ਕੈਲਗਰੀ:- ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਵਲੋਂ, ਮਾਂ ਬੋਲੀ ਪੰਜਾਬੀ ਦੀ ਜਾਣੀ ਪਛਾਣੀ ਲੇਖਿਕਾ, ਗੁਰਦੀਸ਼ ਕੌਰ ਗਰੇਵਾਲ ਦੀਆਂ ਨਵੀਆਂ ਛਪੀਆਂ ਦੋ ਪੁਸਤਕਾਂ, 23,2017 ਅਪ੍ਰੈਲ ਦਿਨ ਐਤਵਾਰ ਨੂੰ, ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਤੱਕ- 503, 4774 ਵੈਸਟ ਵਿੰਡ ਡਰਾਈਵ ਨੌਰਥ ਈਸਟ (ਇੰਡੀਅਨ ਐਕਸ ਸਰਵਿਸਮੈਨ ਇੰਮੀਗਰੈਂਟ), ਵਿਖੇ ਰਲੀਜ਼ ਕੀਤੀਆਂ ਜਾਣਗੀਆਂ। ਇਹਨਾਂ ਵਿਚੋਂ ਇੱਕ ਪੁਸਤਕ ‘ਸਰਘੀ ਦਾ ਸੂਰਜ’ ਕਾਵਿ- ਸੰਗ੍ਰਹਿ ਅਤੇ ਦੂਜੀ ਵਾਰਤਕ ਦੀ- ‘ਮੋਹ ਦੀਆਂ ਤੰਦਾਂ’ ਨਿਬੰਧ- ਸੰਗ੍ਰਹਿ ਹੈ। ਇਹ ਪੁਸਤਕਾਂ ਸਮਾਜਿਕ ਸਰੋਕਾਰਾਂ, ਸਮਾਜਿਕ ਬੁਰਾਈਆਂ ਅਤੇ ਪਰਵਾਸ ਦੇ ਦੁੱਖਾਂ ਸੁੱਖਾਂ ਦੀ ਬਾਤ ਪਾਉਂਦੀਆਂ ਹਨ। ਪੰਜਾਬੀ ਮਾਂ ਬੋਲੀ ਅਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਪਾਠਕਾਂ ਨੂੰ ਇਸ ਰਲੀਜ਼ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਖੁਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਸ ਅਵਸਰ ਤੇ ਗੁਰਦੀਸ਼ ਕੌਰ ਗਰੇਵਾਲ ਦੇ ਪਾਠਕਾਂ ਦੀ ਵੱਡੀ ਮੰਗ ਅਨੁਸਾਰ, ਉਹਨਾਂ ਦੀਆਂ ਛਪੀਆਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਜਾਏਗੀ ਜਿਥੋਂ ਪਾਠਕਾਂ ਨੂੰ ਪੁਸਤਕਾਂ ਉਪਲਬਧ ਹੋ ਸਕਣਗੀਆਂ। ਵਧੇਰੇ ਜਾਣਕਾਰੀ ਹਿੱਤ- ਗੁਰਦੀਸ਼ ਕੌਰ ਗਰੇਵਾਲ 403-404-1450 ਅਤੇ ਡਾ.ਬਲਵਿੰਦਰ ਕੌਰ ਬਰਾੜ 403-590-9629 ਨਾਲ ਸੰਪਰਕ ਕੀਤਾ ਜਾ ਸਕਦਾ ਹੈ।