ਕੈਲਗਰੀ (ਮਹਿੰਦਰਪਾਲ ਸਿੰਘ ਪਾਲ)- ਕੈਲਗਰੀ ਇਲਾਕੇ ਦੇ ਪੰਜਾਬੀ ਭਾਈਚਾਰੇ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਪੰਜਾਬੀ ਲਿਖ਼ਾਰੀ ਸਭਾ ਵੱਲੋਂ ਕੈਂਸਰ ਦੀ ਬਿਮਾਰੀ ਬਾਰੇ ਜਾਣਕਾਰੀ ਭਰਪੂਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ। ਇਸ ਵਿਚ ਇੰਗਲੈਂਡ ਤੋਂ ਮੁੱਖ ਮਹਿਮਾਨ ਕੁਲਵੰਤ ਸਿੰਘ ਧਾਲੀਵਾਲ ਵਡਮੁੱਲੀ ਜਾਣਕਾਰੀ ਸਾਂਝੀ ਕਰਨਗੇ। ਕੁਲਵੰਤ ਸਿੰਘ ਧਾਲੀਵਾਲ ਲੰਬੇ ਸਮੇ World Cancer Care Charity ਨਾਲ ਜੁੜ੍ਹੇ ਹੋਏ ਹਨ ਅਤੇ ਦੇਸ-ਵਿਦੇਸ਼ ਵਿਚ ਬਹੁਤ ਸਾਰੇ ਸੈਮੀਨਾਰ ਕਰ ਚੁੱਕੇ ਹਨ ਅਤੇ ਪੰਜਾਬ ਦੇ ਪਿੰਡਾਂ ਵਿਚ ਕੈਂਪ ਲਗਵਾਉਣ ਦੀ ਸੇਵਾ ਵੀ ਕਰਦੇ ਹਨ। ਉਹ ਕੈਂਸਰ ਰੋਕੋ ਯੂਕੇ ਵੱਲੋਂ ਗਲੋਬਲ ਅੰਬੈਸਡਰ ਹਨ। ਕੈਲਗਰੀ ਨਿਵਾਸੀਆਂ ਵਾਸਤੇ ਇਹ ਜਾਣਕਾਰੀ ਪ੍ਰਾਪਤ ਕਰਨ ਦਾ ਇਕ ਬਹੁਤ ਹੀ ਵਧੀਆ ਮੌਕਾ ਹੈ ਕਿਉਂ ਕਿ ਸਾਡੇ ਪਰੀਵਾਰਾਂ ਵਿਚ ਅਸੀਂ ਕਿਤੇ ਨਾਂ ਕਿਤੇ ਇਸ ਬਿਮਾਰੀ ਤੋਂ ਪ੍ਰਭਾਵਿਤ ਹਾਂ। ਸਮੂਹ ਪਾਠਕਾਂ ਅਤੇ ਭਾਈਚਾਰੇ ਨੂੰ ਇਸ ਸੈਮੀਨਾਰ ਵਿਚ ਸ਼ਾਮਿਲ ਹੋਣ ਲਈ ਪੁਰਜ਼ੋਰ ਬੇਨਤੀ ਹੈ। ਸਮਾਂ ਅਤੇ ਸਥਾਨ ਇਸ ਪਰਕਾਰ ਹੈ; ਸ਼ਾਮ ਪੰਜ ਵਜੇ ਤੋਂ ਸੱਤ ਵਜੇ , ਸ਼ੁਕਰਵਾਰ, ਜੁਲਾਈ 01, 2016. ਸਥਾਨ -: Indian Ex-Servicemen Immigration Association, #503, 4774 westwinds Drive NE, ਹੋਰ ਜਾਣਕਾਰੀ ਲਈ ਸਭਾ ਦੇ ਤਰਲੋਚਨ ਸੈਹਿੰਬੀ ਨਾਲ 403-827-1483 ਜਾਂ ਸਕੱਤਰ ਬਲਬੀਰ ਗੋਰਾ ਨਾਲ 403-472-2662 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।