ਬਖਸ਼ੀਸ਼ ਗੋਸਲ- ਸ਼ਹੀਦਾਂ ਦੇ ਸਿਰਤਾਜ ਪੰਜਵੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਤ ਛਬੀਲ ਦੀ ਸੇਵਾ ਜਿੱਥੇ ਸਾਰੀ ਦੁਨੀਆਂ ਭਰ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਲੋਂ ਬੜੀ ਹੀ ਸ਼ਰਧਾ ਨਾਲ ਕੀਤੀ ਜਾਂਦੀ ਹੈ, ਇਸ ਸਾਲ ਇਸ ਦਿਨ ਤੇ ਕੈਲਗਰੀ ਟਰਾਂਜ਼ਿਟ ਅਪਰੇਟਰਜ਼ ਵੱਲੋਂ ਕੈਲਗਰੀ ਵਿਚ ਬੇਘਰੇ ਲੋਕਾਂ ਦੀ ਸਹਾਇਤਾਂ ਲਈ ਸਥਾਪਿਤ ਕੀਤੀ ਸੰਸਥਾ ਮਸਟਰਡ ਸੀਡ ਵੱਲੋਂ ਪਾਣੀ ਦਾਨ ਦੀ ਅਪੀਲ ਤੇ ਬਹੁਤ ਥੋੜੇ ਸਮੇਂ ਵਿਚ ਪ੍ਰਬੰਧ ਕਰਕੇ ਤਕਰੀਬਨ 1500 ਪਾਣੀਆਂ ਦੀਆਂ
ਬੋਤਲਾਂ ਇਸ ਸੰਸਥਾਂ ਨੂੰ ਭੇਂਟ ਕੀਤੀਆ। ਜਿੱਥੇ ਇਸ ਕਾਰਜ ਨਾਲ ਸਿੱਖ ਧਰਮ ਦੀ ਸੇਵਾ ਭਾਵਨਾ ਦੇ ਕਾਰਜ ਦਾ ਇੱਕ ਨਿਵੇਕਲਾ ਰੰਗ ਵੇਖਣ ਨੂੰ ਮਿਲਿਆ। ਉੱਥੇ ਹੀ ਦੇ ਵੱਖ-ਵੱਖ ਭਾਈਚਾਰਿਆਂ ਵੱਲੋਂ ਕੈਲਗਰੀ ਟਰਾਂਜ਼ਿਟ ਅਪਰੇਟਰਜ਼ ਦੀ ਇਸ ਸੇਵਾ ਭਾਵਨਾ ਵਾਲੀ ਕੋਸ਼ਿਸ਼ ਦੀ ਭਰਪੂਰ ਸ਼ਲਾਘਾਂ ਕੀਤੀ ਗਈ।