ਪੁਸਤਕ ਮੇਲਾ 24 ਅਤੇ 25 ਸਤੰਬਰ ਨੂੰ, 2 ਅਕਤੂਬਰ ਦੀ ਮੀਟਿੰਗ ਮੁੱਅਤਲ
ਸੁਖਵੀਰ ਸਿੰਘ ਗਰੇਵਾਲ ਕੈਲਗਰੀ: ਨਾਟਕ ‘ਨਿਉਂ ਜੜ੍ਹ’ ਦੀ ਸਫਲ ਪੇਸ਼ਕਾਰੀ ਤੋਂ ਬਾਅਦ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ,ਕੈਲਗਰੀ ਵਲੋਂ ਕੈਨੇਡਾ ਦੇ ਪਰਿਵਾਰਿਕ ਹਾਲਾਤਾਂ ਤੇ ਆਧਾਰਿਤ ਹਾਸਰਸ ਨਾਟਕ ‘ਹੈਲੋ ਕੈਨੇਡਾ’ ਜੈਨਸਿਸ ਸੈਂਟਰ ਦੇ ਇਨਡੋਰ ਚੌਗਰਿਦੇ ਵਿੱਚ ਖੇਡਿਆ ਜਾਵੇਗਾ।ਇਹ ਜਗ੍ਹਾ ਜੈਨਸਿਸ ਸੈਂਟਰ ਦੇ ਦੋਵੇਂ ਮੁੱਖ ਦਰਵਾਜ਼ਿਆਂ ਦੇ ਵਿਚਕਾਰ ਹੈ।ਇਸ ਨਾਟਕ ਤੋਂ ਇਲਾਵਾ ਮਸਲਿਆਂ ‘ਤੇ ਆਧਰਿਤ ਦੋ ਕੋਰੀਗਾਰਫੀਆਂ ਮੁੱਖ ਆਕਰਸ਼ਣ ਹੋਣਗੀਆਂ।ਇਸ ਸਮਾਗਮ ਦੀ ਕੋਈ ਵੀ ਟਿਕਟ ਨਹੀਂ ਹੈ। ਦਰਸ਼ਕ ਇਸ ਨਾਟਕ ਨੂੰ ਨੁੱਕੜ ਨਾਟਕ ਦੀ ਤਰਾਂ ਬਿਲਕੁਲ ਕੋਲ਼ ਬੈਠ ਕੇ ਜਾਂ ਖੜ੍ਹੇ ਹੋ ਕੇ ਦੇਖ ਸਕਦੇ ਹਨ।
ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ,ਕੈਲਗਰੀ ਦੇ ਸਕੱਤਰ ਮਾਸਟਰ ਭਜਨ ਨੇ ਦੱਸਿਆ ਕਿ ਇਹ ਨਾਟਕ ਬਾਅਦ ਦੁਪਹਿਰ ਇੱਕ ਵਜੇ ਤੋਂ 2:30 ਵਜੇ ਤੱਕ ਇੱਕ ਅਕਤੂਬਰ ਨੂੰ ਖੇਡਿਆ ਜਾਵੇਗਾ। ਉਹਨਾਂ ਦੱਸਿਆ ਕਿ ਇਹ ਨਾਟਕ ਕੈਨੇਡਾ ਵਿੱਚ ਨਵੇਂ ਆਏ ਵਿਅਕਤੀਆਂ ਦੇ ਪਰਿਵਾਰਿਕ ਹਾਲਾਤਾਂ ਦੀ ਕਹਾਣੀ ਬਿਆਨ ਕਰਦਾ ਹੈ। ਇਸ ਨਾਟਕ ਦਰਸ਼ਕਾਂ ਨੂੰ ਹਸਾਉਣ ਦੇ ਨਾਲ਼-ਨਾਲ਼ ਇੱਕ ਸੁਨੇਹਾ ਵੀ ਦੇਵੇਗਾ।ਇਸ ਵਾਰ ਦੀ ਪੇਸ਼ਕਾਰੀ ਵਿੱਚ ਖਾਸ ਗੱਲ ਇਹ ਵੀ ਹੋਵੇਗੀ ਕਿ ਜੈਨਸਿਸ ਸੈਂਟਰ ਦੇ ਵਰਾਂਢੇ ਵਿੱਚ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਦੀ ਪਹਿਲੀ ਪੇਸ਼ਕਾਰੀ ਹੋਵੇਗੀ।ਨਾਟਕ ਤੋਂ ਇਲਾਵਾ ਦੋ ਕੋਰੀਓਗਰਾਫੀਆਂ ਵੀ ਪੇਸ਼ ਕੀਤੀਆਂ ਜਾਣਗੀਆਂ।ਇਸ ਨਾਟਕ ਦੀ ਪੇਸ਼ਕਾਰੀ ਕਰਕੇ ਦੋ ਸਤੰਬਰ ਨੂੰ ਹੋਣ ਵਾਲ਼ੀ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਇਸ ਵਾਰ ਨਹੀਂ ਹੋਵੇਗੀ।
ਪੁਸਤਕ ਮੇਲਾ: ਇੱਕ ਵੱਖਰੀ ਜਾਣਕਾਰੀ ਦਿੰਦਿਆਂ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ,ਕੈਲਗਰੀ ਦੇ ਸਕੱਤਰ ਮਾਸਟਰ ਭਜਨ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਲਾਇਬਰੇਰੀ ਦੀ ਕਮਾਨ ਹੇਠ 24 ਅਤੇ 25 ਸਤੰਬਰ ਨੂੰ ਪੁਸਤਕ ਮੇਲਾ ਗਰੀਨ ਪਲਾਜ਼ਾ (ਸਾਹਮਣੇ ਲਵਲੀ ਸਵੀਟਸ) ਵਿੱਚ ਲਗਾਇਆ ਜਾਵੇਗਾ। ਇਸ ਦਾ ਉਦਘਾਟਨ 24 ਸਤੰਬਰ ਨੂੰ ਸਵੇਰੇ 10 ਵਜੇ ਹੋਵੇਗਾ। ਹੋਰ ਜਾਣਕਾਰੀ ਲਈ ਮਾਸਟਰ ਭਜਨ ਨਾਲ਼ 403-455-4220 ਤੇ ਸੰਪਰਕ ਕਰੋ।