Get Adobe Flash player

ਕੈਲਗਰੀ (ਮਹਿੰਦਰਪਾਲ ਸਿੰਘ ਪਾਲ), ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਬੱਚਿਆਂ ਦੀ ਪੰਜਾਬੀ ਬੋਲੀ ਬੋਲਣ ਦੀ ਮੁਹਾਰਤ ਦਾ ਛੇਵਾਂ ਸਾਲਾਨਾ ਮੁਕਾਬਲਾ ਸਨਿੱਚਰਵਾਰ 25 ਮਾਰਚ s mar25,17,12017 ਨੂੰ ਤਰਲੋਚਨ ਸੈਹਿੰਬੀ ਦੀ ਪ੍ਰਧਾਨਗੀ ਹੇਠ ਹੋਇਆ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦਾ ਸਾਥ ਅਸਜਦ ਬੁਖ਼ਾਰੀ, ਜਸਵੰਤ ਸਿੰਘ ਗਿੱਲ ਅਤੇ ਹਰਲੀਨ ਕੌਰ ਗਰੇਵਾਲ ਨੇ ਦਿੱਤਾ। ਇਸ ਸਮਾਗਮ ਨੂੰ ਕੈਲਗਰੀ ਪੰਜਾਬੀ ਭਾਈਚਾਰੇ ਵੱਲੋਂ ਐਨਾ ਭਰਮਾ ਹੁੰਗਾਰਾ ਮਿਲਿਆ ਕਿ ਹਾਲ ਛੋਟਾ ਪੈ ਗਿਆ ਅਤੇ ਬਹੁਤ ਸਾਰੇ ਦਰਸ਼ਕਾਂ ਨੂੰ ਖੜੇ ਹੋ ਕੇ ਬੱਚਿਆਂ ਦੀ ਪੇਸ਼ਕਾਰੀ ਦਾ ਅਨੰਦ ਮਾਣਨਾ ਪਿਆ। ਇਸ ਸਮਾਗਮ ਵਿਚ ਕੋਈ 125 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਅਤੇ ਬੱਚਿਆਂ ਦੀਆਂ ਰਚਨਾਵਾਂ ਅਤੇ ਪੇਸ਼ਕਾਰੀ ਦਾ ਮਿਆਰ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਹੀ ਵਧੀਆ ਰਿਹਾ ਜਿਸ ਤੋਂ ਇਹ ਗੱਲ ਸਾਫ਼ ਨਜ਼ਰ ਆ ਰਹੀ ਸੀ ਕਿ ਬੱਚੇ ਅਤੇ ਮਾਂ ਬਾਪ ਇਸ ਮੁਕਾਬਲੇ ਨੂੰs,mar,25,17,2 ਬੜੀ ਸੰਜੀਦਗੀ ਨਾਲ ਲੈਂਦੇ ਹਨ ਅਤੇ ਪੂਰੀ ਤਿਆਰੀ ਨਾਲ ਪਹੁੰਚੇ ਸਨ।

ਇਸ ਸਾਲ ਗਰੇਡ 3-4 ਦੇ ਬੱਚਿਆਂ ਵਿਚੋਂ  ਪਹਿਲਾਂ ਸਥਾਨ ਹਰਜੋਤ ਕੌਰ, ਦੂਜਾ ਸਥਾਨ ਪੁਨੀਤ ਕੌਰ ਢੱਡਾ ਅਤੇ ਤੀਸਰਾ ਸਥਾਨ ਕੀਰਤ ਕੌਰ ਨੇ ਹਾਸਲ ਕੀਤਾ।

ਗਰੇਡ 5-6 ਵਿਚੋਂ ਪਹਿਲਾ ਸਥਾਨ ਪ੍ਰਭਲੀਨ ਕੌਰ ਗਰੇਵਾਲ, ਦੂਜਾ ਸਥਾਨ ਗੁਰਤਾਜ ਸਿੰਘ ਲਿੱਟ ਅਤੇ ਤੀਜਾ ਸਥਾਨ ਅਰਸ਼ਦੀਪ ਸਿੰਘ ਢੁੱਡੀਕੇ ਨੇ ਹਾਸਲ ਕੀਤਾ।

ਗਰੇਡ 7-8 ਵਿਚੋਂ ਪਹਿਲਾ ਸਥਾਨ ਸਾਹਿਬ ਪੰਧੇਰ ਦੂਜਾ ਸਥਾਨ ਸੁਖਰੂਪ ਕੌਰ ਸੰਘਾ ਅਤੇ ਤੀਜਾ ਸਥਾਨ ਜੀਵਨਜੋਤ ਸਿੰਘ ਸਿਆਣ ਨੇ ਹਾਸਲ ਕੀਤਾ।

ਜੇਤੂ ਬੱਚਿਆਂ ਨੂੰ ਲਿਖਾਰੀ ਸਭਾ ਵੱਲੋਂ  ਮੈਡਲ ਅਤੇ ਟਰਾਫ਼ੀਆਂ ਦਿੱਤੀਆਂ ਗਈਆਂ। ਭਾਗ ਲੈਣ ਵਾਲੇ ਹਰ ਬੱਚੇ ਨੂੰ ਮੈਡਲ ਦਿੱਤਾ ਗਿਆ। 

s,mar 25,17,3ਇਸ ਤੋਂ ਇਲਾਵਾ ਲੰਡਨ ਸਕੂਏਅਰ ਡੈਂਟਲ ਆਫ਼ਿਸ ਵਾਲਿਆਂ ਵੱਲੋਂ ਹਰ ਬੱਚੇ ਨੂੰ ਇੱਕ ਤੋਹਫ਼ਾ ਅਤੇ ਕੁੱਝ ਹੋਰ ਇਨਾਮ ਵੰਡੇ ਗਏ।

ਜਸਵੰਤ ਸਿੰਘ ਗਿੱਲ ਜੀ ਜਿਨ੍ਹਾਂ ਦੀ ਪੰਜਾਬੀ ਭਾਈਚਾਰੇ ਨੂੰ ਇੱਕ ਵੱਡੀ ਦੇਣ ਹੈ ਉਨ੍ਹਾਂ ਦੇ ਸਮਾਜਕ ਕੰਮਾਂ ਲਈ ਸਨਮਾਨਿਤ ਕੀਤਾ ਗਿਆ। ਗੁਰਬਚਨ ਬਰਾੜ ਜੀ ਨੇ ਜਸਵੰਤ ਸਿੰਘ ਦੇ ਜੀਵਨ ਅਤੇ ਗਤੀਵਿਧੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ

ਹੋਣਹਾਰ ਬੱਚੀ ਹਰਲੀਨ ਕੌਰ ਗਰੇਵਾਲ ਨੂੰ ਪੰਜਾਬੀ ਕਵਿਤਾ ਦੀ ਪੇਸ਼ਕਾਰੀ, ਪੰਜਾਬੀ ਨਾਟਕਾਂ ਅਤੇ ਖੇਡਾਂ ਵਿਚ ਉਸ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਹਰਲੀਨ ਕੌਰ ਦੀਆਂ ਪ੍ਰਾਪਤੀਆਂ ਬਾਰੇ ਬਲਜਿੰਦਰ ਸੰਘਾ ਨੇ ਜਾਣਕਾਰੀ ਸਾਂਝੀ ਕੀਤੀ।

ਸਿਮਰਨਪ੍ਰੀਤ ਸਿੰਘ ਨੇ ਹਾਸਰਸ ਦੀ ਕਵਿਤਾ, ਯੁਵਰਾਜ ਸਿੰਘ ਅਤੇ ਸਫਲ ਮਾਲਵਾ ਨੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ।

ਹੈਰੀਟੇਜ ਗਿੱਧਾ ਸਕੂਲ ਦੀਆਂ ਬੱਚੀਆਂ ਵੱਲੋਂ ਜਸਪ੍ਰਿਆ ਜੌਹਲ ਦੀ ਅਗਵਾਈ ਹੇਠ ਪੰਜਾਬੀ ਸਭਿਆਚਾਰਕ ਗਿੱਧਾ ਪੇਸ਼ ਕੀਤਾ ਗਿਆ, ਜਿਸ ਨੂੰ ਬਹੁਤ ਸਲਾਹਿਆ ਗਿਆ।

ਅੰਤ ਵਿਚ ਪ੍ਰਧਾਨ ਤਰਲੋਚਨ ਸੈਹਿੰਬੀ ਨੇ ਸਭ ਹਾਜ਼ਰੀਨ, ਸਪੌਂਸਰਜ਼ ਅਤੇ ਜੱਜਾਂ ਦਾ ਹਾਰਦਿਕ ਧੰਨਵਾਦ ਕੀਤਾ। ਸਟੇਜ ਸੰਭਾਲਣ ਦੀ ਜ਼ਿੰਮੇਵਾਰੀ ਬਲਬੀਰ ਗੋਰਾ ਵੱਲੋਂ ਬਾਖ਼ੂਬੀ ਨਿਭਾਈ ਗਈ।