ਬਲਜਿੰਦਰ ਸੰਘਾ- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਕੈਨੇਡਾ ਬੜੇ ਲੰਮੇ ਸਮੇਂ ਤੋਂ ਸਮਾਜ ਵਿਚ ਉਸਾਰੂ, ਤਰਕਸ਼ੀਲ ਵਿਚਾਰਾਂ ਦਾ ਪਰਚਾਰ ਕਰਦੀ ਆ ਰਹੀ, ਜਿੱਥੇ ਮਹੀਨਾਵਾਰ ਇਕੱਤਰਤਾਵਾਂ ਵਿਚ ਵੱਖ-ਵੱਖ ਵਿਸ਼ਿਆਂ ਬਾਰੇ ਡੂੰਘੀ ਵਿਚਾਰ ਚਰਚਾ ਅਤੇ ਜਗਿਆਸੂ ਸਮਾਜ ਸਿਰਜਣ ਦਾ ਹੋਕਾ ਦਿੱਤਾ ਜਾਂਦਾ ਹੈ ਉੱਥੇ ਹੀ ਇਸ ਸੰਸਥਾ ਵੱਲੋਂ ਲੋਕਾਂ ਨੂੰ ਉਸਾਰੂ ਕਿਤਾਬ ਸੱਭਿਆਚਾਰ ਨਾਲ ਜੋੜਨ ਲਈ ਕੈਲਗਰੀ ਵਿਚ ‘ਸ਼ਹੀਦ ਭਗਤ ਸਿੰਘ ਲਾਇਬਰੇਰੀ’ ਚਲਾਈ ਜਾ ਰਹੀ ਹੈ। ਜਿਸ ਵੱਲੋਂ ਸਮੇਂ-ਸਮੇਂ ਤੇ ਕੈਲਗਰੀ ਵਿਚ ਪੁਸਤਕ ਸਟਾਲ ਵੀ ਲਗਾਏ ਜਾਂਦੇ ਹਨ। ਇਸ ਸਾਲ ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਦੋ ਰੋਜਾਂ ਪੁਸਤਕ ਮੇਲਾ ਮਿਤੀ 23 ਅਤੇ 24 ਜੁਲਾਈ 2016 ਦਿਨ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਕੈਲਗਰੀ ਨਾਰਥ ਈਸਟ ਦੇ ਗਰੀਨ ਪਲਾਜਾ 4818 ਵਿਸਟਵਿੰਡਜ ਡਰਾਈਵ ਲਵਲੀ ਸਵੀਟਸ ਦੇ ਨਾਲ ਸਵੇਰ 10 ਵਜੇ ਤੋਂ ਸ਼ਾਮ 7 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਪੁਸਤਕ ਮੇਲੇ ਵਿਚ ਅਗਾਂਹਵਧੂ, ਤਰਕਸ਼ੀਲ, ਲੋਕ-ਪੱਖੀ, ਵਿਗਿਆਨਿਕ ਅਤੇ ਸਾਹਿਤਕ ਕਿਤਾਬਾਂ ਦੀ ਪ੍ਰਦਰਸ਼ਨੀ ਕੀਤੀ ਜਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੇ ਜਨਰਲ ਸਕੱਤਰ ਮਾਸਟਰ ਭਜਨ ਨੇ ਦੱਸਿਆ ਕਿ ਜਿੱਥੇ ਉਸਾਰੂ ਸਮਾਜ ਸਿਰਜਣ ਦੇ ਉਦੇਸ਼ ਨਾਲੇ ਲਗਾਏ ਜਾ ਰਹੇ ਇਸ ਪੁਸਤਕ ਵਿਚੋਂ ਲੋਕ ਵਾਜਬ ਕੀਮਤਾਂ ਤੇ ਉਪਰੋਤਕ ਪੁਸਤਕਾਂ ਦੋਹੇ ਦਿਨ ਖ਼ਰੀਦ ਸਕਦੇ ਹਨ ਉੱਥੇ ਹੀ ਇਸ ਪੁਸਤਕ ਮੇਲੇ ਦਾ ਰਸਮੀ ਉਦਘਾਟਨ ਚੇਤਨ ਹਸਤੀ ਅਤੇ ਸਿੱਖ ਵਿਰਸਾ ਮੈਗਜ਼ੀਨ ਦੇ ਮੁੱਖ ਸੰਪਦਾਕ ਹਰਚਰਨ ਸਿੰਘ ਪਰਹਾਰ ਸ਼ਨਿੱਚਰਵਾਰ 23 ਜੁਲਾਈ ਨੂੰ ਸਵੇਰ ਦੇ ਠੀਕ ਸਾਢੇ ਦਸ ਵਜੇ ਕਰਨਗੇ। ਜ਼ਿਕਰਯੋਗ ਹੈ ਕਿ ਹਰਚਰਨ ਸਿੰਘ ਪਰਹਾਰ ਇਸ ਸਮੇਂ ਪੰਜਾਬੀ ਮੀਡੀਆ ਕਲੱਬ ਕੈਲਗਰੀ ਦੇ ਪ੍ਰਧਾਨ ਵੀ ਹਨ। ਮਾਸਟਰ ਭਜਨ ਹੋਰਾਂ ਨੇ ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ‘ਸ਼ਹੀਦ ਭਗਤ ਸਿੰਘ ਲਾਇਬਰੇਰੀ’ ਵੱਲੋਂ ਲੋਕਾਂ ਇਸ ਉਦਾਘਟਨ ਸਮੇਂ ਪਹੁੰਚਣ ਦੀ ਅਪੀਲ ਵੀ ਕੀਤੀ ਅਤੇ ਮੀਡੀਏ ਤੋਂ ਹਰ ਤਰ੍ਹਾਂ ਦੇ ਸਹਿਯੋਗ ਦੀ ਆਸ ਨਾਲ ਦੱਸਿਆ ਕਿ ਹੋਰ ਜਾਣਕਾਰੀ ਲਈ ਉਹਨਾਂ ਨਾਲ ਫੋਨ ਨੰਬਰ 403-455-4220 ਤੇ ਸਪੰਰਕ ਕੀਤਾ ਜਾ ਸਕਦਾ ਹੈ।