ਨਾਟਕ, ਕੋਰੀਓਗਰਾਫੀ ਤੇ ਪ੍ਰਬੰਧਕੀ ਟੀਮਾਂ ਨੁੱਕੜ ਮੀਟਿੰਗਾਂ ‘ਚ ਰੁੱਝੀਆਂ
ਸੁਖਵੀਰ ਗਰੇਵਾਲ ਕੈਲਗਰੀ:ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਕਮਾਨ ਹੇਠ 4 ਸਤੰਬਰ ਨੂੰ ਹੋਣ ਵਾਲ਼ੇ ਸੱਤਵੇਂ
ਸਾਲਾਨਾ ਸੱਭਿਆਚਾਰਕ ਨਾਟਕ ਸਮਾਗਮ ਲਈ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਇਸ ਵਾਰ ਸਮਾਗਮ ਕੈਲਗਰੀ ਯੂਨੀਵਰਸਿਟੀ ਦੇ ਥੀਏਟਰ(ਜੀ-205,ਯੂਨੀਵਰਸਿਟੀ ਥਿਏਟਰ, 2500 ਯੂਨੀਵਰਸਿਟੀ ਡਰਾਈਵ, ਨਾਰਥ ਵੈਸਟ, ਕੈਲਗਰੀ) ਵਿੱਚ ਬਾਅਦ ਦੁਪਹਿਰ 2 ਵਜੇ ਤੋਂ 6 ਵਜੇ ਤੱਕ ਹੋਵੇਗਾ। ਇਸ ਸਮਾਗਮ ਵਿੱਚ ਪ੍ਰਸਿੱਧ ਨਾਟਕਕਾਰ ਅਜਮੇਰ ਔਲਖ ਦੇ ਲਿਖੇ ਨਾਟਕ ‘ਨਿਉਂ ਜੜ੍ਹ’ ਅਤੇ ਦੋ ਕੋਰੀਓਗਰਾਫੀਆਂ ਦੀ ਪੇਸ਼ਕਾਰੀ ਤੋਂ ਇਲਾਵਾ ਉਸਾਰੂ ਸੋਚ ਵਾਲ਼ੀਆਂ ਹੋਰ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ।ਇਸ ਸਮਾਗਮ ਸੰਬੰਧੀ ਜਣਾਕਾਰੀ ਮੀਡੀਆ ਕਮੇਟੀ ਵਲੋਂ ਹਰਚਰਨ ਸਿੰਘ ਪਰਹਾਰ ਅਤੇ ਸੁਖਵੀਰ ਗਰੇਵਾਲ ਨੇ ਜਾਰੀ ਕੀਤੀ।
ਨਾਟਕ: ‘ਨਿਉਂ ਜੜ੍ਹ’
ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਸਕੱਤਰ ਮਾਸਟਰ ਭਜਨ ਨੇ ਨਾਟਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਲੋਕ ਕਲਾ ਮੰਚ ਮੁੱਲਾਂਪੁਰ ਤੋਂ ਹਰਕੇਸ਼ ਚੌਧਰੀ ਨਾਟਕ ਦੀ ਨਿਰਦੇਸ਼ਨਾ ਲਈ ਵਿਸ਼ੇਸ਼ ਤੌਰ ਤੇ ਕੈਲਗਰੀ ਪੁੱਜਣਗੇ। ਇਸ ਨਾਟਕ ਵਿੱਚ ਭਾਗ ਲੈਣ ਵਾਲ਼ੇ ਸਾਰੇ ਕਲਾਕਾਰ ਕੈਲਗਰੀ ਤੋਂ ਹਨ। ਉਹਨਾਂ ਦੱਸਿਆ ਕਿ ਕੈਨੇਡਾ ਵਿੱਚ ਹੋਏ ਸਰਵੇਖਣਾਂ ਤੋਂ ਸਪਸ਼ੱਟ ਹੋ ਗਿਆ ਹੈ ਕਿ ਦੱਖਣੀ ਏਸ਼ਿਆਈ ਭਾਈਚਾਰੇ ਵਿੱਚ ਮੁੰਡੇ ਦੀ ਲਾਲਸਾ ਖਾਤਰ ਕੰਨਿਆ ਭਰੂਣ ਹੱਤਿਆ ਦਾ ਰੁਝਾਨ ਜ਼ੋਰਾਂ ਤੇ ਹੈ।ਉਹਨਾਂ ਦੱਸਿਆ ਕਿ ਅਜੋਕੇ ਹਾਲਾਤਾਂ ਵਿੱਚ ਇਹ ਨਾਟਕ ਕੈਨੇਡਾ ਤੇ ਪੂਰੀ ਤਰਾਂ ਢੁੱਕਦਾ ਹੈ।ਇਸ ਨਾਟਕ ਲਈ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ।ਹਰਕੇਸ਼ ਚੌਧਰੀ ਅਤੇ ਕਮਲਪ੍ਰੀਤ ਦੀ ਨਿਰਦੇਸ਼ਨਾ ਹੇਠ ਇਸ ਨਾਟਕ ਵਿੱਚ ਭਾਗ ਲੈਣ ਵਾਲ਼ੇ ਕਲਾਕਾਰ ਹਰਕੇਸ਼ ਚੌਧਰੀ,ਨਵਕਿਰਨ ਢੁੱਡੀਕੇ,ਜਸ ਲੰਮ੍ਹੇ,ਜਸ਼ਨਪ੍ਰੀਤ,ਗੁਰਿੰਦਰ ਬਰਾੜ ,ਹਰਲੀਨ ਗਰੇਵਾਲ,ਅਮਰੀਤ ਗਿੱਲ,ਬਲਜਿੰਦਰ ਢਿੱਲੋਂ,ਗੁਰਚਰਨ ਕੌਰ ਥਿੰਦ,ਜਰਨੈਲ ਸਿੰਘ ਤੱਗੜ,ਕਮਲ ਸਿੱਧੂ,ਕਮਲਜੀਤ ਗਰੇਵਾਲ,ਮਨਵੀਰ ਸਿੰਘ,ਸੁਖਜੀਵਨ ਕੌਰ,ਸੁਖਵੀਰ ਗਰੇਵਾਲ, ਕਰਮਵੀਰ ਸਿੰਘ,ਚੰਨਪ੍ਰੀਤ ਮੁੰਜਾਲ ਸ਼ਾਮਲ ਹਨ। ਇਸ ਸਮਾਗਮ ਸੰਬੰਧੀ ਇੱਕ ਪੋਸਟਰ ਵੀ ਪਿਛਲੇ ਦਿਨੀਂ ਜਾਰੀ ਕੀਤਾ ਗਿਆ ਅਤੇ ਸਮਾਗਮ ਦੇ ਪ੍ਰਚਾਰ ਲਈ ਵਲੰਟੀਅਰ ਟੀਮ ਵਲੋਂ ਕੈਲਗਰੀ ਦੀਆਂ ਸੁਸਾਇਟੀਆਂ ਨਾਲ਼ ਸੰਪਰਕ ਕੀਤਾ ਜਾ ਰਿਹਾ ਹੈ।
ਕੋਰੀਓਗਰਾਫੀਆਂ:
ਸਮਾਗਮ ਵਿੱਚ ਨਾਟਕ ਤੋਂ ਇਲਾਵਾ ਦੋ ਕੋਰੀਓਗਰਾਫੀਆਂ ਵੀ ਪੇਸ਼ ਕੀਤੀਆਂ ਜਾਣਗੀਆਂ। ਗਾਇਕ ਕਰਮਜੀਤ ਅਨਮੋਲ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ‘ਮੇਰਾ ਪਿੰਡ ਵਿਕਾਊ ਹੈ’ ਦੇ ਆਧਾਰਿਤ ਇੱਕ ਕੋਰਿਓਗਰਾਫੀ ਪੇਸ਼ ਕੀਤੀ ਜਾਵੇਗੀ ਜਿਸ ਵਿੱਚ ਕੈਨੇਡਾ ਦੇ ਜੰਮਪਲ਼ ੨੫ ਦੇ ਕਰੀਬ ਬੱਚੇ ਭਾਗ ਲੈਣਗੇ।ਇਸ ਕੋਰੀਓਗਰਾਫੀ ਵਿੱਚ ਪੰਜਾਬ ਦੇ ਪਿੰਡਾਂ ਦੀ ਅਜੋਕੀ ਹਾਲਤ ਦਾ ਵਰਨਣ ਕੀਤਾ ਜਾਵੇਗਾ।ਇਸ ਗੀਤ ਰਾਹੀਂ ਕਰਜ਼ੇ ਹੇਠ ਡੁੱਬੀ ਛੋਟੀ ਕਿਰਸਾਨੀ ਦੀ ਹਾਲਤ,ਨਸ਼ਿਆਂ ਵਿੱਚ ਗਲਤਾਨ ਜਵਾਨੀ ਦੀ ਗੱਲ ਕੀਤੀ ਗਈ ਹੈ।ਦੂਜੀ ਕੋਰੀਓਗਰਾਫੀ ਸ਼ਹੀਦ ਭਗਤ ਸਿੰਘ ਦੇ ਆਧਾਰਿਤ ਇੱਕ ਗੀਤ ਉਪਰ ਹੋਵੇਗੀ। ।ਇਸ ਮੌਕੇ ਉਸਾਰੂ ਕਵਿਤਾਵਾਂ ਦਾ ਦੌਰ ਵੀ ਚੱਲੇਗਾ। ਸ਼ਹੀਦ ਭਗਤ ਸਿੰਘ ਲਾਇਬਰੇਰੀ ਦੀ ਕਮਾਨ ਹੇਠ ਕਿਤਾਬਾਂ ਦੀ ਇੱਕ ਨੁਮਾਇਸ਼ ਵੀ ਲਗਾਈ ਜਾਵੇਗੀ।ਇਹ ਮੋਬਾਈਲ ਲਾਇਬਰੇਰੀ ਕੈਲਗਰੀ ਦੇ ਸਾਰੇ ਸਮਾਗਮਾਂ ਰਾਹੀਂ ਉਸਾਰੂ ਸਾਹਿੱਤ ਦਾ ਪ੍ਰਚਾਰ ਕਰ ਰਹੀ ਹੈ।ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਤਿਆਰੀ ਕਮੇਟੀ ਦੀ ਇੱਕ ਮੀਟਿੰਗ ਵੀ ਹੋਈ ਜਿਸ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਸੋਹਣ ਮਾਨ, ਵਿੱਤ ਸਕੱਤਰ ਜੀਤਇੰਦਰ ਪਾਲ, ਹਰਚਰਨ ਪਰਹਾਰ,ਗੋਪਾਲ ਜੱਸਲ, ਗੁਰਬਚਨ ਬਰਾੜ,ਹਰੀਪਾਲ, ਬੱਚਿਤਰ ਗਿੱਲ, ਕੰਵਲਪ੍ਰੀਤ,ਗੁਰਿੰਦਰ ਬਰਾੜ ਅਤੇ ਸੁਖਵੀਰ ਗਰੇਵਾਲ ਨੇ ਭਾਗ ਲਿਆ।ਮੀਟਿੰਗ ਵਿੱਚ ਸਾਰੇ ਸਪਾਂਸਰਾਂ ਅਤੇ ਮੀਡੀਆ ਦਾ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਟਿਕਟਾਂ ਅਤੇ ਬੱਸ ਸੇਵਾ:
ਨਾਟਕ ਲਈ ਇਸ ਵਾਰੀ ਟਿਕਟਾਂ ਦਾ ਪ੍ਰਬੰਧ ਕੁਝ ਵੱਖਰਾ ਕੀਤਾ ਗਿਆ ਹੈ।ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਨੇ ਟਿਕਟਾਂ ਦੀ ਵਿਕਰੀ ਲਈ ਇੱਕ ਕਮੇਟੀ ਗਠਿਤ ਕੀਤੀ ਹੈ। ਟਿਕਟਾਂ ਲੈਣ ਦੇ ਚਾਹਵਾਨ ਮਾਸਟਰ ਭਜਨ (403-455-4220), ਹਰਚਰਨ ਸਿੰਘ ਪਰਹਾਰ (ਸਿੱਖ ਵਿਰਸਾ 403-250-8898) ਗੁਰਬਚਨ ਬਰਾੜ (403-470-2662) ਬਚਿੱਤਰ ਗਿੱਲ (403-490-2531)ਅਤੇ ਸੁਖਵੀਰ ਗਰੇਵਾਲ (403-402-0770) ਨਾਲ਼ ਸੰਪਰਕ ਕਰ ਸਕਦੇ ਹਨ।ਤਿਆਰੀ ਕਮੇਟੀ ਨੇ ਇਹ ਵੀ ਅਪੀਲ ਕੀਤੀ ਕਿ ਨਵੇਂ ਹਾਲ ਦੀਆਂ ਸ਼ਰਤਾਂ ਅਨੁਸਾਰ ਨਾਟਕ ਦੇਖਣ ਦੇ ਚਾਹਵਾਨ ਪਹਿਲਾਂ ਤੋਂ ਹੀ ਟਿਕਟਾਂ ਯਕੀਨੀ ਬਣਾਉਣ। ਯੂਨੀਵਰਸਿਟੀ ਥੀਏਟਰ ਪੁੱਜਣ ਲਈ ਬੱਸ ਰੂਟ ਨੰਬਰ 9,19,20,72,73 ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਟਰੇਨ ਸਟੇਸ਼ਨ ਤੋਂ ਯੂਨੀਵਰਸਿਟੀ ਥੀਏਟਰ ਤੱਕ ਪੁੱਜਣ ਲਈ ਵਲੰਟੀਅਰਾਂ ਦੀ ਟੀਮ ਮੱਦਦ ਕਰੇਗੀ।ਨਾਟਕ ਸਮਾਗਮ ਲਈ ਹੋਰ ਜਾਣਕਾਰੀ ਲਈ ਮਾਸਟਰ ਭਜਨ ਨਾਲ਼(403-455-4220) ਤੇ ਸੰਪਰਕ ਕੀਤਾ ਜਾ ਸਕਦਾ ਹੈ।