Get Adobe Flash player

ਨਾਈਨ ਵੰਨ-ਵੰਨ ਕਾਲ ਅਤੇ ਇੰਮਪਲਾਈਮੈਂਟ ਇਸ਼ੋਰੈਸ਼ ਬਾਰੇ ਜਾਣਕਾਰੀ ਦਿੱਤੀ ਜਾਵੇਗੀ

ਬਲਜਿੰਦਰ ਸੰਘਾ- ਕੈਨੇਡਾ ਇੱਕ ਬਹੁ-ਸੱਭਿਆਚਾਰੀ ਦੇਸ਼ ਹੈ ਜਿਸ ਵਿਚ ਲੱਗਭੱਗ ਦੁਨੀਆਂ ਦੇ ਹਰੇਕ ਕੋਨੇ ਤੋਂ ਆ ਕੇ ਲੋਕ ਵਸੇ ਹਨ। poster of media seminr 10-9-16ਜਿਹਨਾਂ ਦਾ ਸੱਭਿਆਚਾਰ ਅਤੇ ਮਾਤ ਭਾਸ਼ਾ ਅਲੱਗ-ਅਲੱਗ  ਹੈ। ਕੈਨੇਡਾ ਦੇ ਸਰਕਾਰੀ ਕੰਮ ਕਾਜ ਦੀ ਭਾਸ਼ਾ ਅੰਗਰੇਜ਼ੀ ਅਤੇ ਫਰੈਚ ਹੈ। ਚਾਹੇ ਸਰਕਾਰ ਵੱਲੋਂ ਆਪਣੇ ਹਰ ਬਸ਼ਿੰਦੇ ਦੀ ਸਹੂਲਤ ਲਈ ਜਿੱਥੇ ਕਮਨੀਕੇਸ਼ਨ ਦੀ ਸਮੱਸਿਆ ਖੜ੍ਹੀ ਹੁੰਦੀ ਹੈ ਦੁਭਾਸ਼ੀਏ ਜਾਂ ਹੋਰ ਸਹੂਲਤਾਂ ਉੱਪਲਭਦ ਹਨ। ਪਰ ਜੇਕਰ ਸਾਨੂੰ ਘਰ, ਬਾਹਰ ਜਾਂ ਕਿਸੇ ਵੀ ਵੇਲੇ ਕੋਈ ਮੁਸੀਬਤ ਆਉਂਦੀ ਹੈ ਤਾਂ ਨਾਈਨ ਵੰਨ-ਵੰਨ (911) ਨੰਬਰ ਤੇ ਫੋਨ ਕਰਨਾ ਪੈਦਾ ਹੈ ਅਤੇ ਆਪਣੀ ਲੋੜ, ਮੁਸਬੀਤ ਆਦਿ ਬਾਰੇ ਅੰਗਰੇਜ਼ੀ ਵਿਚ ਜਾਣਕਾਰੀ ਦੇਣੀ ਪੈਂਦੀ ਪਰ ਬਹੁਤੀ ਵਾਰ ਦੇਖਿਆ ਹੈ ਕਿ ਭਾਸ਼ਾ ਦੀ ਮੁਸ਼ਕਲ ਕਰਕੇ ਸਾਡੇ ਲੋਕ ਅਕਸਰ ਇਸ ਸੇਵਾ ਦਾ ਲਾਭ ਉਠਾਉਣ ਤੋਂ ਝਿਜਕਦੇ ਹਨ ਜਾਂ ਕਈ ਵਾਰ ਜਲਦੀ ਵਿਚ ਸਹੀ ਜਾਣਕਾਰੀ ਜਾਂ ਨਿਸ਼ਾਨਦੇਹੀ ਨਾ ਦੇਣ ਕਰਨ ਸੇਵਾ ਵਿਚ ਅਕਸਰ ਦੇਰ ਹੋ ਜਾਂਦੀ ਹੈ। ਇਹਨਾਂ ਬੇਸਿਕ ਸਵਾਲਾਂ ਤੋਂ ਬਿਨਾਂ ਇਸ ਸੇਵਾ ਨਾਲ ਸਬੰਧਤ ਹੋਰ ਵੀ ਬਹੁਤ ਸਵਾਲ ਸਭ ਦੇ ਮਨ ਵਿਚ ਹਨ ਕਿ ਇਹ ਵਿਭਾਗ ਕਿਵੇਂ ਕੰਮ ਕਰਦਾ ਹੈ ਆਦਿ। ਦੂਸਰਾ ਕੈਨੇਡਾ ਵਿਚ ਰੁਜ਼ਗਾਰ ਤੋਂ ਬਿਨਾਂ ਰਹਿਣਾ ਅਸੰਭਵ ਹੈ ਅੱਜਕੱਲ੍ਹ ਅਲਬਰਟਾ ਸੂਬੇ ਵਿਚ ਮੰਦਾ ਆਇਆ ਹੋਣ ਕਰਕੇ ਬਹੁਤ ਸਾਰੇ ਲੋਕਾਂ ਕੋਲ ਰੁਜ਼ਗਾਰ ਨਹੀਂ, ਕਈਆਂ ਦੇ ਕੰਮ ਛੁੱਟ ਗਏ ਹਨ, ਕਈਆਂ ਨੂੰ ਆਪਣੇ ਦੇਸ਼ ਤੋਂ ਵਾਪਸ ਆਕੇ ਕੰਮ ਨਹੀਂ ਮਿਲਿਆ, ਕਈਆਂ ਨੂੰ ਕੰਮਾਂ ਤੋਂ ਕਾਨੂੰਨੀ ਤੌਰ ਤੇ ਲੇਅ ਆਫ ਕਰ ਦਿੱਤਾ ਗਿਆ ਹੈ। ਅਜਿਹੀ ਹਾਲਤ ਵਿਚ ਕੀ ਕੀਤਾ ਜਾਵੇ ਕਿੱਥੇ ਜਾਇਆ ਜਾਵੇ ਕੀ ਕੋਈ ਸਰਕਾਰੀ ਸਹੂਲਤ ਹੈ ਜਿਸ ਨਾਲ ਬੇਰੁਜ਼ਗਾਰ ਕੰਮ ਨਾ ਮਿਲਣ ਤੱਕ ਆਪਣੇ ਖਰਚੇ ਪੂਰੇ ਕਰਨ ਲਈ  ਸਹੂਲਤ ਦਾ ਫ਼ਾਇਦਾ ਲੈ ਸਕਣ, ਬੇਸ਼ਕ ਬਹੁਤੇ ਲੋਕ ਕੈਨੇਡਾ ਦੇ ਇੰਮਪਲਾਈਮੈਂਟ ਇਸ਼ੋਰੈਸ਼ (ਈ ਆਈ) ਸਿਸਟਮ ਬਾਰੇ ਜਾਣਦੇ ਹਨ। ਫਿਰ ਪਰ ਵੀ ਸਾਡੇ ਮਨ ਵਿਚ ਬਹੁਤ ਸਾਰੇ ਸਵਾਲ ਅਕਸਰ ਹੁੰਦੇ ਹਨ ਕੀ ਕੌਣ ਲੋਕ ਇਸ ਸੇਵਾ ਦਾ ਲਾਭ ਉਠਾ ਸਕਦੇ ਹਨ, ਕੀ ਕੀਤਾ ਜਾਵੇ, ਕਿੱਥੇ ਜਾਇਆ ਜਾਵੇ ਆਦਿ ਇਹਨਾਂ ਦੋਹਾਂ ਵਿਸ਼ਿਆ ਬਾਰੇ ਆਮ ਜਾਣਕਾਰੀ ਦੇਣ ਲਈ ਪੰਜਾਬੀ ਮੀਡੀਆ ਕਲੱਬ ਕੈਲਗਰੀ ਵੱਲੋ ਇਕ ਸੈਮੀਨਾਰ 10 ਸਤੰਬਰ 2016 ਦਿਨ ਸ਼ਨੀਵਾਰ ਨੂੰ ਕੈਲਗਰੀ ਨਾਰਥ ਈਸਟ ਦੇ ਕੈਸਲਰਿੱਜ/ਫਾਲਕਿਨਰਿੱਜ ਕਮਿਊਨਟੀ ਹਾਲ (95 ਫਾਲਸ਼ਿਅਰ ਡਰਾਈਵ) ਵਿਚ ਦਿਨ ਦੇ ਠੀਕ ਸਾਢੇ ਗਿਆਰਾਂ ਵਜੇ ਤੋਂ ਸਾਢੇ ਤਿੰਨ ਵਜੇ ਤੱਕ ਕਰਾਇਆ ਜਾ ਰਿਹਾ ਹੈ ਜਿਸ ਵਿਚ ਬਾਰਾਂ ਵਜੇ ਤੱਕ ਅੱਧਾ ਘੰਟਾ ਚਾਹ ਅਤੇ ਸਨੈਕਸ ਦਾ ਅਤੇ ਠੀਕ ਬਾਰਾਂ ਵਜੇ ਇਹ ਪ੍ਰੋਗਰਾਮ ਸ਼ੁਰੂ ਹੋਵੇਗਾ ਜਿਸ ਇਹਨਾਂ ਵਿਸ਼ਿਆ ਉੱਪਰ ਨਿਸ਼ਟਾ ਕੁਮਾਰ ਅਤੇ ਜਸਵੀਰ ਸੰਧੂ ਵੱਲੋਂ ਕਰਮਵਾਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਅਤੇ ਆਪ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਜਾਣਗੇ। ਪੰਜਾਬੀ ਮੀਡੀਆ ਕਲੱਬ ਕੈਲਗਰੀ ਵੱਲੋਂ ਸਮੂਹ ਭਾਈਚਾਰੇ ਨੂੰ ਇਸ ਮੁਫ਼ਤ ਇੰਟਰੀ ਵਾਲੇ ਪ੍ਰੋਗਾਰਮ ਦਾ ਹਿੱਸਾ ਬਣਨ ਦੀ ਪੁਰਜੋਰ ਅਪੀਲ ਅਤੇ ਬੇਨਤੀ। ਹੋਰ ਜਾਣਕਾਰੀ ਲਈ ਮੀਡੀਆ ਕਲੱਬ ਦੇ ਪਰਧਾਨ ਹਰਚਰਨ ਸਿੰਘ ਪਰਹਾਰ ਨਾਲ 403-681-8689 ਜਾਂ ਜਨਰਲ ਸਕੱਤਰ ਰੰਜੀਵ ਸ਼ਰਮਾ ਨਾਲ 403-667-1351 ਤੇ ਸਪੰਰਕ ਕੀਤਾ ਜਾ ਸਕਦਾ ਹੈ।