਗੁਰਦੇਵ ਸਿੰਘ ਬੱਲ,ਮੋਹਰ ਸਿੰਘ ਗਿੱਲ ਮਾਣੂਕੇ,ਬਲਜਿੰਦਰ ਸਿੰਘ ਢੁੱਡੀਕੇ, ਕਮਲਜੀਤ ਸਿੰਘ ਗਰਚਾ,ਸੁਖਦੀਪ ਭੀਮ ਗਿੱਲ,ਗੁਰਦੀਪ ਹਾਂਸ, ਹਰਿੰਦਰ ਗਰੇਵਾਲ,ਗੋਲਡੀ ਬਰਾੜ,ਜਗਜੀਤ ਜੱਗਾ ਲੋਪੋਂ,ਕਿਰਪਾਲ ਸਿੱਧੂ,ਮਨਵੀਰ ਗਿੱਲ,ਜਸਵੰਤ ਮਾਣੂਕੇ,ਦਲਜਿੰਦਰ ਸਿੰਘ ਹੈਪੀ ਹੋਠੀ ,ਮਨਵੀਰ ਸਿੰਘ ਮਾਂਗਟ,ਹਾਕਮ ਸਿੰਘ ਚਾਹਲ,ਗੁਰਵਿੰਦਰ ਰੰਧਾਵਾ,ਬਿਕਰਮਜੀਤ ਮਾਨ,ਰਘਬੀਰ ਧਾਲੀਵਾਲ, ਗੁਲਾਬ ਸਿੰਘ,ਜੱਗੀ ਬੀਹਲਾ,ਕੁਲਜੀਤ ਸਿੰਘ ਜੀਤਾ,ਮਨਮੋਹਨ ਗਿੱਲ ਮਾਣੂਕੇ,ਸੁਖਦੀਪ ਬਾਰਦੇਕੇ ,ਜੱਸ ਲੰਮ੍ਹੇ,ਕਮਲਜੀਤ ਗਰੇਵਾਲ,ਸਤਵਿੰਦਰ ਕੌਰ,ਕਿਰਨ ਪੁਰਬਾ ਅਤੇ ਹਰਲੀਨ ਗਰੇਵਾਲ,ਨੇ ਸਾਰੀਆਂ ਡਿਊਟੀਆਂ ਜ਼ਿੰਮੇਵਾਰੀ ਨਾਲ਼ ਨਿਭਾਈਆਂ।