ਕਾਮਾਗਾਟਾਮਾਰੂ ਬਾਰੇ ਕਿਤਾਬ ਵੀ ਲੋਕ ਅਰਪਣ ਕਰਨਗੇ
ਮਾ.ਭਜਨ ਸਿੰਘ ਕੈਲਗਰੀ: ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਪਰਧਾਨ ਸੋਹਨ ਮਾਨ ਅਤੇ ਜਨਰਲ ਸਕੱਤਰ ਮਾ.ਭਜਨ ਸਿੰਘ ਨੇ ਇਕ ਪਰੈਸ ਬਿਆਨ ਰਾਹੀਂ ਦੱਸਿਆ ਕਿ ਪ੍ਰੋਫੈਸਰ ਜਗਮੋਹਨ ਸਿੰਘ ਜੋ ਸ਼ਹੀਦ ਭਗਤ ਸਿੰਘ ਦੇ ਭਾਣਜੇ ਹਨ, ਕੈਨੇਡਾ-ਅਮਰੀਕਾ ਵਿਚ ਪੁੱਜ ਰਹੇ ਹਨ। ਉਹ ਟੰਰਾਂਟੋ ਤੋਂ ਬਾਅਦ ਦੂਸਰੀ ਮੀਟਿੰਗ ਨੂੰ ਸੰਬੋਧਨ ਕਰਨ ਕੈਲਗਰੀ ਵਿਖੇ ਦੋ ਅਪਰੈਲ ਐਤਵਾਰ 1 ਤੋਂ 3 ਵਜੇ ਤੱਕ ਹੋ ਰਹੇ ਸਮਾਗਮ ਵਿਚ ਸ਼ਹੀਦ ਭਗਤ ਸਿੰਘ ਦੀ ਵਿਚਾਰਥਾਰਾ ਤੇ ਐਕਸ-ਸਰਵਿਸਮੈਨ ਸਰਵਿਸ ਸੁਸਾਇਟੀ ਦੇ ਦਫਤਰ ਲੈਕਚਰ ਦੇਣਗੇ। ਦਫ਼ਤਰ ਦਾ ਪਤਾ 503-4774 ਵੈਸਟਵਿੰਡ ਡਰਾਇਵ ਨਾਰਥ-ਈਸਟ ਹੈ। ਪੀ.ਏ.ਯੂ. ਲੁਧਿਆਣਾ ਤੋਂ ਰਿਟਾਇਰਡ ਅਤੇ ਸ਼ਹੀਦ ਭਗਤ ਸਿੰਘ ਫਾਂਊਡੇਸ਼ਨ ਦੇ ਪਰਧਾਨ ਪ੍ਰੋਫੈਸਰ ਜਗਮੋਹਨ ਸਿੰਘ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸਰਪ੍ਰਸਤ ਹਨ। ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਬਾਰੇ ਖੋਜ ਭਰਪੂਰ ਜਾਣਕਾਰੀ ਲਈ ਜਾਣੀ-ਪਛਾਣੀ ਸੰਸਾਰ ਪੱਧਰੀ ਸ਼ਖਸੀਅਤ ਕੈਲਗਰੀ ਵਿਚ ਮੀਡੀਆ ਅਤੇ ਆਮ ਲੋਕਾਂ ਦੇ ਰੂਬਰੂ ਵੀ ਹੋਵੇਗੀ। ਇਸੇ ਪਰੋਗਰਾਮ ਵਿਚ ਹਿਊ ਜੇ.ਐਮ. ਜੋਨਸਟਨ (ਗੋਰੇ) ਵੱਲੋਂ ਲਿਖੀ ‘ਕਾਮਾਗਾਟਾਮਾਰੂ ਦੀ ਇਤਿਹਾਸਕ ਯਾਤਰਾ’ ਜੋ ਕੈਨੇਡਾ ਵਿਚ ਨਸਲੀ ਵਿਤਕਰੇ ਦੇ ਵਿਰੁੱਧ ਅਤੇ ਅਜ਼ਾਦੀ ਲਈ ਹੈ, ਨੂੰ ਪ੍ਰੋਫੈਸਰ ਜਗਮੋਹਨ ਸਿੰਘ ਲੋਕ ਅਰਪਣ ਕਰਨਗੇ। ਪ੍ਰੋਫੈਸਰ ਜਗਮੋਹਨ ਸਿੰਘ ਅਤੇ ਨਰਭਿੰਦਰ ਵੱਲੋਂ ਸੰਪਾਦਤ ਇਸ ਕਿਤਾਬ ਦਾ ਅਨੁਵਾਦ ਪ੍ਰੋਫੈਸਰ ਅਜੈਬ ਸਿੰਘ ਟਿਵਾਣਾ ਅਤੇ ਹਰਚਰਨ ਸਿੰਘ ਚਾਹਿਲ ਨੇ ਕੀਤਾ ਹੈ। ਮਾਸਿਕ ਮੈਗਜ਼ੀਨ ਸਰੋਕਾਰਾਂ ਦੀ ਅਵਾਜ਼ ਅਤੇ ਸ਼ਹੀਦ ਭਗਤ ਸਿੰਘ ਫਾਊਂਡੇਸ਼ਨ ਦੇ ਸਾਂਝੇ ਉੱਦਮ ਨਾਲ ਛਾਪੀ ਇਸ ਕਿਤਾਬ ਤੇ ਕੈਲਗਰੀ ਦੇ ਸ੍ਰੀ ਹਰੀਪਾਲ ਪੇਪਰ ਪੜ੍ਹਨਗੇ। ਸਮੂਹ ਮੀਡੀਆ, ਲੇਖਕਾ, ਬੁੱਧੀਜੀਵੀਆਂ, ਸਭਾ, ਸੁਸਾਇਟੀਆਂ ਨੂੰ ਇਸ ਪਰੋਗਰਾਮ ਵਿਚ ਸਮੇਂ ਸਿਰ ਪਹੁੰਚਣ ਦੀ ਅਪੀਲ ਕਰਦੇ ਹਾਂ। ਭਗਤ ਸਿੰਘ ਅਤੇ ਸਾਥੀਆਂ ਬਾਰੇ ਕਿਤਾਬਾਂ ਵੀ ਖਰੀਦ ਸਕਦੇ ਹੋ। ਇਸ ਪਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਮਾਸਟਰ ਭਜਨ ਸਿੰਘ ਨਾਲ 403-455-4220 ਤੇ ਸਪੰਰਕ ਕੀਤਾ ਜਾ ਸਕਦਾ ਹੈ