Get Adobe Flash player

                        ਕੁਝ ਮਹੀਨੇ ਪਹਿਲਾ ਮੈਂ ਇੱਕ ਆਰਟੀਕਲ ਲਿਖਿਆ ਸੀ ਕਿ ਆਮ ਆਦਮੀ ਪਾਰਟੀ ਵਿਚ ਚਾਪਲੂਸਾਂ ਦੀ ਭਾਰੀ ਮੰਗ, ਉਸਦਾ ਕਾਰਨ ਇਹ ਸੀ ਕਿ ਕੈਨੇਡਾ ਦੇ ਕੁੱਲ ਸ਼ਹਿਰਾਂ ਵਿਚ ਕੁਝ ਮੌਕਾਪ੍ਰਸਤ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨਾਲ ਮੁੱਢੋਂ ਜੁੜੇ ਲੋਕਾਂ aap lo,ju 16ਨੂੰ ਪਿੱਛੇ ਧੱਕ ਕੇ ਮੂਹਰੇ ਆਉਣਾ ਅਤੇ ਪਾਰਟੀ ਲੀਡਰਾਂ ਵੱਲੋਂ ਉਹਨਾਂ ਚਾਪਲੂਸਾਂ ਦੀ ਪਿੱਠ ਥਾਪੜਨਾ ਸੀ। ਕਿਉਂਕਿ ਮੁੱਢੋਂ ਜੁੜੇ ਲੋਕ ਪਾਰਟੀ ਨੂੰ ਆਪਣੀ ਉਸ ਆਪਣੀ ਮੁੱਢਲੀ ਵਿਚਾਰਧਾਰਾਂ ਤੇ ਪਹਿਰਾ ਦੇਣ ਦੀ ਗੱਲ ਯਾਦ ਕਰਵਾਉਂਦੇ ਸਨ, ਜਿਹੜਾ ਕਿ ਪਾਰਟੀ ਲੀਡਰਾਂ ਨੂੰ ਚੰਗਾ ਨਹੀਂ ਸੀ ਲੱਗਦਾ। ਵੈਸੇ ਤਾਂ ਇਹ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੀ ਕਹਾਣੀ ਹੈ। ਜਿਆਦਾਤਰ ਜੀ ਹਜੂਰੀ, ਚਾਪਲੂਸਾਂ ਅਤੇ ਚਮਚਿਆਂ ਨੂੰ ਜਿਆਦਾ ਪਸੰਦ ਕੀਤਾ ਜਾਂਦਾ ਹੈ। ਪਰ ਕਿਉਂਕਿ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਰਾਜਨੀਤਕ ਢਾਚੇ ਨੂੰ ਬਦਲ ਤੋਂ ਸ਼ੁਰੂ ਹੋਈ ਸੀ, ਇਸ ਕਰਕੇ ਇਹਨਾਂ ਤੋਂ ਇਹ ਆਸ ਨਹੀਂ ਸੀ।
                            ਖੈਰ ਹੁਣ ਪੰਜਾਬ ਵਿਚ ਜਿਉਂ-ਜਿਉਂ ਪਾਰਟੀ ਦੀ ਲਹਿਰ ਜ਼ੋਰ ਫੜਦੀ ਗਈ ਮੌਕਾਪ੍ਰਸਤ ਅਤੇ ਚਾਪਲੂਸਾਂ ਦੇ ਸ਼ਾਮਿਲ ਹੋਣ ਦੀ ਗਿਣਤੀ ਵਧਦੀ ਜਾ ਰਹੀ ਹੈ। ਜਿਸ ਨਾਲ ਬਹੁਤ ਸਾਰੇ ਇਮਾਨਦਾਰ, ਬੁੱਧੀਜੀਵੀ ਅਤੇ ਪੰਜਾਬ ਵਿਚ ਬਦਲਾਓ ਦੇਖਣ ਦੀ ਆਸ ਨਾਲ ਜੁੜੇ ਲੋਕਾਂ ਨੂੰ ਨਿਰਾਸਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਅੱਜ ਹਰ ਪੱਖੋ ਬਰਬਾਦੀ ਦੇ ਕਿਨਾਰੇ ਹੈ। ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ, ਉਦਯੋਗ ਪੰਜਾਬ ਤੋਂ ਬਾਹਰ ਨੂੰ ਭੱਜ ਰਿਹਾ ਹੈ। ਪੰਜਾਬ ਦਾ ਹਰ ਪਰਿਵਾਰ ਚਾਹੇ ਉਹ ਅਮੀਰ ਹੈ ਜਾਂ ਗਰੀਬ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਣ ਲਈ ਮਜ਼ਬੂਰ ਹੈ। ਕਿਉਂਕਿ ਪੰਜਾਬ ਵਿਚ ਭਵਿੱਖ ਨਜ਼ਰ ਨਹੀਂ ਆ ਰਿਹਾ। ਜਿੱਥੇ ਕਿਸਾਨ ਪੰਜਾਬ ਵਿਚ ਖੁਦਕੁਸ਼ੀਆਂ ਕਰ ਰਿਹਾ ਉੱਥੇ ਨੌਜਵਾਨ ਜੋ ਵਿਦੇਸ਼ ਆਉਣ ਲਈ ਗਲਤ ਏਜੰਟਾਂ ਦੇ ਧੱਕੇ ਚੜ੍ਹ ਜਾਂਦੇ ਹਨ ਉਹਨਾਂ ਵਿਚ ਬਹੁਤਿਆਂ ਦੀਆਂ ਲਾਸ਼ਾਂ ਸਮੁੰਦਰਾਂ ਦੇ ਕੰਢੇ ਪਈਆਂ ਦੇਖ ਭੁੱਬ ਨਿਕਲ ਜਾਂਦੀ ਹੈ। ਪੰਜਾਬ ਦੇ ਬੇਰੁਜ਼ਗਾਰ ਲੋਕਾਂ ਦੀ ਧਰਨਿਆਂ ਵਿਚ ਪੁਲਿਸ ਵੱਲੋਂ ਕੁੱਟਮਾਰ, ਪੱਗਾਂ ਤੇ ਚੁੰਨੀਆਂ ਲਹਿਣੀਆਂ ਆਮ ਜਿਹੀ ਗੱਲ ਹੋ ਗਈ ਹੈ। ਨਸ਼ਿਆ ਨਾਲ ਹਰ ਰੋਜ਼ ਹੋ ਰਹੀਆਂ ਮੌਤਾਂ ਨਾਲ ਪੰਜਾਬ ਦੇ ਬਹੁਤੇ ਪਰਿਵਾਰ ਉੱਜੜ ਗਏ ਨੇ। ਦੂਜੇ ਪਾਸੇ ਪੰਜਾਬ ਦੀ ਮੌਜੂਦਾ ਸਰਕਾਰ ਵਿਕਾਸ ਦੇ ਗੀਤ ਗਾਉਂਦੀ ਨਹੀਂ ਥੱਕਦੀ।
                                         ਪੰਜਾਬ ਵਿਚ ਰਹਿੰਦੇ ਬਹੁਤੇ ਲੋਕਾਂ ਨੂੰ ਤਾਂ ਭਾਵੇ ਇਹ ਆਮ ਜਿਹੀ ਗੱਲ ਲੱਗਦੀ ਹੈ, ਕਿਉਂਕਿ ਉਹਨਾਂ ਨੂੰ ਕੋਈ ਹੋਰ ਰਸਤਾ ਨਹੀਂ ਦਿੱਸਦਾ। ਪਰ ਇੱਕ ਬਦਲ ਹੈ, ਉਹ ਹੈ ਰਾਜਨੀਤਕ ਬਦਲ, ਪਿਛਲੇ 65 ਸਾਲ ਤੋਂ ਪੰਜਾਬ ਦੇ ਲੋਕਾਂ ਕੋਲ ਕੋਈ ਬਦਲpaap,k ਨਹੀਂ ਸੀ। ਸਿਰਫ਼ ਦੋ ਹੀ ਪਾਰਟੀਆਂ ਸਨ ਅਤੇ ਹਰ ਪੰਜ ਸਾਲ ਬਾਅਦ ‘ਉੱਤਰ ਕਾਟੋ ਮੈਂ ਚੜ੍ਹਾ’ ਵਾਲੀ ਖੇਡ ਖੇਡ ਰਹੀਆਂ ਹਨ। ਪੰਜ ਸਾਲਾਂ ਦੀ ਲੁੱਟ-ਖਸੁੱਟ ਤੋਂ ਜਦੋਂ ਲੋਕ ਅੱਕ ਜਾਂਦੇ ਸਨ ਤਾਂ ਦੂਜੀ ਪਾਰਟੀ ਵੱਲ ਮੂੰਹ ਕਰ ਲੈਂਦੇ ਸਨ, ਪਾਰਟੀਆਂ ਚਾਹੇ ਅਲੱਗ ਸਨ ਪਰ ਦੋਹਾਂ ਪਾਰਟੀਆਂ ਦੀ ਇਕ ਸਾਂਝ ਹੈ ਲੋਕਾਂ ਨੂੰ ਰੱਜ ਕੇ ਲੁੱਟਣਾ ਅਤੇ ਕੁੱਟਣਾ। ਪਰ ਹੁਣ ਲੱਗਦਾ ਹੈ ਕਿ ਪੰਜਾਬ ਦੇ ਲੋਕ ਥੱਕ ਚੁੱਕੇ ਹਨ ਅਤੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਆਸ ਦੀ ਕਿਰਨ ਨਜ਼ਰ ਆਉਣ ਲੱਗੀ ਹੈ।
                                                ਪਰ ਇਹ ਕੰਮ ਸੌਖਾ ਨਹੀਂ ਹੋਵੇਗਾ, ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਚੜ੍ਹਤ ਨੂੰ ਦੇਖਕੇ ਮੌਜ਼ੂਦਾ ਸਰਕਾਰ ਅਤੇ ਕਾਂਗਰਸ ਫ਼ਿਕਰਮੰਦ ਹੈ ਅਤੇ ਉਧਰ ਕੇਂਦਰ ਵਿਚ ਬੀ ਜੇ ਪੀ ਦਿੱਲੀ ਵਿਚ ਆਮ ਆਦਮੀ ਪਾਰਟੀ ਸਰਕਾਰ ਨੂੰ ਬਦਨਾਮ ਕਰਨ ਵਿਚ ਹਰ ਹੱਥਕੰਡਾ ਵਰਤ ਰਹੀ ਹੈ। ਪੰਜਾਬ ਦੀਆਂ ਚੋਣਾਂ ਵਿਚ ਅਜੇ 5-6 ਮਹੀਨੇ ਹਨ, ਗੁਰੂ ਗਰੰਥ ਸਾਹਿਬ ਦੀ ਬੇ-ਅਦਬੀ, ਕੁਰਾਨ ਸ਼ਰੀਫ ਦੀ ਬੇ-ਅਦਬੀ ਕੋਈ ਸੁਭਾਵਕ ਗੱਲਾਂ ਨਹੀ, ਅੱਜ ਤੱਕ ਕਦੇ ਅਜਿਹਾ ਸੁਣਿਆ ਵੀ ਨਹੀਂ ਸੀ। ਫਿਰ ਹੁਣ ਅਚਾਨਕ ਇਹ ਸਭ ਕਿਉਂ ? ਰਾਜਨੀਤਕ ਨੇਤਾ ਭਾਵੇਂ ਕੋਈ ਵੀ ਹੋਵੇ ਇਹਨਾਂ ਨੂੰ ਕੁਰਸੀ ਤੋਂ ਵੱਧ ਕੁਝ ਵੀ ਨਹੀਂ ਦਿੱਸਦਾ। ਫਿਰ ਜਦ ਕੁਰਸੀ ਖੁੱਸਦੀ ਦਿੱਸੇ ਤਾਂ ਫਿਰ ਧਰਮ ਗਰੰਥ ਤਾਂ ਕੀ ਮਨੁੱਖਤਾ ਦਾ ਘਾਣ ਕਰਾਉਣਾ ਇਹਨਾਂ ਲਈ ਆਮ ਜਿਹੀ ਗੱਲ ਹੈ। ਪਿਛੋਕੜ ਵਿਚ ਆਪਾ ਸਾਰਿਆਂ ਨੇ ਦੇਖਿਆ ਵੀ ਹੈ। ਸੋ ਆਉਣ ਵਾਲੇ 5-6 ਮਹੀਨਿਆਂ ਵਿਚ ਪੰਜਾਬ ਦੇ ਸੁਹਿਰਦ ਲੋਕਾਂ ਨੂੰ ਸੰਭਲ ਕੇ ਚੱਲਣ ਦੀ ਲੋੜ ਹੈ।
                               ਆਮ ਆਦਮੀ ਪਾਰਟੀ ਵਿਚ ਬਹੁਤ ਸਾਰੀਆਂ ਕਮੀਆਂ ਹਨ। ਨਵੀਂ ਪਾਰਟੀ ਹੈ, ਬਹੁਤ ਸਾਰੀਆਂ ਗਲਤੀਆਂ ਕਰ ਚੁੱਕੇ ਹਨ ਹੋਰ ਬਹੁਤ ਗਲਤੀਆਂ ਕਰਨਗੇ। ਮੌਜ਼ੂਦਾ ਸਰਕਾਰ ਅਤੇ ਬਾਕੀ ਵਿਰੋਧੀ ਪਾਰਟੀਆਂ ਵੱਲੋਂ ਬਹੁਤ ਸਾਰੇ ਆਪਣੇ ਬੰਦੇ ਇਸ ਪਾਰਟੀ ਵਿਚ ਭਰਤੀ ਕਰਵਾਏ ਜਾ ਸਕਦੇ ਹਨ। ਫਿਰ ਟਾਈਮ ਨੇੜੇ ਆਉਣ ਤੇ ਉਹਨਾਂ ਨੂੰ ਵਾਪਸ ਬੁਲਾ ਕੇ ਸਿਰੋਪੇ ਪਾਉਣਗੇ ਅਤੇ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਆਮ ਆਦਮੀ ਪਾਰਟੀ ਖਿਲਰ ਰਹੀ ਹੈ ਲੋਕ ਨਾਖ਼ੁਸ਼ ਹਨ। ਮੌਜੂਦਾ ਸਰਕਾਰ ਕੋਲ ਮਾਲ ਬਹੁਤ ਹੈ ਲੋਕ ਖਰੀਦੇ ਜਾਣਗੇ, ਵੋਟਾਂ ਵੇਲੇ ਵੀ ਹਰ ਵਾਰ ਦੀ ਤਰ੍ਹਾਂ ਪੈਸਾ, ਨਸ਼ਾ ਅਤੇ ਗੁੰਡਾਗਰਦੀ ਵਾਲੇ ਹਥਿਆਰ ਵਰਤੇ ਜਾਣਗੇ। ਸਰਕਾਰੀ ਮਸ਼ਨੀਰੀ ਦੀ ਦੁਰਵਰਤੋਂ ਹੋਵੇਗੀ। ਆਮ ਆਦਮੀ ਪਾਰਟੀ ਦੇ ਦੁਸ਼ਮਣ ਜ਼ਿਆਦਾ ਹਨ ਕੇਂਦਰ ਵਿਚ ਬੀ ਜੇ ਪੀ ਅਤੇ ਪੰਜਾਬ ਵਿਚ SAD, B J P ਅਤੇ ਕਾਂਗਰਸ। ਇਹਨਾਂ ਸਾਰਿਆਂ ਨੂੰ ਕੁਰਸੀ ਜਾਂਦੀ ਲੱਗ ਰਹੀ ਹੈ। ਜਿਸਨੂੰ ਬਚਾਉਣ ਲਈ ਇਹ ਸਾਰੇ ਹੱਥਕੰਡੇ ਵਰਤਣਗੇ ਅਤੇ ਪੰਜਾਬ ਦੇ ਹਲਾਤ ਖ਼ਰਾਬ ਹੋ ਸਕਦੇ ਹਨ। ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਪੰਜਾਬ ਦੇ ਹਲਾਤ ਸੁਧਰਨੇ ਲਾਜ਼ਮੀ ਹਨ। ਦਿੱਲੀ ਵਿਚ ਪੂਰਾ ਰਾਜ ਦਾ ਦਰਜਾ ਨਾ ਹੋਣ ਕਾਰਨ ਕੇਂਦਰ ਦੀ ਮੋਦੀ ਸਰਕਾਰ ਦਾ ਅੱਡੀ ਚੋਟੀ ਦਾ ਜ਼ੋਰ ਲਾਉਣ ਦੇ ਬਾਵਜ਼ੂਦ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਵਿਚ ਵਧੀਆ ਕੰਮ ਕਰ ਰਹੀ ਹੈ ਤੇ ਲੋਕ ਖੁਸ਼ ਹਨ।
                                           ਪੰਜਾਬ ਜਿਸਨੂੰ ਸੰਪੂਰਨ ਰਾਜ ਦਾ ਦਰਜਾ ਹੈ ਅਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਕੇਜਰੀਵਾਲ ਪੰਜਾਬ ਨੂੰ ਇੱਕ ਮਾਡਲ ਸੂਬਾ ਬਣਾਉਣ ਦੀ ਕੋਸ਼ਿਸ਼ ਕਰੇਗਾ ਅਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ। ਕਿਉਂਕਿ ਕੇਂਜਰੀਵਾਲ ਦੀ ਅੱਖ ਪ੍ਰਧਾਨ ਮੰਤਰੀ ਪਦ ਤੇ ਹੈ ਇਸ ਕਰਕੇ ਪੰਜਾਬ ਲਈ ਉਹ ਜੀ ਜਾਨ ਲਗਾ ਦੇਵੇਗਾ ਤਾਂ ਕਿ ਭਾਰਤ ਦੇ ਲੋਕਾਂ ਨੂੰ ਇਹ ਸਾਬਤ ਕਰ ਸਕੇ ਕਿ ਆਮ ਆਦਮੀ ਪਾਰਟੀ ਭਾਰਤ ਲਈ ਇਕ ਵਧੀਆ ਬਦਲ ਹੈ।
                                            ਇਸ ਕਰਕੇ ਮੇਰੀ ਨਿੱਜੀ ਰਾਇ ਹੈ ਕਿ ਪੰਜਾਬ ਦੇ ਲੋਕਾਂ ਕੋਲ ਇੱਕ ਆਖ਼ਰੀ ਮੌਕਾ ਹੈ 2017 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ। ਬੇਸ਼ਕ ਆਮ ਆਦਮੀ ਪਾਰਟੀ ਵਿਚ ਮੌਕਾਪ੍ਰਸਤ, ਚਾਪਲੂਸ, ਦਾਗੀ ਅਤੇ ਕੁਰੱਪਟ ਲੋਕ ਆ ਚੁੱਕੇ ਹਨ ਅਤੇ ਹੋਰ ਵੀ ਆਉਣਗੇ। ਪਰ ਦੋ ਪਾਰਟੀਆਂ ਦੀ ਜੋ ‘ਉੱਤਰ ਕਾਟੋ ਮੈਂ ਚੜ੍ਹਾ’ ਵਾਲੀ ਵਾਰੀ ਬੰਨ੍ਹੀ ਹੋਈ ਹੈ ਇਸਨੂੰ ਤੋੜਨਾ ਬਹੁਤ ਜ਼ਰੂਰੀ ਹੈ ਤੇ ਤਾਂ ਹੀ ਹੋ ਸਕਦਾ ਹੈ ਜੇ 2017 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ। ਬਾਕੀ ਚਾਪਲੂਸ, ਮੌਕਾਪ੍ਰਸਤਾਂ ਤੋਂ ਘਬਰਾਉਣ ਦੀ ਲੋੜ ਨਹੀਂ ਇਸ ਸਾਰੀਆਂ ਪਾਰਟੀਆਂ ਵਿਚ ਹਨ। ਉਹ ਵੱਖਰੀ ਗੱਲ ਹੈ ਕਿ ਆਮ ਆਦਮੀ ਪਾਰਟੀ ਤੋਂ ਸਾਨੂੰ ਇਹ ਆਸ ਨਹੀਂ ਸੀ। ਮੈਂ ਵੀ ਇਹਨਾਂ ਗੱਲਾਂ ਤੋਂ ਬਹੁਤ ਦੁਖੀ ਹਾਂ। ਪਰ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਕੇਜਰੀਵਾਲ ਕੋਲ ਵੀ ਇਹ ਆਖ਼ਰੀ ਮੌਕਾ ਹੈ, ਕਿਉਂਕਿ ਦਿੱਲੀ ਵਿਚ ਤਾਂ ਇਹ ਸੱਚ ਹੈ ਕਿ ਮੋਦੀ ਸਰਕਾਰ ਉਹਨਾਂ ਨੂੰ ਕੰਮ ਕਰਨ ਨਹੀਂ ਦੇ ਰਹੀ ਪਰ ਪੰਜਾਬ ਵਿਚ ਉਹਨਾਂ ਕੋਲ ਅਜਿਹਾ ਕੋਈ ਬਹਾਨਾਂ ਨਹੀਂ ਹੋਵੇਗਾ। ਇਸ ਲਈ ਇਹ ਜ਼ਰੂਰੀ ਹੈ ਕਿ ਪੰਜਾਬ ਵਿਚ ਲੋਕ ਇੱਕ ਵਾਰ 2017 ਵਿਚ ਆਮ ਆਦਮੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਜ਼ਰੂਰ ਦੇਣ। ਵੈਸੇ ਵੀ ਬਾਕੀ ਸਾਰੀਆਂ ਪਾਰਟੀਆਂ ਨੂੰ ਪੰਜਾਬ ਅਤੇ ਭਾਰਤ ਦੇ ਲੋਕ ਦੇਖ ਚੁੱਕੇ ਹਨ, ਜੇ ਬਹੁਤ ਕੁਝ ਬਦਲੂ ਨਹੀਂ ਘੱਟ ਤੋਂ ਘੱਟ ਪੁਰਾਣੀਆਂ ਪਾਰਟੀਆਂ ਦੀ ਵਾਰੀ ਬੰਨਣ ਦੀ ਰਵਾਇਤ ਤਾਂ ਖ਼ਤਮ ਹੋਊ ਅਤੇ ਸ਼ਾਇਦ ਦੂਸਰੀਆਂ ਪਾਰਟੀਆਂ ਨੂੰ ਵੀ ਥੋੜੀ-ਬਹੁਤੀ ਅਕਲ ਵੀ ਆ ਜਾਵੇ ਬਈ ਲੋਕਾਂ ਨੂੰ ਹਮੇਸ਼ਾਂ ਮੂਰਖ਼ ਨਹੀਂ ਬਣਾਇਆ ਜਾ ਸਕਦਾ।                                  
                                             ਬਾਕੀ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਵੀ ਚੌਕੰਨੇ ਹੋਣ ਦੀ ਜਰੂਰਤ ਹੈ। ਹਰ ਸ਼ਹਿਰ ਵਿਚ ਕੁਝ ਅਜਿਹੇ ਚੌਧਰੀ ਹਨ ਜੋ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਵੰਡਣਗੇ। ਕੈਲਗਰੀ ਦਸ਼ਮੇਸ਼ ਕਲਚਰਲ ਬਜ਼ੁਰਗਾਂ ਦੀ ਸੰਸਥਾਂ ਦੇ ਇਕ ਮੈਂਬਰ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਦੁਪਹਿਰ ਤੋਂ ਬਾਅਦ ਤਿੰਨ ਕੁ ਵਜੇ ਇੱਕ ਬੰਦਾ ਆਇਆ ਜਿਸਨੂੰ ਕਦੇ ਆਮ ਆਦਮੀ ਪਾਰਟੀ ਦੀਆਂ ਮੀਟਿੰਗਾਂ ਵਿਚ ਤਾਂ ਦੇਖਿਆ ਨਹੀਂ ਸੀ ਅਤੇ 20 ਬੰਦਿਆਂ ਦੇ ਨਾਵਾਂ ਦੀ ਲਿਸਟ ਦੇ ਗਿਆ ਕਹਿੰਦਾ ਕਿ ਇਹ 20 ਬੰਦਿਆਂ ਦੀD sudhu 1,july29,16 ਟਿਕਟ ਦਾ ਫੈਸਲਾ ਹੋ ਚੁੱਕਾ ਹੈ (ਵੈਸੇ ਇਹ 20 ਬੰਦੇ ਉਹੀ ਸਨ ਜਿਹੜੇ 24 ਬੰਦਿਆਂ ਦੀ ਲਿਸਟ ਪਿਛਲੇ ਤਿੰਨ ਮਹੀਨਿਆਂ ਤੋਂ ਫੇਸਬੁੱਕ ਤੇ ਤੁਰੀ ਫਿਰਦੀ ਹੈ) ਉੱਥੇ ਹਾਜ਼ਰ ਬੰਦਿਆਂ ਨੇ ਦੱਸਿਆ ਕਿ ਉਹ ਬੰਦਾ ਕਹਿੰਦਾ ਮੈਨੂੰ ਹੁਣੇ ਇੰਡੀਆਂ ਤੋਂ ਫੋਨ ਆਇਆ ਇਹ 20 ਨਾਮ ਤਕਰੀਬਨ ਪੱਕੇ ਹੀ ਨੇ। ਸਵੇਰ ਢਾਈ-ਤਿੰਨ ਵਜੇ ਕੇਜਰੀਵਾਲ ਸ਼ਾਇਦ ਯੋਗਾ ਕਰਨ ਉੱਠਿਆ ਹੋਣਾਂ। ਜਿਸਨੇ ਇਸ ਬੰਦੇ ਨੂੰ ਕੈਲਗਰੀ ਦੁਪਿਹਰੇ ਤਿੰਨ ਵਜੇ ਫੋਨ ਕਰ ਲਿਆ। ਕਿਉਂਕਿ ਸੁੱਚਾ ਸਿੰਘ ਛੋਟੇਪੁਰ ਨੂੰ ਤਾਂ ਆਪ ਨਹੀਂ ਪਤਾ ਕਿ ਕਿਹਨੂੰ ਟਿਕਟਾਂ ਮਿਲਣੀਆਂ ਹਨ।
                                  ਮੈਂਨੂੰ ਕੈਨੇਡਾ ਰਹਿੰਦਿਆਂ 31 ਸਾਲ ਹੋ ਗਏ ਹਨ ਅਤੇ ਬਹੁਤਾ ਪੰਜਾਬ ਨਹੀਂ ਜਾਂਦਾ, ਸਿਰਫ ਤਿੰਨ ਵਾਰ ਚੱਕਰ ਮਾਰਿਆ ਪੰਜਾਬ 31 ਸਾਲਾਂ ਵਿਚ। ਇਸ ਕਰਕੇ ਪੰਜਾਬ ਵਿਚ ਜਾਂ ਭਾਰਤ ਵਿਚ ਕਿਹੜੀ ਸਰਕਾਰ ਹੈ ਮੈਨੂੰ ਨਿੱਜੀ ਤੌਰ ਤੇ ਕੋਈ ਫ਼ਰਕ ਨਹੀਂ ਪੈਂਦਾ ਪਰ ਕਿਉਂਕਿ ਪੰਜਾਬ ਸਾਡੀ ਜਨਮ ਭੂਮੀ ਹੈ, ਜਿਹੜਾ ਪੰਜਾਬ 32 ਸਾਲ ਪਹਿਲਾ ਛੱਡਕੇ ਆਏ ਸੀ ਅੱਜ ਸਾਡਾ ਪੰਜਾਬ ਉਹ

ਪੰਜਾਬ ਨਹੀਂ ਹੈ। ਫਾਹੇ ਲੈਂਦੇ ਮਿਹਨਤਕਸ਼ ਲੋਕ, ਪੰਥਕ ਸਰਕਾਰ ਦੇ ਰਾਜ ਵਿਚ ਹਰ ਰੋਜ਼ ਪੱਗਾਂ ਅਤੇ ਚੁੰਨੀਆਂ ਲਹਿੰਦੀਆਂ ਅਤੇ ਨਸ਼ਿਆਂ ਨਾਲ ਮਰਦੇ ਨੌਜਵਾਨ ਦੇਖਕੇ ਰੋਣ ਆਉਂਦਾ ਹੈ। ਬੱਸ ਇਹੀ ਕਾਰਨ ਹੈ ਕਿ ਅਪੀਲ ਕਰਨ ਲਈ ਦਿਲ ਕੀਤਾ ਕਿ ਗੈਰਤਮੰਦ ਪੰਜਾਬੀਓ ਇਕ ਵਾਰ ਸਰਕਾਰ ਬਦਲ ਕੇ ਹੀ ਦੇਖ ਲਵੋ, ਇਹ ਕਿਹੜਾ ਕੁੰਬ ਦਾ ਮੇਲਾ, 5 ਸਾਲ ਹੀ ਨੇ, ਨਾਲੇ ਹੁਣ ਤਾਂ ਪੰਜਾਬ ਵਿਚ ਲੁੱਟਣ ਨੂੰ ਬਚਿਆ ਵੀ ਕੱਖ ਨਹੀਂ। ਮਨ ਵਿਚ ਭੁਲੇਖਾ ਨਾ ਰਹੂ, ਸਾਡੀ ਤਾਂ ਬਹਾਰ ਵੱਸਦਿਆਂ ਦੀ ਇਕ ਤਮੰਨਾ ਹੈ ਕਿ ਸਾਡੇ ਪੰਜਾਬ ਵੱਸਦੇ ਭਰਾ ਵੀ ਸੁੱਖ-ਅਰਾਮ ਦੀ ਜ਼ਿੰਦਗੀ ਜਿਉਣ। ਮਰਜ਼ੀ ਤੁਹਾਡੀ ਹੈ ਪਰ ਮੌਕਾ ਆਖ਼ਰੀ ਹੈ, ਹੱਥੋ ਜਾਣ ਨਾ ਦਿਓੁ।
                                                                                                                              ਡੈਨ ਸਿੱਧੂ
                                                                                                                               403-560-6300