ਗੁਰਦੀਸ਼ ਕੌਰ ਗਰੇਵਾਲ: ਕੈਲਗਰੀ ਨਿਵਾਸੀਆਂ ਦੀ ਸੇਵਾ ਲਈ ਕੁੱਝ ਦਿਨ ਪਹਿਲਾਂ ਹੀ-‘ਸਾਊਥ ਕੈਲਗਰੀ ਡੈਂਚਰ ਐਂਡ ਇੰਪਲਾਂਟ ਕਲਿਨਿਕ ਖੁੱਲ੍ਹ ਗਿਆ ਹੈ, ਜੋ ਕਿ ਕੈਲਗਰੀ ਸਾਊਥ ਈਸਟ ਵਿੱਚ, 40, ਸਨਪਾਰਕ ਪਲਾਜ਼ਾ ਦੇ ਯੂਨਿਟ ਨੰਬਰ 302 ਤੇ ਸਥਿਤ ਹੈ। ਇਸ ਦਾ ਰਸਮੀ ਉਦਘਾਟਨ, ਅਗਸਤ ਦੇ ਦੂਜੇ ਹਫਤੇ, ਬੜੀ ਧੂਮ ਧਾਮ ਨਾਲ ਕੀਤਾ ਗਿਆ। ਇਸ ਮੌਕੇ ਪਤਵੰਤੇ ਸੱਜਣਾਂ ਦੇ ਨਾਲ ਨਾਲ, ਕੈਲਗਰੀ ਦੇ ਕਈ ਨਾਮਵਰ ਦੰਦਾਂ ਦੇ ਡਾਕਟਰਾਂ ਨੇ ਵੀ ਸ਼ਿਰਕਤ ਕੀਤੀ। ਸਭਨਾਂ ਨੇ ਇਸ ਦੇ ਦਿਲਕਸ਼ ਰੀਸੈਪਸ਼ਨ ਏਰੀਆ, ਆਧੁਨਿਕ ਤਕਨੀਕਾਂ ਨਾਲ ਲੈਸ ਡੈਂਚਰ ਲੈਬ ਅਤੇ ਮਰੀਜ਼ਾਂ ਦੇ ਐਗਜ਼ਾਮ ਰੂਮਜ਼ ਦੀ ਸ਼ਲਾਘਾ ਕੀਤੀ। ਆਏ ਹੋਏ ਮਹਿਮਾਨਾਂ ਲਈ ਵੰਨ ਸੁਵੰਨੇ ਸਨੈਕਸ ਤੇ ਕੌਫੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਮੌਕੇ, ਆਏ ਸੱਜਣਾਂ ਤੇ ਡਾਕਟਰਾਂ ਲਈ, ਆਕ੍ਰਸ਼ਿਤ ਇਨਾਮਾਂ ਨਾਲ ਭਰੇ ਹੋਏ ਡਰਾਅ ਵੀ ਕੱਢੇ ਗਏ।
ਇਸ ਕਲਿਨਿਕ ਦੇ ਡੈਂਚਰ ਸਪੈਸ਼ਲਿਸਟ ਸਨੀ ਗਰੇਵਾਲ ਨੇ ਦੱਸਿਆ ਕਿ ਸਾਊਥ ਏਸ਼ੀਅਨ ਭਾਈਚਾਰੇ ਦੀ ਸਹੂਲਤ ਲਈ ਏਥੇ ਪੰਜ ਭਾਸ਼ਾਵਾਂ- ਪੰਜਾਬੀ, ਹਿੰਦੀ, ਉਰਦੂ, ਇੰਗਲਿਸ਼, ਫਾਰਸੀ ਵਿੱਚ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜਿਸ ਕਾਰਨ ਹਰ ਮਰੀਜ਼ ਆਪਣੀ ਭਾਸ਼ਾ ਵਿੱਚ ਗੱਲਬਾਤ ਕਰ ਸਕਦਾ ਹੈ। ਇਸ ਕਲਿਨਿਕ ਵਿੱਚ ਫੁੱਲ ਡੈਂਚਰ, ਪਾਰਸ਼ੀਅਲ ਡੈਂਚਰ ਅਤੇ ਫਿਕਸ ਦੰਦ (ਇੰਪਲਾਂਟ), ਵਧੀਆ ਕੁਆਲਿਟੀ ਦੇ ਵਾਜਬ ਰੇਟ ਤੇ ਬਣਾ ਕੇ ਲਾਏ ਜਾਂਦੇ ਹਨ। ਇਸ ਤੋਂ ਇਲਾਵਾ ਕੁੱਝ ਹੀ ਘੰਟਿਆਂ ਵਿੱਚ, ਪੁਰਾਣੇ ਡੈਂਚਰ ਦੀ ਰਿਪੇਅਰ ਤੇ ਰੀਲਾਈਨ ਵੀ ਕੀਤੀ ਜਾਂਦੀ ਹੈ। ਮਰੀਜ਼ਾਂ ਦੇ ਸਮੇਂ ਦੀ ਬੱਚਤ ਨੂੰ ਮੁੱਖ ਰੱਖਦਿਆਂ, ਇੱਕੋ ਦਿਨ ਵਿੱਚ, ਫੁੱਲ ਡੈਂਚਰ ਬਣਾ ਕੇ ਲਾਉਣ ਦੀ ਵਿਲੱਖਣ ਸੇਵਾ ਵੀ ਇਸ ਕਲਿਨਿਕ ਵਲੋਂ ਪ੍ਰਦਾਨ ਕੀਤੀ ਜਾ ਰਹੀ ਹੈ। ਸਨੀ ਗਰੇਵਾਲ ਦੇ ਦੱਸਣ ਮੁਤਾਬਕ – ਮਰੀਜ਼ਾਂ ਦੀ ਸਹੂਲਤ ਲਈ ਕਲਿਨਿਕ ਵਲੋਂ ਕੁੱਝ ਸੇਵਾਵਾਂ ਫਰੀ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਵਿੱਚ- ਮੁਫਤ ਕੰਸਲਟੇਸ਼ਨ, ਨਵੇਂ ਡੈਂਚਰ ਦੀ ਸਾਂਭ ਸੰਭਾਲ ਲਈ ਫਰੀ ਡੈਂਚਰ ਬੌਕਸ, ਫਰੀ ਡੈਂਚਰ ਬੁਰੱਸ਼, ਫਰੀ ਕਲੀਨਿੰਗ ਆਦਿ ਸ਼ਾਮਲ ਹਨ। ਇਸ ਦੇ ਕਾਬਲ ਸਟਾਫ ਵਲੋਂ ਲਾਚਾਰ ਮਰੀਜ਼ਾਂ ਦੀ ਸਹੂਲਤ ਲਈ, ਮੋਬਾਈਲ ਡੈਂਚਰ ਸੇਵਾ ਦਾ ਵੀ ਉਚੇਚੇ ਤੌਰ ਦੇ ਪ੍ਰਬੰਧ ਕੀਤਾ ਗਿਆ ਹੈ, ਜਿਸ ਦਾ ਉਹਨਾਂ ਮਰੀਜ਼ਾਂ ਨੂੰ ਵਿਸ਼ੇਸ਼ ਫਾਇਦਾ ਹੈ ਜੋ ਵਿਚਾਰੇ ਕਲਿਨਿਕ ਤੱਕ ਪਹੁੰਚਣ ਤੋਂ ਅਸਮਰਥ ਹਨ। 65 ਸਾਲ ਦੀ ਉਮਰ ਤੋਂ ਉੱਪਰ ਵਾਲੇ ਸੀਨੀਅਰਜ਼ ਨੂੰ ਸਰਕਾਰ ਵਲੋਂ ਮਿਲਣ ਵਾਲੀ ਸਹਾਇਤਾ ਅਤੇ ਦੰਦਾਂ ਦੀ ਇੰਸ਼ੌਰੈਂਸ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਵੀ ਇੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਡੈਂਚਰ ਦੇ ਮਾਹਿਰ ਸਨੀ ਗਰੇਵਾਲ ਨੇ ਦੱਸਿਆ ਕਿ- ਇਸ ਪ੍ਰੌਫੈਸ਼ਨਲ ਬਿਲਡਿੰਗ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਫਰੀ ਪਾਰਕਿੰਗ ਅਤੇ ਲਿਫਟ ਦਾ ਯੋਗ ਪ੍ਰਬੰਧ ਹੈ। ਗੱਲਬਾਤ ਕਰਦਿਆਂ ਉਹਨਾਂ ਇਹ ਵੀ ਦੱਸਿਆ ਕਿ- ਉਹਨਾਂ ਨੇ ਆਪਣੀ ਲੈਬ ਵਿੱਚ ਨਵੀਨ ਤਕਨੋਲੌਜੀ ਨਾਲ ਲੈਸ, ਅਧੁਨਿਕ ਜਰਮਨ ਮਸ਼ੀਨਾਂ ਲਗਵਾਈਆਂ ਹਨ ਅਤੇ ਉਹ ਮਰੀਜ਼ਾਂ ਦੇ ਸਾਰੇ ਡੈਂਚਰ ਇਸੇ ਕਲਿਨਿਕ ਦੀ ਆਧੁਨਿਕ ਲੈਬ ਵਿੱਚ ਖੁਦ ਆਪਣੇ ਹੱਥੀਂ ਤਿਆਰ ਕਰਕੇ ਲਾਉਂਦੇ ਹਨ। ਇੱਥੇ ਇੱਕ ਹੋਰ ਗੱਲ ਵੀ ਵਿਸ਼ੇਸ਼ ਵਰਨਣਯੋਗ ਹੈ ਕਿ ਕੰਮਾਂ ਤੇ ਜਾਣ ਵਾਲੇ ਲੋਕਾਂ ਦੀ ਸਹੂਲਤ ਲਈ ਇਹ ਕਲਿਨਿਕ ਪੂਰੇ ਹਫਤੇ ਦੇ ਨਾਲ ਨਾਲ, ਹਰ ਸ਼ਨਿਚਰਵਾਰ ਵੀ ਖੁੱਲ੍ਹਾ ਰਹਿੰਦਾ ਹੈ। ਸੋ ਹਫਤੇ ਦੇ ਛੇ ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ ੫ ਵਜੇ ਤੱਕ ਖੁੱਲ੍ਹਣ ਵਾਲੇ ਇਸ ਕਲਿਨਿਕ ਵਿੱਚ ਹੋਰ ਸਟਾਫ ਤੋਂ ਇਲਾਵਾ, ਕਈ ਡੈਂਚਰ ਸਪੈਸ਼ਿਲਿਸਟ ਮਰੀਜ਼ਾਂ ਦੀ ਸੇਵਾ ਨੂੰ ਸਮਰਪਿਤ ਹਨ।
ਇਸ ਡੈਂਚਰ ਕਲਿਨਿਕ ਦੇ ਰਸਮੀ ਉਦਘਾਟਨ ਤੇ ਆਏ ਸੱਜਣਾਂ ਤੇ ਡਾਕਟਰਾਂ ਨੇ ਸਨੀ ਗਰੇਵਾਲ ਅਤੇ ਬਾਕੀ ਸਟਾਫ ਨੂੰ ਸ਼ੁਭ ਇਛਾਵਾਂ ਦਿੰਦੇ ਹੋਏ, ਇਸ ਕਲਿਨਿਕ ਨੂੰ ਡੈਂਚਰ ਦੇ ਮਰੀਜ਼ਾਂ ਲਈ ਇੱਕ ਚਾਨਣ ਮੁਨਾਰਾ ਦੱਸਿਆ। ਉਹਨਾਂ ਇਸ ਕਲਿਨਿਕ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਲੈਣ ਦੀ, ਕੈਲਗਰੀ ਨਿਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ। ਡੈਂਚਰ ਅਤੇ ਦੰਦਾਂ ਦੀ ਕਿਸੇ ਤਰ੍ਹਾਂ ਦੀ ਸਮੱਸਿਆ ਦੇ ਸਮਾਧਾਨ ਲਈ ਤੇ ਕਲਿਨਿਕ ਸਬੰਧੀ ਵਧੇਰੇ ਜਾਣਕਾਰੀ ਅਤੇ ਮੁਫਤ ਸਲਾਹ ਲਈ ਤੁਸੀਂ 403-254-5000 ਤੇ ਸੰਪਰਕ ਕਰ ਸਕਦੇ ਹੋ।