ਗੁਰਚਰਨ ਥਿੰਦ -ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਫਰਵਰੀ ਮਹੀਨੇ ਦੀ ਮੀਟਿੰਗ ਮਿੱਤੀ 04.02.2017 ਨੂੰ ਜੈਨੇਸਿਜ਼ ਸੈਂਟਰ ਵਿਖੇ 1000 ਵਾਇਸਜ਼ ਦੇ 119 ਨੰਬਰ ਕਮਰਾ ਵਿੱਚ ਹੋਈ। ਕੈਲਗਰੀ ਇਮੀਗ੍ਰੈਂਟ ਵੁਮੇਨ ਐਸੋਸੀਏਸ਼ਨ (ਸੀਵਾ) ਤੋਂ ਵੰਦਨਾ ਸ਼ਰਮਾ ਅਤੇ ਸਮੀਨਾ ਉਚੇਚੇ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਸੀਵਾ ਦੁਆਰਾ ਔਰਤਾਂ ਲਈ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਜਾਣਕਾਰੀ ਦਿੱਤੀ। […]