Get Adobe Flash player

ਅਜਮੇਰ ਔਲਖ ਦੇ ਨਾਟਕ ‘ਨਿਉਂ ਜੜ੍ਹ’ ਦੇ ਸਫਲ ਮੰਚਨ ਨੇ ਕੈਲਗਰੀ ਦੇ ਲੋਕ ਮਨਾਂ ਤੇ ਅਮਿੱਟ ਛਾਪ ਛੱਡੀ
 ਬੱਚਿਆਂ ਦੀ ਕੋਰੀਓਗਰਾਫੀ ਨੇ ਦਰਸ਼ਕ ਕੀਲੇ, ਹਰਕੇਸ਼ ਚੌਧਰੀ ਨੇ ਕੀਤੀ ਆਨ-ਲਾਈਨ ਨਿਰਦੇਸ਼ਨਾ

ਹਰਚਰਨ ਸਿੰਘ ਪਰਹਾਰ/ਸੁਖਵੀਰ ਗਰੇਵਾਲ: ਕੈਲਗਰੀ:ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ,ਕੈਲਗਰੀ ਦੀ ਕਮਾਨ ਹੇਠ 4 p sep4,n1,16ਸਤੰਬਰ ਨੂੰ ਕਰਵਾਇਆ ਗਿਆ ਸੱਤਵਾਂ ਸਾਲਾਨਾ ਤਰਕਸ਼ੀਲ ਤੇ ਸੱਭਿਆਚਾਰਕ ਨਾਟਕ ਸਮਾਜਿਕ, ਸਿਆਸੀ ਤੇ ਸੱਭਿਆਚਾਰਕ ਮਸਲਿਆਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ਼-ਨਾਲ਼ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ।ਕੈਲਗਰੀ ਯੂਨੀਵਰਸਿਟੀ ਦੇ ਥੀਏਟਰ ਵਿੱਚ ਕਰਵਾਏ ਇਸ ਸਮਾਗਮ ਵਿੱਚ ਪ੍ਰਸਿੱਧ ਨਾਟਕਕਾਰ ਅਜਮੇਰ ਔਲਖ ਦੇ ਲਿਖੇ ਨਾਟਕ ‘ਨਿਉਂ ਜੜ੍ਹ’ ਅਤੇ ਦੋ ਕੋਰੀਓਗਰਾਫੀਆਂ ਦੀ ਪੇਸ਼ਕਾਰੀ ਤੋਂ ਇਲਾਵਾ ਉਸਾਰੂ ਸੋਚ ਵਾਲ਼ੀਆਂ ਹੋਰ ਵੰਨਗੀਆਂ ਪੇਸ਼ ਕੀਤੀਆਂ ਗਈਆਂ।
ਨਾਟਕ’ਨਿਉਂ ਜੜ੍ਹ’ ਦੀ ਆਨ-ਲਾਈਨ ਨਿਰਦੇਸ਼ਨਾ
         ਲੋਕ ਕਲਾ ਮੰਚ ਮੰਡੀ ਮੁੱਲਾਂਪੁਰ(ਲੁਧਿਆਣਾ) ਤੋਂ ਹਰਕੇਸ਼ ਚੌਧਰੀ ਹਰ ਸਾਲ  ਨਾਟਕ ਦੀ ਨਿਰਦੇਸ਼ਨਾ ਲਈ ਵਿਸ਼ੇਸ਼ ਤੌਰ ਤੇ ਕੈਲਗਰੀ ਪੁੱਜਦੇ ਹਨ ਪਰ ਇਸ ਵਾਰ ਕੁਝ ਤਕਨੀਕੀ ਕਾਰਨਾਂ ਕਰਕੇ ਨਹੀਂ ਪੁੱਜ ਸਕੇ।ਇਸ ਵਾਰ ਉਹਨਾਂ ਨੇ ਮੁੱਲਾਂਪੁਰ ਤੋਂ ਹੀ ਨਾਟਕpsep4n2,16 ਦੀ ਆਨ-ਲਾਈਨ ਨਿਰਦੇਸ਼ਨਾ ਕੀਤੀ।ਇੰਟਰਨੈੱਟ ਦੇ ਯੁੱਗ ਵਿੱਚ ਇਹ ਤਜ਼ਰਬਾ ਬੇਹੱਦ ਸਫਲ ਰਿਹਾ।ਸਾਰੀ ਟੀਮ ਕਮਲਪ੍ਰੀਤ ਪੰਧੇਰ ਦੀ ਅਗਵਾਈ ਵਿੱਚ ਸੀਨ ਤਿਆਰ ਕਰਕੇ ਵਟੱਸਅੱਪ ਕਰਦੀ ਰਹੀ ਤੇ ਹਰਕੇਸ਼ ਚੌਧਰੀ ਨੇ ਮੁੱਲਾਂਪੁਰ ਤੋਂ ਪਾਤਰਾਂ,ਸੈੱਟ ਤੇ ਲਿਬਾਸ ਬਾਰੇ ਨਿਰਦੇਸ਼ਨ ਦਿੰਦੇ ਰਹੇ।ਕਮਲਪ੍ਰੀਤ ਨੇ ਦੱਸਿਆ ਕਿ ਭਾਵੇਂ ਇਹ ਨਾਟਕ ਪੰਜਾਬ ਵਿੱਚ ਲਿਖਿਆ ਗਿਆ ਸੀ ਪਰ ਕੈਨੇਡਾ ਵਿੱਚ ਹੋਏ ਸਰਵੇਖਣਾਂ ਤੋਂ ਸਪਸ਼ੱਟ ਹੋ ਗਿਆ ਹੈ ਕਿ ਦੱਖਣੀ ਏਸ਼ਿਆਈ ਭਾਈਚਾਰੇ ਵਿੱਚ ਮੁੰਡੇ ਦੀ ਲਾਲਸਾ ਖਾਤਰ ਕੰਨਿਆ ਭਰੂਣ ਹੱਤਿਆ ਦਾ ਰੁਝਾਨ ਜ਼ੋਰਾਂ ਤੇ ਹੈ।ਅਜੋਕੇ ਹਾਲਾਤਾਂ ਵਿੱਚ ਇਹ ਨਾਟਕ ਕੈਨੇਡਾ ਤੇ ਪੂਰੀ ਤਰਾਂ ਢੁੱਕਦਾ ਸੀ। ਨਿਉਂ ਜੜ੍ਹ’ ਨਾਟਕ ਇੱਕ ਅਜਿਹੇ ਪੰਜਾਬੀ ਪਰਿਵਾਰ ਦੀ ਕਹਾਣੀ ਸੀ ਜਿੱਥੇ ਮੁੰਡਾ ਜੰਮਣ ਦੀ ਲਾਲਸਾ ਸਿਖ਼ਰ ਤੇ ਹੁੰਦੀ ਹੈ। ਇਸ ਲਾਲਸਾ ਖਾਤਰ ਪਰਿਵਾਰ ਨੂੰ ਬੜੇ ਔਖੇ ਹਾਲਾਤ ਦੇਖਣੇ ਪੈਂਦੇ ਹਨ।ਅੰਤ ਵਿੱਚ ਨਾਟਕ ਇਹ ਸੁਨੇਹਾ ਦੇਣ ਵਿੱਚ ਸਫ਼ਲ ਰਹਿੰਦਾ ਹੈ ਕਿ ਕੁੜੀਆਂ ਮੁੰਡਿਆਂ ਨਾਲ਼ੋਂ ਕਿਸੇ ਪੱਖੋਂ ਘੱਟ ਨਹੀਂ ਹਨ ਸਗੋਂ ਇਹ ਤਾਂ ਮੁੰਡਿਆਂ ਨਾਲੋਂ ਵੀ ਵੱਡੀਆਂ ਮੱਲਾਂ ਮਾਰ ਕੇ ਪਰਿਵਾਰ ਦੀ ਜੜ੍ਹ ਲਾਉਂਦੀਆਂ ਹਨ। ਨਾਟਕਕਾਰ ਅਜਮੇਰ ਔਲਖ ਦੀ ਨਾਟਕ ਲਿਖਣ ਦੀ ਵੱਖਰੀ ਸ਼ੈਲੀ ਹੈ। ਮਲਵਈ ਠੁੱਕ ਵਾਲ਼ੇ ਲਿਖੇ ਸੰਵਾਦ ਇਸ ਵਿਸ਼ੇ ਨੂੰ ਹੋਰ ਵੀ ਰੌਚਿਕ ਬਣਾ ਗਏ।ਗੁਰਪਿਆਰ ਗਿੱਲ ਦੀ ਨਿਗਰਾਨੀ ਤਿਆਰ ਕੀਤੇ ਸਟੇਜ ਸੈੱਟ ਤੋਂ psep,n3,16ਇਲਾਵਾ ਰੁਪਿੰਦਰ ਪੰਧੇਰ ਦੀ ਲਾਈਟ ਨਿਰਦੇਸ਼ਨਾ ਨੇ ਨਾਟਕ ਦੀ ਸਫਲਤਾ ਵਿੱਚ ਵੱਡੀ ਭੂਮਿਕਾ ਨਿਭਾਈ। ਇਸ ਨਾਟਕ ਵਿੱਚ ਭਾਗ ਲੈਣ ਵਾਲ਼ੇ ਕਲਾਕਾਰ ਕਮਲਪ੍ਰੀਤ,ਨਵਕਿਰਨ ਢੁੱਡੀਕੇ,ਗੁਰਚਰਨ ਕੌਰ ਥਿੰਦ,ਜਸ ਲੰਮ੍ਹੇ,ਜਸ਼ਨਪ੍ਰੀਤ,ਗੁਰਿੰਦਰ ਬਰਾੜ ,ਹਰਲੀਨ ਗਰੇਵਾਲ, ਅਮਰੀਤ ਗਿੱਲ,ਬਲਜਿੰਦਰ ਢਿੱਲੋਂ,ਕਰਮਵੀਰ ਸਿੰਘ,ਜਰਨੈਲ ਸਿੰਘ ਤੱਗੜ,ਕਮਲ ਸਿੱਧੂ,ਕਮਲਜੀਤ ਗਰੇਵਾਲ,ਮਨਵੀਰ ਸਿੰਘ,ਵੀਰਪਾਲ ਕੌਰ,ਸੁਖਜੀਵਨ ਕੌਰ,ਸੁਖਵੀਰ ਗਰੇਵਾਲ,ਚੰਨਪ੍ਰੀਤ ਮੁੰਜਾਲ ਤੇ ਪ੍ਰਭਲੀਨ ਗਰੇਵਾਲ ਸ਼ਾਮਲ ਸਨ।
ਕੋਰੀਓਗਰਾਫੀਆਂ:
     ਸਮਾਗਮ ਵਿੱਚ ਨਾਟਕ ਤੋਂ ਇਲਾਵਾ ਦੋ ਕੋਰੀਓਗਰਾਫੀਆਂ ਵੀ ਪੇਸ਼ ਕੀਤੀਆਂ ਗਈਆਂ।ਗਾਇਕ ਕਰਮਜੀਤ ਅਨਮੋਲ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ‘ਮੇਰਾ ਪਿੰਡ ਵਿਕਾਊ ਹੈ’ ਦੇ ਆਧਾਰਿਤ ਇੱਕ ਕੋਰਿਓਗਰਾਫੀ ਪੇਸ਼ ਕੀਤੀ ਗਈ ਜਿਸ ਵਿੱਚ ਕੈਨੇਡਾ ਦੇ ਜੰਮਪਲ਼ 25 ਦੇ ਕਰੀਬ ਬੱਚਿਆਂ ਨੇ ਭਾਗ ਲਿਆ।ਇਸ ਕੋਰੀਓਗਰਾਫੀ ਵਿੱਚ ਪੰਜਾਬ ਦੇ ਪਿੰਡਾਂ ਦੀ ਅਜੋਕੀ ਹਾਲਤ ਦਾ ਵਰਨਣ ਕੀਤਾ ਗਿਆ।ਇਸ ਗੀਤ ਰਾਹੀਂ ਕਰਜ਼ੇ ਹੇਠ ਡੁੱਬੀ ਛੋਟੀ ਕਿਰਸਾਨੀ ਦੀ ਹਾਲਤ,ਨਸ਼ਿਆਂ ਵਿੱਚ ਗਲਤਾਨ ਜਵਾਨੀ ਦੀ ਗੱਲ ਕੀਤੀ ਗਈ ।ਦੂਜੀ ਕੋਰੀਓਗਰਾਫੀ 4 ਸਤੰਬਰ(ਲੇਬਰ ਡੇਅ) ਉਪਰ ਆਧਾਰਿਤ ਸੀ।ਅਲਬਰਟਾ ਸਰਕਾਰ ਵਲੋਂ ਘੱਟੋ-ਘੱਟ ਉਜਰਤ 15 ਡਾਲਰ ਪ੍ਰਤੀ ਘੰਟਾ ਕਰਨ ਪਿੱਛੋਂ ਪੈਦਾ ਹੋਏ ਵਿਰੋਧ ਦੇ ਸਦੰਰਭ ਵਿੱਚ ਲੋਕ ਹੱਕਾਂ ਦੀ ਗੱਲ ਕਰਦੀ ਇਹ ਕੋਰੀਓਗਰਾਫੀ ਕਾਫੀ ਪਸੰਦ ਕੀਤੀ ਗਈ। ਬੱਚਿਤਰ ਗਿੱਲ,ਸੁਰਿੰਦਰ ਗੀਤ,ਹਰਨੇਕ ਬੱਧਣੀ ਤੇ ਸੁਖਦੀਪ ਚਹਿਲ ਨੇ ਉਸਾਰੂ ਕਵਿਤਾਵਾਂ ਪੇਸ਼ ਕੀਤੀਆਂ।ਪ੍ਰਧਾਨ ਸੋਹਣ ਸਿੰਘ ਮਾਨ ਅਤੇ ਤਰਲੋਚਨ ਦੂਹੜਾ ਨੇ ਵਿਚਾਰ ਰੱਖੇ। ਸ਼ਹੀਦ ਭਗਤ ਸਿੰਘ ਲਾਇਬਰੇਰੀ ਦੀ ਕਮਾਨ ਹੇਠ ਸੁਰਿੰਦਰ ਗਿੱਲ ਦੀ ਨਿਗਰਾਨੀ ਹੇਠ ਕਿਤਾਬਾਂ ਦੀ ਇੱਕ ਨੁਮਾਇਸ਼ ਵੀ ਲਗਾਈ ਗਈ।ਹਰਦੀਪ ਦੇਵਗਣ ਦੁਆਰਾ ਤਿਆਰ ਕੀਤੇ ਸਲਾਈਡ ਸ਼ੋਅ ਰਾਹੀਂ ਜੱਥੇਬੰਦੀ ਦੀਆਂ ਪ੍ਰਾਪਤੀਆਂ ਅਤੇ ਨਾਟਕ ਦੀ ਤਿਆਰੀ ਨੂੰ ਪੇਸ਼ ਕੀਤਾ ਗਿਆ। ਮਾਸਟਰ ਭਜਨ ਨੇ ਵਲੰਟੀਅਰਾਂ ਹਰੀਪਾਲ, ਹਰਮੀਤ ਸ਼ੇਰਗਿੱਲ, ਕਮਲਜੀਤ,ਸੁੱਖ ਸੰਧੂ,ਹੈਪੀ ਤੂਰ,ਸੰਨੀ ਖੋਸਾ ਦਾ ਵਿਸ਼ੇਸ਼ ਧੰਨਵਾਦ ਕੀਤਾ।ਐਸੋਸੀਏਸ਼ਨ ਦੇ ਪ੍ਰਧਾਨ ਸੋਹਣ ਮਾਨ, ਵਿੱਤ ਸਕੱਤਰ ਜੀਤਇੰਦਰ ਪਾਲ, ਹਰਚਰਨ ਪਰਹਾਰ,ਗੋਪਾਲ ਜੱਸਲ, ਗੁਰਬਚਨ ਬਰਾੜ,ਹਰੀਪਾਲ, ਬੱਚਿਤਰ ਗਿੱਲ, ਕਮਲਪ੍ਰੀਤ,ਗੁਰਿੰਦਰ ਬਰਾੜ ਅਤੇ ਸੁਖਵੀਰ ਗਰੇਵਾਲ ਨੇ ਸਾਰੇ ਸਪਾਂਸਰਾਂ ਅਤੇ ਮੀਡੀਆ ਦਾ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।